ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਸੰਬਲਪੁਰ ਦੇ ਬ੍ਰਹਮ ਕੁਮਾਰੀਆਂ ਦੀ ਇੱਕ ਸਿੱਖਿਆ ਮੁਹਿੰਮ ‘ਨਵੇਂ ਭਾਰਤ ਦੇ ਲਈ ਨਵੀਂ ਸਿੱਖਿਆ’ ਦੀ ਸ਼ੁਰੂਆਤ ਕੀਤੀ

Posted On: 22 NOV 2023 12:50PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਨਵੰਬਰ, 2023) ਓਡੀਸ਼ਾ ਦੇ ਸੰਬਲਪੁਰ ਦੇ ਬ੍ਰਹਮ ਕੁਮਾਰੀਆਂ ਦੀ ਇੱਕ ਸਿੱਖਿਆ ਮੁਹਿੰਮ ‘ਨਵੇਂ ਭਾਰਤ ਦੇ ਲਈ ਨਵੀਂ ਸਿੱਖਿਆ’ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੀ ਪਰਿਕਲਪਨਾ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਅਤੇ ਬਿਹਤਰ ਸਮਾਜ ਦੇ ਲਈ ਵਿਦਿਆਰਥੀਆਂ ਦੀ ਚੇਤਨਾ ਦੇ ਉਥਾਨ ਦੇ ਉਦੇਸ਼ ਨਾਲ ਕੀਤੀ ਗਈ ਹੈ।

 

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਨੇ ਹਮੇਸ਼ਾ ਸਮਾਜ ਨਿਰਮਾਣ ਵਿੱਚ ਇੱਕ ਮਹੱਤਵਪੂਰਨ ਅਤੇ ਪਰਿਵਰਤਨਕਾਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਸ ਤੱਥ ‘ਤੇ ਪ੍ਰਕਾਸ਼ ਪਾਇਆ ਕਿ ਸੇਵਾ, ਸਮਾਨਤਾ ਅਤੇ ਹਮਦਰਦੀ ਜਿਹੀਆਂ ਨੈਤਿਕ ਅਤੇ ਮਾਨਵੀ ਕਦਰਾਂ-ਕੀਮਤਾਂ ਸਾਡੀ ਸੰਸਕ੍ਰਿਤੀ ਦੀ ਨੀਂਹ ਹਨ ਅਤੇ ਨੌਜਵਾਨਾਂ ਨੂੰ ਇਨ੍ਹਾਂ ਮਹਾਨ ਆਦਰਸ਼ਾਂ ਤੋਂ ਪਰੀਚਿਤ ਹੋਣਾ ਚਾਹੀਦਾ ਹੈ। ਬਿਹਤਰ ਸਮਾਜ ਬਣਾਉਣ ਦੇ ਲਈ ਉਨ੍ਹਾਂ ਨੂੰ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਸਮਾਜ ਦੇ ਵੰਚਿਤ ਵਰਗ ਦੇ ਲੋਕਾਂ ਦੀ ਦੇਖਭਾਲ਼ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਮਾਧਿਅਮ ਨਾਲ ਬੱਚਿਆਂ ਦੇ ਮਨ ਵਿੱਚ ਇਨ੍ਹਾਂ ਕਦਰਾਂ-ਕੀਮਤਾਂ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਪੈਦਾ ਕੀਤਾ ਜਾਣਾ ਚਾਹੀਦਾ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਨੈਤਿਕ ਸਿੱਖਿਆ ਸਾਡੇ ਜੀਵਨ ਦੇ ਨਿਰਮਾਣ ਵਿੱਚ ਸਹਾਇਕ ਹੁੰਦੀ ਹੈ ਅਤੇ ਸਮਾਜ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਂਦੀ ਹੈ। ਨੈਤਿਕ ਸਿੱਖਿਆ ਸਾਨੂੰ ਕਰੁਣਾ, ਦਇਆ, ਮਿੱਤਰਤਾ ਅਤੇ ਭਾਈਚਾਰੇ ਦੀਆਂ ਜੀਵਨ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਂਦੀ ਹੈ। ਇਨ੍ਹਾਂ ਗੁਣਾਂ ਨਾਲ ਲੈਸ ਵਿਅਕਤੀ ਵਿੱਚ ਸਕਾਰਾਤਮਕ ਪਰਿਵਰਤਨ ਆ ਸਕਦੇ ਹਨ। ਕਿਸੇ ਵਿਅਕਤੀ ਵਿੱਚ ਸਕਾਰਾਤਮਕ ਪਰਿਵਰਤਨ ਆਉਣ ਨਾਲ ਬਿਹਤਰ ਸਮਾਜ ਬਣ ਸਕਦਾ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀਯ ਵਿਸ਼ਵ ਵਿਦਯਾਲਯ (Prajapita Brahma Kumaris Ishwariya Vishwa Vidyalaya) ਚਰਿੱਤਰ-ਨਿਰਮਾਣ, ਆਤਮ-ਸਾਖਿਆਤਕਾਰ (ਆਤਮ-ਬੋਧ) ਅਤੇ ਦਿੱਬ ਅਨੁਭਵ ਦੇ ਜ਼ਰੀਏ ਸੁਖ, ਸ਼ਾਂਤੀ ਅਤੇ ਆਨੰਦ ਦਾ ਮਾਰਗ ਸੁਲਭ ਬਣਾ ਰਿਹਾ ਹੈ।

 *** *** ***

ਡੀਐੱਸ/ਏਕੇ 



(Release ID: 1978983) Visitor Counter : 58