ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
“ਜਲ ਦੇ ਲਈ ਮਹਿਲਾਵਾਂ, ਮਹਿਲਾਵਾਂ ਦੇ ਲਈ ਜਲ”- ਜਲ ਦਿਵਾਲੀ ਅਭਿਯਾਨ ਸ਼ਾਨਦਾਰ ਸਫ਼ਲਤਾ ਦੇ ਨਾਲ ਸੰਪੰਨ
ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ 14,000 ਤੋਂ ਵੱਧ ਮਹਿਲਾਵਾਂ ਨੇ ਹਿੱਸਾ ਲਿਆ
ਜਲ ਸ਼ਾਸਨ ਵਿੱਚ ਮਹਿਲਾਵਾਂ ਦੇ ਸਮਾਵੇਸ਼ ਨੂੰ ਹੁਲਾਰਾ
Posted On:
09 NOV 2023 5:58PM by PIB Chandigarh
ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (ਐੱਨਯੂਐੱਲਐੱਮ) ਅਤੇ ਓਡੀਸ਼ਾ ਸ਼ਹਿਰੀ ਅਕਾਦਮੀ ਦੇ ਨਾਲ ਸਾਂਝੇਦਾਰੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਚਯੂਏ) ਨੇ ਇੱਕ ਅਗ੍ਰਣੀ ਪਹਿਲ “ਜਲ ਦੇ ਲਈ ਮਹਿਲਾਵਾਂ, ਮਹਿਲਾਵਾਂ ਦੇ ਲਈ ਜਲ” ਸਿਰਲੇਖ ਦੇ ਤਿੰਨ ਦਿਨਾਂ ਅਭਿਯਾਨ ਦਾ ਆਯੋਜਨ ਕੀਤਾ। ਤੀਸਰੇ ਦਿਨ, 9 ਨਵੰਬਰ, 2023 ਨੂੰ ਇਹ ਪ੍ਰੋਗਰਾਮ ਸ਼ਾਨਦਾਰ ਸਫ਼ਲਤਾ ਦੇ ਨਾਲ ਸੰਪੰਨ ਹੋਇਆ। ਕਾਇਆਕਲਪ ਅਤੇ ਸ਼ਹਿਰੀ ਪਰਿਵਰਤਨ ਦੇ ਲਈ ਅਟਲ ਮਿਸ਼ਨ ਦੇ ਤਹਿਤ ਇਸ ਪਰਿਵਰਤਨਕਾਰੀ ਅਭਿਯਾਨ ਦਾ ਉਦੇਸ਼ ਜਲ ਪ੍ਰਸ਼ਾਸਨ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣਾ ਸੀ।
ਇਸ ਤਿੰਨ ਦਿਨਾਂ ਅਭਿਯਾਨ ਵਿੱਚ ਦੇਸ਼ ਦੇ ਵਿਭਿੰਨ ਹਿੱਸਿਆਂ (ਚੋਣ ਵਾਲੇ ਰਾਜਾਂ ਨੂੰ ਛੱਡ ਕੇ) ਤੋਂ 14,000 ਤੋਂ ਅਧਿਕ ਮਹਿਲਾਵਾਂ ਨੇ ਹਿੱਸਾ ਲਿਆ, ਜੋ “ਜਲ ਦਿਵਾਲੀ” ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਸਨ। ਅਭਿਯਾਨ ਦੇ ਦੌਰਾਨ, ਇਨ੍ਹਾਂ ਸਸ਼ਕਤ ਮਹਿਲਾਵਾਂ ਨੇ ਦੇਸ਼ ਭਰ ਵਿੱਚ 530 ਤੋਂ ਵੱਧ ਵਾਟਰ ਟ੍ਰੀਟਮੈਂਟ ਪਲਾਂਟਾਂ (ਡਬਲਿਊਟੀਪੀ) ਦਾ ਦੌਰਾ ਕੀਤਾ ਅਤੇ ਘਰਾਂ ਵਿੱਚ ਸਵੱਛ ਅਤੇ ਸੁਰੱਖਿਅਤ ਪੇਅਜਲ ਪਹੁੰਚਾਉਣ ਵਿੱਚ ਸ਼ਾਮਲ ਜਟਿਲ ਪ੍ਰਕਿਰਿਆਵਾਂ ਨੂੰ ਦੇਖਿਆ। ਰਾਜ ਦੇ ਅਧਿਕਾਰੀਆਂ ਨੇ ਅਭਿਯਾਨ ਦੀ ਸਫ਼ਲਤਾ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੰਦੇ ਹੋਏ ਐੱਸਐੱਚਜੀ ਮਹਿਲਾਵਾਂ ਦਾ ਸੁਆਗਤ ਕੀਤਾ। ਸਾਰੇ ਪ੍ਰਤੀਭਾਗੀਆਂ ਨੂੰ ਟ੍ਰੇਨਿੰਗ ਮੈਨੁਅਲ, ਪਾਣੀ ਦੀਆਂ ਬੋਤਲਾਂ, ਸਿਪਰਸ, ਵਾਤਾਵਰਣ ਅਨੁਕੂਲ ਬੈਗ ਅਤੇ ਬੈਜ ਜਿਹੀ ਜ਼ਰੂਰੀ ਵਸਤੂਆਂ ਸਹਿਤ ਫੀਲਡ ਵਿਜ਼ਿਟ ਕਿੱਟ ਦਿੱਤੇ ਗਏ।
ਅਭਿਯਾਨ ਦੇ ਦੌਰਾਨ, ਮਹਿਲਾਵਾਂ ਨੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਦੇਖਿਆ ਅਤੇ ਪਾਣੀ ਦੀ ਗੁਣਵੱਤਾ ਟੈਸਟਿੰਗ ਪ੍ਰੋਟੋਕੋਲ ‘ਤੇ ਮਾਹਿਰਾਂ ਤੋਂ ਮਾਰਗ ਦਰਸ਼ਨ ਪ੍ਰਾਪਤ ਕੀਤਾ ਅਤੇ ਇਨ੍ਹਾਂ ਟੈਸਟਾਂ ਵਿੱਚ ਸ਼ਾਮਲ ਹੋਏ। ਇਸ ਨਾਲ ਉਹ ਆਪਣੇ ਭਾਈਚਾਰਿਆਂ ਦੇ ਲਈ ਪਾਣੀ ਦੀ ਸ਼ੁੱਧਤਾ ਦੇ ਉੱਚਤਮ ਮਿਆਰਾਂ ਨੂੰ ਸੁਨਿਸ਼ਚਿਤ ਕਰ ਸਕਣਗੀਆਂ, ਇਹ ਜਲ ਦੇ ਬੁਨਿਆਦੀ ਢਾਂਚੇ ਦੇ ਪ੍ਰਤੀ ਜ਼ਿੰਮੇਦਾਰੀ ਦੀ ਗਹਿਰੀ ਭਾਵਨਾ ਨੂੰ ਦਰਸਾਉਂਦਾ ਹੈ। “ਜਲ ਦਿਵਾਲੀ” ਦੇ ਫੋਕਸ ਖੇਤਰਾਂ ਵਿੱਚ ਅੰਮ੍ਰਿਤ ਯੋਜਨਾ ਅਤੇ ਇਸ ਦੇ ਵਿਆਪਕ ਪ੍ਰਭਾਵ ਬਾਰੇ ਮਹਿਲਾਵਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣਾ, ਵੁਮੈਨ ਸੈਲਫ ਹੈਲਪ ਗਰੁੱਪਸ (ਐੱਸਐੱਚਜੀ) ਦੁਆਰਾ ਤਿਆਰ ਕੀਤੇ ਗਏ ਯਾਦਗਾਰੀ ਚਿਨ੍ਹਾਂ ਅਤੇ ਲੇਖਾਂ ਦੇ ਮਾਧਿਅਮ ਨਾਲ ਸਮਾਵੇਸ਼ਿਤਾ ਨੂੰ ਹੁਲਾਰਾ ਦੇਣਾ ਸ਼ਾਮਲ ਸੀ। ਇਹ ਪ੍ਰਤੀਭਾਗੀਆਂ ਦੇ ਲਈ ਟਿਕਾਊ ਜਲ ਸੰਸਾਧਨਾਂ ਦੀ ਸੰਭਾਲ ਅਤੇ ਸੰਪੂਰਨ ਉਪਯੋਗ ਦੇ ਲਈ ਜਲ ਪ੍ਰਬੰਧਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
29 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੈਲਫ ਹੈਲਪ ਗਰੁੱਪਸ ਅਤੇ ਅਧਿਕਾਰੀਆਂ ਦੇ ਸਮੂਹਿਕ ਪ੍ਰਯਤਨਾਂ ਨੇ ਜਲ ਇਨਫ੍ਰਾਸਟ੍ਰਕਚਰ ਦੇ ਮਹੱਤਵਪੂਰਨ ਖੇਤਰ ਵਿੱਚ ਸਮਾਵੇਸ਼ਿਤਾ ਅਤੇ ਮਹਿਲਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ।
ਚਿੱਤਰ 1 ਆਂਧਰ ਪ੍ਰਦੇਸ਼
ਚਿੱਤਰ 2 ਤਮਿਲ ਨਾਡੂ
ਚਿੱਤਰ 3 ਮਣੀਪੁਰ
ਚਿੱਤਰ 4 ਅਸਾਮ
ਚਿੱਤਰ 5 ਅਸਾਮ
ਚਿੱਤਰ 6 ਹਰਿਆਣਾ
ਚਿੱਤਰ 7 ਗੁਜਰਾਤ
ਚਿੱਤਰ 8 ਅਸਾਮ
ਚਿੱਤਰ 9 ਤਮਿਲ ਨਾਡੂ
ਚਿੱਤਰ 10 ਮਹਾਰਾਸ਼ਟਰ
ਚਿੱਤਰ 11 ਉੱਤਰਾਖੰਡ
ਚਿੱਤਰ 12 ਕਰਨਾਟਕ
ਚਿੱਤਰ 13 ਕਰਨਾਟਕ
ਚਿੱਤਰ 14 ਪੁਡੂਚੇਰੀ
ਚਿੱਤਰ 15 ਅਰੁਣਾਚਲ ਪ੍ਰਦੇਸ਼
ਚਿੱਤਰ 16 ਅਰੁਣਾਚਲ ਪ੍ਰਦੇਸ਼
ਚਿੱਤਰ 17 ਕੇਰਲ
ਚਿੱਤਰ 18 ਕੇਰਲ
ਚਿੱਤਰ 19 ਕੇਰਲ
ਚਿੱਤਰ 20 ਹਰਿਆਣਾ
ਚਿੱਤਰ 21 ਪੰਜਾਬ
ਚਿੱਤਰ 22 ਉੱਤਰ ਪ੍ਰਦੇਸ਼
********
ਆਰਕੇਜੇ/ਐੱਮ
(Release ID: 1976171)
Visitor Counter : 81