ਸੂਚਨਾ ਤੇ ਪ੍ਰਸਾਰਣ ਮੰਤਰਾਲਾ

54ਵੇਂ ਆਈਐਫਐਫਆਈ (ਇਫੀ) ਵਿੱਚ 19 ਰਾਜਾਂ ਦੇ ਫਿਲਮ ਨਿਰਮਾਤਾ ਅਤੇ ਕਲਾਕਾਰ 75 ਕ੍ਰਿਏਟਿਵ ਮਾਈਂਡਸ ਆਵ੍ ਟੂਮੋਰੋ ਦਾ ਹਿੱਸਾ ਹੋਣਗੇ


ਭਾਰਤ ਨੂੰ ਵਿਸ਼ਵ ਦਾ ਵਿਸ਼ਾ-ਵਸਤੂ ਉਪ-ਮਹਾਂਦੀਪ ਬਣਾਉਣ ਲਈ ਪਹਿਲਕਦਮੀ ਇੱਕ ਮਹੱਤਵਪੂਰਨ ਕਦਮ: ਸ਼੍ਰੀ ਅਨੁਰਾਗ ਠਾਕੁਰ

Posted On: 09 NOV 2023 2:20PM by PIB Chandigarh

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਆਈਐਫਐਫਆਈ) ਦਾ 54ਵਾਂ ਐਡੀਸ਼ਨ ਇੱਥੇ ਹੈ ਅਤੇ 75 ਕ੍ਰਿਏਟਿਵ ਮਾਈਂਡਸ ਆਵ੍ ਟੂਮੋਰੋ ਪਹਿਲ ਦੇ ਤੀਜੇ ਐਡੀਸ਼ਨ ਵਿੱਚ ਸ਼ਾਮਲ ਹੋਣ ਲਈ ਪੂਰੇ ਭਾਰਤ ਤੋਂ 75 ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਨੂੰ ਚੁਣਿਆ ਗਿਆ ਹੈ।

ਚੋਣ ਜਿਊਰੀ ਅਤੇ ਗ੍ਰੈਂਡ ਜਿਊਰੀ ਪੈਨਲ ਦੁਆਰਾ ਚੁਣੇ ਗਏ ਭਾਗੀਦਾਰਾਂ ਦੀ ਬਹੁ-ਉਡੀਕ ਸੂਚੀ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੇ 19 ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਜਿਵੇਂ ਕਿ ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਦਿੱਲੀ, ਗੋਆ, ਗੁਜਰਾਤ, ਹਰਿਆਣਾ, ਜੰਮੂ ਅਤੇ ਕਸ਼ਮੀਰ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਓਡੀਸ਼ਾ, ਪੰਜਾਬ, ਰਾਜਸਥਾਨ, ਤਮਿਲ ਨਾਡੂ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ ਆਉਣ ਵਾਲੀਆਂ ਕੱਲ੍ਹ ਦੀਆਂ ਸ਼ਾਨਦਾਰ ਸਿਨੇਮੈਟਿਕ ਪ੍ਰਤਿਭਾਵਾਂ ਹਨ। ਸਭ ਤੋਂ ਵੱਧ ਚੋਣ ਮਹਾਰਾਸ਼ਟਰ ਤੋਂ ਹੈ, ਇਸ ਤੋਂ ਬਾਅਦ ਦਿੱਲੀ, ਪੱਛਮੀ ਬੰਗਾਲ, ਹਰਿਆਣਾ ਅਤੇ ਤਮਿਲ ਨਾਡੂ ਤੋਂ ਹਨ।

ਇਸ ਐਡੀਸ਼ਨ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ, “ਇਸ ਸਾਲ, ਸਾਡੇ ਕੋਲ ਇੱਕ ਵਾਰ ਫਿਰ ਤੋਂ 75 ਕ੍ਰਿਏਟਿਵ ਮਾਈਂਡਸ ਆਵ੍ ਟੂਮੋਰੋ ਦੇ ਹਿੱਸੇ ਵਜੋਂ ਪੂਰੇ ਭਾਰਤ ਵਿੱਚੋਂ 10 ਸ਼੍ਰੇਣੀਆਂ ਵਿੱਚ 75 ਪ੍ਰਤਿਭਾਸ਼ਾਲੀ ਨੌਜਵਾਨ ਸਿਰਜਣਹਾਰ ਹਨ”। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਸ਼ਾਨਦਾਰ ਲਘੂ ਫਿਲਮਾਂ ਦੀ ਉਡੀਕ ਕਰ ਰਹੇ ਹਨ ਜੋ ਫਿਲਮ ਨਿਰਮਾਣ ਚੁਣੌਤੀ ਦੇ ਹਿੱਸੇ ਵਜੋਂ ਤਿਆਰ ਕੀਤੀਆਂ ਜਾਣਗੀਆਂ। ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਹ ਉਮੀਦ ਕਰਦੇ ਹਨ ਕਿ ਸਾਰੇ ਜੇਤੂ ਵਿਸ਼ੇਸ਼ ਤੌਰ ’ਤੇ ਯੋਜਨਾਬੱਧ ਮਾਸਟਰ ਕਲਾਸਾਂ ਅਤੇ ਸੈਸ਼ਨਾਂ ਰਾਹੀਂ ਗਿਆਨ ਪ੍ਰਾਪਤ ਕਰ ਸਕਦੇ ਹਨ, ਸਿਨੇਮਾ ਦੇ ਕਾਰੋਬਾਰ ਦਾ ਅਨੁਭਵ ਕਰ ਸਕਦੇ ਹਨ ਜਿਵੇਂ ਕਿ ਫਿਲਮ ਬਾਜ਼ਾਰ ਵਿੱਚ ਹੁੰਦਾ ਹੈ, ਅਤੇ ਪ੍ਰਤਿਭਾ ਕੈਂਪ ਰਾਹੀਂ ਕੀਮਤੀ ਕਨੈਕਸ਼ਨ ਬਣਾ ਸਕਦੇ ਹਨ। “ਇਹ ਪਹਿਲਕਦਮੀ ਭਾਰਤ ਦੀ ਵਿਸ਼ਵ ਦੇ ਕੰਟੈਂਟ ਉਪ-ਮਹਾਂਦੀਪ ਬਣਨ ਦੀ ਦੌੜ ਵਿੱਚ ਇੱਕ ਅਹਿਮ ਕਦਮ ਹੈ”, ਉਨ੍ਹਾਂ ਨੇ ਸਿੱਟਾ ਕੱਢਿਆ।

ਇਸ ਸਾਲ, ਭਾਗੀਦਾਰ ਦੇਸ਼ ਦੇ ਅੰਦਰੂਨੀ ਹਿੱਸਿਆਂ ਤੋਂ ਵੀ ਸ਼ਾਮਲ ਹੋਣਗੇ, ਜਿਵੇਂ ਕਿ ਕੁਝ ਬਿਸ਼ਨੂਪੁਰ (ਮਣੀਪੁਰ), ਜਗਤਸਿੰਘਪੁਰ (ਓਡੀਸ਼ਾ), ਅਤੇ ਸਦਰਪੁਰ (ਮੱਧ ਪ੍ਰਦੇਸ਼) ਤੋਂ ਸ਼ਾਮਲ ਹੋਣਗੇ।

ਸਿਨੇਮੈਟਿਕ ਖੇਤਰ ਅਤੇ ਰਾਜ ਦੁਆਰਾ ਜੇਤੂਆਂ ਦੀ ਸੂਚੀ ਆਈਐਫਐਫਆਈ ਦੀ ਵੈੱਬਸਾਈਟ ’ਤੇ ਪਾਈ ਜਾ ਸਕਦੀ ਹੈ।

75 ਭਾਗੀਦਾਰਾਂ ਨੂੰ 600 ਤੋਂ ਵੱਧ ਅਰਜ਼ੀਆਂ ਦੇ ਪੂਲ ਵਿੱਚੋਂ ਚੁਣਿਆ ਗਿਆ ਹੈ ਜੋ ਫਿਲਮ ਨਿਰਮਾਣ ਦੀਆਂ ਹੇਠ ਲਿਖੀਆਂ ਸ਼ਿਲਪਕਾਰੀਆਂ ਵਿੱਚ ਉਨ੍ਹਾਂ ਦੀ ਪ੍ਰਤਿਭਾ ਦੇ ਅਧਾਰ ’ਤੇ ਹਨ - ਨਿਰਦੇਸ਼ਨ, ਸਕ੍ਰਿਪਟ ਰਾਈਟਿੰਗ, ਸਿਨੇਮੈਟੋਗ੍ਰਾਫੀ, ਐਕਟਿੰਗ, ਐਡੀਟਿੰਗ, ਪਲੇਬੈਕ ਸਿੰਗਿੰਗ, ਸੰਗੀਤ ਰਚਨਾ, ਪਹਿਰਾਵਾ-ਅਤੇ-ਮੇਕਅਪ, ਆਰਟ ਡਿਜ਼ਾਈਨ, ਅਤੇ ਐਨੀਮੇਸ਼ਨ, ਵਿਜ਼ੂਅਲ ਇਫੈਕਟਸ (ਵੀਐਫਐਕਸ), ਔਗਮੈਂਟੇਡ ਰਿਐਲਿਟੀ (ਏਆਰ) ਅਤੇ ਵਰਚੁਅਲ ਰਿਐਲਿਟੀ (ਵੀਆਰ)। ਨਿਰਦੇਸ਼ਨ ਸ਼੍ਰੇਣੀ ਦੇ 18 ਕਲਾਕਾਰ, 13 ਕਲਾਕਾਰ ਐਨੀਮੇਸ਼ਨ, ਵੀਐਫਐਕਸ, ਏਆਰ ਅਤੇ ਵੀਆਰ ਸ਼੍ਰੇਣੀ ਨਾਲ ਸਬੰਧਤ ਹਨ, ਅਤੇ 10 ਸਿਨੇਮੈਟੋਗ੍ਰਾਫੀ ਦੇ ਖੇਤਰ ਤੋਂ ਹਨ।

ਸਭ ਤੋਂ ਖਾਸ ਗੱਲ ਇਹ ਹੈ ਕਿ ਐਨੀਮੇਸ਼ਨ, ਵਿਜ਼ੂਅਲ ਇਫੈਕਟਸ (ਵੀਐਫਐਕਸ), ਔਗਮੈਂਟੇਡ ਰਿਐਲਿਟੀ (ਏਆਰ) ਅਤੇ ਵਰਚੁਅਲ ਰਿਐਲਿਟੀ (ਵੀਆਰ) ਸ਼੍ਰੇਣੀ ਤੋਂ ਸਭ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਹ ਭਾਰਤ ਦੇ ਏਵੀਜੀਸੀ-ਐਕਸਆਰ ਖੇਤਰ ਨੂੰ ਤੇਜ਼ ਕਰਨ ਦੀ ਭਾਰਤ ਸਰਕਾਰ ਦੀ ਕੋਸ਼ਿਸ਼ ਦੇ ਅਨੁਸਾਰ ਹੈ।

ਜਦੋਂ ਕਿ ਸਾਰੇ ਭਾਗੀਦਾਰਾਂ ਦੀ ਉਮਰ 35 ਸਾਲ ਤੋਂ ਘੱਟ ਹੈ, ਸੰਗੀਤ ਰਚਨਾ/ ਸਾਊਂਡ ਡਿਜ਼ਾਈਨ ਸ਼੍ਰੇਣੀ ਵਿੱਚ ਸਭ ਤੋਂ ਘੱਟ ਉਮਰ 18 ਸਾਲ ਦੀ ਉਮਰ ਦੇ ਭਾਗੀਦਾਰ ਮਹਾਰਾਸ਼ਟਰ ਦੇ ਮੁੰਬਈ ਤੋਂ ਸ਼ਾਸ਼ਵਤ ਸ਼ੁਕਲਾ ਹਨ।

ਇਸ ਐਡੀਸ਼ਨ ਦੇ 75 ਰਚਨਾਤਮਕ ਦਿਮਾਗ ਆਈਐਫਐਫਆਈ ਦੇ ਆਗਾਮੀ ਸੰਸਕਰਣ ਵਿੱਚ ਹੇਠ ਲਿਖੀ ਦਖਲਅੰਦਾਜ਼ੀ ਵਿੱਚ ਸ਼ਾਮਲ ਹੋਣਗੇ:

ਇਸ ਸਾਲ, 75 ਰਚਨਾਤਮਕ ਦਿਮਾਗਾਂ ਲਈ ਵਿਸ਼ੇਸ਼ ਤੌਰ ’ਤੇ ਕਿਉਰੇਟਿਡ ਮਾਸਟਰ ਕਲਾਸਾਂ ਦਾ ਆਯੋਜਨ ਕੀਤਾ ਜਾਵੇਗਾ।

ਨਿਰਦੇਸ਼ਨ ’ਤੇ ਆਪਣੇ ਮਾਸਟਰ ਕਲਾਸ ਵਿੱਚ, ਸ਼੍ਰੀ ਉਮੇਸ਼ ਸ਼ੁਕਲਾ ਓ ਮਾਈ ਗੌਡ! ਲਈ ਸਕ੍ਰੀਨਰਾਈਟਿੰਗ ਅਤੇ ਨਿਰਦੇਸ਼ਨ ’ਤੇ ਇੱਕ ਕੇਸ ਸਟੱਡੀ ਪੇਸ਼ ਕਰਨਗੇ ਅਤੇ ਅਨੁਭਵੀ ਸਕ੍ਰਿਪਟ ਲੇਖਕ ਸ਼੍ਰੀ ਚਾਰੁਦੱਤ ਆਚਾਰੀਆ, ਜਿਨ੍ਹਾਂ ਨੇ ਟੈਲੀਵਿਜ਼ਨ, ਓਟੀਟੀ ਅਤੇ ਫਿਲਮਾਂ ’ਤੇ ਵਿਆਪਕ ਤੌਰ ’ਤੇ ਕੰਮ ਕੀਤਾ ਹੈ, ਉਹ ਰਵਾਇਤੀ ਪਲੇਟਫਾਰਮਾਂ ਤੋਂ ਨਵੀਂ ਟੈਕਨੋਲੋਜੀ ਤੱਕ ਸਕ੍ਰਿਪਟ ਦੇ ਵਿਕਾਸ ਲਈ ਸਲਾਹਕਾਰ ਹੋਣਗੇ। ਐਨੀਮੇਸ਼ਨ ’ਤੇ ਇੱਕ ਮਾਸਟਰ ਕਲਾਸ ਵਿੱਚ, ਅਵਾਰਡ ਜੇਤੂ ਸਿਰਜਣਹਾਰ, ਚਾਰੂਵੀ ਡਿਜ਼ਾਈਨ ਲੈਬਜ਼ ਦੀ ਸ਼੍ਰੀਮਤੀ ਚਾਰੂਵੀ ਅਗਰਵਾਲ ਐਨੀਮੇਸ਼ਨ ਅਤੇ ਵਿਜ਼ੂਅਲ ਪ੍ਰਭਾਵਾਂ ਦੀ ਵਰਤੋਂ ਕਰਕੇ ਭਾਰਤ ਦੀਆਂ ਕਹਾਣੀਆਂ ਸੁਣਾਉਣ ਬਾਰੇ ਆਪਣੇ ਵਿਚਾਰ ਸਾਂਝੇ ਕਰੇਗੀ। ਇਸ ਤੋਂ ਇਲਾਵਾ, ਐੱਨਐਫਡੀਸੀ ਨੇ ਸ਼੍ਰੀ ਫਲੋਰੀਅਨ ਵੇਘੌਰਨ, ਪ੍ਰੋਗਰਾਮ ਮੈਨੇਜਰ, ਬਰਲਿਨਲੇ ਟੇਲੇਂਟਸ ਦੇ ਨਾਲ ਇੱਕ ਵਰਚੁਅਲ ਮਾਸਟਰ ਕਲਾਸ ਦਾ ਆਯੋਜਨ ਕੀਤਾ ਹੈ, ਜੋ “ਨਵੀਂ ਪ੍ਰਤਿਭਾ ਲਈ ਇੱਕ ਲਾਂਚਪੈਡ ਦੇ ਰੂਪ ਵਿੱਚ ਫਿਲਮ ਫੈਸਟੀਵਲ” ਦੀ ਵਰਤੋਂ ਕਰਨ ਬਾਰੇ ਸਲਾਹ ਪ੍ਰਦਾਨ ਕਰਨਗੇ।

ਅੰਤ ਵਿੱਚ, ਭਾਗੀਦਾਰਾਂ ਨੂੰ ਆਪਣੀਆਂ ਫਿਲਮਾਂ ਨੂੰ ਫਾਇਨਾਂਸਿੰਗ ਕਰਨ ਦੇ ਇੱਕ ਬਹੁਤ ਮਹੱਤਵਪੂਰਨ ਵਿਸ਼ੇ ’ਤੇ ਇੱਕ ਸੈਸ਼ਨ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਨੂੰ ਸੈਸ਼ਨਾਂ ਦੌਰਾਨ ਗਿਆਨ ਪ੍ਰਾਪਤ ਕਰਨ ਅਤੇ ਖੇਤਰ ਦੇ ਮਾਸਟਰਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ।

ਭਾਗੀਦਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ, ਕਿਉਂਕਿ ਉਹ “48 ਘੰਟੇ ਦੀ ਫਿਲਮ ਮੇਕਿੰਗ ਚੈਲੇਂਜ” ਦੇ ਹਿੱਸੇ ਵਜੋਂ ਲਘੂ ਫਿਲਮਾਂ ਬਣਾਉਣ ਲਈ ਇੱਕ ਸਮੂਹ ਮੁਕਾਬਲੇ ਵਿੱਚ ਹਿੱਸਾ ਲੈਣਗੇ। ਆਪਣੀਆਂ ਫਿਲਮਾਂ ਰਾਹੀਂ, ਭਾਗੀਦਾਰ 48 ਘੰਟਿਆਂ ਦੇ ਅੰਦਰ “ਮਿਸ਼ਨ ਲਾਈਫ” ਦੀ ਆਪਣੀ ਵਿਆਖਿਆ ਦਾ ਪ੍ਰਦਰਸ਼ਨ ਕਰਨਗੇ। ਮੁਕਾਬਲੇ ਦੀ ਕਲਪਨਾ ਐੱਨਐਫਡੀਸੀ ਦੁਆਰਾ ਸ਼ਾਰਟਸ ਇੰਟਰਨੈਸ਼ਨਲ, ਇੱਕ ਯੂਕੇ ਅਧਾਰਤ ਕੰਪਨੀ ਦੇ ਨਾਲ ਸਾਂਝੇਦਾਰੀ ਵਿੱਚ ਕੀਤੀ ਗਈ ਹੈ, ਜੋ ਕਿ ਲਘੂ ਫਿਲਮਾਂ ਨੂੰ ਸਮਰਪਿਤ ਇੱਕ ਵਿਸ਼ਵਵਿਆਪੀ ਨੈੱਟਵਰਕ ਹੈ। ਸ਼ੋਰਟਸ ਟੀਵੀ ਕੋਲ ਉੱਚ-ਗੁਣਵੱਤਾ ਵਾਲੀਆਂ ਲਘੂ ਫ਼ਿਲਮਾਂ ਅਤੇ ਲੜੀਵਾਰਾਂ ਦਾ ਵਿਸ਼ਵ ਦਾ ਸਭ ਤੋਂ ਵੱਡਾ ਕੈਟਾਲਾਗ ਹੈ ਜੋ ਟੀਵੀ, ਮੋਬਾਈਲ, ਔਨਲਾਈਨ ਅਤੇ ਥਿਏਟਰਾਂ ਵਿੱਚ ਉਪਲਬਧ ਹੈ, ਅਤੇ ਪ੍ਰਸਾਰਕਾਂ ਅਤੇ ਬ੍ਰਾਂਡਾਂ ਲਈ ਅਸਲ ਛੋਟੀ ਫ਼ਿਲਮ ਸਮੱਗਰੀ ਵੀ ਤਿਆਰ ਕਰਦਾ ਹੈ।

ਫਿਲਮ ਬਜ਼ਾਰ ਦਾ ਇੱਕ ਗਾਈਡਡ ਟੂਰ ਹਿੱਸਾ ਲੈਣ ਵਾਲਿਆਂ ਨੂੰ ਸਿਨੇਮਾ ਦੇ ਕਾਰੋਬਾਰ ਨੂੰ ਦੇਖਣ ਦੀ ਇਜਾਜ਼ਤ ਦੇਵੇਗਾ ਜਿਵੇਂ ਕਿ ਇਹ ਹੁੰਦਾ ਹੈ। ਫਿਲਮ ਬਾਜ਼ਾਰ, ਫੈਸਟੀਵਲ ਦੀ ਵਪਾਰਕ ਲੜੀ ਵਿੱਚ ਵੱਖ-ਵੱਖ ਤੱਤ ਹਨ, ਜਿਵੇਂ ਕਿ ਸਹਿ ਉਤਪਾਦਨ ਮਾਰਕਿਟ, ਵਰਕ ਇਨ ਪ੍ਰੋਗਰੈਸ ਲੈਬ, ਵਿਊਇੰਗ ਰੂਮ, ਸਕ੍ਰੀਨਰਾਈਟਰਜ਼ ਲੈਬ, ਮਾਰਕੀਟ ਸਕ੍ਰੀਨਿੰਗ, ਨਿਰਮਾਤਾਵਾਂ ਦੀ ਵਰਕਸ਼ਾਪ, ਗਿਆਨ ਲੜੀ, ਬੁੱਕ ਟੂ ਬਾਕਸ ਆਫਿਸ ਆਦਿ।

ਇਸ ਸਾਲ ਦੀ ਬੁੱਕ ਟੂ ਬਾਕਸ ਆਫਿਸ ਹਿੱਸੇ ਵਿੱਚ ਰਚਨਾਤਮਕ ਲੇਖਕਾਂ ਨੂੰ ਉਨ੍ਹਾਂ ਦੇ ਕੰਮ ਨੂੰ ਜਮ੍ਹਾਂ ਕਰਾਉਣ ਅਤੇ ਇਨ੍ਹਾਂ ਕਹਾਣੀਆਂ ਨੂੰ ਨਿਰਮਾਤਾਵਾਂ ਨੂੰ ਪੇਸ਼ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਇੱਕ ਭਾਈਵਾਲ ਵਜੋਂ ‘ਦ ਸਟੋਰੀ ਇੰਕ’ ਹੋਵੇਗਾ।

ਇੱਕ ਸੀਐੱਮਓਟੀ ਪ੍ਰਤਿਭਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਭਾਗੀਦਾਰਾਂ ਨੂੰ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਦੀਆਂ ਪ੍ਰਮੁੱਖ ਕੰਪਨੀਆਂ, ਜਿਸ ਵਿੱਚ ਪ੍ਰੋਡਕਸ਼ਨ ਹਾਊਸ, ਏਵੀਜੀਸੀ ਕੰਪਨੀਆਂ, ਅਤੇ ਸਟੂਡੀਓਜ਼ ਸ਼ਾਮਲ ਹਨ, ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਨੈੱਟਵਰਕ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਇਸ ਭਰਤੀ ਮੁਹਿੰਮ ਵਿੱਚ, ਭਾਗੀਦਾਰ ਉਦਯੋਗ ਦੇ ਪ੍ਰਮੁੱਖ ਨਾਵਾਂ ਦੇ ਨਾਲ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ ਲਈ ਆਪਣੇ ਵਿਚਾਰ/ ਸੰਕਲਪ/ ਹੁਨਰ/ ਪਿਛਲੇ ਕੰਮ ਨੂੰ ਪੇਸ਼ ਕਰਨਗੇ।

ਇਸ ਐਡੀਸ਼ਨ ਲਈ 75 ਭਾਗੀਦਾਰਾਂ ਦੀ ਚੋਣ ਜਿਊਰੀ ਪੈਨਲ ਦੁਆਰਾ ਕੀਤੀ ਗਈ ਸੀ ਜਿਸ ਵਿੱਚ ਹੇਠ ਲਿਖੇ ਦਿੱਗਜ ਸਨ -

ਗ੍ਰੈਂਡ ਜਿਊਰੀ -

ਸ਼੍ਰੇਆ ਘੋਸ਼ਾਲ (ਪਲੇਬੈਕ ਸਿੰਗਿੰਗ)

ਏ ਸ਼੍ਰੀਕਰ ਪ੍ਰਸਾਦ (ਸੰਪਾਦਨ)

ਮਨੋਜ ਜੋਸ਼ੀ (ਐਕਟਿੰਗ)

ਵੀਰਾ ਕਪੂਰ (ਪੋਸ਼ਾਕ ਅਤੇ ਮੇਕਅੱਪ)

ਪ੍ਰਿਆ ਸੇਠ (ਸਿਨੇਮੈਟੋਗ੍ਰਾਫੀ)

ਸਰਸਵਤੀ ਵਾਣੀ ਬਲਗਮ (ਐਨੀਮੇਸ਼ਨ, ਵੀਐਫਐਕਸ, ਏਆਰ – ਵੀਆਰ)

ਸਲਿਲ ਕੁਲਕਰਨੀ (ਸੰਗੀਤ ਰਚਨਾ)

ਉਮੇਸ਼ ਸ਼ੁਕਲਾ (ਨਿਰਦੇਸ਼)

ਸਾਬੂ ਸਿਰਿਲ (ਕਲਾ ਨਿਰਦੇਸ਼ਨ)

ਅਸੀਮ ਅਰੋੜਾ (ਸਕ੍ਰਿਪਟ ਰਾਈਟਿੰਗ)

 

ਚੋਣ ਜਿਊਰੀ-

ਮਨੋਜ ਸਿੰਘ ਟਾਈਗਰ (ਐਕਟਿੰਗ)

ਨਿਧੀ ਹੇਗੜੇ (ਐਕਟਿੰਗ)

ਅਭਿਸ਼ੇਕ ਜੈਨ (ਨਿਰਦੇਸ਼)

ਮਨੀਸ਼ ਸ਼ਰਮਾ (ਨਿਰਦੇਸ਼)

ਚਾਰੁਦੱਤ ਆਚਾਰੀਆ (ਸਕ੍ਰਿਪਟ-ਰਾਈਟਿੰਗ)

ਦੀਪਕ ਕਿੰਗਰਾਣੀ (ਸਕ੍ਰਿਪਟ-ਰਾਈਟਿੰਗ)

ਚਾਰੂਵੀ ਅਗਰਵਾਲ (ਐਨੀਮੇਸ਼ਨ, ਵੀਐਫਐਕਸ, ਏਆਰ – ਵੀਆਰ)

ਦੀਪਕ ਸਿੰਘ (ਐਨੀਮੇਸ਼ਨ, ਵੀਐਫਐਕਸ, ਏਆਰ – ਵੀਆਰ)

ਨਵੀਨ ਨੂਲੀ (ਸੰਪਾਦਨ)

ਸੁਰੇਸ਼ ਪਾਈ (ਸੰਪਾਦਨ)

ਧਰਮ ਗੁਲਾਟੀ (ਸਿਨੇਮੈਟੋਗ੍ਰਾਫੀ)

ਸੁਭਰਾੰਸੂ ਦਾਸ (ਸਿਨੇਮੈਟੋਗ੍ਰਾਫੀ)

ਨਚੀਕੇਤ ਬਰਵੇ (ਪੋਸ਼ਾਕ ਅਤੇ ਮੇਕ-ਅੱਪ)

ਬਿਸਾਖ ਜੋਤੀ (ਪਲੇਬੈਕ ਸਿੰਗਿੰਗ)

ਅਨਮੋਲ ਭਾਵੇ (ਸੰਗੀਤ ਰਚਨਾ)

ਸਬਿਆਸਾਚੀ ਬੋਸ (ਕਲਾ ਨਿਰਦੇਸ਼ਨ)

“75 ਕ੍ਰਿਏਟਿਵ ਮਾਈਂਡਜ਼ ਆਵ੍ ਟੂਮੋਰੋ” ਇੱਕ ਨਵੀਂ ਪਹਿਲਕਦਮੀ ਹੈ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਦਿਮਾਗ਼ ਦੀ ਉਪਜ ਹੈ, ਜਿਸ ਨਾਲ ਭਾਰਤ ਭਰ ਦੇ ਨੌਜਵਾਨਾਂ ਵਿੱਚ ਸਿਨੇਮੈਟਿਕ ਪ੍ਰਤਿਭਾਵਾਂ ਦੀ ਪਛਾਣ, ਪਾਲਣ ਪੋਸ਼ਣ ਅਤੇ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਪਹਿਲਕਦਮੀ ਦੇ ਹਿੱਸੇ ਵਜੋਂ, ਭਾਗੀਦਾਰਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਮਿਲਦਾ ਹੈ। ਇਹ ਆਈਐਫਐਫਆਈ ਦੇ 2021 ਐਡੀਸ਼ਨ ’ਤੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਦੀ ਯਾਦ ਵਿੱਚ ਲਾਂਚ ਕੀਤਾ ਗਿਆ ਸੀ।

******

ਪ੍ਰਗਿਆ ਪਾਲੀਵਾਲ/ ਸੌਰਭ ਸਿੰਘ



(Release ID: 1976161) Visitor Counter : 98