ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਗੋਆ ਵਿੱਚ ਆਈਐੱਫਐੱਫਆਈ ਵਿੱਚ ਫਿਲਮ ਬਜ਼ਾਰ ਦੇ 17ਵੇਂ ਸੰਸਕਰਨ ਦਾ ਉਦਘਾਟਨ ਕੀਤਾ


ਫਿਲਮ ਬਜ਼ਾਰ ਰਚਨਾਤਮਕਤਾ ਅਤੇ ਵਪਾਰ, ਵਿਚਾਰਾਂ ਅਤੇ ਪ੍ਰੇਰਨਾਵਾਂ ਦਾ ਸੰਗਮ: ਸੂਚਨਾ ਅਤੇ ਪ੍ਰਸਾਰਣ ਮੰਤਰੀ

ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ 20 ਪ੍ਰਤੀਸ਼ਤ ਦੀ ਸਾਲਾਨਾ ਵਾਧਾ ਦਰ ਦੇ ਨਾਲ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਅਤੇ ਵਿਸ਼ਵਵਿਆਪੀ ਉਦਯੋਗ: ਸੂਚਨਾ ਅਤੇ ਪ੍ਰਸਾਰਣ ਮੰਤਰੀ

Posted On: 20 NOV 2023 6:18PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਗੋਆ ਦੇ ਮੈਰੀਅਟ ਰਿਜੋਰਟ ਵਿੱਚ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਬਜ਼ਾਰ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਫਿਲਮ ਬਜ਼ਾਰ, ਜਾਣਕਾਰੀ ਦੇ ਹਲਚਲ ਭਰੇ ਬਜ਼ਾਰ ਦੀ ਤਰ੍ਹਾਂ, ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਪ੍ਰੋਡਯੂਸਰਾਂ ਅਤੇ ਕਹਾਣੀਕਾਰਾਂ ਲਈ ਇੱਕ ਸਵਰਗ ਹੈ। ਉਨ੍ਹਾਂ ਨੇ ਕਿਹਾ, ਇਹ ਰਚਨਾਤਮਕਤਾ ਅਤੇ ਵਪਾਰ, ਵਿਚਾਰਾਂ ਅਤੇ ਪ੍ਰੇਰਣਾਵਾਂ ਦਾ ਸੰਗਮ ਹੈ ਜੋ ਇਸ ਫਲਦੇ-ਫੁੱਲਦੇ ਸਿਨੇਮੈਟਿਕ ਬਜ਼ਾਰ ਦੇ ਅਧਾਰ ਦਾ ਨਿਰਮਾਣ ਕਰਦਾ ਹੈ।

ਇਸ ਮੌਕੇ ‘ਤੇ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤੀ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ 20 ਪ੍ਰਤੀਸ਼ਤ ਦੀ ਸਾਲਾਨਾ ਵਾਧਾ ਦਰ ਦੇ ਨਾਲ ਦੁਨੀਆ ਵਿੱਚ ਪੰਜਵਾਂ ਸਭ ਤੋਂ ਵੱਡਾ ਅਤੇ ਵਿਸ਼ਵਵਿਆਪੀ ਉਦਯੋਗ ਮੰਨਿਆ ਜਾਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ, ਆਪਣੇ 17ਵੇਂ ਵਰ੍ਹੇ ਵਿੱਚ, ਫਿਲਮ ਬਜ਼ਾਰ ਆਈਐੱਫਐੱਫਆਈ ਦਾ ਇੱਕ ਲਾਜ਼ਮੀ ਅਧਾਰ ਬਣ ਗਿਆ ਹੈ, ਜੋ ਸੀਮਾਵਾਂ ਤੋਂ ਅੱਗੇ ਵੱਧ ਕੇ ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਬਾਜ਼ਾਰਾਂ ਵਿੱਚੋਂ ਇੱਕ ਬਣ ਚੁੱਕਿਆ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਰ੍ਹੇ, ਫਿਲਮ ਬਜ਼ਾਰ ਦੇ ਲਈ ਫਿਲਮਾਂ ਦੀ ਚੋਣ ਕਲਪਨਾ, ਡੋਕੂ-ਸ਼ੌਰਟਸ, ਡੌਕੂਮੈਂਟਰੀਜ, ਹਾਰਰ ਫਿਲਮਾਂ ਅਤੇ ਇੱਥੋਂ ਤੱਕ ਕਿ ਇੱਕ ਐਨੀਮੇਟਿਡ ਫਿਲਮਾਂ ਦੇ ਕਾਲਪਨਿਕ ਕਹਾਣੀਆਂ ਦੇ ਵਿਵਿਧ ਮਿਸ਼ਰਨ ਨੂੰ ਦਰਸਾਉਂਦਾ ਹੈ ਜੋ ਪ੍ਰਵਾਸੀ, ਪਿੱਤਰਸੱਤਾ, ਸ਼ਹਿਰੀ ਚਿੰਤਾ, ਅਤਿ ਗ਼ਰੀਬੀ, ਜਲਵਾਯੂ ਸੰਕਟ, ਰਾਸ਼ਟਰਵਾਦ, ਖੇਡ ਅਤੇ ਫਿਟਨੈਸ ਨਾਲ ਜੁੜੀ ਯੂਨੀਵਰਸਲ ਥੀਮ ਨਾਲ ਸਬੰਧਿਤ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕੋ-ਪ੍ਰੋਡਕਸ਼ਨ ਬਜ਼ਾਰ ਬਾਰੇ ਗੱਲ ਕਰਦੇ ਹੋਏ ਕਿਹਾ, “ਅਸੀਂ ਕੋ-ਪ੍ਰੋਡਕਸ਼ਨ ਬਜ਼ਾਰ ਵਿੱਚ ਮਾਣ ਨਾਲ 7 ਦੇਸ਼ਾਂ ਦੇ ਬਾਰਾਂ ਦਸਤਾਵੇਜ਼ੀ ਪੇਸ਼ ਕਰਦੇ ਹਾਂ, ਜੋ 17 ਵੱਖ-ਵੱਖ ਭਾਸ਼ਾਵਾਂ ਵਿੱਚ ਜੀਵਨ ਦੀ ਖੋਜ ਕਰਦੇ ਹਨ। ਇਹ ਫਿਲਮ ਨਿਰਮਾਤਾਵਾਂ ਦੇ ਲੈਂਸ ਦੁਆਰਾ ਖੂਬਸੂਰਤੀ ਅਤੇ ਪ੍ਰੇਮ ਦੀ ਇੱਕ ਯਾਤਰਾ ਹੈ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਵੀਡਿਓ ਲਾਈਬ੍ਰੇਰੀ ਪਲੈਟਫਾਰਮ, ਫਿਲਮ ਦੇਖਣ ਦੇ ਸਥਾਨ ਵਿੱਚ 190 ਸਬਮਿਸ਼ਨ ਦਿਖਾਏ ਗਏ ਹਨ, ਜਿਨ੍ਹਾਂ ਵਿੱਚੋਂ ਕੁਝ ਸਬਮਿਸ਼ਨ ਨੂੰ ਫਿਲਮ ਬਜ਼ਾਰ ਸਿਫਾਰਿਸ਼ਾਂ (ਐੱਫਬੀਆਰ) ਦੇ ਲਈ ਚੁਣਿਆ ਜਾਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਕਿਹਾ, “ਵਰਕ-ਇਨ-ਪ੍ਰੋਗਰੈਸ ਲੈਬ ਉਹ ਜਗ੍ਹਾ ਹੈ ਜਿੱਥੇ ਫਿਲਮ ਨਿਰਮਾਤਾ ਆਪਣੇ ਕੰਮ ਦੀ ਅਸਲੀ ਸੁੰਦਰਤਾ ਦਿਖਾ ਰਹੇ ਹਨ। ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਪ੍ਰੋਜੈਕਟਾਂ ਦੀ ਸੰਖਿਆ ਦੁੱਗਣੀ ਕਰਦੇ ਹੋਏ, ਸਾਡੇ ਕੋਲ ਇਸ ਸਾਲ ਉਦਘਾਟਨ ਲਈ 10 ਪ੍ਰੋਜੈਕਟਸ ਤਿਆਰ ਹਨ।”

ਸ਼੍ਰੀ ਠਾਕੁਰ ਨੇ ਇਹ ਵੀ ਐਲਾਨ ਕੀਤਾ ਕਿ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਵਪਾਰ ਕਰਨ ਵਿੱਚ ਆਸਾਨੀ ਲਈ ਪ੍ਰਧਾਨ ਮੰਤਰੀ ਦੇ ਸੱਦੇ ਅਨੁਸਾਰ, ਇੱਕ ਦਿਲਚਸਪ ਨਵਾਂ ਹਿੱਸਾ, “ਬੁੱਕ ਟੂ ਬਾਕਸ ਆਫਿਸ” ਜੋੜਿਆ ਗਿਆ ਹੈ, ਜੋ ਕਿਤਾਬਾਂ ਤੋਂ ਸਕਰੀਨ ਤੱਕ ਬਿਨਾਂ ਕਿਸੇ ਰੁਕਾਵਟ ਦੇ 59 ਸਬਮਿਸ਼ਨ ਪ੍ਰਦਰਸ਼ਿਤ ਕਰੇਗਾ। ਸਮਾਰੋਹ ਦੇ ਇਲਾਵਾ, ਮੰਤਰੀ ਨੇ ਗੂਗਲ ਆਰਟਸ ਐਂਡ ਕਲਚਰ ਹਿੰਦੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜੋ ਇੱਕ ਔਨਲਾਈਨ ਕੇਂਦਰ ਹੈ ਜਿਸ ਵਿੱਚ ਹਿੰਦੀ ਫਿਲਮਾਂ ਦੀਆਂ ਤਸਵੀਰਾਂ ਅਤੇ ਛੋਟੇ ਵੀਡਿਓਜ਼ ਹਨ।

54ਵੇਂ ਆਈਐੱਫਐੱਫਆਈ ਵਿੱਚ ਫਿਲਮ ਬਜ਼ਾਰ ਵਿੱਚ ਪ੍ਰਦਰਸ਼ਿਤ ਹੋਣ ਦੇ ਲਈ ਵੱਖ-ਵੱਖ ਸ਼ਾਲੀਆਂ ਦੀਆਂ 10 ਸਿਫ਼ਾਰਿਸ਼ ਕੀਤੀਆਂ ਫਿਲਮਾਂ ਵਿੱਚ ਡਾਕੂਮੈਂਟਰੀ, ਹਾਰਰ, ਜਲਵਾਯੂ ਸੰਕਟ, ਫਿਕਸ਼ਨ ਆਦਿ ਸ਼ਾਮਲ ਹਨ। ਫਿਲਮਾਂ ਅੰਗ੍ਰੇਜ਼ੀ, ਹਿੰਦੀ, ਬੰਗਾਲੀ, ਮਾਰਵਾੜੀ, ਕੰਨੜ ਅਤੇ ਮਾਓਰੀ (ਨਿਊਜ਼ੀਲੈਂਡ ਦੀ ਭਾਸ਼ਾ) ਵਿੱਚ ਹਨ। ਇਸ ਸਾਲ, ਫਿਲਮ ਬਜ਼ਾਰ ਵਿੱਚ ਇੱਕ ਨਵਾਂ ਕਿਊਰੇਟੇਡ “ਵੀਐੱਫਐਕਸ ਐਂਡ ਟੇਕ ਪਵੇਲੀਅਨ” ਹੈ, ਜਿਸ ਦਾ ਉਦੇਸ਼ ਫਿਲਮ ਨਿਰਮਾਤਾਵਾਂ ਨੂੰ ਨਵੀਨਤਮ ਇਨੋਵੇਸ਼ਨਸ ਤੋਂ ਜਾਣੂ ਕਰਵਾਉਣਾ ਹੈ, ਤਾਕਿ ਉਹ ਨਾ ਸਿਰਫ “ਸ਼ਾਟ ਲੈਣ” ਦੇ ਪਰੰਪਰਾਗਤ ਤਰੀਕੇ ਨਾਲ ਕਹਾਣੀ ਸੁਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਲਗਣ, ਬਲਕਿ “ਸ਼ਾਟ ਭੀ ਬਣਾ” ਸਕਣ।

ਫਿਲਮ ਬਜ਼ਾਰ ਭਾਰਤ, ਬੰਗਲਾਦੇਸ਼, ਸ੍ਰੀਲੰਕਾ, ਅਮਰੀਕਾ, ਬ੍ਰਿਟੇਨ, ਸਿੰਗਾਪੁਰ, ਜਰਮਨੀ, ਫਰਾਂਸ, ਪੋਲੈਂਡ, ਲਕਸਮਬਰਗ ਅਤੇ ਇਜ਼ਰਾਈਲ ਦੇ ਕੋ-ਪ੍ਰੋਡਕਸ਼ਨ ਬਜ਼ਾਰ ਪ੍ਰੋਜੈਕਟਾਂ ਦੇ ਵੱਖ-ਵੱਖ ਹਿੱਸਿਆਂ ਦੀ ਅਧਿਕਾਰਤ ਚੋਣ ਨੂੰ ਪ੍ਰਦਰਸ਼ਿਤ ਕਰਦਾ ਹੈ। ਚੁਣੇ ਹੋਏ ਫਿਲਮ ਨਿਰਮਾਤਾ ਓਪਨ ਪਿੱਚ ‘ਤੇ ਅੰਤਰਰਾਸ਼ਟਰੀ ਅਤੇ ਭਾਰਤੀ ਨਿਰਮਾਤਾਵਾਂ, ਵਿਤਰਕਾਂ, ਫੈਸਟੀਵਲ ਪ੍ਰੋਗਰਾਮਰਸ, ਫਾਈਨਾਂਸਰਾਂ ਅਤੇ ਬ੍ਰਿਕੀ ਏਜੰਟਾਂ ਦੇ ਸਾਹਮਣੇ ਆਪਣੇ ਪ੍ਰੋਜੈਕਟ ਪੇਸ਼ ਕਰਨਗੇ।

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੁਆਰਾ ਸ਼ੁਰੂ ਕੀਤਾ ਗਿਆ, ਫਿਲਮ ਬਜ਼ਾਰ ਦੱਖਣੀ ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਬਜ਼ਾਰ ਵਜੋਂ ਵਿਕਸਿਤ ਹੋਇਆ ਹੈ, ਜੋ ਸਥਾਨਕ ਫਿਲਮ ਨਿਰਮਾਤਾਵਾਂ ਨੂੰ ਗਲੋਬਲ ਨਿਰਮਾਤਾਵਾਂ ਅਤੇ ਵਿਤਰਕਾਂ ਨਾਲ ਜੋੜਦਾ ਹੈ।

 

*************

ਪੀਆਈਬੀ ਟੀਮ ਆਈਐੱਫਐੱਫਆਈ/ਆਰਸੀ/ਐੱਸਕੇ/ਪੀਐੱਸ/ਐੱਮਕੇਟੀ/ਡੀਆਰ/ਆਈਐੱਫਐੱਫਆਈ54-008



(Release ID: 1978478) Visitor Counter : 90