ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲਾ ਨੇ ਮੁੱਖ ਸਕੱਤਰੇਤ ਅਤੇ ਆਪਣੇ ਖੁਦਮੁਖਤਿਆਰ, ਅਟੈਚਡ/ਸਬਾਰਡੀਨੇਟ ਬਾਹਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ (ਐੱਸਸੀਡੀਪੀਐੱਮ) 3.0 ਆਯੋਜਿਤ ਕੀਤਾ


ਮਹੀਨੇ ਭਰ ਚੱਲਣ ਵਾਲੇ ਇਸ ਅਭਿਯਾਨ ਵਿੱਚ ਲੰਬਿਤ ਮਾਮਲਿਆਂ ਦੇ ਸਮਾਂਬੱਧ ਨਿਪਟਾਰੇ, ਸਵੱਛਤਾ ਅਭਿਯਾਨ ਚਲਾਉਣ, ਕਚਰਾ ਨਿਪਟਾਰੇ, ਫਾਈਲਾਂ ਦੀ ਛਾਂਟ ਆਦਿ ‘ਤੇ ਜ਼ੋਰ ਦਿੱਤਾ ਗਿਆ

ਮੰਤਰਾਲੇ ਨੇ ਇਸ ਅਵਧੀ ਦੌਰਾਨ ਕੂੜੇ ਦੇ ਨਿਪਟਾਰੇ ਰਾਹੀਂ 5,70,42,927 ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਹੈ

Posted On: 18 NOV 2023 1:57PM by PIB Chandigarh

ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲਾ (ਐੱਮਓਪੀਐੱਸਡਬਲਿਊ) ਨੇ ਮੁੱਖ ਸੱਕਤਰੇਤ ਅਤੇ ਆਪਣੇ ਖੁਦਮੁਖਤਿਆਰੀ, ਅਟੈਚਡ/ਸਬਾਰਡੀਨੇਟ ਬਾਹਰੀ ਦਫ਼ਤਰਾਂ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ (ਐੱਸਸੀਡੀਪੀਐੱਮ) 3.0 ਚਲਾਇਆ। ਇਹ ਅਭਿਯਾਨ 2 ਅਕਤੂਬਰ, 2023 ਤੋਂ ਸ਼ੁਰੂ ਹੋਇਆ ਅਤੇ 31 ਅਕਤੂਬਰ, 2023 ਤੱਕ ਚਲਦਾ ਰਿਹਾ। ਇਸ ਅਭਿਯਾਨ ਦੇ ਕੇਂਦਰ ਬਿੰਦੂ ਵਿੱਚ ਜਨਤਕ ਸ਼ਿਕਾਇਤਾਂ, ਸੰਸਦ ਮੈਂਬਰਾਂ ਦੇ ਸੰਦਰਭ, ਸੰਸਦ ਦੇ ਭਰੋਸੇ, ਸਵੱਛਤਾ ਅਭਿਯਾਨ, ਕਚਰੇ ਦਾ ਨਿਪਟਾਰਾ ਅਤੇ ਫਾਈਲਾਂ ਦੀ ਛਾਂਟ ਸਮੇਤ ਲੰਬਿਤ ਮਾਮਲਿਆਂ ਦਾ ਪ੍ਰਭਾਵਸ਼ਾਲੀ ਨਿਪਟਾਰਾ ਸ਼ਾਮਲ ਰਹੇ।

2 ਅਕਤੂਬਰ ਤੋਂ 31 ਅਕਤੂਬਰ, 2023 ਦੀ ਮਿਆਦ ਦੌਰਾਨ, ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲੇ ਨੇ 395 ਸਫ਼ਾਈ ਅਭਿਯਾਨ ਚਲਾਏ ਹਨ; 62,607 ਫਾਈਲਾਂ ਹਟਾ ਦਿੱਤੀਆਂ ਗਈਆਂ ਹਨ; 29,304 ਈ-ਫਾਈਲਾਂ ਵਿੱਚੋਂ 12,473 ਦੀ ਸਮੀਖਿਆ ਕੀਤੀ ਗਈ, ਜਿਨ੍ਹਾਂ ਵਿੱਚੋਂ 3,197 ਫਾਈਲਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਬਾੜ/ਅਣਵਰਤੀਆਂ ਵਸਤੂਆਂ ਨੂੰ ਹਟਾ ਕੇ ਲਗਭਗ 3,710 ਵਰਗ ਫੁੱਟ ਜਗ੍ਹਾ ਖਾਲੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, 91 ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ ਹੈ ਅਤੇ 9 ਪੀਐੱਮਓ ਸੰਦਰਭਾਂ ਵਿੱਚੋਂ 7 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ;

25 ਸੰਸਦੀ ਭਰੋਸਾ ਹਾਸਲ ਕੀਤਾ ਗਿਆ; ਆਈਐੱਮਸੀ ਸੰਦਰਭ (ਕੈਬਿਨਟ ਪ੍ਰਸਤਾਵ) 4 ਵਿੱਚੋਂ 4 ਹਾਸਲ ਕੀਤੇ ਗਏ; ਸਾਰੇ 7 ਰਾਜ ਸਰਕਾਰ ਸੰਦਰਭ ਹਾਸਲ ਹੋਏ; ਨਿਯਮਾਂ/ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਵਾਲੇ 13 ਨਿਯਮਾਂ ਵਿੱਚੋਂ 10 ਨੂੰ ਸਰਲ ਬਣਾਇਆ ਗਿਆ ਹੈ; ਕਚਰਾ ਨਿਪਟਾਰੇ ਤੋਂ  5,70,42,927 ਰੁਪਏ ਦਾ ਰੈਵੇਨਿਊ ਅਰਜਿਤ ਹੋਇਆ ਹੈ; ਅਤੇ ਸਾਂਸਦਾਂ ਦੇ ਸੰਦਰਭ ਲਕਸ਼ 46 ਸਨ ਜਿਨ੍ਹਾਂ ਵਿੱਚੋਂ 31 ਹਾਸਲ ਕਰ ਲਏ ਗਏ ਹਨ।

ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲੇ ਨੇ ਜਨਤਾ ਤੱਕ ਪਹੁੰਚ ਬਣਾਉਣ ਅਤੇ ਐੱਸਸੀਡੀਪੀਐੱਮ 3.0 ਦੇ ਤਹਿਤ ਆਪਣੇ ਪ੍ਰਯਾਸਾਂ ਨੂੰ ਉਜਾਗਰ ਕਰਨ ਅਤੇ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਜ਼ਰੀਏ ਵਿਆਪਕ ਪ੍ਰਚਾਰ ਕਰਨ ਲਈ ਸੋਸ਼ਲ ਮੀਡੀਆ ਦਾ ਵੀ ਉਪਯੋਗ ਕੀਤਾ।

ਮੰਤਰਾਲੇ ਦੇ ਅਧੀਨ ਆਉਣ ਵਾਲੇ ਸਾਰੇ ਦਫ਼ਤਰਾਂ ਨੇ ਇਸ ਵਿਸ਼ੇਸ਼ ਅਭਿਯਾਨ 3.0 ਵਿੱਚ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਤਿਆਰੀ ਪੜਾਅ ਦੌਰਾਨ ਨਿਰਧਾਰਿਤ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਸਮਰੱਥ ਰਹੇ।

 

****

ਐੱਨਐੱਸਕੇ


(Release ID: 1978159) Visitor Counter : 89