ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਉੱਤਰਕਾਸ਼ੀ ਸੁਰੰਗ ਬਚਾਓ ਆਪਰੇਸ਼ਨ ਬਾਰੇ ਮੀਡੀਆ ਬ੍ਰੀਫ (ਅਪਡੇਟ- 27/11/2023 1330 ਵਜੇ ਤੱਕ)


ਸਿਲਕਿਆਰਾ ਸੁਰੰਗ ਢਹਿਣ ਵਾਲੀ ਜਗ੍ਹਾ ‘ਤੇ ਬਚਾਓ ਕਾਰਜ ਜੰਗੀ ਪੱਧਰ ‘ਤੇ ਜਾਰੀ ਹੈ

Posted On: 27 NOV 2023 5:12PM by PIB Chandigarh

ਸਰਕਾਰ ਜੀਵਨ ਬਚਾਉਣ ਦੀ ਆਪਣੀ ਅਟੁੱਟ ਪ੍ਰਤੀਬੱਧਤਾ ਨੂੰ ਜਾਰੀ ਰੱਖਦੇ ਹੋਏ, ਉੱਤਰਕਾਸ਼ੀ ਵਿੱਚ ਸਿਲਕਿਆਰਾ ਸੁਰੰਗ ਵਿੱਚ ਚਲ ਰਹੇ ਬਚਾਓ ਕਾਰਜਾਂ ਵਿੱਚ ਸਰਗਰਮੀ ਨਾਲ ਲੱਗੀ ਹੋਈ ਹੈ, ਜਿੱਥੇ 41 ਕਰਮਚਾਰੀ ਫਸੇ ਹੋਏ ਹਨ। ਸੁਰੰਗ ਦੇ ਅੰਦਰ 2 ਕਿਲੋਮੀਟਰ ਦੇ ਸੈਕਸ਼ਨ ਵਿੱਚ (ਮਜ਼ਦੂਰਾਂ)ਕਰਮਚਾਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਕੰਕਰੀਟ ਦਾ ਕੰਮ ਪੂਰਾ ਹੋ ਚੁੱਕਿਆ ਹੈ। ਸੁਰੰਗ ਦਾ ਇਹ ਸੈਕਸ਼ਨ ਬਚਾਓ ਪ੍ਰਯਾਸਾਂ ਦਾ ਕੇਂਦਰ ਬਿੰਦੂ ਹੈ।

ਕਰਮਚਾਰੀਆਂ ਦੀ ਸੁਰੱਖਿਅਤ ਨਿਕਾਸੀ ਸੁਨਿਸ਼ਚਿਤ ਕਰਨ ਲਈ ਵੱਖ-ਵੱਖ ਸਰਕਾਰੀ ਏਜੰਸੀਆਂ ਹਰੇਕ ਨਿਰਧਾਰਿਤ ਵਿਸ਼ੇਸ਼ ਕਾਰਜਾਂ ਦੇ ਲਈ ਅਣਥੱਕ ਪ੍ਰਯਾਸ ਕਰ ਰਹੀਆਂ ਹਨ। ਬਚਾਓ ਆਪਰੇਸ਼ਨ ‘ਤੇ ਸਲਾਹ ਦੇਣ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰ ਸਾਈਟ ‘ਤੇ ਮੌਜੂਦ ਹਨ। ਸਰਕਾਰ ਨੇ ਫਸੇ ਹੋਏ ਲੋਕਾਂ ਦਾ ਮਨੋਬਲ ਵਧਾਉਣ ਲਈ ਲਗਾਤਾਰ ਉਨ੍ਹਾਂ ਦੇ ਨਾਲ ਸੰਪਰਕ ਬਣਾਏ ਰੱਖਿਆ ਹੈ।

ਬਚਾਅ ਕਾਰਜਾਂ ‘ਤੇ ਪ੍ਰਮੁੱਖ ਅਪਡੇਟ:

  1. ਨੈਸ਼ਨਲ ਹਾਈਵੇਅ ਅਤੇ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਦੇ ਲਾਈਫ ਲਾਈਨ ਪ੍ਰਯਾਸ:

  • ਦੂਸਰੀ ਲਾਈਫ ਲਾਈਨ (150 ਮਿਲੀਮੀਟਰ ਵਿਆਸ) ਸੇਵਾ ਦਾ ਉਪਯੋਗ ਕਰਕੇ ਨਿਯਮਿਤ ਅੰਤਰਾਲ ‘ਤੇ ਸੁਰੰਗ ਦੇ ਅੰਦਰ ਤਾਜ਼ਾ ਪਕਿਆ ਹੋਇਆ ਭੋਜਨ ਅਤੇ ਤਾਜ਼ੇ ਫੱਲ ਪਹੁੰਚਾਏ ਜਾ ਰਹੇ ਹਨ।

  • ਰਾਜ ਆਪਦਾ ਮੋਚਨ ਬਲ (ਐੱਸਡੀਆਰਐੱਫ) ਦੁਆਰਾ ਮਿਆਰੀ ਕਰਮਚਾਰੀਆਂ ਦੇ ਨਾਲ ਵੀਡਿਓ ਸੰਚਾਰ ਅਤੇ ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਦੁਆਰਾ ਡਾਇਰੈਕਟ ਲਾਈਨ ਸੰਚਾਰ ਸਥਾਪਿਤ ਕੀਤਾ ਗਿਆ ਹੈ।

  1. ਨੈਸ਼ਨਲ ਹਾਈਵੇਅ ਐਂਡ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਦੁਆਰਾ ਹੋਰੀਜ਼ੌਂਟਲ ਬੋਰਿੰਗ

  • 22.11.2023  ਨੂੰ 0045 ਵਜੇ ਸ਼ੁਰੂ ਹੋਈ ਔਜਰ ਡਰਲਿੰਗ ਨੂੰ ਪਾਈਪ ਦੇ ਸਾਹਮਣੇ ਧਾਤੂ ਦੀ ਵਸਤੂ (ਲੈਟੀਸ ਗਰਡਰ ਰਿਬ) ਆ ਜਾਣ ਦੇ ਕਾਰਨ ਰੁੱਕ ਗਈ ਸੀ ਅਤੇ ਪਾਈਪ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ ਸੀ। ਗੈਸ ਕਟਰ ਦਾ ਉਪਯੋਗ ਕਰਕੇ ਧਾਤੂ ਦੀ ਵਸਤੂ (ਲੈਟੀਸ ਗਰਡਰ ਰਿਬ) ਨੂੰ ਕੱਟਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ 23.11.2023 ਨੂੰ 0230  ਵਜੇ ਤੱਕ ਇਹ ਕੰਮ ਪੂਰਾ ਕਰ ਲਿਆ ਗਿਆ। 9ਵੀਂ ਪਾਈਪ ਨੂੰ ਫਿਰ ਤੋਂ ਧੱਕਣਾ ਸ਼ੁਰੂ ਕੀਤਾ ਗਿਆ ਅਤੇ ਵਾਧੂ 1.8 ਮੀਟਰ ਦੀ ਦੂਰੀ ਤੱਕ ਪਹੁੰਚਾ ਦਿੱਤਾ ਗਿਆ। ਇਸ ਦੌਰਾਨ ਮਾਮੂਲੀ ਵਾਈਬ੍ਰੇਸ਼ਨ ਨੋਟ ਕੀਤੀ ਗਈ ਸੀ, ਇਸ ਲਈ ਲਾਗੂ ਕੀਤੇ ਜਾਣ ਵਾਲੇ ਬਲ ਦਾ ਮੁੜ-ਮੁਲਾਂਕਣ ਕਰਨ ਲਈ ਔਗਰ ਨੂੰ ਥੋੜ੍ਹਾ ਪਿੱਛੇ ਧੱਕ ਦਿੱਤਾ ਗਿਆ ਸੀ। ਇਸ ਦੌਰਾਨ ਰੁਕਾਵਟਾਂ ਦੇਖੀਆਂ ਗਈਆਂ।

  • ਸੁਰੰਗ ਦੀ ਲਾਈਨਿੰਗ ਤੋਂ ਫੋਰਪੋਲ (ਪਾਈਪ) ਦਾ ਇੱਕ ਮੋੜ ਵਾਲਾ ਹਿੱਸਾ ਔਗਰ ਅਸੈਂਬਲੀ ਵਿੱਚ ਟਕਰਾ ਗਿਆ ਸੀ ਜਿਸ ਨਾਲ ਕੰਬਣ ਹੋਈ।

  • ਕੰਕਰੀਟ ਨੂੰ ਤੇਜ਼ੀ ਨਾਲ ਸਖ਼ਤ ਕਰਨ ਲਈ ਐਕਸਲੇਰੇਟਿੰਗ ਏਜੰਟ ਦਾ ਉਪਯੋਗ ਕਰਕੇ ਔਗਰ ਮਸ਼ੀਨ ਦੇ ਲਈ ਪਲੈਟਫਾਰਮ ਨੂੰ ਮਜ਼ਬੂਤ ਕੀਤਾ ਗਿਆ, ਜਿਸ ਤੋਂ ਬਾਅਦ ਪਲੈਟਫਾਰਮ ਦੀ ਐਂਗਰਿੰਗ ਅਤੇ ਬੋਲਟਿੰਗ ਕੀਤੀ ਗਈ।

  • 24.11.2023 ਨੂੰ 1625 ਵਜੇਂ 10ਵੀਂ ਪਾਈਪ (4.7 ਮੀਟਰ ਲੰਬਾਈ) ਨੂੰ ਧਕੇਲਣਾ ਸ਼ੁਰੂ ਕੀਤਾ ਗਿਆ ਅਤੇ 24.11.2023  ਨੂੰ 1750 ਵਜੇ ਤੱਕ 2.2 ਮੀਟਰ ਦੀ ਲੰਬਾਈ ਪਾਈ ਗਈ, ਜਿਸ ਦੇ ਨਤੀਜੇ ਵਜੋਂ ਕੁੱਲ 46.9 ਮੀਟਰ ਦੀ ਦੂਰੀ ਪੂਰੀ ਕਰ ਲਈ ਗਈ।

  • 10ਵੀਂ ਪਾਈਪ ਨੂੰ ਧਕੱਣ ਦੇ ਦੌਰਾਨ ਕੁਝ ਹੋਰ ਰੁਕਾਵਟਾਂ ਦੇਖਿਆ ਗਈਆਂ ਅਤੇ ਪਾਈਪ ਨੂੰ ਧਕੱਣਾ ਬੰਦ ਕਰਨਾ ਪਿਆ।

  • ਇਸ ਤੋਂ ਬਾਅਦ, ਔਗਰ ਨੂੰ ਵਾਪਸ ਖੀਂਚਣਾ ਸ਼ੁਰੂ ਕੀਤਾ ਗਿਆ ਅਤੇ ਮਿਤੀ 27.11.2023  ਨੂੰ 0300 ਵਜੇ ਇਹ ਕੰਮ ਪੂਰਾ ਕੀਤਾ ਗਿਆ। ਕੁੱਲ ਕਟਿੰਗ ਲੰਬਾਈ 46.90 ਮੀਟਰ ਪੂਰੀ ਕਰ ਲਈ ਗਈ ਹੈ।

  • ਵੈਲਡਰਾਂ ਦੁਆਰਾ ਵਿਜ਼ੂਅਲ ਨਿਰੀਖਣ ਤੋਂ ਬਾਅਦ ਇਹ ਪਾਇਆ ਗਿਆ ਕਿ ਔਗਰ ਦਾ ਕਟਰ ਜਾਲੀਦਾਰ ਗਰਡਰ ਬਾਰਾਂ ਨਾਲ ਉਲਝ ਗਿਆ ਹੈ, ਜਿਸ ਨਾਲ 800 ਮਿਲੀਮੀਟਰ ਮਾਰਗ ਵਾਲੇ ਪਾਈਪ ਦੀ 1.5 ਮੀਟਰ ਲੰਬਾਈ ਨੂੰ ਨੁਕਸਾਨ ਹੋਇਆ ਹੈ। ਇਸ ਤੋਂ  ਇਲਾਵਾ, ਇਨ੍ਹਾਂ ਜਾਲੀਦਾਰ ਪੱਟੀਆਂ ਨੂੰ ਕੱਟਣ ਦਾ ਕੰਮ ਚਲ ਰਿਹਾ ਹੈ।

  • ਸਟੱਕ-ਅੱਪ ਔਗਰਸ ਸਮੇਤ ਸਾਰੀਆਂ ਰੁਕਾਵਟਾਂ ਤੋਂ 800 ਮਿਲੀਮੀਟਰ ਬਚਾਓ ਪਾਈਪ ਨੂੰ ਹਟਾਉਣ ਤੋਂ ਬਾਅਦ, ਦੂਸਰੇ ਪਾਸੇ ਤੱਕ ਪਹੁੰਚਾਉਣ ਲਈ ਅੰਤਿਮ ਕੁਝ ਮੀਟਰ ਨੂੰ ਸਾਫ਼ ਕਰਨ ਲਈ ਮੈਨੂਅਲ ਡ੍ਰਾਈਫਟ ਪ੍ਰਕਿਰਿਆ ਲਾਗੂ ਕੀਤੀ ਜਾਵੇਗੀ।

  •  

  • ਸੰਚਾਲਨ ਖੇਤਰ ਦੀ ਸੁਰੱਖਿਆ ਲਈ ਸਿਲਕਿਆਰਾ ਵੱਲੋਂ ਸੁਰੰਗ ਦੇ ਸਾਹਮਣੇ ਤੋਂ ਸੁਰੰਗ ਨਿਕਾਸ ਵੱਲ ਫਾਲਸ ਰਿਬਸ ਦਾ ਨਿਰਮਾਣ (ਅਧਿਐਨ 194.50 ਤੋਂ ਅਧਿਐਨ 184.50)-ਰਿਬਸ ਦਾ ਨਿਰਮਾਣ 25.11.023  ਨੂੰ ਸ਼ਾਮ 1950 ਵਜੇ ਸ਼ੁਰੂ ਹੋਇਆ। ਰਿਪੋਟਿੰਗ ਦੇ ਸਮੇਂ ਤੱਕ ਕੁੱਲ 8 ਰਿਬਸ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ।

ਸਤਲੁਜ ਜਲ ਬਿਜਲੀ ਨਿਗਮ ਲਿਮਿਟਿਡ (ਐੱਸਜੇਵੀਐੱਨਐੱਲ) ਦੁਆਰਾ ਬਚਾਓ ਦੇ ਲਈ ਵਰਟੀਕਲ ਡ੍ਰਿਲਿੰਗ (1.0 ਮੀਟਰ ਵਿਆਸ):

 

  • ਡ੍ਰਿਲਿੰਗ ਮਸ਼ੀਨਰੀ ਸਾਈਟ ‘ਤੇ ਪਹੁੰਚ ਗਈ ਹੈ।

  • ਡ੍ਰਿਲਿੰਗ ਮਸ਼ੀਨ ਨੂੰ ਸਥਾਪਿਤ ਕਰਨ ਲਈ ਪਲੈਟਫਾਰਮ ਤਿਆਰ ਹੋ ਚੁੱਕਿਆ ਹੈ।

  • ਸੁਰੰਗ ਦੇ ਉੱਪਰ ਡ੍ਰਿਲਿੰਗ ਪੁਆਇੰਟ ਦੀ ਮਾਰਕਿੰਗ ਨੂੰ ਜੀਐੱਸਆਈ, ਆਰਵੀਐੱਨਐੱਲ ਅਤੇ ਓਐੱਨਜੀਸੀ ਦੇ ਨਾਲ ਚਰਚਾ ਤੋਂ ਬਾਅਦ ਸੀਐੱਚ 300 ਐੱਲ/ਐੱਸ ਵਿੱਚ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

  • ਮੁੱਖ ਮਸ਼ੀਨ ਡ੍ਰਿਲਿੰਗ ਸਾਈਟ ‘ਤੇ ਪਹੁੰਚ ਗਈ। ਸੁਰੰਗ ਪੋਰਟਲ ਤੋਂ ਡ੍ਰਿਲਿੰਗ ਸਾਈਟ ਤੱਕ ਪਹੁੰਚਾਈ ਗਈ ਮਸ਼ੀਨ ਦੀ ਡ੍ਰਿਲਿੰਗ ਰਿਗ 26.11.2023  ਨੂੰ 1205 ਵਜੇ ਡ੍ਰਿਲਿੰਗ ਸ਼ੁਰੂ ਹੋਈ ਅਤੇ ਰਿਪੋਟਿੰਗ ਦੇ ਸਮੇਂ 30.80  ਮੀਟਰ ਦੀ ਪਹੁੰਚ ਹਾਸਲ ਕਰ ਲਈ ਗਈ ਹੈ।

  1. ਟਿਹਰੀ ਹਾਈਡਰੋ ਵਿਕਾਸ ਨਿਗਮ ਲਿਮਿਟਿਡ (ਟੀਐੱਚਡੀਸੀਐੱਲ) ਦੁਆਰਾ ਬਰਕੋਟ ਸਾਈਡ ਤੋਂ ਹੋਰੀਜੌਂਟਲ ਡ੍ਰਿਲਿੰਗ:

  • ਟਿਹਰੀ ਹਾਈਡਰੋ ਵਿਕਾਸ ਨਿਗਮ ਲਿਮਿਟਿਡ (ਟੀਐੱਚਡੀਸੀ) ਨੇ ਬਰਕੋਟ ਸਿਰੇ ਤੋਂ ਇੱਕ ਬਚਾਓ ਸੁਰੰਗ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।

  • ਛੇਵਾਂ ਧਮਾਕਾ 27.11.2023  ਨੂੰ ਸਵੇਰੇ 06:15 ਵਜੇ ਕੀਤਾ ਗਿਆ.

  • ਵਹਾਅ ਦੀ ਕੁੱਲ ਐਕਜ਼ੀਕਿਊਟਿਡ ਲੰਬਾਈ 12 ਮੀਟਰ ਹੈ।

  • 18 ਰਿਬਸ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਿਆ ਹੈ।

ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਦੁਆਰਾ ਲੰਬਕਾਰੀ-ਹੋਰੀਜ਼ੌਂਟਲ ਡ੍ਰਿਲਿੰਗ:

  • ਮਜ਼ਦੂਰਾਂ ਨੂੰ ਬਚਾਉਣ ਲਈ ਹੋਰੀਜ਼ੌਂਟਲ ਡ੍ਰਿਲਿੰਗ ਲਈ ਜ਼ਰੂਰੀ ਮਾਈਕ੍ਰੋ ਟਨਲਿੰਗ ਦੇ ਉਪਕਰਣ ਨਾਸਿਕ ਅਤੇ ਦਿੱਲੀ ਤੋਂ  ਸਾਈਟ ‘ਤੇ ਪਹੁੰਚ ਗਏ ਹਨ।

  • ਪਲੈਟਫਾਰਮ ਬਣਾਉਣ ਦਾ ਕੰਮ ਪ੍ਰਗਤੀ ‘ਤੇ ਹੈ।

  1. ਸਿਲਕਿਆਰਾ ਦੇ ਸਿਰੇ ‘ਤੇ ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਦੁਆਰਾ ਵਰਟੀਕਲ ਡ੍ਰਿਲਿੰਗ (8 ਇੰਚ ਵਿਆਸ):

  • 1150 ਮੀਟਰ ਦਾ ਸੰਪਰਕ ਮਾਰਗ ਸੜਕ ਸੰਗਠਨ (ਬੀਆਰਓ) ਦੁਆਰਾ ਪੂਰਾ ਕਰ ਕੇ ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਨੂੰ ਸੌਂਪ ਦਿੱਤਾ ਗਿਆ ਹੈ। ਡ੍ਰਿਲਿੰਗ ਦੇ ਲਈ ਮਸ਼ੀਨ ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਸਥਾਨ ‘ਤੇ ਖੀਂਚ ਕੇ ਪਹੁੰਚਾਈ ਗਈ ਹੈ।

  • ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਨੂੰ ਇਲੈਕਟ੍ਰਿਕ ਕਨੈਕਸ਼ਨ ਉਪਲਬਧ ਕਰਵਾ ਦਿੱਤਾ ਗਿਆ ਹੈ।

  • ਵਰਟੀਕਲ ਡ੍ਰਿਲਿੰਗ ਲਈ ਪਲੈਟਫਾਰਮ ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਿਆ ਹੈ।

  • 26.11.2023 ਨੂੰ ਸਵੇਰੇ 0400 ਵਜੇ ਡ੍ਰਿਲਿੰਗ ਸ਼ੁਰੂ ਹੋਈ ਅਤੇ 72 ਮੀਟਰ ਦੀ ਡ੍ਰਿਲਿੰਗ ਦਾ ਕਾਰਜ ਪੂਰਾ ਹੋ ਗਿਆ।

ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੁਆਰਾ ਬਰਕੋਟ ਸਿਰੇ ਵੱਲ ਵਰਟੀਕਲ ਡ੍ਰਿਲਿੰਗ (24 ਇੰਚ ਡੀਆ)

  • ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੀ ਡ੍ਰਿਲਿੰਗ ਟੀਮ ਨੇ 20.11.2023 ਨੂੰ ਸਾਈਟ ਦਾ ਦੌਰਾ ਕੀਤੀ।

  • ਇੰਦੌਰ ਤੋਂ ਏਅਰ ਡ੍ਰਿਲਿੰਗ ਰਿਗ ਸਾਈਟ ‘ਤੇ ਪਹੁੰਚਾਇਆ ਗਿਆ ਹੈ।

  • ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੁਆਰਾ ਜੁਟਾਈ ਕਈ ਏਅਰ ਹੈਮਰ ਡ੍ਰਿਲਿੰਗ ਰਿਗ ਦੀ ਸਾਰੀ ਸਬੰਧਿਤ ਸਮਗੱਰੀ ਰਿਸ਼ੀਕੇਸ਼ ਵਿੱਚ ਸਟੈਂਡਬਾਏ ਵਿੱਚ ਹੈ ਕਿਉਂਕਿ ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਡ੍ਰਿਲਿੰਗ ਲਈ ਰਿਗ ਲਗਾਉਣ ਲਈ ਸਥਾਨ ਅਤੇ ਸੜਕ ਤਿਆਰ ਕੀਤੀ ਜਾ ਰਹੀ ਹੈ।

  1. ਟਿਹਰੀ ਹਾਈਡਰੋ ਵਿਕਾਸ ਨਿਗਮ ਲਿਮਿਟਿਡ (ਟੀਐੱਚਡੀਸੀਐੱਲ)/ਆਰਮੀ/ ਕੋਲ ਇੰਡੀਆ ਅਤੇ ਰਾਸ਼ਟਰੀ ਰਾਜਮਾਰਗ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਿਟਿਡ (ਐੱਨਐੱਚਆਈਡੀਸੀਐੱਲ) ਦੀ ਸੰਯੁਕਤ ਟੀਮ ਦੁਆਰਾ ਮੈਨੁਅਲ-ਸੈਮੀ-ਮਕੈਨਾਈਜ਼ਡ ਵਿਧੀ ਦੁਆਰਾ ਡ੍ਰਾਈਫਟ ਟਨਲ:

  • ਡ੍ਰਾਈਫਟ ਡਿਜ਼ਾਈਨ ਪੂਰਾ ਕਰ ਲਿਆ ਗਇਆ (1.2 ਮੀਟਰ X 1.5 ਮੀਟਰ ਭਾਗ)

  • ਸਮਗੱਰੀ ਸਾਈਟ ‘ਤੇ ਉਪਲਬਧ ਹੈ।

  • ਮਿਤੀ 21.11.2023  ਨੂੰ ਆਰਮੀ ਵੈਲਡਰਾਂ ਦੁਆਰਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ।

  • 22 ਫਰੇਮਾਂ ਦੇ ਨਿਰਮਾਣ ਦਾ ਕਾਰਜ ਪੂਰਾ ਕਰ ਲਿਆ ਗਿਆ ਹੈ।

ਸੀਮਾ ਸੜਕ ਸੰਗਠਨ (ਬੀਆਰਓ) ਦੁਆਰਾ ਸੜਕ ਕੱਟਣ ਦਾ ਅਤੇ ਹੋਰ ਸਹਾਇਕ ਕੰਮ:

  • ਸੀਮਾ ਸੜਕ ਸੰਗਠਨ (ਬੀਆਰਓ) ਨੇ ਸਤਲੁਜ ਜਲ ਬਿਜਲੀ ਨਿਗਮ ਲਿਮਿਟਿਡ (ਐੱਸਜੇਵੀਐੱਨਐੱਲ) ਅਤੇ ਰੇਲ ਵਿਕਾਸ ਨਿਗਮ ਲਿਮਿਟਿਡ (ਆਰਵੀਐੱਨਐੱਲ) ਦੁਆਰਾ ਵਰਟੀਕਲ ਡ੍ਰਿਲਿੰਗ ਲਈ ਸੰਪਰਕ ਮਾਰਗ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਗਿਆ ਹੈ।

  • ਸੀਮਾ ਸੜਕ ਸੰਗਠਨ (ਬੀਆਰਓ) ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੁਆਰਾ ਕੀਤੇ ਗਏ ਭੂ-ਵਿਗਿਆਨਿਕ ਸਰਵੇਖਣਾਂ ਦੇ ਨਾਲ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਲਈ ਸੰਪਰਕ ਮਾਰਗ ਵੀ ਬਣਿਆ ਰਿਹਾ ਹੈ। 5000 ਮੀਟਰ ਵਿੱਚੋਂ ਹੁਣ ਤੱਕ 1050 ਮੀਟਰ ਦੇ ਸੰਪਰਕ ਮਾਰਗ ਦਾ ਨਿਰਮਾਣ ਹੋ ਚੁੱਕਿਆ ਹੈ।

  •  

ਪਿਛੋਕੜ

12 ਨਵੰਬਰ 2023 ਨੂੰ ਸਿਲਕਿਆਰਾ ਤੋਂ ਬਰਕੋਟ ਤੱਕ ਨਿਰਮਾਣ ਅਧੀਨ ਸੁਰੰਗ ਵਿੱਚ ਸਿਲਕਿਆਰਾ ਵੱਲ 60 ਮੀਟਰ ਹਿੱਸੇ ਵਿੱਚ ਮਲਬਾ ਡਿੱਗਣ ਨਾਲ ਸੁਰੰਗ ਢਹਿ ਗਈ। ਫਸੇ ਹੋਏ 41 ਮਜ਼ਦੂਰਾਂ ਨੂੰ ਬਚਾਉਣ ਲਈ ਰਾਜ ਅਤੇ ਕੇਂਦਰ ਸਰਕਾਰਾਂ ਦੁਆਰਾ ਤੁਰੰਤ ਸੰਸਾਧਨ ਜੁਟਾਏ ਗਏ ਹਨ।

ਸ਼ੁਰੂਆਤ ਵਿੱਚ ਸੁਰੱਖਿਆ ਚਿੰਤਾਵਾਂ ਦੇ ਕਾਰਨ ਮਲਬੇ ਰਾਹੀਂ 900 ਮਿਲੀ ਮੀਟਰ ਦੀ ਪਾਈਪ ਦੀ ਚੋਣ ਕਰਨ ਦੇ ਨਾਲ ਇਕੱਠੇ ਕਈ ਬਚਾਓ ਵਿਕਲਪਾਂ ਦੀ ਖੋਜ ਹੋਈ। ਫਸਾਉਣ ਦਾ ਖੇਤਰ, ਜਿਸ ਦੀ ਉਂਚਾਈ 8.5 ਮੀਟਰ ਅਤੇ ਲੰਬਾਈ 2 ਕਿਲੋਮੀਟਰ ਹੈ, ਸੁਰੰਗ ਦਾ ਨਿਰਮਿਤ ਹਿੱਸਾ ਹੈ, ਜੋ ਉਪਲਬਧ ਬਿਜਲੀ ਅਤੇ ਪਾਣੀ ਦੀ ਸਪਲਾਈ ਦੇ ਨਾਲ ਮਜ਼ਦੂਰਾਂ ਨੂੰ ਸੁਰੱਖਿਆ ਪ੍ਰਦਾਨ ਕਰਦਾ ਹੈ।

 

ਪੰਜ ਏਜੰਸੀਆਂ-ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ), ਸਤਲੁਜ ਜਲ ਬਿਜਲੀ ਨਿਗਮ ਲਿਮਿਟਿਡ (ਆਰਵੀਐੱਨਐੱਲ), ਰਾਸ਼ਟਰੀ ਰਾਜਮਾਰਗ ਬੁਨਿਆਦੀ ਢਾਂਚਾ ਵਿਕਾਸ ਨਿਗਮ ਲਿਮਿਟਿਡ (ਐੱਨਐੱਚਆਈਡੀਸੀਐੱਲ) ਅਤੇ ਟਿਹਰੀ ਹਾਈਡਰੋ ਵਿਕਾਸ ਨਿਗਮ ਲਿਮਿਟਿਡ (ਟੀਐੱਚਡੀਸੀਐੱਲ) ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਏਜੰਸੀਆਂ ਸੰਚਾਲਨ ਕੁਸ਼ਲਤਾ ਦੇ ਕਦੇ-ਕਦਾਈਂ ਕੰਮ ਦੇ ਸਮਾਯੋਜਨ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।

ਨੋਟ: ਪ੍ਰਦਾਨ ਕੀਤੀਆਂ ਗਈਆਂ ਸਮਾਂ-ਸੀਮਾ ਵਿੱਚ ਤਕਨੀਕੀ ਖਾਮੀਆਂ, ਚੁਣੌਤੀਪੂਰਨ ਹਿਮਾਲੀਅਨ ਇਲਾਕੇ ਅਤੇ ਅਚਾਨਕ ਐਮਰਜੈਂਸੀ ਦੇ ਕਾਰਨ ਪਰਿਵਰਤਨ ਹੋ ਸਕਦਾ ਹੈ।

***************

 ਐੱਨਕੇ


(Release ID: 1980371) Visitor Counter : 82