ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਏਆਈ ਆਪਣੇ ਨਾਲ ਆਪਣੀ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਨੈਤਿਕ ਸਵਾਲ ਲਿਆਈ ਹੈ, ਪੱਤਰਕਾਰਾਂ ਅਤੇ ਮੀਡੀਆ ਪੇਸ਼ੇਵਰਾਂ ਦੇ ਲਈ ਸੱਚ ਦੇ ਸਿਧਾਂਤਾਂ ਦੇ ਪ੍ਰਤੀ ਵਿਆਪਕ ਪ੍ਰਤੀਬੱਧਤਾ ਦਰਸਾਉਣੀ ਜ਼ਰੂਰੀ: ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ
ਏਆਈ ਸਮਾਚਾਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਲੇਕਿਨ ਉਹ ਅਨੁਭਵੀ ਸਮਾਚਾਰ ਸੰਪਾਦਕਾਂ ਦੀ ਜਗ੍ਹਾਂ ਨਹੀਂ ਲੈ ਸਕਦੀ: ਸ਼੍ਰੀ ਅਨੁਰਾਗ ਠਾਕੁਰ
ਕੁਝ ਪੱਛਮੀ ਪੱਖਪਾਤ ਦੁਆਰਾ ਪ੍ਰਚਾਰਿਤ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਮਹੱਤਵਪੂਰਨ ਹੈ: ਸ਼੍ਰੀ ਠਾਕੁਰ
ਭਾਰਤੀ ਪ੍ਰੈੱਸ ਕੌਂਸਲ ਨੇ ਰਾਸ਼ਟਰੀ ਪ੍ਰੈੱਸ ਦਿਵਸ 2023 ਮਨਾਇਆ
Posted On:
16 NOV 2023 6:19PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਸ਼ਟਰੀ ਪ੍ਰੈੱਸ ਦਿਵਸ ਦੇ ਅਵਸਰ ‘ਤੇ ਮੀਡੀਆ ਜਗਤ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਪ੍ਰੈੱਸ ਕੌਂਸਲ ਦੁਆਰਾ ‘ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਦੌਰ ਵਿੱਚ ਮੀਡੀਆ’ ਵਿਸ਼ੇ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼੍ਰੀ ਠੁਕਾਰ ਨੇ ਕਿਹਾ ਕਿ ਅੱਜ ਜ਼ਿੰਮੇਦਾਰ ਪੱਤਰਕਾਰਾਂ ਦੇ ਲਈ ਸਾਡੀ ਸਮੂਹਿਕ ਪ੍ਰਤੀਬੱਧਤਾ ਦੀ ਪੁਸ਼ਟੀ ਦਾ ਦਿਨ ਹੈ।
ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਕੁਝ ਹੀ ਸਾਲਾਂ ਵਿੱਚ ਭਾਰਤ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੇ ਵੱਲ ਮੋਹਰੀ ਹੈ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਮੀਡੀਆ ਕੇਵਲ ਭਾਰਤ ਦੇ ਪਰਿਵਰਤਨ ਦੀ ਕਹਾਣੀ ਨੂੰ ਹੀ ਨਹੀਂ , ਬਲਕਿ ਉਸ ਦੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ਦੇ ਅਰਬਾਂ ਲੋਕਾਂ ਦੀਆਂ ਆਸ਼ਾਵਾਂ, ਆਕਾਂਖਿਆਵਾਂ ‘ਤੇ ਵੀ ਚਾਨਣਾਂ ਪਾਉਣ ਵਿੱਚ ਤੇਜ਼ੀ ਨਾਲ ਰਚਨਾਤਮਕ ਭੂਮਿਕਾ ਨਿਭਾਏਗਾ।
ਅੱਜ ਦੇ ਦਿਨ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ਰਾਸ਼ਟਰੀ ਪ੍ਰੈੱਸ ਦਿਵਸ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਸਮਰਪਿਤ ਪੱਤਰਕਾਰਾਂ ਦੀ ਅਣਥੱਕ ਪ੍ਰਤੀਬੱਧਤਾ ਦਾ ਸਨਮਾਨ ਕਰਦਾ ਹੈ।
ਪ੍ਰੋਗਰਾਮ ਦੇ ਵਿਸ਼ੇ ‘ਤੇ ਆਪਣੇ ਵਿਚਾਰ ਰੱਖਦੇ ਹੋਏ ਸ਼੍ਰੀ ਠਾਕੁਰ ਨੇ ਕਿਹਾ ਕਿ ‘ਅਸੀਂ ਇਤਿਹਾਸ ਵਿੱਚ ਇੱਕ ਅਜਿਹੇ ਮਹੱਤਵਪੂਰਨ ਦੌਰ ਵਿੱਚ ਹਾਂ, ਜੋ ਉੱਨਤ ਟੈਕਨੋਲੋਜੀ ਦੁਆਰਾ ਤੇਜ਼ ਗਤੀ ਨਾਲ ਸੰਚਾਲਿਤ ਗਲੋਬਲ ਵਿਕਾਸ ਦਾ ਸਾਖੀ ਬਣ ਰਿਹਾ ਹੈ। ਡਿਜੀਟਲ ਯੁਗ ਨੇ ਇੱਕ ਨਵੇਂ ਯੁਗ ਦਾ ਸੂਤਰਪਾਤ ਕੀਤਾ ਹੈ, ਜਿੱਥੇ ਸਮਾਚਾਰ ਸਮੱਗਰੀ ਤਿਆਰ ਕਰਨ ਦੇ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦਾ ਤੇਜ਼ੀ ਨਾਲ ਉਪਯੋਗ ਕੀਤਾ ਜਾ ਰਿਹਾ ਹੈ।
ਪਰ ਏਆਈ ਸਮਾਚਰ ਰਿਪੋਟਿੰਗ ਵਿੱਚ ਨਿਸਸੰਦੇਹ ਇੱਕ ਨਵਾਂ ਆਯਾਮ ਜੋੜਦੀ ਹੈ, ਲੇਕਿਨ ਇਸ ਦੀਆਂ ਸੀਮਾਵਾਂ ਨੂੰ ਪਹਿਚਾਣਨਾ ਵੀ ਮਹੱਤਵਪੂਰਨ ਹੈ। “ਸਮਾਚਰ ਜੁਟਾਉਣ ਅਤੇ ਸਮਾਚਰ ਪ੍ਰਸਾਰ ਦੇ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਧਦੀ ਮਹੱਤਵਪੂਰਨ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਸ਼੍ਰੀ ਠਾਕੁਰ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਸੰਪਾਦਕ ਦੇ ਕੋਲ ਜੋ ਸਾਲਾਂ ਦੇ ਅਨੁਭਵ, ਸੰਦਰਭ ਅਤੇ ਨਿਰੀਖਣ ਦੀਆਂ ਬਰੀਕੀਆਂ ਹਨ, ਉਹ ਹਮੇਸ਼ਾ ਏਆਈ ਤੋਂ ਇੱਕ ਕਦਮ ਅੱਗੇ ਰਹੇਗੀ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੁਨਿਸ਼ਚਿਤ ਕਰਨਾ ਮਹੱਤਵਪੂਰਨ ਹੈ ਕਿ ਏਆਈ ਮਾਡਲ ਆਪਣੇ ਟ੍ਰੇਨਿੰਗ ਡੇਟਾ ਤੋਂ ਪੱਖਪਾਤ ਨਾ ਆਪਣਾਉਣ, ਤਾਕਿ ਮੀਡੀਆ ਦੀ ਇਮਾਨਦਾਰੀ ਨਾਲ ਸਮਝੌਤੇ ਨਾ ਹੋਣ। ਇਨ੍ਹਾਂ ਚੁਣੌਤੀਆਂ ਨੂੰ ਪ੍ਰਭਾਵੀ ਢੰਗ ਨਾਲ ਸਮਾਧਾਨ ਕਰਨਾ ਅਤੇ ਇਨ੍ਹਾਂ ਵਿੱਚ ਕਮੀ ਲਿਆਉਣਾ, ਪੱਤਰਾਕਾਰਾਂ ਦੀ ਇਮਾਨਦਾਰੀ ਨੂੰ ਬਣਾਏ ਰੱਖਣ ਦੇ ਲਈ ਜ਼ਰੂਰ ਸਾਵਧਾਨੀ ਵਰਤਨਾ ਅਤੇ ਮੀਡੀਆ ਵਿੱਚ ਏਆਈ ਦਾ ਜ਼ਿੰਮੇਦਾਰ ਉਪਯੋਗ ਸੁਨਿਸ਼ਚਿਤ ਕਰਨਾ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ।
ਸ਼੍ਰੀ ਠਾਕੁਰ ਨੇ ਕੁਝ ਪੱਛਮੀ ਸੰਸਥਾਵਾਂ ਦੁਆਰਾ ਪੈਦਾਵਾਰ ਕੀਤੀ ਜਾ ਰਹੀ ਨਕਾਰਾਤਮਕ ਧਾਰਣਾ ਦੀ ਪੜਤਾਲ ਕਰਦੇ ਹੋਏ ਕਿਹਾ ਕਿ ਭਲੇ ਹੀ ਅਸੀਂ ਪ੍ਰੈੱਸ ਦੀ ਆਜ਼ਾਦੀ ਦੇ ਪੱਖਧਰ ਹਾਂ, ਲੇਕਿਨ ਅਸੀਂ ਉਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ ਨਹੀਂ ਕਰ ਸਕਦੇ, ਜੋ ਸਾਡੇ ਰਾਸ਼ਟਰ ਦੀ ਭਾਵਨਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ। ਅਜਿਹੇ ਵਿਅਕਤੀ ਅਤੇ ਮੀਡੀਆ ਆਉਟਲੈੱਟ ਹਨ, ਜੋ ਭਾਰਤ ਦੇ ਖਿਲਾਫ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਲਗਾਤਾਰ ਗਲਤ ਪ੍ਰਚਾਰ ਕਰਦੇ ਹਨ। ਅਜਿਹੀਆਂ ਧਾਰਨਾਵਾਂ ਨੂੰ ਚੁਣੌਤੀ ਦੇਣਾ, ਝੂਠ ਉਜਾਗਰ ਕਰਨਾ ਅਤੇ ਸੱਚ ਦੀ ਜਿੱਤ ਸੁਨਿਸ਼ਚਿਤ ਕਰਨਾ ਸਾਡੀ ਸਮੂਹਿਕ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਉਦਾਹਰਣ ਅਤੇ ਉਸ ਦੇ ਮੀਡੀਆ ਦੇ ਸਬੰਧ ਵਿੱਚ ਕੁਝ ਪੱਛਮੀ ਪੱਖਪਾਤ ਦੁਆਰਾ ਲਗਾਤਾਰ ਪ੍ਰਚਾਰਿਤ ਕੀਤੀ ਜਾ ਰਹੀ ਗਲਤ ਧਾਰਨਾਵਾਂ ਨੂੰ ਦੂਰ ਕਰਨਾ ਮਹੱਤਵਪੂਰਨ ਹੈ। ਬਸਤੀਵਾਦੀ ਖੁਮਾਰੀ ਅਕਸਰ ਧਾਰਨਾਵਾਂ ਨੂੰ ਵਿਕ੍ਰਤ ਕਰ ਦਿੰਦੀ ਹੈ, ਲੇਕਿਨ ਅਸੀਂ ਦਾਅਵਾ ਕਰਦੇ ਹਾਂ ਕਿ ਸਾਡਾ ਮੀਡੀਆ ਪਰਿਦ੍ਰਿਸ਼ ਗਤੀਸ਼ੀਲ, ਚਿੰਤਨਸ਼ੀਲ ਹੈ ਅਤੇ ਆਪਣੇ ਗੁਣਾਂ ‘ਤੇ ਅਧਾਰਿਤ ਹੈ। ਭਾਰਤ ਦਾ ਮੀਡੀਆ ਇਸ ਦੀ ਸੱਭਿਆਚਾਰਕ ਸਮ੍ਰਿੱਧੀ ਦਾ ਪ੍ਰਤੀਬਿੰਬ ਹੈ, ਅਤੇ ਅਸੀਂ ਗੋਲਬਲ ਪ੍ਰਸੰਗ ਵਿੱਚ ਇਸ ਦੇ ਯੋਗਦਾਨਾਂ ‘ਤੇ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕਿ ਕਿਹਾ ਕਿ ਭਾਰਤ ਆਪਣੇ ਇੱਥੇ ਜੀਵੰਤ ਅਤੇ ਸੁਤੰਤਰ ਪ੍ਰੈੱਸ ਦਾ ਦਾਅਵਾ ਕਰਦਾ ਹੈ, ਜੋ ਵਿਵਿਧ ਮਤਾਂ ਅਤੇ ਵਿਚਾਰਾਂ ਦੇ ਲਈ ਮੰਚ ਪ੍ਰਦਾਨ ਕਰਦੀ ਹੈ।
ਸ਼੍ਰੀ ਠਾਕੁਰ ਨੇ ਕਈ ਹੋਰ ਕਾਰੋਬਾਰਾਂ ਦੇ ਨਾਲ-ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁਗ ਵਿੱਚ ਪ੍ਰਵੇਸ਼ ਕਰ ਚੁੱਕੇ ਮੀਡੀਆ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਅਸੀਂ ਇੱਕ ਅਜਿਹੀ ਦੁਨੀਆ ਵਿੱਚ ਰਹਿੰਦੇ ਹਾਂ ਜਿੱਥੇ ਇੱਕ ਬਟਨ ਦਬਾ ਕੇ ਗਲਤ ਸੂਚਨਾ ਨੂੰ ਵਧਾ-ਚੜ੍ਹਾ ਕੇ ਫੈਲਾਇਆ ਜਾ ਸਕਦਾ ਹੈ। ਸਾਡੀ ਸਰਕਾਰ ਮੀਡੀਆ ਨੂੰ ਇੱਕ ਵਿਵੇਕਸ਼ੀਲ ਦ੍ਰਿਸ਼ਟੀਕੋਣ ਅਪਣਾਉਣ, ਸਨਸਨੀ ਫੈਲਾਉਣ ਦੇ ਨੁਕਸਾਨ ਤੋਂ ਬਚਣ ਅਤੇ ਸਾਡੇ ਸਮਾਜ ਦੇ ਤਾਨੇ-ਬਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਧਾਰਣਾਵਾਂ ਤੋਂ ਦੂਰ ਰਹਿਣ ਦੇ ਲਈ ਪ੍ਰੋਤਸਾਹਿਤ ਕਰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਮੀਡੀਆ ਨੂੰ ਸਾਡੇ ਰਾਸ਼ਟਰ ਦੇ ਹਿਤਾਂ ਦੀ ਰੱਖਿਆ ਕਰਨੀ ਚਾਹੀਦੀ ਅਤੇ ਸਾਡੇ ਪ੍ਰਿਯ ਏਕਤਾ ਅਤੇ ਅਖੰਡਤਾ ਨੂੰ ਖਤਰੇ ਵਿੱਚ ਪਾਉਣ ਵਾਲੇ ਭਾਰਤ ਵਿਰੋਧੀ ਵਿਚਾਰਾਂ ਨੂੰ ਸਥਾਨ ਦੇਣ ਤੋਂ ਬਚਣਾ ਚਾਹੀਦਾ ਹੈ।
ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਭਾਰਤੀ ਪ੍ਰੈੱਸ ਕੌਂਸਲ ਦੀ ਭੂਮਿਕਾ ਦੀ ਸਰਾਹਨਾ ਕੀਤੀ ਕਿ ਪ੍ਰੈੱਸ ਨਿਰਪੱਖ ਅਤੇ ਜ਼ਿੰਮੇਦਾਰ ਤਰੀਕੇ ਨਾਲ ਪੱਤਰਕਾਰੀ ਨੈਤਿਕਤਾ ਅਤੇ ਮਿਆਰਾਂ ਦਾ ਪਾਲਨ ਕਰਦੇ ਹੋਏ ਰਾਸ਼ਟਰੀ ਦੀ ਸੇਵਾ ਵਿੱਚ ਆਪਣੀ ਭੂਮਿਕਾ ਨਿਭਾਏ। ਉਨ੍ਹਾਂ ਨੇ ਮੀਡੀਆ ਤੋਂ ਅੰਦਰ ਅਤੇ ਬਾਹਰ ਦੋਹਾਂ ਜਗ੍ਹਾਂ ਹੋ ਰਹੇ ਬਦਲਾਵਾਂ ਨੂੰ ਲਗਾਤਾਰ ਅਪਣਾਉਣ ਦਾ ਸੱਦਾ ਦਿੱਤਾ। ਡਾ. ਮੁਰੂਗਨ ਨੇ ਕੌਪੀਰਾਈਟ, ਰਚਨਾਤਮਕਤਾ, ਮੌਲਿਕਤਾ ਅਤੇ ਸਾਹਿਤਕ ਚੋਰੀ ਦੇ ਮਾਮਲਿਆਂ ਵਿੱਚ ਏਆਈ ਦੇ ਅਤਿਕ੍ਰਮਣ ਦੇ ਪ੍ਰਤੀ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੀ ਵੀ ਹੋਰ ਤਕਨੀਕ ਦੀ ਤਰ੍ਹਾਂ ਏਆਈ ਨੂੰ ਵੀ ਨੈਤਿਕ ਮਾਨਵ ਨਿਗਰਾਨੀ ਦੀ ਜ਼ਰੂਰਤ ਹੈ।
ਇਸ ਤੋਂ ਪਹਿਲੇ, ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ, ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਕਿਹਾ ਕਿ ਫਰਜੀ ਖਬਰਾਂ, ਜਾਣਬੁੱਝ ਕੇ ਗਲਤ ਅਤੇ ਸ਼ਰਾਰਤਪੂਰਣ ਜਾਣਕਾਰੀ, ਰਾਜਨੀਤਿਕ ਮਹੱਤਵਆਕਾਂਖਿਆਂ ਅਤੇ ਪ੍ਰਾਥਮਿਕਤਾਵਾਂ, ਸੱਤਾ ਦਾ ਪੱਖਧਰਤਾ ਦੀ ਪ੍ਰਵ੍ਰਿਤੀ ਅਤੇ ਆਰਥਿਕ ਲਾਲਚ ਨੇ ਅੱਜ ਮੀਡੀਆ ਦੇ ਪ੍ਰਤੀ ਲੋਕਾਂ ਦਾ ਭਰੋਸਾ ਘਟਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਮੀਡੀਆ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਿਸ਼ਵਾਸਯੋਗ ਦੀ ਹੈ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪਹਿਲੂ ਨੂੰ ਬਹੁਤ ਆਨੰਦਪੂਰਵਕ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ।
ਪ੍ਰੋਗਰਾਮ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਰੱਖਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਆਗਮਨ ਨੇ ਸਾਡੇ ਸਮਾਚਾਰ, ਸੂਚਨਾ ਅਤੇ ਮਨੋਰੰਜਨ ਨੂੰ ਪ੍ਰਾਪਤ ਕਰਨ ਅਤੇ ਉਸ ਦਾ ਉਪਯੋਗ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਏਆਈ ਸਾਡੇ ਰੋਜ਼ਾਨਾ ਦੇ ਜੀਵਨ ਦਾ ਅਭਿੰਨ ਅੰਗ ਬਣ ਗਈ ਹੈ। ਨਾਲ ਹੀ ਇਹ ਆਪਣੇ ਨਾਲ ਆਪਣੀ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਨੈਤਿਕ ਸਵਾਲ ਲਿਆਈ ਹੈ,
ਜਿਵੇਂ ਕਿ ਗਲਤ ਸੂਚਨਾ ਦਾ ਪ੍ਰਸਾਰ, ਡੀਪ ਫੇਕ, ਈਕੋ ਚੈਂਬਰ ਦਾ ਸਿਰਜਨ ਅਤੇ ਲੋਕਤੰਤਰ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਅਤੇ ਸਮਾਜ ਵਿੱਚ ਅਰਾਜਕਤਾ ਅਤੇ ਅਸਥਿਰਤਾ ਪੈਦਾ ਕਰਨ ਦੇ ਲਈ ਸਚੂਨਾ ਦੀ ਮਾਈਕ੍ਰੌ ਟਾਰਗੇਟਿੰਗ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ, ਪੱਤਰਕਾਰਾਂ ਅਤੇ ਮੀਡੀਆ ਪੇਸ਼ੇਵਰਾਂ ਦੀਆਂ ਜ਼ਿੰਮੇਦਾਰੀਆਂ ਵਧ ਗਈਆਂ ਹਨ ਜਿਸ ਵਿੱਚ ਸੱਚਾਈ, ਸਟੀਕਤਾ ਅਤੇ ਜਵਾਬਦੇਹੀ ਦੇ ਸਿਧਾਤਾਂ ਦੇ ਪ੍ਰਤੀ ਹੋਰ ਵੀ ਅਧਿਕ ਪ੍ਰਤੀਬੱਧਤਾ ਦੀ ਜ਼ਰੂਰਤ ਹੰਦੀ ਹੈ।
ਸ਼੍ਰੀ ਧਨਖੜ ਨੇ ਕਿਹਾ ਕਿ ਏਆਈ ਵਿੱਚ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਹੈ, ਲੇਕਿਨ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਇਹ ਤਕਨੀਕ ਇੱਥੇ ਰਹੇਗੀ ਅਤੇ ਸਾਨੂੰ ਬਦਲਦੇ ਪਰਿਦ੍ਰਿਸ਼ ਦੇ ਅਨੁਰੂਪ ਢਲਣਾ ਹੋਵੇਗਾ, ਆਪਣੀ ਸਮਰੱਥਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਏਆਈ ਦੀ ਪਰਿਵਤਰਨਕਾਰੀ ਸਮਰੱਥਾ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਨਿਯੋਜਿਤ ਕਰਨਾ ਹੋਵੇਗਾ, ਨਾਲ ਹੀ ਇਸੇ ਦੇ ਦੁਰਉਪਯੋਗ ਦੇ ਵਿਰੁੱਧ ਸੁਰੱਖਿਆ ਵੀ ਪ੍ਰਦਾਨ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ, ਇਹ ਮਹੱਤਵਪੂਰਨ ਹੈ ਕਿ ਪੱਤਰਕਾਰ ਅਤੇ ਮੀਡੀਆ ਆਉਟਲੇਟ ਇਮਾਨਦਾਰੀ ਦੇ ਉੱਚਤਮ ਮਾਨਕਾਂ ਨੂੰ ਬਣਾਏ ਰੱਖੇ।
ਤੱਥ-ਜਾਂਚ, ਸ੍ਰੋਤ ਦਾ ਸਤਿਆਪਨ ਅਤੇ ਸੰਪਾਦਕੀ ਸੁਤੰਤਰਤਾ ਬਣਾਏ ਰੱਖਣਾ ਪਹਿਲਾਂ ਨਾਲੋਂ ਕਿਤੇ ਅਧਿਕ ਮਹੱਤਵਪੂਰਨ ਹੋ ਚੁੱਕਿਆ ਹੈ। ਅਸੀਂ ਏਆਈ ਨੂੰ ਉਨ੍ਹਾਂ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕਰਨਾ ਦੇਣਾ ਚਾਹੀਦਾ ਜੋ ਸੁਤੰਤਰ ਅਤੇ ਜੀਵੰਤ ਪ੍ਰੈੱਸ ਦੀ ਬੁਨਿਆਦ ਹਨ। ਸ਼੍ਰੀ ਧਨਖੜ ਨੇ ਰੇਖਾਂਕਿਤ ਕੀਤਾ ਕਿ ਏਆਈ ਭਲੇ ਹੀ ਇੱਕ ਸ਼ਕਤੀਸ਼ਾਲੀ ਉਪਕਰਣ ਹੋ ਸਕਦਾ ਹੈ, ਲੇਕਿਨ ਇਹ ਮਾਨਵ ਛੂਹ, ਸੱਤ ਦੇ ਲਈ ਪ੍ਰਤੀਬੱਧਤਾ ਅਤੇ ਪੱਤਰਕਾਰਾਂ ਦਾ ਅਟੁੱਟ ਸਮਰਪਣ ਹੈ ਜੋ ਮੀਡੀਆ ਨੂੰ ਸਾਡੇ ਸਮਾਜ ਵਿੱਚ ਅੱਛਾਈ ਲਈ ਤਾਕਤ ਬਣਾਉਂਦਾ ਰਹੇਗਾ।
ਇਸ ਅਵਸਰ ‘ਤੇ ਜੀ-20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਨੇ ਕਿਹਾ ਕਿ ਮੀਡੀਆ ਸੰਸਥਾਵਾਂ ਜੋ ਤਕਨੀਕ ਨੂੰ ਵਿਕਲਪ ਦੇ ਰੂਪ ਵਿੱਚ ਨਾ ਦੇਖ ਕੇ, ਮਾਨਵ ਪ੍ਰਤਿਭਾ ਨੂੰ ਵਧਾਉਣ ਵਾਲੇ ਸਾਧਨ ਦੇ ਰੂਪ ਵਿੱਚ ਦੇਖਦੀਆਂ ਹਨ, ਉਹ ਖੋਜੀ ਅਤੇ ਦਸਤਾਵੇਜੀ ਪੱਤਰਕਾਰੀ ਨੂੰ ਫਿਰ ਤੋਂ ਜੀਵੰਤ ਕਰਨ ਵਿੱਚ ਸਮਰੱਥ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅੰਦਾਜਾ ਲਗਾ ਸਕਦਾ ਹਾਂ ਕਿ ਅਨੋਖੀਆਂ ਕਹਾਣੀਆਂ ਨਾਲ ਲੈਸ ਏਆਈ ਦੁਆਰਾ ਤਿਆਰ ਆਡੀਓ ਅਤੇ ਵੀਡੀਓ ਕਹਾਣੀ ਕਹਿਣ ਦੀਆਂ ਸਾਰੀਆਂ ਸੀਮਾਵਾਂ ਨੂੰ ਅਭੁਤਪੂਰਵ ਤੌਰ ‘ਤੇ ਤੋੜ ਦੇਣਗੇ।
ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੀਡੀਆ ਵਿੱਚ ਏਆਈ ਦੇ ਬੇਕਾਬੂ ਉਪਯੋਗ ਤੋਂ ਸਾਡੇ ਲੋਕਤੰਤਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ। ਏਆਈ ਦੀ ਸਹਾਇਤਾ ਨਾਲ ਵਿਅਕਤੀਗਤ ਸਮਾਚਾਰਾਂ ਨੂੰ ਕਿਊਰੇਟ ਕਰਨਾ ਸਾਡੇ ਸਮਾਜ ਵਿੱਚ ਵਿਵਿਧ ਦ੍ਰਿਸ਼ਟੀਕੋਣਾਂ ਤੱਕ ਸਾਡੇ ਸੰਪਰਕ ਨੂੰ ਸੀਮਿਤ ਕਰਨ ਵਾਲੇ ਈਕੋ ਚੈਂਬਰ ਦਾ ਨਿਰਮਾਣ ਕਰਨ ਦਾ ਜੋਖਿਮ ਉਤਪੰਨ ਕਰਦਾ ਹੈ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੈੱਸ ਕੌਂਸਲ ਆਵ੍ ਇੰਡੀਆ ਦੀ ਚੇਅਰਪਰਸਨ ਜਸਟਿਸ ਸ਼੍ਰੀਮਤੀ ਰੰਜਨਾ ਪ੍ਰਕਾਸ਼ ਦੇਸਾਈ ਨੇ ਕੀਤੀ।
*******
ਪ੍ਰਗਿਆ ਪਾਲੀਵਾਲ/ਸੌਰਵ ਸਿੰਘ
(Release ID: 1977658)
Visitor Counter : 115