ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਨੂੰ ਪ੍ਰੈਜ਼ੀਡੈਂਟਸ ਕਲਰ ਪ੍ਰਦਾਨ ਕੀਤਾ

Posted On: 01 DEC 2023 11:33AM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (1 ਦਸੰਬਰ, 2023) ਪੁਣੇ ਵਿੱਚ ਆਰਮਡ ਫੋਰਸਿਜ਼ ਮੈਡੀਕਲ ਕਾਲਜ (ਏਐੱਫਐੱਮਸੀ) ਨੂੰ ਪ੍ਰੈਜ਼ੀਡੈਂਟਸ ਕਲਰ ਪ੍ਰਦਾਨ ਕੀਤਾ। ਉਨ੍ਹਾਂ ਨੇ ਆਰਮਡ ਫੋਰਸਿਜ਼ ਸੈਂਟਰ ਫੌਰ ਕੰਪਿਊਟੇਸ਼ਨਲ ਮੈਡੀਸਿਨ ‘ਪ੍ਰਜਨਾ’(‘Prajna’) ਦਾ ਭੀ ਵਰਚੁਅਲੀ ਉਦਘਾਟਨ ਕੀਤਾ।

 

ਇਸ ਅਵਸਰ ‘ਤੇ  ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਏਐੱਫਐੱਮਸੀ (AFMC) ਨੇ ਮੈਡੀਕਲ ਐਜੂਕੇਸ਼ਨ ਵਿੱਚ ਉੱਚਤਮ ਮਿਆਰ ਵਾਲੀ ਸੰਸਥਾ ਦੇ ਰੂਪ ਵਿੱਚ ਪ੍ਰਤਿਸ਼ਠਾ ਪ੍ਰਾਪਤ ਕੀਤੀ ਹੈ। ਇਸ ਸੰਸਥਾਨ ਦੇ ਗ੍ਰੈਜੂਏਟਾਂ ਨੇ ਯੁੱਧ, ਬਗਾਵਤ ਵਿਰੋਧੀ ਕਾਰਵਾਈਆਂ, ਪ੍ਰਾਕ੍ਰਿਤਿਕ ਆਫ਼ਤਾਂ ਅਤੇ ਮਹਾਮਾਰੀ ਦਾ ਸਾਹਮਣਾ ਕਰਨ ਵਿੱਚ, ਦੇਸ਼ ਦੇ ਅੰਦਰ ਅਤੇ ਸਾਡੀਆਂ ਰਾਸ਼ਟਰੀ ਸੀਮਾਵਾਂ ਦੇ ਬਾਹਰ ਆਪਣੀ ਸਮਰਪਿਤ ਸੇਵਾ ਦੇ ਜ਼ਰੀਏ ਰਾਸ਼ਟਰ ਦਾ ਗੌਰਵ ਵਧਾਇਆ ਹੈ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਏਐੱਫਐੱਮਸੀ (AFMC)  ਤੋਂ ਗ੍ਰੈਜੂਏਸ਼ਨ ਕਰਨ ਵਾਲੀਆਂ ਕਈ ਮਹਿਲਾ ਕੈਡਿਟਾਂ ਨੇ ਆਰਮਡ ਫੋਰਸਿਜ਼  ਮੈਡੀਕਲ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਅਤੇ ਉੱਚ ਅਹੁਦਿਆਂ ‘ਤੇ ਕਾਰਜ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਹੋਰ ਅਧਿਕ ਮਹਿਲਾਵਾਂ ਹਥਿਆਰਬੰਦ ਬਲਾਂ ਵਿੱਚ ਆਪਣਾ ਕਰੀਅਰ ਚੁਣਨਗੀਆਂ।

 

ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਮੈਡੀਸਿਨ ਦੇ ਖੇਤਰ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ, ਪ੍ਰਿਸਿਜ਼ਨ ਮੈਡੀਸਿਨ, 3ਡੀ ਪ੍ਰਿਟਿੰਗ, ਟੈਲੀਮੈਡੀਸਿਨ (Artificial Intelligence, Precision medicine, 3D printing, telemedicine) ਅਤੇ ਹੋਰ ਟੈਕਨੋਲੋਜੀਆਂ ਦਾ ਉਪਯੋਗ ਦੇਖ ਰਹੇ ਹਾਂ। ਉਨ੍ਹਾਂ ਨੇ ਕਿਹਾ ਹਥਿਆਰਬੰਦ ਬਲ ਮੈਡੀਕਲ ਸੇਵਾਵਾਂ ਸੈਨਿਕਾਂ ਨੂੰ ਬਿਹਤਰੀਨ ਸਿਹਤ ਅਤੇ ਯੁੱਧ ਦੇ ਲਈ ਸਦਾ ਤਿਆਰ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ। ਇਸ ਲਈ, ਉਨ੍ਹਾਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਸਾਡੀਆਂ ਤਿੰਨੋਂ ਸੈਨਾਵਾਂ ਦੇ ਸਾਰੇ ਕਰਮੀਆਂ ਦਾ ਮੈਡੀਕਲ ਇਲਾਜ ਉੱਚਤਮ ਪੱਧਰ ਦਾ ਹੋਵੇ। ਉਨ੍ਹਾਂ ਨੇ ਏਐੱਫਐੱਮਸੀ (AFMC) ਦੀ ਟੀਮ ਨੂੰ ਮੈਡੀਸਿਨ ਦੇ ਖੇਤਰ ਵਿੱਚ ਖੋਜ ‘ਤੇ ਬਲ ਦੇਣ ਅਤੇ ਨਵੀਨਤਮ ਟੈਕਨੋਲੋਜੀ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਏਐੱਫਐੱਮਸੀ (AFMC) ਦੀ ਟੀਮ ਆਪਣੇ ਸਾਰੇ ਕਾਰਜਾਂ ਵਿੱਚ ਉਤਕ੍ਰਿਸ਼ਟਤਾ ਦੇ ਲਈ ਪ੍ਰਯਤਨ ਕਰਦੀ ਰਹੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***

ਡੀਐੱਸ/ਏਕੇ



(Release ID: 1981950) Visitor Counter : 47