ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡੀਏਆਰਪੀਜੀ ਨੇ ਸੀਪੀਜੀਆਰਏਐੱਮਐੱਸ ‘ਤੇ ਕੇਂਦਰੀ ਮੰਤਰਾਲੇ/ਵਿਭਾਗਾਂ ਦੇ ਪ੍ਰਦਰਸ਼ਨ ਨਾਲ ਸਬੰਧਿਤ 18ਵੀਂ ਰਿਪੋਰਟ (ਅਕਤੂਬਰ, 2023) ਜਾਰੀ ਕੀਤੀ


ਅਕਤੂਬਰ, 2023 ਵਿੱਚ ਕੇਂਦਰੀ ਮੰਤਰਾਲੇ/ਵਿਭਾਗਾਂ ਨੇ ਕੁੱਲ 1,23,491 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ

ਟੈਕਨੋਲੋਜੀ ਅਪਣਾਉਣ ਅਤੇ ਵਿਸ਼ੇਸ਼ ਮੁਹਿੰਮ 3.0 ਦੇ ਨਤੀਜੇ ਵਜੋਂ ਅਕਤੂਬਰ, 2023 ਦੇ ਅੰਤ ਵਿੱਚ ਕੇਂਦਰੀ ਸਕੱਤਰੇਤ ਵਿੱਚ ਲੰਬਿਤ ਮਾਮਲਿਆਂ ਦੀ ਸੰਖਿਆ 0.57 ਲੱਖ ਸੀ, ਜੋ ਹੁਣ ਤੱਕ ਦਾ ਸਭ ਤੋਂ ਘੱਟ ਅੰਕੜਾ ਹੈ

ਲਗਾਤਾਰ 15ਵੇਂ ਮਹੀਨੇ ਕੇਂਦਰੀ ਸਕੱਤਰੇਤ ਵਿੱਚ ਜਨਤਕ ਸ਼ਿਕਾਇਤਾਂ ਨਾਲ ਸਬੰਧਿਤ ਮਾਮਲਿਆਂ ਦੇ ਮਾਸਿਕ ਨਿਪਟਾਰੇ ਦੀ ਸੰਖਿਆ 1 ਲੱਖ ਤੋਂ ਅਧਿਕ ਦਰਜ ਕੀਤੀ ਗਈ

ਅਕਤੂਬਰ, 2023 ਵਿੱਚ ਨਿਆਂ ਵਿਭਾਗ ਅਤੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਮੂਹ ਏ ਦੇ ਸ਼ਿਕਾਇਤ ਨਿਪਟਾਰਾ ਮੁੱਲਾਂਕਣ ਅਤੇ ਸੂਚਕਾਂਕ ਵਿੱਚ ਟੌਪ ਪ੍ਰਦਰਸ਼ਨ ਕੀਤਾ

ਅਕਤੂਬਰ, 2023 ਵਿੱਚ ਪੇਯਜਲ ਅਤੇ ਸਵੱਛਤਾ ਮੰਤਰਾਲਾ ਅਤੇ ਵਿਧੀ ਕਾਰਜ ਵਿਭਾਗ ਨੇ ਸਮੂਹ ਬੀ ਦੇ ਸ਼ਿਕਾਇਤ ਨਿਪਟਾਰਾ ਮੁੱਲਾਂਕਣ ਅਤੇ ਸੂਚਕਾਂਕ ਵਿੱਚ ਟੌਪ ਪ੍ਰਦਰਸ਼ਨ ਕੀਤਾ

Posted On: 08 NOV 2023 4:48PM by PIB Chandigarh

ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੇ ਅਕਤੂਬਰ, 2023 ਦੇ ਲਈ ਕੇਂਦ੍ਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਦੀ ਮਾਸਿਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿੱਚ ਜਨਤਕ ਸ਼ਿਕਾਇਤਾਂ ਦੇ ਪ੍ਰਕਾਰ ਅਤੇ ਸ਼੍ਰੇਣੀਆਂ ਅਤੇ ਨਿਪਟਾਰੇ ਦੀ ਪ੍ਰਕ੍ਰਿਤੀ ਦਾ ਵਿਸਤਾਰ ਨਾਲ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਵਿਭਾਗ ਵੱਲੋਂ ਪ੍ਰਕਾਸ਼ਿਤ ਕੇਂਦਰੀ ਮੰਤਰਾਲਿਆਂ/ਵਿਭਾਗਾਂ ‘ਤੇ 18ਵੀਂ ਰਿਪੋਰਟ ਹੈ।

ਕੇਂਦਰੀ ਸਕੱਤਰੇਤ ਨੇ ਅਕਤੂਬਰ 2023 ਵਿੱਚ ਹੁਣ ਤੱਕ ਸ਼ਿਕਾਇਤਾਂ ਅਤੇ ਅਪੀਲਾਂ ਵਿੱਚ ਲੰਬਿਤ ਮਾਮਲਿਆਂ ਦੀ ਸਭ ਤੋਂ ਘੱਟ ਸੰਖਿਆ ਦਰਜ ਕੀਤੀ ਹੈ। ਇਹ ਰਿਪੋਰਟ ਦੱਸਦੀ ਹੈ ਕਿ ਕੇਂਦਰੀ ਮੰਤਰਾਲਿਆਂ/ਵਿਭਾਗਾਂ ਨੇ ਅਕਤੂਬਰ, 2023 ਵਿੱਚ ਕੁੱਲ 1,23,491 ਸ਼ਿਕਾਇਤਾਂ ਨੂੰ ਨਿਪਟਾਇਆ ਹੈ। ਵਰ੍ਹੇ 2023 ਦੇ ਜਨਵਰੀ ਤੋਂ ਅਕਤੂਬਰ ਤੱਕ ਕੇਂਦਰੀ ਮੰਤਰਾਲਿਆਂ/ਵਿਭਾਗਾਂ ਵਿੱਚ ਔਸਤ ਸ਼ਿਕਾਇਤ ਨਿਪਟਾਉਣ ਸਮੇਂ 19 ਦਿਨ ਦਰਜ ਕੀਤਾ। ਇਹ ਰਿਪੋਰਟਾਂ 10-ਸਟੈੱਪ ਸੀਪੀਜੀਆਰਏਐੱਮਐੱਸ ਸੁਧਾਰ ਪ੍ਰਕਿਰਿਆ ਦੇ ਹਿੱਸੇ ਹਨ, ਜਿਸ ਨਾਲ ਡੀਏਆਰਪੀਜੀ ਨੇ ਸ਼ਿਕਾਇਤ ਨਿਪਟਾਰੇ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਸਮਾਂ ਸੀਮਾ ਨੂੰ ਘੱਟ ਕਰਨ ਦੇ ਲਈ ਅਪਣਾਇਆ ਸੀ।

ਅਕਤੂਬਰ, 2023 ਵਿੱਚ ਬੀਐੱਸਐੱਨਐੱਲ ਫੀਡਬੈਕ ਕਾਲ ਸੈਂਟਰ ਨੇ ਕੁੱਲ 1,00,815 ਪ੍ਰਤੀਕਿਰਿਆਵਾਂ ਦਰਜ ਕੀਤੀਆਂ। ਇਹ ਜੁਲਾਈ, 2022 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ ਇਕੱਤਰ ਕੀਤੀਆਂ ਗਈਆਂ ਪ੍ਰਤੀਕਿਰਿਆਵਾਂ ਦੀ ਸਭ ਤੋਂ ਅਧਿਕ ਸੰਖਿਆ ਹੈ। ਇਨ੍ਹਾਂ ਪ੍ਰਤੀਕਿਰਿਆਵਾਂ ਵਿੱਚੋਂ ਲਗਭਗ 38 ਫੀਸਦੀ ਨਾਗਰਿਕਾਂ ਨੇ ਆਪਣੀਆਂ-ਆਪਣੀਆਂ ਸ਼ਿਕਾਇਤਾਂ ਦੇ ਸਮਾਧਾਨ ‘ਤੇ ਸੰਤੁਸ਼ਟੀ ਵਿਅਕਤ ਕੀਤੀ।

ਇਸ ਰਿਪੋਰਟ ਵਿੱਚ ਇਹ ਉਲੇਖ ਕੀਤਾ ਗਿਆ ਹੈ ਕਿ ਕੌਮਨ ਸਰਵਿਸ ਸੈਂਟਰਾਂ ਨੇ ਸੀਐੱਸਸੀ ਦੇ ਜ਼ਰੀਏ ਲੋਕਾਂ ਦੇ ਦਰਮਿਆਨ ਸੀਪੀਜੀਆਰਏਐੱਮਐੱਸ ਦੀ ਪਹੁੰਚ ਵਧਾਉਣ ਦੇ ਲਈ ਅਕਤੂਬਰ, 2023 ਤੋਂ ਹਰ ਮਹੀਨੇ ਦੀ 20 ਤਾਰੀਖ ਨੂੰ ਸੀਐੱਸਸੀ-ਸੀਪੀਜੀਆਰਏਐੱਮਐੱਸ ਸ਼ਿਕਾਇਤ ਦਿਵਸ ਆਯੋਜਿਤ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਇਲਾਵਾ ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਡੀਏਆਰਪੀਜੀ ਨੇ ਡੇਟਾ ਸਾਂਝਾਕਰਣ ‘ਤੇ ਸਹਿਯੋਗ ਦੇ ਲਈ ਇੱਕ ਵੱਡੇ ਪ੍ਰੋਜੈਕਟ ਦੇ ਹਿੱਸੇ ਦੇ ਰੂਪ ਵਿੱਚ 16 ਅਕਤੂਬਰ, 2023 ਨੂੰ ਮਾਈਕ੍ਰੋਸਾਫਟ ਦੇ ਨਾਲ ਇੱਕ ਗ਼ੈਰ-ਪ੍ਰਗਟੀਕਰਣ ਸਮਝੌਤੇ (ਐੱਨਡੀਏ) ‘ਤੇ ਦਸਤਖਤ ਵੀ ਕੀਤੇ ਗਏ ਹਨ।

ਕੇਂਦਰੀ ਮੰਤਰਾਲਿਆਂ/ਵਿਭਾਗਾਂ ਨਾਲ ਸਬੰਧਿਤ ਡੀਏਆਰਪੀਜੀ ਦੀ ਇਸ ਮਾਸਿਕ ਸੀਪੀਜੀਆਰਏਐੱਮਐੱਸ ਰਿਪੋਰਟ (ਅਕਤੂਬਰ, 2023) ਦੀਆਂ ਮੁੱਖ ਵਿਸ਼ੇਸ਼ਤਾਵਾਂ ਨਿਮਨਲਿਖਿਤ ਹਨ:

1.    ਜਨਤਕ ਸ਼ਿਕਾਇਤ ਨਾਲ ਸਬੰਧਿਤ ਮਾਮਲੇ:

·        ਅਕਤੂਬਰ, 2023 ਵਿੱਚ ਸੀਪੀਜੀਆਰਏਐੱਮਐੱਸ ਪੋਰਟਲ ‘ਤੇ ਜਨਤਕ ਸ਼ਿਕਾਇਤਾਂ ਦੇ 1,13,323 ਮਾਮਲੇ ਪ੍ਰਾਪਤ ਹੋਏ। 1,23,491 ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ। 31 ਅਕਤੂਬਰ, 2023 ਤੱਕ ਲੰਬਿਤ ਮਾਮਲਿਆਂ ਦੀ ਕੁੱਲ ਸੰਖਿਆ 57,211 ਸੀ।

·        ਕੇਂਦਰੀ ਸਕੱਤਰੇਤ ਵਿੱਚ ਜਨਤਕ ਸ਼ਿਕਾਇਤਾਂ ਨਾਲ ਸਬੰਧਿਤ ਮਾਮਲਿਆਂ ਦੀ ਸੰਖਿਆ  66,835 (ਸਤੰਬਰ, 2023) ਤੋਂ ਘਟ ਕੇ ਅਕਤੂਬਰ, 2023 ਦੇ ਅੰਤ ਵਿੱਚ 57,211 ਰਹਿ ਗਈ ਹੈ।

2. ਜਨਤਕ ਸ਼ਿਕਾਇਤਾਂ ਨਾਲ ਸਬੰਧਿਤ ਅਪੀਲਾਂ:

·         ਅਕਤੂਬਰ, 2023 ਵਿੱਚ 23,561 ਅਪੀਲਾਂ ਪ੍ਰਾਪਤ ਹੋਈਆਂ ਅਤੇ 27,696 ਅਪੀਲਾਂ ਦਾ ਨਿਪਟਾਰਾ ਕੀਤਾ ਗਿਆ। ਅਕਤੂਬਰ, 2023 ਦੇ ਅੰਤ ਵਿੱਚ ਕੇਂਦਰੀ ਸਕੱਤਰੇਤ ਦੇ ਕੋਲ ਲੰਬਿਤ ਅਪੀਲਾਂ ਦੀ ਕੁੱਲ ਸੰਖਿਆ  20,123 ਹੈ।

·         ਕੇਂਦਰੀ ਸਕੱਤਰੇਤ ਵਿੱਚ ਲੰਬਿਤ ਅਪੀਲਾਂ ਦੀ ਸੰਖਿਆ 24,258 (ਸਤੰਬਰ, 2023) ਤੋਂ ਘਟਾ ਕੇ ਅਕਤੂਬਰ, 2023 ਦੇ ਅੰਤ ਵਿੱਚ 20,123 ਰਹਿ ਗਈ ਹੈ।

3.    ਸ਼ਿਕਾਇਤ ਨਿਵਾਰਣ ਮੁੱਲਾਂਕਣ ਅਤੇ ਸੂਚਕਾਂਕ (ਜੀਆਰਏਆਈ)-ਅਗਸਤ, 2023

  • ਅਕਤੂਬਰ, 2023 ਵਿੱਚ ਨਿਆਂ ਵਿਭਾਗ ਅਤੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਸਮੂਹ ਏ ਦੇ ਸ਼ਿਕਾਇਤ ਨਿਵਾਰਣ ਮੁੱਲਾਂਕਣ ਅਤੇ ਸੂਚਕਾਂਕ ਵਿੱਚ ਟੌਪ ਪ੍ਰਦਰਸ਼ਨ ਕੀਤਾ ਹੈ।
  • ਅਕਤੂਬਰ, 2023 ਵਿੱਚ ਪੇਯਜਲ ਅਤੇ ਸਵੱਛਤਾ ਮੰਤਰਾਲਾ ਅਤੇ ਵਿਧੀ ਕਾਰਜ ਵਿਭਾਗ ਨੇ ਸਮੂਹ ਬੀ ਦੇ ਸ਼ਿਕਾਇਤ ਨਿਵਾਰਣ ਮੁੱਲਾਂਕਣ ਅਤੇ ਸੂਚਕਾਂਕ ਵਿੱਚ ਟੌਪ ਪ੍ਰਦਰਸ਼ਨ ਕੀਤਾ ਹੈ।

 **********

ਐੱਸਐੱਨਸੀ/ਪੀਕੇ


(Release ID: 1975908) Visitor Counter : 91