ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵਿਦੇਸ਼ੀ ਫਿਲਮ ਨਿਰਮਾਣ ਦੇ ਲਈ ਪ੍ਰੋਤਸਾਹਨ ਨੂੰ ਖ਼ਰਚਿਆਂ ਦੇ 40% ਤੱਕ ਵਧਾਇਆ ਜਾਵੇਗਾ, ਕੈਂਪ ਲਿਮਿਟ 2.5 ਕਰੋੜ ਰੁਪਏ ਤੋਂ ਵਧਾ ਕੇ 30 ਕਰੋੜ ਰੁਪਏ ਕੀਤੀ ਜਾਵੇਗੀ: ਅਨੁਰਾਗ ਸਿੰਘ ਠਾਕੁਰ


'75 ਕਰੀਏਟਿਵ ਮਾਈਂਡਜ਼ ਆਵੑ ਟੂਮੋਰੋ' ਲਈ ਭਰਤੀ ਮੁਹਿੰਮ ਦਾ ਐਲਾਨ ਕੀਤਾ ਗਿਆ

54ਵੇਂ ਆਈਐੱਫਐੱਫਆਈ (IFFI) ਲਈ ਸ਼ਮੂਲੀਅਤ ਇੱਕ ਮਾਰਗਦਰਸ਼ਕ ਭਾਵਨਾ ਬਣੀ ਹੋਈ ਹੈ

ਆਈਐੱਫਐੱਫਆਈ ਵਿੱਚ 40 ਮਕਬੂਲ ਮਹਿਲਾ ਫਿਲਮ ਨਿਰਮਾਤਾਵਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ

Posted On: 20 NOV 2023 8:05PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਗੋਆ ਦੇ ਪਣਜੀ ਵਿਖੇ ਭਾਰਤ ਦੇ 54ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਭਾਰਤ ਦੇਸ਼ ਵਿੱਚ ਵਿਦੇਸ਼ੀ ਫਿਲਮ ਨਿਰਮਾਣ ਲਈ ਪ੍ਰੋਤਸਾਹਨ ਨੂੰ ਵਧਾ ਕੇ 30 ਕਰੋੜ ਰੁਪਏ (3.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ) ਦੀ ਸੀਮਾ ਦੇ ਨਾਲ ਕੀਤੇ ਗਏ ਖਰਚਿਆਂ ਦੇ 40% ਤੱਕ ਵਧਾਏਗਾਇਸ ਤੋਂ ਪਹਿਲਾਂ, ਪ੍ਰੋਤਸਾਹਨ ਲਈ ਪ੍ਰਤੀ ਪ੍ਰੋਜੈਕਟ ਕੈਪ ਸਿਰਫ 2.5 ਕਰੋੜ ਰੁਪਏ ਸੀ, ਇਸ ਤੋਂ ਇਲਾਵਾ, ਮਹੱਤਵਪੂਰਨ ਭਾਰਤੀ ਸਮੱਗਰੀ (ਐੱਸਆਈਸੀ) ਲਈ ਇੱਕ ਅਤਿਰਿਕਤ 5 ਪ੍ਰਤੀਸ਼ਤ ਬੋਨਸ ਵੀ ਦਿੱਤਾ ਜਾਵੇਗਾ

ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤ ਦੇ ਆਕਾਰ ਅਤੇ ਇਸਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਦੇਖਦੇ ਹੋਏ ਮੱਧਮ ਅਤੇ ਵੱਡੇ ਬਜਟ ਵਾਲੇ ਅੰਤਰਰਾਸ਼ਟਰੀ ਪ੍ਰੋਜੈਕਟਾਂ ਨੂੰ ਦੇਸ਼ ਵਿੱਚ ਆਕਰਸ਼ਿਤ ਕਰਨ ਲਈ ਉੱਚੇਰੇ ਪ੍ਰੋਤਸਾਹਨ ਦੀ ਲੋੜ ਹੈਉਨ੍ਹਾਂ ਅੱਗੇ ਕਿਹਾ "ਫਿਲਮ ਨਿਰਮਾਣ ਨੂੰ ਉਤਸ਼ਾਹਿਤ ਕਰਨ ਵਿੱਚ ਇਹ ਪੈਰਾਡਾਈਮ ਤਬਦੀਲੀ ਕਲਾਤਮਕ ਪ੍ਰਗਟਾਵੇ ਲਈ ਭਾਰਤ ਦੀ ਪ੍ਰਤੀਬੱਧਤਾ ਅਤੇ ਸਮਰਥਨ ਦੇ ਪ੍ਰਮਾਣ ਵਜੋਂ ਕੰਮ ਕਰਦੀ ਹੈ ਅਤੇ ਸਿਨੇਮੈਟਿਕ ਯਤਨਾਂ ਲਈ ਇੱਕ ਤਰਜੀਹੀ ਮੰਜ਼ਿਲ ਵਜੋਂ ਸਾਡੀ ਸਥਿਤੀ ਨੂੰ ਮਜ਼ਬੂਤ ​​ਕਰਦੀ ਹੈ

 

 

ਇਸ ਤੋਂ ਇਲਾਵਾ, ਮਕਬੂਲ ਅਭਿਨੇਤਰੀ ਮਾਧੁਰੀ ਦੀਕਸ਼ਿਤ ਦੇ ਸ਼ਾਨਦਾਰ ਕਰੀਅਰ ਨੂੰ ਸਵੀਕਾਰ ਕਰਦੇ ਹੋਏ, 54ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਵੑ ਇੰਡੀਆ ਨੇ ਉਨ੍ਹਾਂ ਨੂੰ 'ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਵਿਸ਼ੇਸ਼ ਸਨਮਾਨ' ਪੁਰਸਕਾਰ ਨਾਲ ਸਨਮਾਨਿਤ ਕੀਤਾਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਐਕਸ (X) 'ਤੇ ਪੋਸਟ ਕੀਤਾ, "ਹਰ ਉਮਰ ਦੀ ਇੱਕ ਪ੍ਰਤੀਕ, ਮਾਧੁਰੀ ਦੀਕਸ਼ਿਤ ਨੇ ਚਾਰ ਅਦੁੱਤੀ ਦਹਾਕਿਆਂ ਤੋਂ ਸਾਡੇ ਭਾਰਤੀ ਸਿਨੇਮਾ ਨੂੰ ਆਪਣੀ ਬੇਮਿਸਾਲ ਪ੍ਰਤਿਭਾ ਨਾਲ ਨਿਖਾਰਿਆ ਹੈ"

ਕੇਂਦਰੀ ਮੰਤਰੀ ਨੇ ਉਨ੍ਹਾਂ ਨੌਜਵਾਨ ਦਿਮਾਗਾਂ ਲਈ ਭਰਤੀ ਮੁਹਿੰਮ ਦਾ ਵੀ ਐਲਾਨ ਕੀਤਾ, ਜਿਨ੍ਹਾਂ ਨੂੰ '75 ਕਰੀਏਟਿਵ ਮਾਈਂਡਜ਼ ਆਵੑ ਟੂਮੋਰੋ' ਵਿੱਚ ਚੁਣਿਆ ਗਿਆ ਸੀ, ਜਿਸ ਨਾਲ ਉਨ੍ਹਾਂ ਦੀ ਪ੍ਰਫੁੱਲਤ ਪ੍ਰਤਿਭਾ ਅਤੇ ਕਰੀਅਰ ਦੇ ਰਾਹ ਦੇ ਬੇਅੰਤ ਮੌਕਿਆਂ ਦੇ ਦਰਵਾਜ਼ੇ ਖੁੱਲ੍ਹਣਗੇ '75 ਕਰੀਏਟਿਵ ਮਾਈਂਡਜ਼ ਆਵੑ ਟੂਮੋਰੋ,' ਜੋ ਹੁਣ ਆਪਣੇ ਤੀਸਰੇ ਸੰਸਕਰਣ ਵਿੱਚ ਹੈ, 2021 ਵਿੱਚ ਨੌਜਵਾਨਾਂ ਨੂੰ ਸਿਨੇਮਾ ਦੇ ਮਾਧਿਅਮ ਜ਼ਰੀਏ ਆਪਣੇ ਰਚਨਾਤਮਕ ਪ੍ਰਗਟਾਵੇ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ਵਿੱਚੋਂ ਪੈਦਾ ਹੋਇਆ ਸੀਮੰਤਰੀ ਨੇ ਅੱਗੇ ਕਿਹਾ, "ਇਸ ਸਾਲ, 10 ਸ਼੍ਰੇਣੀਆਂ ਵਿੱਚ ਲਗਭਗ 600 ਐਂਟਰੀਆਂ ਵਿੱਚੋਂ, 75 ਨੌਜਵਾਨ ਫਿਲਮ ਨਿਰਮਾਤਾਵਾਂ ਨੂੰ 19 ਰਾਜਾਂ ਤੋਂ ਚੁਣਿਆ ਗਿਆ ਹੈ, ਜਿਨ੍ਹਾਂ ਵਿੱਚ ਬਿਸ਼ਨੂਪੁਰ, ਜਗਤਸਿੰਘਪੁਰ ਅਤੇ ਸਦਰਪੁਰ ਜਿਹੇ ਦੂਰ-ਦੁਰਾਡੇ ਦੇ ਖੇਤਰ ਸ਼ਾਮਲ ਹਨ"

ਮੰਤਰੀ ਨੇ ਆਈਐੱਫਐੱਫਆਈ ਦੇ ਇਸ ਐਡੀਸ਼ਨ ਵਿੱਚ ਪੇਸ਼ ਕੀਤੇ ਜਾ ਰਹੇ ਪੁਰਸਕਾਰਾਂ ਦੀ ਇੱਕ ਨਵੀਂ ਸ਼੍ਰੇਣੀ - ਸਰਵੋਤਮ ਵੈੱਬ ਸੀਰੀਜ਼ (ਓਟੀਟੀ) ਸ਼੍ਰੇਣੀ ਦਾ ਵੀ ਐਲਾਨ ਕੀਤਾਫੈਸਟੀਵਲ ਵਿੱਚ ਨਵੇਂ ਭਾਗਾਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਈਐੱਫਐੱਫਆਈ ਭਾਰਤ ਵਿੱਚ ਮੂਲ ਸਮੱਗਰੀ ਸਿਰਜਣਹਾਰਾਂ ਦੀ ਪਰਿਵਰਤਨਸ਼ੀਲ ਭੂਮਿਕਾ ਨੂੰ ਮਾਨਤਾ ਅਤੇ ਸਨਮਾਨ ਦੇਵੇਗਾ, ਰੋਜ਼ਗਾਰ ਅਤੇ ਨਵੀਨਤਾ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਏਗਾਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ, “ਪਹਿਲੀ ਵਾਰ, ਆਈਐੱਫਐੱਫਆਈ ਨੇ ਸਿਨੇਮਾ ਜਗਤ ਦੀਆਂ ਨਵੀਨਤਮ ਕਾਢਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਚੰਗੀ ਤਰ੍ਹਾਂ ਕਿਉਰੇਟਿਡਵੀਐੱਫਐਕਸ (VFX) ਅਤੇ ਟੈਕ ਪਵੇਲੀਅਨਅਤੇ ਗੈਰ-ਗਲਪ ਕਹਾਣੀ ਸੁਣਾਉਣ ਦਾ ਸਮਰਥਨ ਕਰਨ ਲਈ ਇਸਦੇ ਸਹਿ-ਨਿਰਮਾਣ ਬਜ਼ਾਰ ਵਿੱਚ ਇੱਕ ਦਸਤਾਵੇਜ਼ੀ ਸੈਕਸ਼ਨ ਪੇਸ਼ ਕਰ ਕੇ ਫਿਲਮ ਬਜ਼ਾਰ ਦੇ ਦਾਇਰੇ ਵਿੱਚ ਵਾਧਾ ਕੀਤਾ ਹੈ

ਮਹਿਲਾ ਸਸ਼ਕਤੀਕਰਣ ਦੇ ਉਦੇਸ਼ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ ਕਿ ਇਸ ਸਾਲ ਦੇ ਆਈਐੱਫਐੱਫਆਈ ਵਿੱਚ 40 ਸ਼ਾਨਦਾਰ ਮਹਿਲਾ ਫਿਲਮ ਨਿਰਮਾਤਾਵਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂਉਨ੍ਹਾਂ ਉਜਾਗਰ ਕੀਤਾ "ਉਨ੍ਹਾਂ ਦੀ ਪ੍ਰਤਿਭਾ, ਸਿਰਜਣਾਤਮਕਤਾ ਅਤੇ ਵਿਲੱਖਣ ਵਿਜ਼ਨ ਫੈਸਟੀਵਲ ਨੂੰ ਵਿਵਿਧ ਆਵਾਜ਼ਾਂ ਅਤੇ ਬਿਰਤਾਂਤਾਂ ਦਾ ਜਸ਼ਨ ਬਣਾਉਣ ਦਾ ਵਾਅਦਾ ਕਰਦੇ ਹਨ

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 'ਸਬਕਾ ਸਾਥ, ਸਬਕਾ ਵਿਕਾਸ' ਦੇ ਮੰਤਰ ਰਾਹੀਂ ਇੱਕ ਸਮਾਵੇਸ਼ੀ ਅਤੇ ਪਹੁੰਚਯੋਗ ਭਾਰਤ ਦੀ ਸਿਰਜਣਾ 'ਤੇ ਲਗਾਤਾਰ ਜ਼ੋਰ ਦਿੱਤਾ ਹੈਪ੍ਰਧਾਨ ਮੰਤਰੀ ਦੇ ਵਿਜ਼ਨ ਵਿੱਚ ਇੱਕ ਹੋਰ ਪਹਿਲੂ ਜੋੜਦੇ ਹੋਏ, ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਈਐੱਫਐੱਫਆਈ 'ਸਬਕਾ ਮਨੋਰੰਜਨ' ਯਾਨੀ 'ਸਭ ਲਈ ਮਨੋਰੰਜਨ' ਨੂੰ ਸ਼ਾਮਲ ਕਰਨ ਨੂੰ ਇੱਕ ਮਾਰਗਦਰਸ਼ਕ ਸਿਧਾਂਤ ਬਣਾ ਕੇ ਬਰਕਰਾਰ ਰੱਖ ਰਿਹਾ ਹੈਉਨ੍ਹਾਂ ਅੱਗੇ ਕਿਹਾਇਸ ਸਾਲ ਦੇ ਫੈਸਟੀਵਲ ਲਈ ਸਾਰੇ ਸਥਾਨ ਦਿੱਵਿਯਾਂਗਾਂ ਲਈ ਸੁਵਿਧਾਵਾਂ ਨਾਲ ਲੈਸ ਹੋਣਗੇਏਮਬੇਡਡ ਆਡੀਓ ਵਰਣਨ ਅਤੇ ਸੈਨਤ ਭਾਸ਼ਾ ਦੇ ਪ੍ਰਬੰਧਾਂ ਦੇ ਨਾਲ ਨੇਤਰਹੀਣ ਅਤੇ ਸੁਣਨ ਤੋਂ ਅਸਮਰੱਥ ਡੈਲੀਗੇਟਾਂ ਲਈ ਚਾਰ ਅਤਿਰਿਕਤ ਵਿਸ਼ੇਸ਼ ਸਕ੍ਰੀਨਿੰਗਾਂ ਹੋਣਗੀਆਂ

ਮੰਤਰੀ ਨੇ ਭਾਰਤ ਵਿੱਚ ਮੀਡੀਆ ਅਤੇ ਮਨੋਰੰਜਨ ਸੈਕਟਰ ਨੂੰ ਵਧਾਉਣ ਲਈ ਹਾਲ ਹੀ ਵਿੱਚ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਕਈ ਉਪਾਵਾਂ ਦਾ ਵੀ ਜ਼ਿਕਰ ਕੀਤਾਉਨ੍ਹਾਂ ਜ਼ੋਰ ਦਿੰਦਿਆਂ ਕਿਹਾਹਾਲ ਹੀ ਵਿੱਚ, ਮਾਣਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ, ਸਿਨੇਮੈਟੋਗ੍ਰਾਫ (ਸੋਧ) ਬਿੱਲ, 2023, ਨੂੰ ਲੋਕ ਸਭਾ ਅਤੇ ਰਾਜ ਸਭਾ ਦੋਵਾਂ ਤੋਂ ਮਨਜ਼ੂਰੀ ਮਿਲੀ ਹੈਇਹ ਕਾਨੂੰਨ ਕਾਪੀਰਾਈਟ ਸੁਰੱਖਿਆ ਨੂੰ ਸ਼ਾਮਲ ਕਰਨ ਲਈ ਸੈਂਸਰਸ਼ਿਪ ਤੋਂ ਪਰੇ ਆਪਣਾ ਧਿਆਨ ਕੇਂਦਰਤ ਕਰਦੇ ਹੋਏ ਨਾ ਸਿਰਫ਼ ਕਾਨੂੰਨੀ ਢਾਂਚੇ ਨੂੰ ਵਿਸ਼ਾਲ ਕਰਦਾ ਹੈ, ਬਲਕਿ ਪਾਇਰੇਸੀ ਵਿਰੁੱਧ ਸਖ਼ਤ ਉਪਾਅ ਵੀ ਪੇਸ਼ ਕਰਦਾ ਹੈ

 

ਇੱਕ ਇਕਜੁੱਟ ਕਰਨ ਵਾਲੀ ਸ਼ਕਤੀ ਦੇ ਰੂਪ ਵਿੱਚ ਸਿਨੇਮਾ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, “ਮੇਰਾ ਪੂਰਾ ਵਿਸ਼ਵਾਸ ਹੈ ਕਿ, ਆਪਣੇ ਪੂਰੇ ਇਤਿਹਾਸ ਵਿੱਚ, ਸਿਨੇਮਾ ਨੇ ਵਿਚਾਰਾਂ, ਕਲਪਨਾ ਅਤੇ ਨਵੀਨਤਾਵਾਂ ਨੂੰ ਇਸ ਤਰ੍ਹਾਂ ਪਕੜਿਆ ਹੈ ਅਤੇ ਇਸ ਤਰ੍ਹਾਂ ਤਰਾਸ਼ਿਆ ਹੈ ਕਿ ਇਹ ਅਜਿਹੀ ਦੁਨੀਆ ਵਿੱਚ ਸ਼ਾਂਤੀ, ਤਰੱਕੀ ਅਤੇ ਸਮ੍ਰਿੱਧੀ ਦੇ ਲਈ ਪ੍ਰੇਰਕ ਸ਼ਕਤੀ ਬਣ ਗਿਆ ਹੈ, ਜੋ ਤੇਜ਼ੀ ਨਾਲ ਵਧ ਰਹੀ ਵੰਡ ਤੋਂ ਪਰੇਸ਼ਾਨ ਹੈ

ਭਾਰਤ ਦੇ ਸਫਲ ਚੰਦਰਯਾਨ-3 ਮਿਸ਼ਨ ਨੂੰ ਕਲਾ ਦੇ ਦੂਰਦਰਸ਼ੀ ਕੰਮਾਂ ਦੁਆਰਾ ਪੇਸ਼ ਕੀਤੀਆਂ ਗਈਆਂ ਵਿਗਿਆਨਕ ਸੰਭਾਵਨਾਵਾਂ ਨਾਲ ਜੋੜਦੇ ਹੋਏ, ਮੰਤਰੀ ਨੇ ਕਿਹਾ, “1902 ਵਿੱਚ, ਪੁਲਾੜ ਸੰਸਥਾਵਾਂ ਦੀ ਕਲਪਨਾ ਜਾਂ ਸੰਕਲਪ ਤੋਂ ਬਹੁਤ ਪਹਿਲਾਂ, ਕਲਾ ਦਾ ਇੱਕ ਸ਼ਾਨਦਾਰ ਦੂਰਦਰਸ਼ੀ ਕੰਮ ਅਤੇ ਜੌਰਜ ਮੇਲੀਏਸ (Georges Méliès) ਦੁਆਰਾ ਇੱਕ ਫ੍ਰੈਂਚ ਫਿਲਮ, ਟ੍ਰਿਪ ਟੂ ਮੂਨ (A Trip to the Moon) ਸੀ, ਜਿਸ ਨੇ ਲੋਕਾਂ ਦੇ ਦਿਮਾਗ਼ਾਂ ਵਿੱਚ ਵਿਗਿਆਨਕ ਸੰਭਾਵਨਾਵਾਂ ਅਤੇ ਤਰੱਕੀ ਦੇ ਬੀਜ ਫੈਲਾਏਮੰਤਰੀ ਨੇ ਕਿਹਾ, "ਸਿਨੇਮਾ ਦੀ ਸ਼ਕਤੀ ਅਦੁੱਤੀ ਹੈ ਅਤੇ ਇਹ ਦਿਲਚਸਪ ਹੈ ਕਿ ਇਹ ਵਿਚਾਰ ਸਾਡੇ ਸੰਸਾਰ ਨੂੰ ਕਿਵੇਂ ਆਕਾਰ ਦਿੰਦੇ ਹਨ"

ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਹਾਲੀਵੁੱਡ ਅਭਿਨੇਤਾ/ਨਿਰਮਾਤਾ ਮਾਈਕਲ ਡਗਲਸ ਨੂੰ 2023 ਲਈ ਵੱਕਾਰੀ ਸਤਿਆਜੀਤ ਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤੇ ਜਾਣ ਲਈ ਵਧਾਈਆਂ ਦਿੱਤੀਆਂਉਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਤੀਯੋਗਿਤਾ, ਇੰਡੀਅਨ ਪੈਨੋਰਮਾ, ਬੈਸਟ ਵੈੱਬ ਸੀਰੀਜ਼ (ਓਟੀਟੀ), ਅਤੇ ‘75 ਕਰੀਏਟਿਵ ਮਾਈਂਡਜ਼ ਆਵੑ ਟੂਮੋਰੋਦੀ ਮਾਣਯੋਗ ਜਿਊਰੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ

ਆਪਣੀ ਟਿੱਪਣੀ ਦੀ ਸਮਾਪਤੀ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਆਈਐੱਫਐੱਫਆਈ ਦੇ ਲਈ ਉਨ੍ਹਾਂ ਦਾ ਵਿਜ਼ਨ ਇੱਕ ਈਵੈਂਟ ਤੱਕ ਹੀ ਸੀਮਿਤ ਨਹੀਂ ਹੈ, ਪਰ ਆਈਐੱਫਐੱਫਆਈ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਦੋਂ ਭਾਰਤ ਆਪਣੀ ਆਜ਼ਾਦੀ ਦਾ 100ਵੇਂ ਸਾਲ ਦਾ ਜਸ਼ਨ ਮਨਾਏਗਾ, ਜਦੋਂ ਅਸੀਂ ਅੰਮ੍ਰਿਤ ਮਹੋਤਸਵ ਤੋਂ ਅੰਮ੍ਰਿਤ ਕਾਲ ਵਿੱਚ ਬਦਲ ਜਾਵਾਂਗੇ

********

 

ਪੀਆਈਬੀ ਟੀਮ ਆਈਐੱਫਐੱਫਆਈ | ਆਰਸੀ/ ਐੱਲਪੀ/ ਬੀਐੱਨ/ ਡੀਆਰ | IFFI 54 - 011



(Release ID: 1978399) Visitor Counter : 83