ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਕੀਨੀਆ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰੈੱਸ ਬਿਆਨ

Posted On: 05 DEC 2023 2:37PM by PIB Chandigarh

Your Excellency ਰਾਸ਼ਟਰਪਤੀ ਵਿਲੀਅਮ ਰੂਟੋ,

ਦੋਨਾਂ ਦੇਸ਼ਾਂ ਦੇ delegates,

ਮੀਡੀਆ ਦੇ ਸਾਥੀਓ,

ਨਮਸਕਾਰ!



 

ਰਾਸ਼ਟਰਪਤੀ ਰੂਟੋ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।

ਮੈਨੂੰ ਖੁਸ਼ੀ ਹੈ ਕਿ ਅਫਰੀਕਨ ਯੂਨੀਅਨ ਦੇ G20 ਵਿੱਚ ਸ਼ਾਮਲ ਹੋਣ ਦੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਯਾਤਰਾ ਹੋ ਰਹੀ ਹੈ।




ਭਾਰਤ ਦੀ ਵਿਦੇਸ਼ ਨੀਤੀ ਵਿੱਚ ਅਫਰੀਕਾ ਨੂੰ ਹਮੇਸ਼ਾ ਉੱਚ ਪ੍ਰਾਥਮਿਕਤਾ ਦਾ ਸਥਾਨ ਦਿੱਤਾ ਗਿਆ ਹੈ।

ਪਿਛਲੇ ਲਗਭਗ ਇੱਕ ਦਹਾਕੇ ਵਿੱਚ ਅਸੀਂ ਮਿਸ਼ਨ ਮੋਡ ਵਿੱਚ ਅਫਰੀਕਾ ਦੇ ਨਾਲ ਆਪਣਾ ਸਹਿਯੋਗ ਵਧਾਇਆ ਹੈ।

ਮੈਨੂੰ ਵਿਸ਼ਵਾਸ ਹੈ ਕਿ ਰਾਸ਼ਟਰਪਤੀ ਰੂਟੋ ਦੀ ਯਾਤਰਾ ਨਾਲ ਸਾਡੇ ਦੁਵੱਲੇ ਸਬੰਧਾਂ ਦੇ ਨਾਲ-ਨਾਲ ਪੂਰੇ ਅਫਰੀਕਾ ਮਹਾਦ੍ਵੀਪ ਦੇ ਨਾਲ ਸਾਡੇ engagement ਨੂੰ ਨਵਾਂ ਬਲ ਮਿਲੇਗਾ।


 

Friends,

ਇਸ ਵਰ੍ਹੇ ਅਸੀਂ ਭਾਰਤ ਅਤੇ ਕੀਨੀਆ ਦੇ diplomatic relations ਦੀ ਸੱਠਵੀਂ ਵਰ੍ਹੇਗੰਢ ਮਨਾ ਰਹੇ ਹਾਂ, ਲੇਕਿਨ ਸਾਡੇ ਸਬੰਧਾਂ ਦਾ ਹਜ਼ਾਰਾਂ ਵਰ੍ਹੇ ਪੁਰਾਣਾ ਇਤਿਹਾਸ ਹੈ।

ਮੁੰਬਈ ਅਤੇ ਮੋਂਬਾਸਾ ਨੂੰ ਆਪਸ ਵਿੱਚ ਜੋੜਦਾ ਹੋਇਆ ਵਿਸ਼ਾਲ ਹਿੰਦ ਮਹਾਸਾਗਰ ਸਾਡੇ ਪ੍ਰਾਚੀਨ ਸਬੰਧਾਂ ਦਾ ਸਾਖੀ ਰਿਹਾ ਹੈ।


 

ਇਸ ਮਜ਼ਬੂਤ ਨੀਂਹ ‘ਤੇ ਅਸੀਂ ਸਦੀਆਂ ਤੋਂ ਨਾਲ ਮਿਲ ਕੇ ਅੱਗੇ ਵਧਦੇ ਰਹੇ ਹਾਂ। ਪਿਛਲੀ ਸਦੀ ਵਿੱਚ ਅਸੀਂ ਮਿਲ ਕੇ ਉਪਨਿਵੇਸ਼ਵਾਦ ਦਾ ਵਿਰੋਧ ਕੀਤਾ।

ਭਾਰਤ ਅਤੇ ਕੀਨੀਆ ਐਸੇ ਦੇਸ਼ ਹਨ ਜਿਨ੍ਹਾਂ ਦਾ ਅਤੀਤ ਭੀ ਸਾਂਝਾ ਹੈ, ਅਤੇ ਭਵਿੱਖ ਭੀ।


 

Friends,

ਇੱਕ ਪ੍ਰਗਤੀਸ਼ੀਲ ਭਵਿੱਖ ਦੀ ਨੀਂਹ ਰੱਖਦੇ ਹੋਏ ਅੱਜ ਅਸੀਂ ਸਾਰੇ ਖੇਤਰਾਂ ਵਿੱਚ ਆਪਣਾ ਸਹਿਯੋਗ ਮਜ਼ਬੂਤ ਕਰਨ ‘ਤੇ ਵਿਚਾਰ ਕੀਤਾ। ਅਤੇ ਕਈ ਨਵੇਂ initiatives ਦੀ ਪਹਿਚਾਣ ਭੀ ਕੀਤੀ।

ਭਾਰਤ ਅਤੇ ਕੀਨੀਆ ਦੇ ਵਿੱਚ ਆਪਸੀ ਵਪਾਰ ਅਤੇ ਨਿਵੇਸ਼ ਵਿੱਚ ਲਗਾਤਾਰ ਪ੍ਰਗਤੀ ਹੋ ਰਹੀ ਹੈ।


 

ਸਾਡੇ ਆਰਥਿਕ ਸਹਿਯੋਗ ਦੇ ਪੂਰੇ ਪੋਟੈਂਸ਼ਿਅਲ ਨੂੰ realise ਕਰਨ ਦੇ ਲਈ ਅਸੀਂ ਨਵੇਂ ਅਵਸਰਾਂ ਦੀ ਤਲਾਸ਼ ਜਾਰੀ ਰੱਖਾਂਗੇ।

ਭਾਰਤ ਕੀਨੀਆ ਦੇ ਲਈ ਇੱਕ ਭਰੋਸੇਯੋਗ ਅਤੇ ਪ੍ਰਤੀਬੱਧ development partner ਰਿਹਾ ਹੈ।


 

ITEC ਤੇ ICCR scholarships ਦੇ ਮਾਧਿਅਮ ਨਾਲ ਭਾਰਤ ਨੇ ਕੀਨੀਆ ਦੇ ਲੋਕਾਂ ਦੀ skill development ਅਤੇ capacity building ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।

ਦੋ ਖੇਤੀਬਾੜੀ ਪ੍ਰਧਾਨ ਅਰਥਵਿਵਸਥਾਵਾਂ ਦੇ ਰੂਪ ਵਿੱਚ ਅਸੀਂ ਆਪਣੇ ਅਨੁਭਵ ਸਾਂਝਾ ਕਰਨ ‘ਤੇ ਸਹਿਮਤੀ ਜਤਾਈ।


 

ਕੀਨੀਆ ਦੇ ਖੇਤੀਬਾੜੀ ਖੇਤਰ ਦਾ ਆਧੁਨਿਕੀਕਰਣ ਕਰਨ ਦੇ ਲਈ ਅਸੀਂ ਢਾਈ ਸੌ ਮਿਲੀਅਨ ਡਾਲਰ ਦੀ Line of Credit ਪ੍ਰਦਾਨ ਕਰਨ ਦਾ ਵੀ ਨਿਰਣਾ ਲਿਆ ਹੈ।

ਆਧੁਨਿਕ ਸਮੇਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਅਸੀਂ ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਆਪਣਾ ਸਹਿਯੋਗ ਵਧਾ ਰਹੇ ਹਾਂ।

Digital Public Infrastructure ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਕੀਨੀਆ ਦੇ ਨਾਲ ਸਾਂਝਾ ਕਰਨ ਦੇ ਲਈ ਅਸੀਂ ਪੂਰੀ ਤਰ੍ਹਾਂ ਨਾਲ ਤਿਆਰ ਹਾਂ।



 

ਇਸ ਮਹੱਤਵਪੂਰਨ ਵਿਸ਼ੇ ‘ਤੇ ਅੱਜ ਕੀਤੇ ਜਾ ਰਹੇ ਸਮਝੌਤਿਆਂ ਨਾਲ ਸਾਡੇ ਪ੍ਰਯਾਸਾਂ ਨੂੰ ਬਲ ਮਿਲੇਗਾ।

Clean Energy ਦੋਨਾਂ ਹੀ ਦੇਸਾਂ ਦੀ ਮੁੱਖ ਪ੍ਰਾਥਮਿਕਤਾ ਹੈ।

ਕੀਨੀਆ ਦੁਆਰਾ ਲਿਆ ਗਿਆ Africa Climate Summit ਦਾ initiative ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ।



ਇਹ ਰਾਸ਼ਟਰਪਤੀ ਰੂਟੋ ਦੀ ਸਾਰੀਆਂ ਆਲਮੀ ਚੁਣੌਤੀਆਂ ਦਾ ਇਕਜੁੱਟ ਹੋ ਕੇ ਸਾਹਮਣਾ ਕਰਨ ਦੀ ਪ੍ਰਤੀਬੱਧਤਾ ਨੂੰ ਭੀ ਦਰਸਾਉਂਦਾ ਹੈ।

ਮੈਨੂੰ ਖੁਸ਼ੀ ਹੈ ਕਿ ਕੀਨੀਆ ਨੇ Global Biofuels Alliance ਅਤੇ International Solar Alliance ਨਾਲ ਜੁੜਨ ਦਾ ਨਿਰਣਾ ਲਿਆ ਹੈ।

 


ਨਾਲ ਹੀ ਕੀਨੀਆ ਦੁਆਰਾ ਲਏ ਗਏ International Big Cat Alliance ਨਾਲ ਜੁੜਨ ਦੇ ਨਿਰਣਾ ਨਾਲ ਅਸੀਂ big cats ਦੀ ਸੰਭਾਲ਼ ਦੇ ਲਈ ਆਲਮੀ ਪ੍ਰਯਾਸਾਂ ਨੂੰ ਸਸ਼ਕਤ ਕਰ ਸਕਾਂਗੇ।

ਰੱਖਿਆ ਦੇ ਖੇਤਰ ਵਿੱਚ ਸਾਡਾ ਵਧਦਾ ਸਹਿਯੋਗ ਸਾਡੇ ਗਹਿਰੇ ਆਪਸੀ ਵਿਸ਼ਵਾਸ ਅਤੇ ਸਮਾਨ ਹਿਤਾਂ ਦਾ ਪ੍ਰਤੀਕ ਹੈ।

 

 

ਅੱਜ ਦੀ ਚਰਚਾ ਵਿੱਚ ਅਸੀਂ military exercises, capacity building ਦੇ ਨਾਲ ਨਾਲ ਦੋਨਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਨੂੰ ਭੀ ਆਪਸ ਵਿੱਚ ਜੋੜਨ ‘ਤੇ ਬਲ ਦਿੱਤਾ।

ਅਸੀਂ space technology ਨੂੰ ਜਨ ਕਲਿਆਣ ਦੇ ਲਈ ਇਸਤੇਮਾਲ ਕਰਨ ‘ਤੇ ਭੀ ਵਿਚਾਰ ਵਟਾਂਦਰਾ ਕੀਤਾ।


 

ਇਸ ਮਹੱਤਵਪੂਰਨ ਖੇਤਰ ਵਿੱਚ ਅਸੀਂ ਭਾਰਤ ਦੇ ਸਫ਼ਲ ਅਨੁਭਵ ਨੂੰ ਕੀਨੀਆ ਦੇ ਨਾਲ ਸਾਂਝਾ ਕਰਨ ‘ਤੇ ਸਹਿਮਤ ਹੋਏ।

ਇਸੇ ਪ੍ਰਤੀਬੱਧਤਾ ਅਤੇ ਮਿੱਤਰਤਾ ਭਾਵ ਨਾਲ ਅਸੀਂ ਸਾਰੇ ਖੇਤਰਾਂ ਵਿੱਚ ਆਪਣਾ ਸਹਿਯੋਗ ਵਧਾਉਣ ਦੇ ਲਈ ਆਪਣੇ ਪ੍ਰਯਤਨ ਜਾਰੀ ਰੱਖਾਂਗੇ।




Friends,
ਅੱਜ ਦੀ ਬੈਠਕ ਵਿੱਚ ਅਸੀਂ ਕਈ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਚਰਚਾ ਕੀਤੀ।

ਹਿੰਦ ਮਹਾਸਾਗਰ ਨਾਲ ਜੁੜੇ ਹੋਏ ਦੇਸ਼ਾਂ ਦੇ ਰੂਪ ਵਿੱਚ maritime security, piracy ਅਤੇ drug trafficking ਸਾਡੀ ਸਾਂਝੀ ਪ੍ਰਾਥਮਿਕਤਾ ਦੇ ਵਿਸ਼ੇ ਹਨ।


ਇਸ ਮਹੱਤਵਪੂਰਨ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ Maritime Cooperation ‘ਤੇ Joint Vision Statement ਜਾਰੀ ਕਰ ਰਹੇ ਹਾਂ।

ਕੀਨੀਆ ਅਤੇ ਭਾਰਤ ਦਾ ਕਰੀਬੀ ਸਹਿਯੋਗ ਇੰਡੋ-ਪੈਸਿਫਿਕ ਵਿੱਚ ਸਾਡੇ ਸਾਰੇ ਪ੍ਰਯਤਨਾਂ ਨੂੰ ਬਲ ਦੇਵੇਗਾ। 



ਭਾਰਤ ਅਤੇ ਕੀਨੀਆ ਇਕਮਤ ਹਨ ਕਿ ਆਤੰਕਵਾਦ ਮਾਨਵਤਾ ਦੇ ਲਈ ਸਭ ਤੋਂ ਗੰਭੀਰ ਚੁਣੌਤੀ ਹੈ।

ਇਸ ਸਬੰਧ ਵਿੱਚ ਅਸੀਂ counter-terrorism ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਵਧਾਉਣ ਦਾ ਨਿਰਣਾ ਲਿਆ ਹੈ।

 


Friends,

ਕੀਨੀਆ ਨੂੰ ਆਪਣਾ ਦੂਸਰਾ ਘਰ ਮੰਨਣ ਵਾਲੇ ਲਗਭਗ ਅੱਸੀ ਹਜ਼ਾਰ ਭਾਰਤੀ ਮੂਲ ਦੇ ਲੋਕ ਸਾਡੇ ਸਬੰਧਾਂ ਦੀ ਸਭ ਤੋਂ ਬੜੀ ਤਾਕਤ ਹੈ।

ਉਨ੍ਹਾਂ ਦੀ ਦੇਖਰੇਖ ਦੇ ਲਈ ਕੀਨੀਆ ਨਾਲ ਮਿਲ ਰਹੇ ਸਹਿਯੋਗ ਦੇ ਲਈ ਮੈਂ ਰਾਸ਼ਟਰਪਤੀ ਰੂਟੋ ਦਾ ਵਿਅਕਤੀਗਤ ਰੂਪ ਨਾਲ ਆਭਾਰ ਵਿਅਕਤ ਕਰਦਾ ਹਾਂ।


 

ਅੱਜ ਕੀਤੇ ਜਾ ਰਹੇ cultural exchange agreement ਨਾਲ ਸਾਡੀਆਂ ਆਪਸੀ ਨਜ਼ਦੀਕੀਆਂ ਹੋਰ ਵਧਣਗੀਆਂ।

ਕੀਨੀਆ ਦੇ long distance ਅਤੇ ਮੈਰਾਥਨ runners ਵਿਸ਼ਵ ਵਿਖਿਆਤ ਹਨ। ਉਸੇ ਤਰ੍ਹਾਂ ਕ੍ਰਿਕਟ ਭੀ ਦੋਨਾਂ ਦੇਸ਼ਾਂ ਵਿੱਚ ਲੋਕਪ੍ਰਿਯ (ਮਕਬੂਲ) ਹੈ।

ਦੋਨਾਂ ਦੇਸ਼ਾਂ ਵਿੱਚ ਖੇਡਾਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਮਹੱਤਵਪੂਰਨ ਸਮਝੌਤੇ ‘ਤੇ ਸਹਿਮਤੀ ਬਣੀ ਹੈ।

 

ਬੌਲੀਵੁੱਡ ਦੇ ਨਾਲ ਨਾਲ ਯੋਗ ਅਤੇ ਆਯੁਰਵੇਦ ਦੀ popularity ਭੀ ਕੀਨੀਆ ਵਿੱਚ ਵਧ ਰਹੀ ਹੈ।

ਅਸੀਂ ਦੋਨਾਂ ਦੇਸ਼ਾਂ ਦੇ ਦਰਮਿਆਨ people-to-people ties ਹੋਰ ਗਹਿਰੇ ਕਰਨ ਦੇ ਪ੍ਰਯਾਸ ਜਾਰੀ ਰੱਖਾਂਗੇ।

 

Excellency,

ਇੱਕ ਵਾਰ ਫਿਰ ਤੁਹਾਡਾ ਅਤੇ ਤੁਹਾਡੇ ਡੈਲੀਗੇਸ਼ਨ ਦਾ ਭਾਰਤ ਵਿੱਚ ਬਹੁਤ ਬਹੁਤ ਸੁਆਗਤ ਹੈ।

ਬਹੁਤ ਬਹੁਤ ਧੰਨਵਾਦ।

*****


ਡੀਐੱਸ/ਐੱਸਟੀ


(Release ID: 1982795) Visitor Counter : 120