ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਐੱਨਬੀਈਐੱਮਐੱਸ ਦੁਆਰਾ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਜਾਗਰੂਕਤਾ ਪ੍ਰੋਗਰਾਮ ‘ਤੇ ਰਾਸ਼ਟਰਵਿਆਪੀ ਜਨ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ
ਇਹ ਜ਼ਰੂਰੀ ਹੈ ਕਿ ਦਿਲ ਦਾ ਦੌਰਾ ਪੈਣ ‘ਤੇ ਮਰੀਜ ਨੂੰ ਤੁਰੰਤ ਇਲਾਜ ਦਿੱਤਾ ਜਾਏ, ਇਸ ਲਈ ਸੀਪੀਆਰ ਦੇ ਲਈ ਜਾਗਰੂਕਤਾ ਅਤੇ ਜ਼ਰੂਰੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ: ਡਾ. ਮਨਸੁਖ ਮਾਂਡਵੀਆ
ਦੇਸ਼ਭਰ ਵਿੱਚ ਸੀਪੀਆਰ ਟ੍ਰੇਨਿੰਗ ਵਿੱਚ 20 ਲੱਖ ਤੋਂ ਅਧਿਕ ਲੋਕ ਸ਼ਾਮਲ ਹੋਏ
Posted On:
06 DEC 2023 1:40PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਦੱਸਿਆ ਕਿ ਇਹ ਜ਼ਰੂਰੀ ਹੈ ਕਿ ਦਿਲ ਦਾ ਦੌਰਾ ਪੈਣ ਦੀ ਸਥਿਤੀ ਵਿੱਚ ਮਰੀਜ ਨੂੰ ਤੁਰੰਤ ਇਲਾਜ ਮਿਲਣਾ ਚਾਹੀਦਾ ਹੈ, ਇਸ ਲਈ ਸੀਪੀਆਰ ਦੇ ਲਈ ਜਾਗਰੂਕਤਾ ਅਤੇ ਜ਼ਰੂਰੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਹ ਗੱਲ ਅੱਜ ਇੱਥੇ ਸੀਪੀਆਰ (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਟ੍ਰੇਨਿੰਗ ‘ਤੇ ਨੈਸ਼ਨਲ ਬੋਰਡ ਆਵ੍ ਐਗਜਾਮੀਨੈਸ਼ਨ ਇਨ ਮੈਡੀਕਲ ਸਾਈਸੇਜ (ਐੱਨਬੀਈਐੱਮਐੱਸ) ਦੁਆਰਾ ਆਯੋਜਿਤ ਰਾਸ਼ਟਰਵਿਆਪੀ ਜਨ ਜਾਗਰੂਕਤਾ ਪ੍ਰੋਗਰਾਮ ਦਾ ਸ਼ੁਭਾਰੰਭ ਕਰਦੇ ਹੋਏ ਕਿਹਾ। ਇਸ ਅਵਸਰ ‘ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦੋਨੋਂ ਰਾਜ ਮੰਤਰੀ ਪ੍ਰੋਫੈਸਰ ਐੱਸਪੀ ਸਿੰਘ ਬਘੇਲ ਅਤੇ ਡਾ. ਭਾਰਤੀ ਪ੍ਰਵੀਣ ਪਵਾਰ ਵੀ ਮੌਜੂਦ ਸਨ।
ਇਸ ਦੇਸ਼ਵਿਆਪੀ ਅਭਿਆਨ ਵਿੱਚ ਅੱਜ 20 ਲੱਖ ਤੋਂ ਜ਼ਿਆਦਾ ਲੋਕ ਸ਼ਾਮਲ ਹੋਏ। ਇਸ ਅਭਿਆਨ ਦੇ ਸ਼ੁਭਾਰੰਭ ਦੇ ਮੌਕੇ ‘ਤੇ ਕੇਂਦਰੀ ਮੰਤਰੀਆਂ ਨੇ ਵੀ ਟ੍ਰੇਨਿੰਗ ਸੈਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਆਸਾਨੀ ਨਾਲ ਹੋਣ ਵਾਲੇ ਸੀਪੀਆਰ ਦਾ ਪ੍ਰਦਰਸ਼ਨ ਕੀਤਾ ਅਤੇ ਇਸ ਦੀ ਟ੍ਰੇਨਿੰਗ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਦਿਲ ਦੇ ਦੌਰੇ ਸੰਬੰਧ ਵਿੱਚ ਆਮ ਲੋਕਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਦੀ ਪਹਿਲ ਦੀ ਸਰਾਹਨਾ ਕਰਦੇ ਹੋਏ ਕੇਂਦਰੀ ਮੰਤਰੀ ਡਾ. ਮਾਂਡਵੀਆ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਅਸੀਂ ਦਿਲ ਦੇ ਬਿਹਤਰੀਨ ਸਿਹਤ ਨੂੰ ਬਣਾਏ ਰੱਖੇ ਅਤੇ ਸੰਤੁਲਿਨ ਆਹਾਰ ਅਤੇ ਕਸਰਤ ਨੂੰ ਸ਼ਾਮਲ ਕਰਦੇ ਹੋਏ ਸਿਹਤ ਦੇ ਪ੍ਰਤੀ ਸਮੁੱਚੇ ਤੌਰ ‘ਤੇ ਦ੍ਰਿਸ਼ਟੀਕੋਣ ਅਪਣਾਏ। ਹਾਲਾਂਕਿ, ਦਿਲ ਦੇ ਦੌਰੇ ਨਾਲ ਪੀੜਿਤ ਮਰੀਜ ਦੇ ਆਸਪਾਸ ਜਾਂ ਕੋਈ ਸੀਪੀਆਰ ਤਕਨੀਕ ਵਿੱਚ ਟ੍ਰੇਨਿੰਗ ਵਿਅਕਤੀ ਹੈ, ਤਾਂ ਉਹ ਉਸ ਦੇ ਜੀਵਨ ਨੂੰ ਬਚਾਉਣ ਵਿੱਚ ਸਮਰੱਥ ਹੋਵੇਗਾ। ਇਹ ਬਹੁਤ ਹੀ ਸ਼ਲਾਘਾਯੋਗ ਯਤਨ ਹੈ ਅਤੇ ਮੈਂ ਇਸ ਦੇ ਲਈ ਵਧਾਈ ਦਿੰਦਾ ਹਾਂ।
ਕੇਂਦਰੀ ਸਿਹਤ ਮੰਤਰੀ ਨੇ ਐੱਨਬੀਈਐੱਮਐੱਸ ਦੀ ਪਹਿਲ ਅਤੇ ਯਤਨਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਅਤਿਅੰਤ ਮਹੱਤਵਪੂਰਨ ਹੈ, ਕਿਉਂਕਿ ਦਿਲ ਦੇ ਦੌਰੇ ਦੇ ਪੀੜਿਤ ਨੂੰ ਤੁਰੰਤ ਮਦਦ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ਵਿੱਚ ਇੱਥੇ ਮਹੱਤਵਪੂਰਨ ਹੈ ਕਿ ਕਾਫੀ ਗਿਆਨ ਅਤੇ ਟ੍ਰੇਨਿੰਗ ਦੇ ਨਾਲ ਜਨਤਾ ਦੇ ਦਰਮਿਆਨ ਜਾਗਰੂਕਤਾ ਵਧੇ, ਤਾਂਕਿ ਅਸੀਂ ਕਿਸੀ ਦੀ ਜਾਨ ਬਚਾਉਣ ਵਿੱਚ ਸਮਰੱਥ ਹੋ ਸਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਐੱਨਬੀਈਐੱਮਐੱਸ ਨੇ ਰਾਸ਼ਟਰੀ ਪੱਧਰ ‘ਤੇ ਇਸ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਹੈ ਜੋ ਜਾਗਰੂਕਤਾ ਵਧਾਉਣ ਅਤੇ ਦੇਸ਼ ਦੇ ਦੂਰ-ਦਰਾਜ ਦੇ ਕੌਨਿਆਂ ਤੱਕ ਇਸ ਪਹਿਲ ਦੀ ਪਹੁੰਚ ਨੂੰ ਵਧਾਉਣ ਦਾ ਕੰਮ ਕਰੇਗਾ।
ਇਹ ਦੇਸ਼ ਦਾ ਪਹਿਲਾ ਸੀਪੀਆਰ ਜਾਗਰੂਕਤਾ ਪ੍ਰੋਗਰਾਮ ਹੈ, ਜੋ ਰਾਸ਼ਟਰੀ ਪੱਧਰ ‘ਤੇ ਸੰਚਾਲਿਤ ਕੀਤਾ ਗਿਆ ਹੈ। ਇਸ ਅਭਿਆਨ ਦੇ ਦੌਰਾਨ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਪੈਰਾਮੈਡੀਕਲ ਸਟਾਫ ਸਹਿਤ ਪ੍ਰਤੀਭਾਗੀਆਂ ਨੂੰ ਔਨਲਾਈਨ ਮਾਧਿਆਮ ਨਾਲ ਇੱਕ ਹੀ ਬੈਠਕ ਵਿੱਚ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਦੇ ਲਈ ਜਨਤਕ ਭਾਗੀਦਾਰੀ ਦੀ ਸਰਾਹਨਾ ਕਰਦੇ ਹੋਏ ਡਾ. ਮੰਡਾਂਵੀਆ ਨੇ ਸਾਰੀਆਂ ਨੂੰ ਟ੍ਰੇਨਿੰਗ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ ਅਤੇ ਕਿਹਾ ਕਿ ਕਿਸੀ ਵੀ ਸਮੇਂ ਕੋਈ ਵੀ ਵਿਅਕਤੀ ਦਿਲ ਦੇ ਦੌਰੇ ਨਾਲ ਪੀੜਿਤ ਹੋ ਸਕਦਾ ਹੈ। ਅਜਿਹੇ ਵਿੱਚ ਸੀਪੀਆਰ ਦਾ ਗਿਆਨ ਅਤੇ ਟ੍ਰੇਨਿੰਗ ਸਹੀ ਪ੍ਰਕਿਰਿਆਵਾਂ ਨੂੰ ਸੰਚਾਲਿਤ ਕਰਨ ਅਤੇ ਜੀਵਨ ਬਚਾਉਣ ਵਿੱਚ ਮਦਦ ਕਰੇਗਾ।
ਆਯੋਜਨ ਸਥਾਨਾਂ ‘ਤੇ ਉਪਸਥਿਤ ਟ੍ਰੇਨਿੰਗ ਡਾਕਟਰ ਨੇ ਸੀਪੀਆਰ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਤੀਭਾਗੀਆਂ ਦੇ ਪ੍ਰਸ਼ਨਾਂ ਦਾ ਉੱਤਰ ਦਿੱਤਾ। ਐੱਨਬੀਈਐੱਮਐੱਸ ਨੇ ਪ੍ਰਤੀਭਾਗੀਆਂ ਨੂੰ ਭਾਗੀਦਾਰੀ ਦਾ ਪ੍ਰਮਾਣ ਪੱਤਰ ਵੀ ਦਿੱਤਾ। ਸੀਪੀਆਰ ਟ੍ਰੇਨਿੰਕ ਤਕਨੀਕ ਦਾ ਪ੍ਰਦਰਸ਼ਨ ਕਰਨ ਵਾਲਾ ਇੱਕ ਵੀਡੀਓ ਨਿਮਨਲਿਖਤੀ ਲਿੰਕ ‘ਤੇ ਉਪਲਬਧ ਕਰਵਾਇਆ ਗਿਆ ਹੈ।
ਸੰਮੇਲਨ ਵਿੱਚ ਐੱਨਬੀਈਐੱਮਐੱਸ ਦੇ ਪ੍ਰਧਾਨ ਡਾ. ਅਭਿਜਾਤ ਸ਼ੇਠ, ਉਪ ਪ੍ਰਧਾਨ ਡਾ. ਨਿਖਿਲ ਟੰਡਨ, ਪ੍ਰਬੰਧਨ ਸੰਸਥਾ ਦੇ ਮੈਂਬਰ ਡਾ. ਐੱਸ ਐੱਨ ਬਸੂ ਅਤੇ ਡਾ. ਰਾਕੇਸ਼ ਸ਼ਰਮਾ ਸਹਿਤ ਕਈ ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਹਿੱਸਾ ਲਿਆ।
****
ਐੱਮਵੀ
(Release ID: 1983665)
Visitor Counter : 74