ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਵਿਸ਼ੇਸ਼ ਮੁਹਿੰਮ 3.0 ਦਾ ਸਫ਼ਲਤਾਪੂਰਵਕ ਲਾਗੂਕਰਣ ਕੀਤਾ

Posted On: 09 NOV 2023 12:36PM by PIB Chandigarh

·         11.80 ਲੱਖ ਵਰਗ ਫੁੱਟ ਸਥਾਨ ਖਾਲੀ ਹੋਇਆ ਅਤੇ  224.95  ਕਰੋੜ ਰੁਪਏ (ਲਗਭਗ) ਦਾ ਰੈਵੇਨਿਊ ਅਰਜਿਤ ਹੋਇਆ।

·         ਮੁਹਿੰਮ ਦੇ ਦੌਰਾਨ 2.88 ਲੱਖ ਤੋਂ ਅਧਿਕ ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ।

o    ਰਿਕਾਰਡਿੰਗ ਅਤੇ ਛਾਂਟੀ  ਦੇ ਉਦੇਸ਼ ਨਾਲ 1.70 ਲੱਖ ਤੋਂ ਅਧਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ।

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਭਾਰਤ ਸਰਕਾਰ ਨੇ ਵਿਸ਼ੇਸ਼ ਮੁਹਿੰਮ 3.0 ਸ਼ੁਰੂ ਕੀਤੀ, ਜਿਸ ਵਿੱਚ ਹਰ ਪਾਸੇ ਸਫਾਈ, ਜਨਤਕ ਮਾਮਲਿਆਂ ਨੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਅਤੇ ਕਾਰਜ ਸਥਾਨਾਂ ’ਤੇ ਕਾਰਜ ਸੱਭਿਆਚਾਰ ਵਿੱਚ ਸੁਧਾਰ ‘ਤੇ ਧਿਆਨ ਕੇਂਦ੍ਰਿਤ ਕਰਦਾ ਹੈ। ਉਪਯੁਕਤ ਪਹਿਲ ਦੇ ਭਾਗ ਦੇ ਰੂਪ ਵਿੱਚ ਭਾਰਤੀ ਰੇਲਵੇ ਦੁਆਰਾ ਵਧੇ ਹੋਏ ਉਤਸ਼ਾਹ ਅਤੇ ਸਵੱਛਤਾ  ਤੇ ਸੁਸ਼ਾਸਨ ਨੂੰ ਹੋਰ ਹੁਲਾਰਾ ਦੇਣ ਦੇ ਵਿਆਪਕ ਲਕਸ਼ ਦੇ ਨਾਲ 02.10.2023 ਤੋਂ 31.10.2023 ਤੱਕ ਵਿਸ਼ੇਸ਼ ਮੁਹਿੰਮ 3.0 ਚਲਾਇਆ ਗਿਆ।

ਇਹ ਮੁਹਿੰਮ ਭਾਰਤੀ ਰੇਲਵੇ ਵਿੱਚ ਅਤਿਅਧਿਕ ਸਫ਼ਲ ਰਹੀ ਹੈ। ਦੇਸ਼ਵਿਆਪੀ ਮੁਹਿੰਮ ਨੂੰ ਸਫ਼ਲਤਾਪੂਰਵਕ ਸੰਪੰਨ ਕਰਨ ਦੇ ਲਈ ਦੇਸ਼ ਭਰ ਵਿੱਚ ਫੈਲੇ ਭਾਰਤੀ ਰੇਲਵੇ ਦੇ ਵਿੰਭਿਨ ਪੱਧਰਾਂ ‘ਤੇ ਨੋਡਲ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ। ਸਾਰੇ ਪੱਧਰ ਦੇ ਕਰਮਚਾਰੀ ਕਾਰਜ ਸਥਾਨਾਂ ‘ਤੇ ਸਵੱਛਤਾ ਅਰਜਿਤ ਕਰਨ ਅਤੇ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਲਈ ਸਰਗਰਮ ਰੂਪ ਨਾਲ ਸ਼ਾਮਲ ਸਨ। ਸਾਰੇ ਨੋਡਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਅਣਥੱਕ ਪ੍ਰਯਾਸਾਂ ਦੇ ਕਾਰਨ ਰੇਲਵੇ ਕਈ ਮਿਆਰਾਂ ‘ਤੇ ਲਗਭਗ 100 ਪ੍ਰਤੀਸ਼ਤ ਲਕਸ਼ ਅਰਜਿਤ ਕਰਨ ਵਿੱਚ ਸਫ਼ਲ ਰਿਹਾ।

ਮੁਹਿੰਮ ਦੇ ਦੌਰਾਨ, ਜੋਨਲ ਦਫ਼ਤਰਾਂ, ਡਿਵੀਜ਼ਨਲ ਦਫ਼ਤਰਾਂ, ਜਨਤਕ ਖੇਤਰ ਦੇ ਉਪਕ੍ਰਮਾਂ, ਜਨਤਕ ਉਪਕ੍ਰਮਾਂ, ਟ੍ਰੇਨਿੰਗ ਸੰਸਥਾਨਾਂ, ਰੇਲਵੇ ਵਰਕਸ਼ਾਪਾਂ ਅਤੇ  ਸਟੇਸ਼ਨਾਂ ਸਮੇਤ ਸੰਪੂਰਨ ਭਾਰਤੀ ਰੇਲਵੇ ਵਿੱਚ 23,672  ਸਵੱਛਤਾ ਅਭਿਯਾਨ ਆਯੋਜਿਤ ਕੀਤੇ ਗਏ ਹਨ। ਦਫ਼ਤਰਾਂ ਅਤੇ ਕਾਰਜ ਸਥਾਨਾਂ ਵਿੱਚ ਕਬਾੜ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ 11.80 ਲੱਖ ਵਰਗ ਫੁੱਟ ਸਥਾਨ ਮੁਕਤ ਕਰਵਾਇਆ ਗਿਆ ਹੈ ਅਤੇ 224.95  ਕਰੋੜ ਰੁਪਏ (ਲਗਭਗ) ਦਾ ਰੈਵੇਨਿਊ ਅਰਜਿਤ ਕੀਤਾ ਗਿਆ ਹੈ।

ਇਸ ਦੇ ਇਲਾਵਾ, ਮੁਹਿੰਮ ਦੇ ਦੌਰਾਨ 2.8 ਲੱਖ ਤੋਂ ਅਧਿਕ ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ ਹੈ। ਰਿਕਾਰਡਿੰਗ ਅਤੇ ਛਾਂਟੀ ਦੇ ਉਦੇਸ਼ ਨਾਲ 1.70 ਲੱਖ ਤੋਂ ਅਧਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ ਜਿਨ੍ਹਾਂ ਵਿੱਚ 1.00 ਲੱਖ ਤੋਂ ਅਧਿਕ ਅੰਤਿਮ ਰੂਪ ਨਾਲ ਦਰਜ ਕੀਤੇ ਗਏ ਹਨ।

 

ਰੇਲਵੇ ਸਵੱਛਤਾ ਮੁਹਿੰਮ ਦੇ ਆਦਰਸ਼ਾਂ ਦੇ ਪ੍ਰਤੀ ਆਪਣੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਨ ਅਤੇ ਕਰਮਚਾਰੀਆਂ ਅਤੇ ਸਧਾਰਨ ਤੌਰ ‘ਤੇ ਆਮ ਲੋਕਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਸੋਸ਼ਲ ਮੀਡੀਆ (ਟਵੀਟਰ, ਫੇਸਬੁੱਕ ਆਦਿ) ਅਤੇ ਹੋਰ ਪਲੈਟਫਾਰਮਾਂ ਦਾ ਸਰਗਰਮ ਰੂਪ ਨਾਲ ਉਪਯੋਗ ਕਰ ਰਿਹਾ ਹੈ। ਮੁਹਿੰਮ ਅਵਧੀ ਦੇ ਦੌਰਾਨ ਰੇਲਵੇ ਨੇ ਵਿਭਿੰਨ ਹੈਂਡਲ ਤੋਂ 6900 ਤੋਂ ਅਧਿਕ ਸੋਸ਼ਲ ਮੀਡੀਆ ਪੋਸਟ ਜਾਰੀ ਕੀਤੇ ਗਏ ਅਤੇ ਰੇਲਵੇ ਦੁਆਰਾ 114 ਪ੍ਰੈੱਸ ਰਿਲੀਜ਼ ਪ੍ਰਕਾਸ਼ਿਤ ਕੀਤੀਆਂ ਗਈਆਂ।

ਮੁਹਿੰਮ ਦੀਆਂ ਕੁਝ ਝਲਕੀਆਂ:

ਪੱਛਮੀ ਮੱਧ ਪ੍ਰਦੇਸ਼ ‘ਤੇ ਕੋਟਾ ਵਿੱਚ ਸਕ੍ਰੈਪ ਸਮੱਗਰੀ ਦਾ ਉਪਯੋਗ ਕਰਨ ਦੇ ਜ਼ਰੀਏ ਨਿਰਮਿਤ ਰਚਨਾਤਮਕ ਕਲਾਕ੍ਰਿਤੀ

**************

ਵਾਈਬੀ/ਏਐੱਸ/ਪੀਐੱਸ


(Release ID: 1975912) Visitor Counter : 88