ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦੋ ਦਿਨਾਂ ਅੰਤਰਰਾਸ਼ਟਰੀ ਪ੍ਰੋਗਰਾਮ ‘ਸੰਭਵ’ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਨਵੀਨੀਕ੍ਰਿਤ ਕਰਨ ਵਿੱਚ ਇੱਕ ਪ੍ਰਮੁੱਖ ਮੀਲ ਦਾ ਪੱਥਰ ਹੈ: ਸ਼੍ਰੀ ਅਪੂਰਵ ਚੰਦਰਾ, ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ


ਦਿਵਿਯਾਂਗ ਕਲਾਕਾਰ ਦਿੱਲੀ ਵਿੱਚ ਦੋ ਦਿਨਾਂ ਅੰਤਰਰਾਸ਼ਟਰੀ ਪ੍ਰੋਗਰਾਮ ‘ਸੰਭਵ-2023’ ਦੇ ਲਈ ਇਕੱਠੇ ਹੋਏ

Posted On: 18 NOV 2023 8:51PM by PIB Chandigarh

ਪ੍ਰੋਗਰਾਮ ‘ਸੰਭਵ-2023’ ਦਾ ਆਯੋਜਨ 18 ਅਤੇ 19 ਨਵੰਬਰ, 2023 ਨੂੰ ਅਲਪਨਾ (ਐਸੋਸ਼ੀਏਸ਼ਨ ਫਾਰ ਲਰਨਿੰਗ ਪਰਫਾਰਮਿੰਗ ਆਰਟਸ ਐਂਡ ਨਾਰਮੇਟਿਵ ਐਕਸ਼ਨ ਸੁਸਾਇਟੀ) ਦੁਆਰਾ ਕੀਤਾ ਗਿਆ ਹੈ। ਇਸ ਦੋ ਦਿਨਾਂ ਪ੍ਰੋਗਰਾਮ ਵਿੱਚ ਆਸਟ੍ਰੇਲੀਆ, ਬੰਗਲਾਦੇਸ਼, ਭੂਟਾਨ, ਭਾਰਤ, ਇੰਡੋਨੇਸ਼ੀਆ, ਈਰਾਨ, ਮਿਆਂਮਾਰ, ਨੇਪਾਲ, ਰੂਸ, ਸ੍ਰੀ ਲੰਕਾ ਅਤੇ ਥਾਈਲੈਂਡ ਦੇ ਦਿਵਿਯਾਂਗ ਕਲਾਕਾਰ ਹਿੱਸਾ ਲੈਣਗੇ। ਪ੍ਰੋਗਰਾਮ ਦੇ ਪਹਿਲੇ ਦਿਨ ਵਿਭਿੰਨ ਪ੍ਰਤਿਭਾਗੀ ਦੇਸ਼ਾਂ ਦੇ ਦਿਵਿਯਾਂਗ ਕਲਾਕਾਰਾਂ ਨੇ ਆਪਣੇ ਪ੍ਰਦਰਸ਼ਨ ਦੇ ਜ਼ਰੀਏ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਅਵਸਰ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪਰੂਵ ਚੰਦਰਾ ਨੇ ਮੁੱਖ ਮਹਿਮਾਨ ਦੇ ਰੂਪ ਵਿੱਚ ਆਪਣੀ ਮੌਜੂਦਗੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ।

ਆਪਣੇ ਸੰਬੋਧਨ ਵਿੱਚ ਸ਼੍ਰੀ ਚੰਦਰਾ ਨੇ ਸਵੀਕਾਰ ਕੀਤਾ ਕਿ ਕਈ ਚੁਣੌਤੀਆਂ ਦੇ ਬਾਵਜੂਦ, ਐਸੋਸ਼ੀਏਸ਼ਨ ਫਾਰ ਲਰਨਿੰਗ ਪਰਫਾਰਮਿੰਗ ਆਰਟਸ ਐਂਡ ਨਾਰਮੇਟਿਵ ਐਕਸ਼ਨ ਸੁਸਾਇਟੀ (ਅਲਪਨਾ) ਇਸ ਵਰ੍ਹੇ ਦੇ ਸੰਭਵ ਪ੍ਰੋਗਰਾਮ ਦਾ ਆਯੋਜਨ ਕਰਕੇ ਸਮਾਵੇਸ਼ੀ ਕਲਾ ਦੇ ਪਰਵ ਵਿੱਚ ਸਥਾਪਿਤ ਪਰੰਪਰਾ ਨੂੰ ਜਾਰੀ ਰੱਖਣ ਵਿੱਚ ਸਮਰੱਥ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸੰਭਵ ਪ੍ਰੋਗਰਾਮ ਨਾ ਕੇਵਲ ਭਾਰਤ ਬਲਕਿ ਆਲਮੀ ਪੱਧਰ ‘ਤੇ ਦਿਵਿਯਾਂਗ ਕਲਾਕਾਰਾਂ ਦੇ ਲਈ ਇੱਕ ਪ੍ਰਤੀਸ਼ਠਿਤ ਮੰਚ ਬਣ ਗਿਆ ਹੈ।

ਸ਼੍ਰੀ ਚੰਦਰਾ ਨੇ ਕਿਹਾ ਕਿ ਸਰਕਾਰ ਦਿਵਿਯਾਂਗਜਨਾਂ ਦੇ ਸਸ਼ਕਤੀਕਰਣ ‘ਤੇ ਬਹੁਤ ਅਧਿਕ ਧਿਆਨ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਲਮੀ ਸਮਾਜ ਵਿੱਚ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਵਿੱਚ ‘ਸੰਭਵ’ ਸਾਡੇ ਦੇਸ਼ ਦੀ ਭੂਮਿਕਾ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਸੁਧੈਵ ਕੁਟੁੰਬਕਸ ਦੇ ਵਿਜ਼ਨ ਨੂੰ ਦਰਸਾਉਂਦਾ ਹੈ ਜਿਸ ਦਾ ਅਰਥ ਹੈ ਕਿ ਪੂਰੀ ਦੁਨੀਆ ਇੱਕ ਪਰਿਵਾਰ ਹੈ।

ਉਨ੍ਹਾਂ ਨੇ ਕਿਹਾ ਕਿ ਜਦ ਕਿ ਕੋਵਿਡ ਮਹਾਮਾਰੀ ਨੇ ਵੀ ਦੁਨੀਆ ਭਰ ਦੇ ਦਿਵਿਯਾਂਗ ਕਲਾਕਾਰਾਂ ਦੇ ਉਤਸ਼ਾਹ ਨੂੰ ਘੱਟ ਨਹੀਂ ਕੀਤਾ ਅਤੇ ਅਲਪਨਾ (ALPANA) ਨੇ ਸੰਭਵ (SAMBHAV) ਦੇ ਆਯੋਜਨ ਵਿੱਚ ਆਪਣੀਆਂ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ।

ਸੰਭਵ ਦੇ ਜ਼ਰੀਏ ਦਿਵਿਯਾਂਗ ਕਲਾਕਾਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਆਲਮੀ ਭਾਈਚਾਰੇ ਨੂੰ ਇਹ ਦੱਸਦੇ ਹਨ ਕਿ ਉਨ੍ਹਾਂ ਦੇ ਪ੍ਰਯਾਸ ਅਤੇ ਉਨ੍ਹਾਂ ਦੀ ਹਿੰਮਤ ਕਿਸੇ ਵੀ ਪ੍ਰਕਾਰ ਦੀ ਰੁਕਾਵਟ ਅਤੇ ਅਸਮਰੱਥਾ ਨਾਲ ਅੜਿੱਕਾ ਨਹੀਂ ਹੁੰਦੇ ਹਨ। ਅਲਪਨਾ ਸੰਸਥਾਨ ਇੱਕ ਵਿਲੱਖਣ ਏਕੀਕ੍ਰਿਤ ਸੰਸਥਾਨ ਹੈ ਜਿੱਥੇ ਚੁਣੌਤੀਪੂਰਨ ਅਤੇ ਗ਼ੈਰ-ਚੁਣੌਤੀਪੂਰਨ ਦੋਨੋ ਵਿਦਿਆਰਥੀ ਬਿਨਾ ਕਿਸੇ ਅਲਗਾਵਵਾਦ ਦੇ ਡਾਂਸ, ਸੰਗੀਤ, ਡ੍ਰਾਇੰਗ, ਪੇਂਟਿੰਗ ਅਤੇ ਵਿਭਿੰਨਿ ਸ਼ਿਲਪਾਂ ਵਿੱਚ ਟ੍ਰੇਨਿੰਗ ਪ੍ਰਾਪਤ ਕਰਦੇ ਹਨ।

18 ਅਤੇ 19 ਨਵੰਬਰ 2023 ਨੂੰ ਆਯੋਜਿਤ ਹੋਣ ਵਾਲੇ ਸੰਭਵ 2023 ਵਿੱਚ  ਵੈਬੀਨਾਰ, ਕਲਾ ਅਤੇ ਸ਼ਿਲਪ ਵਰਕਸ਼ਾਪ, ਯੋਗ ਵਰਕਸ਼ਾਪ, ਯੋਗ ‘ਤੇ ਸੈਮੀਨਾਰ, ਡਾਂਸ ਅਤੇ ਸੰਗੀਤ ਥੈਰੇਪੀ ‘ਤੇ ਵਰਕਸ਼ਾਪਾਂ, ਦਿਵਿਯਾਂਗ ਕਲਾਕਾਰਾਂ ਦੁਆਰਾ ਬਣਾਈਆਂ ਗਈਆਂ ਪੇਂਟਿੰਗ ਅਤੇ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਅਤੇ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਾਂ ਦਾ ਅੰਤਰਰਾਸ਼ਟਰੀ ਪ੍ਰੋਗਰਾਮ ਸ਼ਾਮਲ ਹਨ। ਸੰਭਵ 2023 ਵਿੱਚ ਅੱਠ ਦੇਸ਼ਾਂ ਅਤੇ ਭਾਰਤ ਦੇ ਵਿਭਿੰਨ ਖੇਤਰਾਂ ਵਿੱਚ ਦਿਵਿਯਾਂਗ ਕਲਾਕਾਰਾਂ, ਟ੍ਰੇਨੀਆਂ, ਖੋਜਕਾਰਾਂ, ਮਾਹਿਰਾਂ ਅਤੇ ਹਿਤਧਾਰਕਾਂ ਨੇ ਹਿੱਸਾ ਲਿਆ ਹੈ।

****

ਐੱਮਜੀ/ਐੱਮਐੱਸ/ਵੀਐੱਲ




(Release ID: 1978182) Visitor Counter : 69