ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਉੱਤਰਾਖੰਡ ਵਿੱਚ ਸਿਲਕਿਆਰਾ ਸੁਰੰਗ ਵਿੱਚ ਮਿੱਟੀ ਢਹਿਣ ਨਾਲ ਫਸੇ ਹੋਏ ਵਰਕਰਾਂ ਨੂੰ ਜਲਦੀ ਤੋਂ ਜਲਦੀ ਕੱਢਣ ਲਈ ਸਾਰੇ ਤਾਲਮੇਲ ਵਾਲੇ ਪ੍ਰਯਾਸ ਜਾਰੀ

Posted On: 13 NOV 2023 6:19PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ (ਐੱਮਓਆਰਟੀਐੱਚ) ਨੇ ਉੱਤਰਾਖੰਡ ਵਿੱਚ ਚਾਰਧਾਮ ਮਹਾਮਾਰਗ ਪ੍ਰੋਜੈਕਟ ਦੇ ਹਿੱਸੇ ਵਜੋਂ, ਰਾਡੀ ਪਾਸ ਖੇਤਰ ਦੇ ਅਧੀਨ ਗੰਗੋਤਰੀ ਅਤੇ ਯਮੁਨੋਤਰੀ ਅਧਾਰ ਨੂੰ ਜੋੜਨ ਦੇ ਲਈ ਸਿਲਕਿਆਰਾ ਵਿਖੇ 4.531 ਕਿਲੋਮੀਟਰ ਲੰਬੀ ਦੋ ਲੇਨ ਦੋ-ਦਿਸ਼ਾਵੀ (Bi directional) ਸੁਰੰਗ ਦਾ ਨਿਰਮਾਣ ਸ਼ੁਰੂ ਕੀਤਾ ਹੈ। ਮੈਸਰਜ਼ ਨੈਸ਼ਨਲ ਹਾਈਵੇਅ ਐਂਡ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ। 9 ਮਾਰਚ 2018 ਨੂੰ ਯੋਜਨਾ ਦੇ ਲਾਗੂਕਰਨ ਲਈ  1383 ਕਰੋੜ ਰੁਪਏ ਦੀ ਟੀਪੀਸੀ ਲਈ ਮਨਜ਼ੂਰੀ ਪ੍ਰਦਾਨ ਕੀਤੀ ਗਈ। ਇਸ ਸੁਰੰਗ ਦੇ ਨਿਰਮਾਣ ਨਾਲ ਤੀਰਥ ਯਾਤਰੀਆਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਇਹ ਹਰ ਮੌਸਮ ਵਿੱਚ ਕਨੈਕਟੀਵਿਟੀ ਪ੍ਰਦਾਨ ਕਰੇਗਾ। ਇਸ ਨਾਲ ਨੈਸ਼ਨਲ ਹਾਈਵੇਅ-134 (ਧਰਾਸੂ-ਬੜਕੋਟ-ਯਮੁਨੋਤਰੀ ਰੋਡ) ਦੀ 25.6 ਕਿਲੋਮੀਟਰ ਬਰਫਬਾਰੀ ਪ੍ਰਭਾਵਿਤ ਲੰਬਾਈ ਘੱਟ ਕੇ 4.531 ਕਿਲੋਮੀਟਰ ਰਹਿ ਜਾਵੇਗੀ। ਜਿਸ ਦੇ ਨਤੀਜੇ ਵਜੋਂ ਯਾਤਰਾ ਦਾ ਮੌਜੂਦਾ ਸਮਾਂ 50 ਮਿੰਟ ਦਾ ਦਸਵਾਂ ਹਿੱਸਾ 5 ਮਿੰਟ ਰਹਿ ਜਾਵੇਗਾ।

ਮੈਸਰਜ਼ ਐੱਨਐੱਚਆਈਆਈਡੀਸੀਐੱਲ ਨੇ 14 ਜੂਨ 2018 ਨੂੰ ਮੈਸਰਜ਼ ਨਵਯੁਗਾ ਇੰਜੀਨੀਅਰਿੰਗ ਕੰਪਨੀ ਲਿਮਿਟਿਡ ਦੇ ਨਾਲ ਈਪੀਸੀ ਮੋਡ ‘ਤੇ 853.79 ਕਰੋੜ ਰੁਪਏ ਦੇ ਕੰਟਰੈਕਟ ਸਮਝੌਤੇ ‘ਤੇ ਹਸਤਾਖਰ ਕੀਤੇ ਸਨ। ਇਸ ਪ੍ਰੋਜੈਕਟ ਦਾ ਲਾਗੂਕਰਨ 9 ਜੁਲਾਈ 2018 ਨੂੰ ਸ਼ੁਰੂ ਹੋਇਆ ਅਤੇ 8 ਜੁਲਾਈ 2022 ਤੱਕ ਪੂਰਾ ਹੋਣ ਦਾ ਲਕਸ਼ ਰੱਖਿਆ ਗਿਆ ਸੀ। ਕੰਮ ਵਿੱਚ ਦੇਰੀ ਦੇ ਕਾਰਨ ਇਸ ਦੀ ਵਰਤਮਾਨ ਪ੍ਰਗਤੀ 56 ਪ੍ਰਤੀਸ਼ਤ ਹੈ ਅਤੇ 14 ਜੁਲਾਈ 2024 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਵਰਤਮਾਨ ਵਿੱਚ ਲਗਭਗ 4060 ਮੀਟਰ ਯਾਨੀ 90 ਪ੍ਰਤੀਸ਼ਤ ਲੰਬਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ 477 ਮੀਟਰ ਲੰਬਾਈ ਦੇ ਲਈ ਖੁਦਾਈ ਦਾ ਕੰਮ ਚਲ ਰਿਹਾ ਹੈ, ਨਾਲ ਹੀ ਹੈਡਿੰਗ ਵਾਲੇ ਹਿੱਸੇ ਦੀ ਬੈਂਚਿੰਗ ਆਦਿ ਦੀ ਹੋਰ ਗਤੀਵਿਧੀਆਂ ਵੀ ਚਲ ਰਹੀਆਂ ਹਨ। ਸਿਲਕਿਆਰਾ ਦੇ ਵੱਲੋਂ 2350 ਮੀਟਰ ਤੱਕ ਅਤੇ ਬੜਕੋਟ ਵੀ ਵੱਲੋਂ 1710 ਮੀਟਰ ਤੱਕ ਹੈਡਿੰਗ ਕੀਤੀ ਜਾਂਦੀ ਹੈ।

12 ਨਵੰਬਰ 2023 ਨੂੰ ਸਵੇਰੇ 05.30 ਵਜੇ ਲਗਭਗ 40 ਵਰਕਰਸ ਸੁਰੰਗ ਦੇ ਅੰਦਰ ਸਿਲਕਿਆਰਾ ਪੋਰਟਲ ਤੋਂ 260 ਮੀਟਰ ਤੋਂ 265 ਮੀਟਰ ਅੰਦਰ ਰੀਪ੍ਰੋਫਾਈਲਿੰਗ ਦਾ ਕੰਮ ਕਰ ਰਹੇ ਸਨ, ਤਦ ਸਿਲਕਿਆਰਾ ਪੋਰਟਲ ਤੋਂ 205 ਮੀਟਰ ਤੋਂ 260 ਮੀਟਰ ਦੀ  ਦੂਰੀ ‘ਤੇ ਜ਼ਮੀਨ ਖਿਸਕੀ ਅਤੇ ਠੇਕੇਦਾਰ ਦੇ ਟਨਲ ਐਂਟਰੀ ਰਜਿਸਟਰ ਦੇ ਅਧਾਰ ‘ਤੇ ਸਾਰੇ 40 ਵਰਕਰਸ ਅੰਦਰ ਫਸ ਗਏ।

ਘਟਨਾ ਦੀ ਸੂਚਨਾ ਤੁਰੰਤ ਰਾਜ/ਕੇਂਦਰ ਸਰਕਾਰ ਦੇ ਸਾਰੀਆਂ ਸਬੰਧਿਤ ਏਜੰਸੀਆਂ ਨੂੰ ਦਿੱਤੀ ਗਈ ਅਤੇ ਰਾਜ ਪ੍ਰਸ਼ਾਸਨ, ਐੱਸਡੀਆਰਐੱਫ/ਐੱਨਡੀਆਰਐੱਫ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ, ਨੈਸ਼ਨਲ ਹਾਈਵੇਅ ਐਂਡ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਿਡ, ਇੰਡੀਅਨ ਨੈਸ਼ਨਲ ਹਾਈਵੇਅ ਅਥਾਰਿਟੀ, ਸੀਮਾ ਸੜਕ ਸੰਗਠਨ ਅਤੇ ਹੋਰ ਰਾਜ ਵਿਭਾਗ ਦੇ ਤਾਲਮੇਲ ਵਾਲੇ ਪ੍ਰਯਾਸਾਂ ਤੋਂ ਉਪਲਬਧ ਪਾਈਪਾਂ ਰਾਹੀਂ,

 

ਸੁਰੰਗ ਵਿੱਚ ਫਸੇ ਹੋਏ ਵਰਕਰਾਂ ਨੂੰ ਆਕਸੀਜਨ/ਪਾਣੀ/ਬਿਜਲੀ/ਛੋਟੇ ਪੈਕ ਭੋਜਨ ਦੀ ਸਪਲਾਈ ਦੇ ਨਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਫਸੇ ਹੋਏ ਵਰਕਰਾਂ ਨਾਲ ਵਾਕੀ ਟਾਕੀਜ਼ ਰਾਹੀਂ ਸੰਚਾਰ ਸਥਾਪਿਤ ਕੀਤਾ ਗਿਆ ਹੈ। ਵਰਕਰਾਂ ਨੂੰ ਜਲਦੀ ਕੱਢਣ/ਬਚਾਅ ਦੇ ਲਈ ਹੇਠ ਲਿਖੇ ਉਪਾਅ ਕੀਤੇ ਗਏ ਹਨ:

  1. ਢਹਿ ਸੁਰੰਗ ਦੇ 40 ਮੀਟਰ ਹਿੱਸੇ ਦੇ ਲਈ ਸ਼ਾਟਕ੍ਰੇਟਿੰਗ ਦੇ ਨਾਲ ਖੁਦਾਈ ਸ਼ੁਰੂ ਹੋ ਗਈ ਹੈ।

  2. ਵਾਧੂ ਸ਼ਾਟਕ੍ਰੇਟ ਮਸ਼ੀਨ ਨੂੰ ਆਰਵੀਐੱਨਐੱਲ ਤੋਂ ਕਾਰਜ ਸਥਾਨ ‘ਤੇ ਟਰਾਂਸਫਰ ਕੀਤਾ ਗਿਆ।

  3. ਪ੍ਰੋਜੈਕਟ ਅਥਾਰਿਟੀ ਦੇ ਭੂ-ਤਕਨੀਕੀ ਮਾਹਿਰ ਇੰਜੀਨੀਅਰ, ਪ੍ਰੋਜੈਕਟ ਠੇਕੇਦਾਰ ਮੈਸਰਜ਼ ਨਵਯੁਗ, ਆਰਵੀਐੱਨਐੱਲ ਦੇ ਭੂ-ਵਿਗਿਆਨਿਕ ਮਾਹਿਰ, ਐੱਨਐੱਚਆਈਡੀਸੀਐੱਲ ਦੇ ਡਾਇਰੈਕਟਰ (ਏ ਐਂਡ ਐੱਫ) ਡਾਇਰੈਕਟਰ (ਟੀ)/ਕਾਰਜਕਾਰੀ ਡਾਇਰੈਕਟਰ (ਪੀ), ਸੀਜੀਐੱਮ ਐੱਨਐੱਚਏਆਈ, ਜ਼ਿਲ੍ਹਾ ਕਲੈਕਟਰ ਅਤੇ ਐੱਸਪੀ ਐੱਸਡੀਆਰਐੱਫ ਪਹੁੰਚੇ ਅਤੇ ਘਟਨਾ ਦਾ ਨਿਰੀਖਣ ਕੀਤਾ ਅਤੇ ਬਚਾਅ ਕਾਰਜ ਦੀ ਬਾਰੀਕੀ ਨਾਲ ਨਿਗਰਾਨੀ ਕੀਤੀ।

  1. ਮਾਹਿਰਾਂ ਦਰਮਿਆਨ ਚਰਚਾ ਅਤੇ ਘਟਨਾ ਸਥਾਨ ਦੇ ਨਿਰੀਖਣ ਤੋਂ ਬਾਅਦ ਹੇਠ ਲਿਖੀਆਂ ਦੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ:

    1. ਸ਼ਾਟਕ੍ਰੇਟਿੰਗ ਦੇ ਨਾਲ-ਨਾਲ ਗੀਲੀ ਮਿੱਟੀ ਨੂੰ ਹਟਾਉਣ ਦਾ ਕੰਮ ਜਾਰੀ ਰਿਹਾ-21 ਮੀਟਰ ਮਿੱਟੀ ਨੂੰ ਹਟਾਇਆ ਗਿਆ। ਹਾਲਾਂਕਿ, ਮਾਮੂਲੀ ਮਲਬਾ ਗਿਰਣ ਨਾਲ ਖੁਦਾਈ 14 ਮੀਟਰ ਤੱਕ ਘੱਟ ਹੋ ਜਾਂਦੀ ਹੈ।

    2. ਅੰਦਰ ਫਸੇ ਵਰਕਰਾਂ ਨੂੰ ਕੱਢਣ ਲਈ ਹਾਈਡ੍ਰੌਲਿਕ ਜੈਕ ਦੀ ਮਦਦ ਨਾਲ 900 ਐੱਮਐੱਮ ਡਾਈਯ (dia) ਦੀ ਐੱਮਐੱਸ ਸਟੀਲ ਪਾਈਪ ਨੂੰ ਪੁਸ਼ ਕੀਤਾ ਗਿਆ-ਵਰਕਰਾਂ , ਰਾਹਤ ਕਾਰਜ ਵਿੱਚ ਲੱਗਣ ਵਾਲੀ ਸਮੱਗਰੀ ਅਤੇ ਮਸ਼ੀਨਰੀ ਦੀ ਉਪਲਬਧਤਾ ਦੀ ਪਹਿਚਾਣ ਕੀਤੀ ਗਈ ਅਤੇ ਸਿੰਚਾਈ ਵਿਭਾਗ ਦੇ ਮਾਹਿਰਾਂ ਸਮੇਤ ਇਸ ਦੇ ਨਾਲ ਅੱਜ ਸ਼ਾਮ ਤੱਕ ਜੁਟਾਇਆ ਗਿਆ।

  2. ਫਸੇ ਹੋਏ ਵਰਕਰਾਂ ਨੂੰ ਜਲਦੀ ਤੋਂ ਜਲਦੀ ਕੱਢਣ ਲਈ ਸਾਰੇ ਤਾਲਮੇਲ ਪ੍ਰਯਾਸ ਕੀਤੇ ਜਾ ਰਹੇ ਹਨ।

****

 

ਐੱਮਜੇਪੀਐੱਸ


(Release ID: 1976859) Visitor Counter : 110