ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਗੋਆ ਦੇ ਮੁੱਖ ਮੰਤਰੀ ਸ੍ਰੀ ਪ੍ਰਮੋਦ ਸਾਵੰਤ ਨੇ ਅੱਜ ਆਈਐੱਫਐੱਫਆਈ ਸਿਨੇ ਮੇਲੇ ਦਾ ਉਦਘਾਟਨ ਕੀਤਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤ ਨੇ ਯੋਗ ਸੇਤੁ, ਪਣਜੀ, ਗੋਆ ਵਿੱਚ ਸਾਂਝੇ ਤੌਰ ‘ਤੇ ਅੱਜ ਆਈਐੱਫਐੱਫਆਈ ਸਿਨੇ ਮੇਲੇ ਦਾ ਉਦਘਾਟਨ ਕੀਤਾ।
ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਨੈਸ਼ਨਲ ਫਿਲਮ ਆਰਕਾਈਵਜ਼ ਆਫ ਇੰਡੀਆ ਦੁਆਰਾ ਸਥਾਪਿਤ ਪਵੇਲੀਅਨ ਦਾ ਦੌਰਾ ਕੀਤਾ, ਜਿਸ ਦਾ ਉਦੇਸ਼ ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਦੇ ਤਹਿਤ ਭਾਰਤ ਦੀ ਫਿਲਮੀ ਵਿਰਾਸਤ ਦੀ ਰੱਖਿਆ, ਸੰਭਾਲ਼, ਡਿਜੀਟਾਈਜ਼ੇਸ਼ਨ ਅਤੇ ਨਵੀਨੀਕਰਨ ਕਰਨਾ ਹੈ।
ਕੇਂਦਰੀ ਮੰਤਰੀ ਅਤੇ ਮੁੱਖ ਮੰਤਰੀ ਨੇ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦਾ ਵੀ ਦੌਰਾ ਕੀਤਾ।
ਆਈਐੱਫਐੱਫਆਈ ਨਾ ਸਿਰਫ਼ ਸਿਨੇਮਾ ਦੀ ਉਤਕ੍ਰਿਸ਼ਟਤਾ ਦਾ ਪ੍ਰਦਰਸ਼ਨ ਹੈ ਬਲਕਿ ਸੱਭਿਆਚਾਰਕ ਵਿਭਿੰਨਤਾ ਦਾ ਉਤਸਵ ਵੀ ਹੈ। ਇਸ ਸਾਲ, ਆਈਐੱਫਐੱਫਆਈ ਸਿਨੇ-ਮੇਲਾ ਸਿਨੇਮਾ ਦੇ ਉਤਸਵਾਂ ਦਾ ਇੱਕ ਸ਼ਾਨਦਾਰ ਸੰਯੋਜਨ ਹੈ, ਜਿੱਥੇ ਆਈਐੱਫਐੱਫਆਈ ਵਿੱਚ ਮੌਜੂਦ ਲੋਕ ਅਤੇ ਇੱਥੋਂ ਤੱਕ ਕਿ ਹੋਰ ਜਿਵੇਂ ਕਿ ਸਥਾਨਕ ਜਨਤਾ ਅਤੇ ਟੂਰਿਸਟ ਜੋ ਆਈਐੱਫਐੱਫਆਈ ਲਈ ਰਜਿਸਟਰਡ ਨਹੀਂ ਹਨ, ਉਹ ਵੀ ਸਿਨੇਮਾ, ਕਲਾ, ਸੱਭਿਆਚਾਰ, ਸ਼ਿਲਪ, ਭੋਜਨ ਆਦਿ ਦੇ ਆਕਰਸ਼ਨ ਦੀ ਸ਼ਲਾਘਾ ਕਰਦੇ ਹੋਏ ਦਿਲਚਸਪ ਗਤੀਵਿਧੀਆਂ ਦਾ ਆਨੰਦ ਲੈ ਸਕਦੇ ਹਨ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 2016 ਵਿੱਚ 2021-22 ਤੋਂ 2024-25 ਦੀ ਮਿਆਦ ਲਈ ਰਾਸ਼ਟਰੀ ਫਿਲਮ ਵਿਰਾਸਤ ਮਿਸ਼ਨ ਦੀ ਸਥਾਪਨਾ 544.82 ਕਰੋੜ ਰੁਪਏ ਦੀ ਕੁੱਲ ਲਾਗਤ ਦੇ ਨਾਲ ਕੀਤੀ ਸੀ। ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦਾ ਉਦਘਾਟਨ 19 ਜਨਵਰੀ 2019 ਨੂੰ ਫਿਲਮ ਡਿਵੀਜ਼ਨ ਕੰਪਲੈਕਸ, ਮੁੰਬਈ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੇ ਕੀਤਾ ਸੀ।
**************
ਪੀਆਈਬੀ ਟੀਮ ਆਈਐੱਫਐੱਫਆਈ/ਐੱਨਟੀ/ਐੱਸਕੇ/ਡੀਆਰ/ਆਈਐੱਫਐੱਫਆਈ 54-017
(Release ID: 1978756)
Visitor Counter : 99