ਪੇਂਡੂ ਵਿਕਾਸ ਮੰਤਰਾਲਾ

ਦੀਨਦਯਾਲ ਅੰਤਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਅਤੇ ਸਿਡਬੀ ਨੇ ਐੱਮਓਯੂ ‘ਤੇ ਦਸਤਖਤ ਕੀਤੇ ਜੋ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ


ਇਸ ਸਹਿਯੋਗ ਦਾ ਪ੍ਰਾਥਮਿਕ ਫੋਕਸ ਉਨ੍ਹਾਂ ਜ਼ਮੀਨੀ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ ਜੋ ਮਹਿਲਾ ਉੱਦਮੀਆਂ ਦੀ ਸਮਰੱਥਾ ਵਾਧੇ ਦੇ ਲਈ ਇੱਕ ਭਰੋਸੇਯੋਗ ਅਤੇ ਸੰਵੇਦਨਸ਼ੀਲ ਸਮਰਥਨ ਸੰਰਚਨਾ ਸਥਾਪਿਤ ਕਰਦੇ ਹਨ

Posted On: 09 NOV 2023 1:23PM by PIB Chandigarh

ਗ੍ਰਾਮੀਣ ਵਿਕਾਸ ਮੰਤਰਾਲੇ ਦੇ ਤਹਿਤ ਦੀਨਦਯਾਲ ਅੰਦਯੋਦਯ ਯੋਜਨਾ- ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਅਤੇ ਭਾਰਤੀ ਲਘੂ ਉਦੋਯਗ ਵਿਕਾਸ ਬੈਂਕ (ਸਿਡਬੀ) ਨੇ ਇੱਕ ਇਤਿਹਾਸਿਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤੇ, ਜੋ ਭਾਰਤ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। ਦੋ ਵਰ੍ਹਿਆਂ ਦੇ ਲਈ ਨਿਰਧਾਰਿਤ ਇਸ ਐੱਮਓਯੂ ‘ਤੇ ਅੱਜ ਗ੍ਰਾਮੀਣ ਵਿਕਾਸ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਸਿੰਘ ਅਤੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਿਡਬੀ ਸ਼੍ਰੀ ਸ਼ਿਵਸੁਬ੍ਰਮਣਯਮ ਰਮਨ ਦੀ ਮੌਜੂਦਗੀ ਵਿੱਚ ਡੀਏਵਾਈ-ਐੱਨਆਰਐੱਲਐੱਮ ਅਤੇ ਸਿਡਬੀ ਦੁਆਰਾ ਦਸਤਖਤ ਕੀਤੇ ਗਏ। ਗ੍ਰਾਮੀਣ ਆਜੀਵਿਕਾ ਦੇ ਐਡੀਸ਼ਨਲ ਸਕੱਤਰ ਸ਼੍ਰੀ ਚਰਨਜੀਤ ਸਿੰਘ ਨੇ ਡੀਏਵਾਈ-ਐੱਨਆਰਐੱਲਐੱਮ ਦੇ ਵੱਲ ਦਸਤਾਵੇਜ਼ ‘ਤੇ ਦਸਤਖਤ ਕੀਤੇ, ਜਦਕਿ ਐੱਸਆਈਡੀਬੀਆਈ ਦਾ ਪ੍ਰਤੀਨਿਧੀਤਵ ਉਨ੍ਹਾਂ ਦੇ ਚੀਫ਼ ਜਨਰਲ ਡਾਇਰੈਟਰ ਡਾ. ਐੱਸਐੱਸ ਆਚਾਰਿਆ ਨੇ ਕੀਤਾ। ਪ੍ਰੋਗਰਾਮ ਦੇ ਦੌਰਾਨ ਮੌਜੂਦ ਹੋਰ ਪਤਵੰਤਿਆਂ ਵਿੱਚ ਗ੍ਰਾਮੀਣ ਆਜੀਵਿਕਾ ਦੀ ਦੋ ਸੰਯੁਕਤ ਸਕੱਤਰਾਂ, ਸ਼੍ਰੀਮਤੀ ਸਮ੍ਰਿਤੀ ਸ਼ਰਨ ਅਤੇ ਸ਼੍ਰੀਮਤੀ ਸਵਾਤੀ ਸ਼ਰਮਾ ਅਤੇ ਗ੍ਰਾਮੀਣ ਆਜੀਵਿਕਾ ਦੇ ਡਾਇਰੈਕਟਰ ਸ਼੍ਰੀ ਰਾਘਵੇਂਦਰ ਪ੍ਰਤਾਪ ਸਿੰਘ ਅਤੇ ਸਿਡਬੀ ਦੇ ਜਨਰਲ ਮੈਨੇਜਰ ਸ਼੍ਰੀ ਸੌਰਵ ਬਾਜਪੇਈ ਸ਼ਾਮਲ ਸਨ।

ਇਹ ਕਾਰਜਨੀਤੀ ਸਾਂਝੇਦਾਰੀ ਸੈਲਫ ਹੈਲਪ ਗਰੁੱਪਸ (ਐੱਸਐੱਚਜੀ) ਦੇ ਅਨੁਭਵੀ ਮੈਂਬਰਾਂ ਦੇ ਦਰਮਿਆਨ ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇੱਕ ਰੂਪਾਂਤਰਕਾਰੀ ਪਹਿਲ ਦਾ ਨਿਰਮਾਣ ਕਰਨ ਦੇ ਲਈ ਡੀਏਵਾਈ-ਐੱਨਆਰਐੱਲਐੱਮ ਅਤੇ ਸਿਡਬੀ ਦੀ ਮਾਹਿਰਤਾ ਨੂੰ ਇਕਜੁੱਟ ਕਰਦੀ ਹੈ। ਇਸ ਸਹਿਯੋਗ ਦਾ ਪ੍ਰਾਥਮਿਕ ਫੋਕਸ ਉਨ੍ਹਾਂ ਜ਼ਮੀਨੀ ਗਤੀਵਿਧੀਆਂ ਨੂੰ ਪ੍ਰਦਰਸ਼ਿਤ ਕਰਨਾ ਹੈ ਜੋ ਮਹਿਲਾ ਉੱਦਮੀਆਂ ਦੀ ਸਮਰੱਥਾ ਵਾਧੇ ਦੇ ਲਈ ਇੱਕ ਭਰੋਸੇਯੋਗ ਅਤੇ ਸੰਵੇਦਨਸ਼ੀਲ ਸਮਰਥਨ ਸਟ੍ਰਕਚਰ ਸਥਾਪਿਤ ਕਰਦੇ ਹਨ। ਇਸ ਦੇ ਇਲਾਵਾ, ਇਸ ਦਾ ਉਦੇਸ਼ ਰਸਮੀ ਵਿੱਤ ਤੱਕ ਵਿਵਸਥਿਤ ਪਹੁੰਚ ਦੇ ਲਈ ਮਿਆਰ ਪ੍ਰੋਟੋਕੋਲ, ਪ੍ਰਣਾਲੀ ਅਤੇ ਪ੍ਰਕਿਰਿਆਵਾਂ ਨੂੰ ਸੰਸਥਾਗਤ ਬਣਾਉਣਾ, ਨਾਲ ਹੀ ਨਵੇਂ ਵਿੱਤੀ ਉਤਪਾਦਾਂ ਅਤੇ ਯੋਜਨਾਵਾਂ ਦੇ ਲਈ ਵਿਆਪਕ ਢਾਂਚੇ ਦਾ ਵਿਕਾਸ ਕਰਨਾ ਹੈ।

ਇਸ ਗਠਬੰਧਨ ਨਾਲ ਉਮੀਦ ਕੀਤੇ ਪਰਿਣਾਮ ਹਨ:

  • ਅਨੁਭਵੀ ਐੱਸਐੱਚਜੀ ਮੈਂਬਰਾਂ ਨੂੰ ਸੂਖਮ ਉੱਦਮੀਆਂ ਵਿੱਚ ਬਦਲਣ ਨੂੰ ਹੁਲਾਰਾ ਦੇਣ ਦੇ ਲਈ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਟੀਮਾਂ ਦੀ ਵਧੀ ਹੋਈ ਸਮਰੱਥਾ ਅਤੇ ਯੋਗਤਾ

  • ਮਹਿਲਾਵਾਂ ਦੀ ਅਗਾਵਈ ਵਾਲੇ ਉੱਦਮਾਂ ਦੇ ਲਈ ਇੱਕ ਭੋਰਸੇਯੋਗ ਅਤੇ ਸੰਵੇਦਨਸ਼ੀਲ ਸਹਾਇਤਾ ਢਾਂਚੇ ਨੇ ਕੀਤੀ ਸਥਾਪਨਾ, ਜਿਸ ਵਿੱਚ ਫੀਲਡ ਕੈਡਰਾਂ, ਸਲਾਹਕਾਰਾਂ ਅਤੇ ਮਾਹਿਰਾਂ ਦਾ ਇੱਕ ਨੈੱਟਵਰਕ ਸ਼ਾਮਲ ਹੈ

  • ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਦੀ ਸਹਾਇਤਾ ਕਰਨ ਦੇ ਲਈ ਡੀਏਵਾਈ-ਐੱਮਆਰਐੱਲਐੱਮ ਦੇ ਅੰਦਰ ਮਾਨਕੀਕ੍ਰਿਤ ਪ੍ਰੋਟੋਕੋਲ ਦਾ ਲਾਗੂਕਰਨ

  • ਵਿੱਤੀ ਸੰਸਥਾਵਾਂ ਅਤੇ ਵਿੱਤਪੋਸ਼ਕਾਂ ਦੇ ਨੈੱਟਵਰਕ ਦੇ ਨਾਲ ਸਾਂਝੇਦਾਰੀ ਦਾ ਗਠਨ

  • ਕ੍ਰੈਡਿਟ ਗਰੰਟੀ ਅਤੇ ਵਿਆਜ ਛੂਟ ਜਿਹੀਆਂ ਨਵੀਆਂ ਵਿੱਤੀ ਯੋਜਨਾਵਾਂ ਦੀ ਰੂਪ-ਰੇਖਾ ਅਤੇ ਲਾਗੂਕਰਨ

  • ਮਹਿਲਾਵਾਂ ਦੀ ਅਗਵਾਈ ਵਾਲੇ ਉੱਦਮਾਂ ਨੂੰ ਹੁਲਾਰਾ ਦੇਣ ਦੇ ਲਈ ਸਪਸ਼ਟ, ਸਕੇਲੇਬਲ ਮਾਡਲ ਦਾ ਨਿਰਮਾਣ, ਜਿਸ ਨੂੰ ਦੇਸ਼ ਭਰ ਵਿੱਚ ਦੋਹਰਾਇਆ ਜਾ ਸਕਦਾ ਹੈ

ਇਹ ਕਾਰਜਨੀਤੀ ਸਾਂਝੇਦਾਰੀ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਅਤੇ ਉੱਦਮਸ਼ੀਲਤਾ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ, ਜੋ ਉੱਦਮਸ਼ੀਲਤਾ ਲੈਂਡ ਸਕੇਪ ਨੂੰ ਅਧਿਕ ਸਮਾਵੇਸ਼ੀ ਅਤੇ ਮਹਿਲਾਵਾਂ ਦੀ ਅਗਵਾਈ ਵਾਲੇ ਬਿਜ਼ਨਸ ਦੇ ਲਈ ਸਹਾਇਕ ਬਣਾਉਣ ‘ਤੇ ਕੇਂਦ੍ਰਿਤ ਹੈ। ਡੀਏਵਾਈ-ਐੱਨਆਰਐੱਲਐੱਮ ਅਤੇ ਐੱਸਆਈਡੀਬੀਆਈ ਦੀਆਂ ਸ਼ਕਤੀਆਂ ਨੂੰ ਮਿਲਾ ਕੇ, ਇਹ ਪਹਿਲ ਮਹਿਲਾ ਉੱਦਮੀਆਂ ਦੇ ਲਈ ਨਵੇਂ ਮਾਰਗ ਖੋਲੇਗੀ, ਜੋ ਦੇਸ਼ ਦੇ ਆਰਥਿਕ ਵਾਧੇ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇਵੇਗੀ।

*******

 

ਐੱਸਕੇ/ਐੱਸਐੱਸ/ਐੱਸਐੱਮ



(Release ID: 1976110) Visitor Counter : 62