ਪ੍ਰਧਾਨ ਮੰਤਰੀ ਦਫਤਰ

ਸੀਓਪੀ(COP)-28ਵਿੱਚ ‘ਗ੍ਰੀਨ ਕ੍ਰੈਡਿਟ ਪ੍ਰੋਗਰਾਮ’ ‘ਤੇ ਉੱਚ ਪੱਧਰੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 01 DEC 2023 10:22PM by PIB Chandigarh

ਯੋਰ ਹਾਈਨੈੱਸ,

Excellencies,

ਇਸ ਸਪੈਸ਼ਲ event ਵਿੱਚ ਆਪ ਸਭ ਦਾ ਹਾਰਦਿਕ ਸੁਆਗਤ ਹੈ।

 ਮੇਰੇ Brother ਅਤੇ UAE ਦੇ ਰਾਸ਼ਟਰਪਤੀ, ਹਿਜ਼ ਹਾਈਨੈੱਸ ਮਹਾਮਹਿਮ ਸ਼ੇਖ ਮੋਹੰਮਦ ਬਿਨ ਜ਼ਾਯਦ ਦੇ ਸਮਰਥਨ ਦੇ ਲਈ ਮੈਂ ਆਭਾਰ ਵਿਅਕਤ ਕਰਦਾ ਹਾਂ।


ਇਤਨੀ ਵਿਅਸਤਤਾ ਦੇ ਦਰਮਿਆਨ ਭੀ, ਉਨ੍ਹਾਂ ਦਾ ਇੱਥੇ ਆਉਣਾ, ਸਾਡੇ ਨਾਲ ਕੁਝ ਪਲ ਬਿਤਾਉਣਾ, ਅਤੇ ਉਨ੍ਹਾਂ ਦਾ ਸਮਰਥਨ ਮਿਲਣਾ, ਇਹ ਆਪਣੇ ਆਪ ਵਿੱਚ ਬਹੁਤ ਬੜੀ ਬਾਤ ਹੈ। UAE ਦੇ ਨਾਲ ਇਸ ਈਵੈਂਟ ਨੂੰ co-host ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ, ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਦਾ ਇਸ initiative ਨਾਲ ਜੁੜਨ ਦੇ ਲਈ ਭੀ ਆਭਾਰ ਵਿਅਕਤ ਕਰਦਾ ਹਾਂ।

Friends,

ਮੈਂ ਹਮੇਸ਼ਾ ਮਹਿਸੂਸ ਕੀਤਾ ਹੈ ਕਿ carbon

credit ਦਾ ਦਾਇਰਾ ਬਹੁਤ ਹੀ ਸੀਮਿਤ ਹੈ, ਅਤੇ ਇਹ ਫ਼ਿਲਾਸਫ਼ੀ ਇੱਕ ਪ੍ਰਕਾਰ ਨਾਲ Commercial

 Element ਤੋਂ ਪ੍ਰਭਾਵਿਤ ਰਹੀ ਹੈ। ਮੈਂ Carbon Credit ਦੀ ਵਿਵਸਥਾ ਵਿੱਚ ਇੱਕ Social

 Responsibility ਦਾ ਜੋ ਭਾਵ ਹੋਣਾ ਚਾਹੀਦਾ ਹੈ, ਉਸ ਦਾ ਬਹੁਤ ਅਭਾਵ ਦੇਖਿਆ ਹੈ।

ਸਾਨੂੰ ਹੋਲਿਸਟਿਕ ਤਰੀਕੇ ਨਾਲ ਨਵੀਂ ਫ਼ਿਲਾਸਫ਼ੀ ‘ਤੇ ਬਲ ਦੇਣਾ ਹੋਵੇਗਾ ਅਤੇ ਇਹੀ Green Credit ਦਾ ਅਧਾਰ ਹੈ।
 

ਮਾਨਵ ਜੀਵਨ ਵਿੱਚ ਆਮ ਤੌਰ ‘ਤੇ, ਤਿੰਨ ਪ੍ਰਕਾਰ ਦੀਆਂ ਚੀਜ਼ਾਂ ਦਾ ਅਸੀਂ ਅਨੁਭਵ ਕਰਦੇ ਹਾਂ। ਸਾਡੇ ਸੁਭਾਵਿਕ ਜੀਵਨ ਵਿੱਚ ਭੀ ਜੋ ਲੋਕਾਂ ਨੂੰ ਅਸੀਂ ਦੇਖਦੇ ਹਾਂ, ਤਾਂ ਤਿੰਨ ਚੀਜ਼ਾਂ ਸਾਡੇ nature ਦੇ ਸਾਹਮਣੇ ਆਉਂਦੀਆਂ ਹਨ। ਇੱਕ ਪ੍ਰਕ੍ਰਿਤੀ, ਯਾਨੀ Tendency, ਦੂਸਰੀ ਵਿਕ੍ਰਿਤੀ, ਅਤੇ ਤੀਸਰੀ ਸੰਸਕ੍ਰਿਤੀ। ਇੱਕ ਪ੍ਰਕ੍ਰਿਤੀ ਹੈ, ਇੱਕ Natural Tendency ਹੈ, ਜੋ ਕਹਿੰਦੀ ਹੈ, ਕਿ ਮੈਂ ਵਾਤਾਵਰਣ ਦਾ ਨੁਕਸਾਨ ਨਹੀਂ ਕਰਾਂਗਾ। ਇਹ ਉਸ ਦੀ Tendency ਹੈ।


ਇੱਕ ਵਿਕ੍ਰਿਤੀ ਹੈ, ਇੱਕ Destructive

 Mindset ਹੈ, ਜਿਸ ਦੀ ਇਹ ਸੋਚ ਹੁੰਦੀ ਹੈ ਕਿ ਦੁਨੀਆ ਦਾ ਕੁਝ ਭੀ ਹੋ ਜਾਵੇ, ਭਾਵੀ ਪੀੜ੍ਹੀ ਦਾ ਕੁਝ ਭੀ ਹੋ ਜਾਵੇ, ਕਿਤਨਾ ਹੀ ਨੁਕਸਾਨ ਹੋ ਜਾਵੇ, ਮੇਰਾ ਫਾਇਦਾ ਹੋਵੇ। ਯਾਨੀ ਇੱਕ ਵਿਕ੍ਰਿਤ ਮਾਨਸਿਕਤਾ ਹੈ। ਅਤੇ, ਇੱਕ ਸੰਸਕ੍ਰਿਤੀ ਹੈ, ਇੱਕ ਕਲਚਰ ਹੈ, ਇੱਕ ਸੰਸਕਾਰ ਹੈ, ਜੋ ਵਾਤਾਵਰਣ ਦੀ ਸਮ੍ਰਿੱਧੀ ਵਿੱਚ ਆਪਣੀ ਸਮ੍ਰਿੱਧੀ ਦੇਖਦਾ ਹੈ।


ਉਸ ਨੂੰ ਲਗਦਾ ਹੈ ਕਿ ਮੈਂ ਪ੍ਰਿਥਵੀ ਦਾ ਭਲਾ ਕਰਾਂਗਾ ਤਾਂ ਮੇਰਾ ਭੀ ਭਲਾ ਹੋਵੇਗਾ। ਅਸੀਂ ਵਿਕ੍ਰਿਤੀ ਨੂੰ ਤਿਆਗ ਕੇ, ਵਾਤਾਵਰਣ ਦੀ ਸਮ੍ਰਿੱਧੀ ਵਿੱਚ ਆਪਣੀ ਸਮ੍ਰਿੱਧੀ ਦੀ ਸੰਸਕ੍ਰਿਤੀ ਵਿਕਸਿਤ ਕਰਾਂਗੇ, ਤਦੇ ਪ੍ਰਕ੍ਰਿਤੀ ਯਾਨੀ ਵਾਤਾਵਰਣ ਦੀ ਰੱਖਿਆ ਹੋ ਪਾਵੇਗੀ।


ਜਿਸ ਤਰ੍ਹਾਂ ਅਸੀਂ ਆਪਣੇ ਜੀਵਨ ਵਿੱਚ Health ਦੇ ਕਾਰਡ ਨੂੰ ਅਹਿਮੀਅਤ ਦਿੰਦੇ ਹਾਂ, ਕਿ ਤੁਹਾਡਾ Health ਕਾਰਡ ਕੀ ਹੈ, ਤੁਹਾਡੀ Health ਰਿਪੋਰਟ ਕੀ ਹੈ, 

regular ਉਸ ਨੂੰ ਆਪ (ਤੁਸੀਂ) ਦੇਖਦੇ ਹੋ, ਅਸੀਂ conscious ਹਾਂ। ਇਹ ਕੋਸ਼ਿਸ਼ ਕਰਦੇ ਹਾਂ ਕਿ ਉਸ ਵਿੱਚ Positive Points ਜੁੜਨ, ਵੈਸੇ ਹੀ ਸਾਨੂੰ ਵਾਤਾਵਰਣ ਦੇ ਸੰਦਰਭ ਵਿੱਚ ਭੀ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ।

ਸਾਨੂੰ ਦੇਖਣਾ ਹੋਵੇਗਾ ਕਿ ਕੀ ਕਰਨ ਨਾਲ ਪ੍ਰਿਥਵੀ ਦੇ Health ਕਾਰਡ ਵਿੱਚ Positive

 Points ਜੁੜਨ। ਅਤੇ ਇਹੀ ਮੇਰੇ ਹਿਸਾਬ ਨਾਲ Green Credit ਹੈ। ਅਤੇ ਉਹੀ ਮੇਰੀ Green Credit ਦੀ ਧਾਰਨਾ ਹੈ। ਸਾਨੂੰ ਨੀਤੀਆਂ ਵਿੱਚ- ਨਿਰਣਿਆਂ ਵਿੱਚ ਇਹ ਸੋਚਣਾ ਹੋਵੇਗਾ ਕਿ ਇਸ ਨਾਲ ਪ੍ਰਿਥਵੀ ਦੇ Health Card ਵਿੱਚ Green Credit ਕਿਵੇਂ ਜੁੜੇਗਾ।

ਜਿਵੇਂ ਇੱਕ ਉਦਾਹਰਣ ਮੈਂ ਦਿੰਦਾ ਹਾਂ, ਡਿਗ੍ਰੇਡਿਡ waste ਲੈਂਡ ਦੀ ਹੈ। ਅਗਰ ਅਸੀਂ Green Credit ਦੇ Concept ਨਾਲ ਚਲਾਂਗੇ ਤਾਂ ਪਹਿਲਾ ਡਿਗ੍ਰੇਡਿਡ waste ਲੈਂਡ ਦੀ inventory ਬਣਾਈ ਜਾਵੇਗੀ। ਫਿਰ ਉਸ ਭੂਮੀ ਦਾ ਉਪਯੋਗ ਕੋਈ ਭੀ ਵਿਅਕਤੀ ਜਾਂ ਸੰਸਥਾ, voluntary plantation ਦੇ ਲਈ ਕਰੇਗੀ।
 

ਅਤੇ ਫਿਰ, ਇਸ ਪਾਜ਼ਿਟਿਵ ਐਕਸ਼ਨ ਦੇ ਲਈ ਉਸ ਵਿਅਕਤੀ ਜਾਂ ਸੰਸਥਾ ਨੂੰ Green

Credit ਦਿੱਤੇ ਜਾਣਗੇ। ਇਹ ਗ੍ਰੀਨ ਕ੍ਰੈਡਿਟ, ਫਿਊਚਰ ਐਕਸਪੈਂਸ਼ਨ ਵਿੱਚ ਮਦਦਗਾਰ ਹੋਣਗੇ ਅਤੇ ਇਹ Tradeable ਭੀ ਹੋ ਸਕਦੇ ਹਨ। ਗ੍ਰੀਨ ਕ੍ਰੈਡਿਟ ਦੀ ਪੂਰੀ ਪ੍ਰਕਿਰਿਆ digital ਹੋਵੇਗੀ, ਚਾਹੇ ਉਹ ਰਜਿਸਟ੍ਰੇਸ਼ਨ ਹੋਵੇ, plantation ਦੀ verification ਹੋਵੇ, ਜਾਂ ਫਿਰ ਗ੍ਰੀਨ ਕ੍ਰੈਡਿਟਸ ਜਾਰੀ ਕਰਨ ਦੀ ਬਾਤ ਹੋਵੇ।


ਅਤੇ ਇਹ ਤਾਂ ਸਿਰਫ਼ ਮੈਂ ਇੱਕ ਛੋਟੀ ਜਿਹੀ ਉਦਾਹਰਣ ਤੁਹਾਨੂੰ ਦਿੱਤੀ ਹੈ। ਸਾਨੂੰ ਮਿਲ ਕੇ ਅਜਿਹੇ ਅਨੰਤ Ideas ‘ਤੇ ਕੰਮ ਕਰਨਾ ਹੋਵੇਗਾ। ਇਸ ਲਈ ਹੀ ਅੱਜ ਅਸੀਂ ਇੱਕ Global

Platform ਭੀ ਲਾਂਚ ਕਰ ਰਹੇ ਹਾਂ। ਇਹ ਪੋਰਟਲ plantation ਅਤੇ ਵਾਤਾਵਰਣ ਸੰਭਾਲ਼ ਨਾਲ ਸਬੰਧਿਤ ideas, experiences, and

 innovations ਨੂੰ ਇੱਕ ਜਗ੍ਹਾ ‘ਤੇ collate ਕਰੇਗਾ। ਅਤੇ ਇਹ Knowledge ਰਿਪਾਜ਼ਿਟਰੀ, ਆਲਮੀ ਲੈਵਲ ‘ਤੇ policies, practices ਅਤੇ green credits ਦੀ ਗਲੋਬਲ demand ਨੂੰ shape ਕਰਨ ਵਿੱਚ ਮਦਦਗਾਰ ਹੋਵੇਗੀ।

 

Friends,

ਸਾਡੇ ਇੱਥੇ ਕਿਹਾ ਜਾਂਦਾ ਹੈ, 

“ਪ੍ਰਕ੍ਰਿਤਿ: ਰਕਸ਼ਤਿ ਰਕਸ਼ਿਤਾ”  (प्रकृति: रक्षति रक्षिता) ਅਰਥਾਤ ਪ੍ਰਕ੍ਰਿਤੀ ਉਸ ਦੀ ਰੱਖਿਆ ਕਰਦੀ ਹੈ ਜੋ ਪ੍ਰਕ੍ਰਿਤੀ ਦੀ ਰੱਖਿਆ ਕਰਦਾ ਹੈ। ਇਸ ਮੰਚ ਤੋਂ ਮੈਂ ਸੱਦਾ ਦਿੰਦਾ ਹਾਂ ਕਿ ਇਸ initiative ਨਾਲ ਜੁੜੋ। ਨਾਲ ਮਿਲ ਕੇ, ਇਸ ਧਰਤੀ ਦੇ ਲਈ, ਆਪਣੀਆਂ ਭਾਵੀ ਪੀੜ੍ਹੀਆਂ ਦੇ ਲਈ, ਇੱਕ greener, cleaner ਅਤੇ better future ਦਾ ਨਿਰਮਾਣ ਕਰੀਏ।

ਮੈਂ Mozambique ਦੇ ਰਾਸ਼ਟਰਪਤੀ ਦਾ ਆਭਾਰ ਵਿਅਕਤ ਕਰਦਾ ਹਾਂ, ਕਿ ਉਹ ਸਮਾਂ ਕੱਢ ਕੇ ਸਾਡੇ ਦਰਮਿਆਨ ਆਏ ਹਨ ਅਤੇ ਸਾਡੇ ਨਾਲ ਜੁੜੇ ਹਨ।

ਇੱਕ ਵਾਰ ਫਿਰ, ਅੱਜ ਇਸ ਫੋਰਮ ਵਿੱਚ ਜੁੜਨ ਦੇ ਲਈ ਆਪ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ।

***

ਡੀਐੱਸ/ਏਕੇ



(Release ID: 1982571) Visitor Counter : 54