ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਸਵੱਛ ਦਿਵਾਲੀ ਸ਼ੁਭ ਦਿਵਾਲੀ


ਐੱਮਓਐੱਚਯੂਏ ਨੇ ਸਵੱਛ ਉਤਸਵ ਸੁਨਿਸ਼ਚਿਤ ਕਰਨ ਦੇ ਲਈ ਸ਼ੁਰੂ ਕੀਤਾ ਸਿਗਨੇਚਰ ਕੈਂਪੇਨ

Posted On: 06 NOV 2023 3:46PM by PIB Chandigarh

 “ਬੀਤੇ ਵਰ੍ਹਿਆਂ ਵਿੱਚ ਸਾਡੇ ਤਿਉਹਾਰਾਂ ਦੇ ਨਾਲ ਦੇਸ਼ ਦਾ ਇੱਕ ਨਵਾਂ ਸੰਕਲਪ ਵੀ ਜੁੜਿਆ ਹੈ। ਤੁਸੀਂ ਸਾਰੇ ਜਾਣਦੇ ਹੋ, ਇਹ ‘ਵੋਕਲ ਫੋਰ ਲੋਕਲ’ ਦਾ ਸੰਕਲਪ ਹੈ। ਪੌਲਿਥੀਨ ਦਾ ਹਾਨੀਕਾਰਕ ਕੂੜਾ ਸਵੱਛਤਾ ਦਾ ਪਾਲਣ ਕਰਨ ਵਾਲੇ ਸਾਡੇ ਤਿਊਹਾਰਾਂ ਦੀ ਭਾਵਨਾ ਦੇ ਵਿਪਰੀਤ ਹੈ। ਇਸ ਲਈ, ਸਾਨੂੰ ਸਿਰਫ਼ ਸਥਾਨਕ ਤੌਰ ‘ਤੇ ਨਿਰਮਿਤ ਗੈਰ-ਪਲਾਸਟਿਕ ਬੈਗ ਦਾ ਹੀ ਉਪਯੋਗ ਕਰਨਾ ਚਾਹੀਦਾ ਹੈ। ਸਾਡਾ ਕਰਤੱਵ ਹੈ ਕਿ ਅਸੀਂ ਤਿਊਹਾਰਾਂ ਦੇ ਅਵਸਰ ‘ਤੇ ਇਨ੍ਹਾਂ ਨੂੰ ਹੁਲਾਰਾ ਦਈਏ ਅਤੇ ਸਵੱਛਤਾ ਦੇ ਨਾਲ-ਨਾਲ ਆਪਣੀ ਸਿਹਤ ਅਤੇ ਵਾਤਾਵਰਣ ਦਾ ਵੀ ਧਿਆਨ ਰੱਖੀਏ।” – ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ

 

ਦਿਵਾਲੀ ਦਾ ਤਿਊਹਾਰ ਹੁਣ ਬੇਹਦ ਨਜ਼ਦੀਕ ਹੈ ਅਤੇ ਹਰ ਘਰ ਇਸ ਪਰਵ ਦੀਆਂ ਖੁਸ਼ੀਆਂ ਨਾਲ ਸਰਾਬੋਰ ਹੋ ਰਿਹਾ ਹੈ। ਦਿਵਾਲੀ ਤੋਂ ਪਹਿਲਾਂ ਹੀ ਲੋਕ ਘਰਾਂ ਵਿੱਚ ਸਵੱਛਤਾ ਸਬੰਧੀ ਗਤੀਵਿਧੀਆਂ ਵਿੱਚ ਵਿਅਸਤ ਹੋ ਜਾਂਦੇ ਹਨ, ਇਸ ਲਈ ਸਵੱਛਤਾ ਹਰ ਘਰ ਦੇ ਕੇਂਦਰ ਵਿੱਚ ਆ ਜਾਂਦੀ ਹੈ। ਦਿਵਾਲੀ ਦੇ ਦੌਰਾਨ ਸਾਫ-ਸਫਾਈ ਸਿਰਫ ਘਰਾਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਸਾਰੇ ਸਮੁਦਾਏ ਇਹ ਸੁਨਿਸ਼ਚਿਤ ਕਰਨ ਦੇ ਲਈ ਇਕੱਠੇ ਅੱਗੇ ਆਉਂਦੇ ਹਨ ਤਾਕਿ ਉਤਸਵ ਦਾ ਜਸ਼ਨ ਮਨਾਉਣ ਤੋਂ ਪਹਿਲਾਂ ਸਾਡੀਆਂ ਸੜਕਾਂ, ਬਜ਼ਾਰ ਅਤੇ ਪੜੋਸ ਸਾਫ-ਸੁਥਰੇ ਹੋ ਸਕਣ। ਪੁਰਾਣੀ ਅਤੇ ਅਪ੍ਰਯੁਕਤ ਵਸਤੂਆਂ ਨੂੰ ਨਵੀਆਂ ਵਸਤੂਆਂ ਨਾਲ ਬਦਲਣਾ ਵੀ ਇਸ ਤਿਊਹਾਰ ਦਾ ਪਰੰਪਰਾਗਤ ਹਿੱਸਾ ਰਿਹਾ ਹੈ। ਅਜਿਹੇ ਵਿੱਚ ਜਦੋਂ ਪੂਰੇ ਦੇਸ਼ ਵਿੱਚ ਉਤਸਵ ਦਾ ਮਾਹੌਲ ਹੈ, ਤਾਂ ਉਸੇ ਦੇ ਅਨੁਰੂਪ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ (ਐੱਮਓਐੱਚਯੂਏ) ਦੇ ਤਤਵਾਧਾਨ ਵਿੱਚ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਨੇ 6 ਤੋਂ 12 ਨਵੰਬਰ 2023 ਤੱਕ ਸਵੱਛ ਦਿਵਾਲੀ ਸ਼ੁਭ ਦਿਵਾਲੀ ਅਭਿਯਾਨ ਸ਼ੁਰੂ ਕੀਤਾ ਹੈ। ਇਸ ਅਭਿਯਾਨ ਦਾ ਉਦੇਸ਼ ਸਵੱਛ ਭਾਰਤ ਦੀ ਯਾਤਰਾ ਅਤੇ ਵਾਤਾਵਰਣ ਦੇ ਲਈ ਜੀਵਨਸ਼ੈਲੀ (ਮਿਸ਼ਨ LiFE) ਦੇ ਸਿਧਾਂਤਾਂ ਦੇ ਨਾਲ-ਨਾਲ ਦਿਵਾਲੀ ਦੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕਰਨਾ ਹੈ।

 

 

ਮਿਸ਼ਨ LiFE ਦੇ ਮੂਲ ਸਿਧਾਂਤਾਂ ਨੂੰ ਦੋਹਰਾਉਂਦੇ ਹੋਏ, ਜਿਸ ਦਾ ਉਦੇਸ਼ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਕਰਨਾ ਹੈ, ਜੀਵਨਸ਼ੈਲੀ ਵਿੱਚ ‘ਪ੍ਰੋ-ਪਲੈਨੇਟ’ ਵਿਵਹਾਰ ਪਰਿਵਰਤਨ ਲਿਆਉਣਾ ਹੈ, ਸਵੱਛ ਦਿਵਾਲੀ ਸ਼ੁਭ ਦਿਵਾਲੀ ਦੀ ਅਵਧਾਰਣਾ ਸਵੱਛ ਅਤੇ ਵਾਤਾਵਰਣ-ਅਨੁਕੂਲ ਉਤਸਵ ਦੇ ਮਹੱਤਵ ‘ਤੇ ਜ਼ੋਰ ਦਿੰਦੀ ਹੈ। ਇਸ ਪਹਿਲ ਦਾ ਉਦੇਸ਼ ਸਾਰੇ ਲੋਕਾਂ ਨੂੰ ਸਥਾਨਕ ਤੌਰ ‘ਤੇ ਨਿਰਮਿਤ ਉਤਪਾਦਾਂ ਦੀ ਚੋਣ ਕਰਨ, ਸਿੰਗਲ-ਯੂਜ਼ ਪਲਾਸਟਿਕ ਤੋਂ ਮੁਕਤ ਦਿਵਾਲੀ ਮਨਾਉਣ ਸਮੇਤ ਦਿਵਾਲੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਵੱਛਤਾ ਨੂੰ ਪ੍ਰਾਥਮਿਕਤਾ ਦੇਣ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੇ ਲਈ ਪ੍ਰੇਰਿਤ ਕਰਕੇ ਵਾਤਾਵਰਣ ਅਤੇ ਭਾਈਚਾਰਿਆਂ ਦੇ ਪ੍ਰਤੀ ਜ਼ਿੰਮੇਦਾਰੀ ਦੀ ਭਾਵਨਾ ਪੈਦਾ ਕਰਨਾ ਹੈ। ਅਜਿਹਾ ਕਰਕੇ, ਇਹ ਅਭਿਯਾਨ ਤਿਊਹਾਰ ਦੇ ਪ੍ਰਤੀ ਸਥਾਈ ਅਤੇ ਵਾਤਾਵਰਣ ਦੇ ਪ੍ਰਤੀ ਜਾਗਰੂਕਤਾ ਵਾਲੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਦੀ ਪਹਿਲਾ ਹੈ।

 

ਮਿਸ਼ਨ ਨੇ ‘ਸਵੱਛ ਦਿਵਾਲੀ ਸ਼ੁਭ ਦਿਵਾਲੀ’ – ਸਿਗਨੇਚਰ ਕੈਂਪੇਨ ਦੇ ਲਈ ਸਰਕਾਰ ਦੇ ਨਾਗਰਿਕ ਸਹਿਭਾਗੀ ਮੰਚ MyGov ਦੇ ਨਾਲ ਸਾਂਝੇਦਾਰੀ ਕੀਤੀ ਹੈ। ਇਸ ਦੇ ਤਹਿਤ ਨਾਗਰਿਕਾਂ ਨੂੰ ਸਵੱਛ, ਗ੍ਰੀਨ ਅਤੇ ਸਿੰਗਲ ਯੂਜ਼ ਪਲਾਸਟਿਕ ਮੁਕਤ ਦਿਵਾਲੀ ਮਨਾਉਣ ਦਾ ਆਪਣਾ ਸੰਕਲਪ ਅਤੇ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਨ ਦੇ ਲਈ ਨੈਸ਼ਨਲ ਸਿਗਨੇਚਰ ਕੈਂਪੇਨ ਵਿੱਚ ਹਿੱਸਾ ਲੈਣ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸਾਰੇ ਨਾਗਰਿਕ ਆਗਾਮੀ 6 ਤੋਂ 12 ਨਵੰਬਰ, 2023 ਤੱਕ MyGov ‘ਤੇ ਸਵੱਛ ਦਿਵਾਲੀ ਦੇ ਲਈ ਸਾਈਨ ਅੱਪ ਕਰ ਸਕਦੇ ਹਨ। ਉਹ ਸਵੱਛ ਦਿਵਾਲੀ ਦੇ ਲਈ ਆਪਣੀ ਵਿਲੱਖਣ ਪਹਿਲ ਨੂੰ 30 ਸੈਕੰਡ ਦੇ ਵੀਡੀਓ ਰੀਲ ਵਿੱਚ ਕੈਦ ਕਰ ਸਕਦੇ ਹਨ ਅਤੇ #SwachhDiwali ਦੇ ਨਾਲ ਆਪਣੇ ਪਸੰਦੀਦਾ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਅੱਪਲੋਡ ਕਰ ਸਕਦੇ ਹਨ, ਨਾਲ ਹੀ ਐੱਸਬੀਐੱਮ ਅਰਬਨ 2.0 ਦੇ ਅਧਿਕਾਰਿਕ ਹੈਂਡਲ - @sbmurbangov ਨੂੰ ਟੈਗ ਕਰ ਸਕਦੇ ਹਨ। ਇਸ ਦੇ ਇਲਾਵਾ, ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਦਿਵਾਲੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਫਾਈ ਸਮੇਤ ਧੁੰਦ ਹਟਾਉਣ ਜਿਹੀਆਂ ਗਤੀਵਿਧੀਆਂ ਸ਼ੁਰੂ ਕਰਨ ਦੀ ਤਾਕੀਦ ਕੀਤੀ ਗਈ ਹੈ।

 

ਸਵੱਛ ਅਤੇ ਗ੍ਰੀਨ ਦਿਵਾਲੀ ਦੇ ਸੰਕਲਪ ਦੇ ਲਈ ਨਾਗਰਿਕਾਂ ਦੀ ਭਾਗੀਦਾਰੀ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਵਿਭਿੰਨ ਨਾਗਰਿਕ ਸਮੂਹ ਇਸ ਸਿਗਨੇਚਰ ਕੈਂਪੇਨ ਨੂੰ ਲੋਕਪ੍ਰਿਯ ਬਣਾਵਾਂਗੇ। ਕੇਂਦਰੀ ਮੰਤਰਾਲਾ, ਰਾਜ ਸਰਕਾਰ, ਕੇਂਦਰ ਸ਼ਾਸਿਤ ਪ੍ਰਦੇਸ਼, ਸਾਰੇ ਸਰਕਾਰੀ ਦਫ਼ਤਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਸੰਸਥਾ ਇਕੱਠੇ ਮਿਲ ਕੇ ਵੇਸਟ ਟੂ ਵੈਲਥ ਵਿੱਚ ਬਦਲਣ ਦੇ ਸਿਧਾਂਤਾਂ ਨੂੰ ਅਪਣਾਉਣ ਦੇ ਲਈ ਸਵੱਛਤਾ ਦੇ ਵਿਭਿੰਨ ਪਹਿਲੂਆਂ ਬਾਰੇ ਬਜ਼ਾਰ ਸੰਘਾਂ, ਵਪਾਰ ਸੰਘਾਂ, ਵਪਾਰਕ ਸੰਸਥਾਵਾਂ, ਨਿਵਾਸੀ ਭਲਾਈ ਸੰਘਾਂ, ਵਾਰਡ ਕਮੇਟੀਆਂ, ਸੈਲਫ ਹੈਲਪ ਗਰੁੱਪਸ, ਗ਼ੈਰ ਸਰਕਾਰੀ ਸੰਗਠਨਾਂ ਅਤੇ ਸੀਐੱਸਓ ਸਮੇਤ ਯੁਵਾ ਕਲੱਬਾਂ ਤੋਂ ਜਾਗਰੂਕ ਕਰਨ ਦੇ ਲਈ ਜੁੜਣਗੇ।

ਖਰਾਬ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਾਲੇ ਵਾਯੂ ਪ੍ਰਦੂਸ਼ਣ ਪ੍ਰਭਾਵਿਤ ਸ਼ਹਿਰਾਂ ਨੂੰ ਸਫਾਈ ਕਰਮਚਾਰੀਆਂ ਦੇ ਲਈ ਵਿਸ਼ੇਸ਼ ਦੇਖਭਾਲ ਅਤੇ ਸੁਰੱਖਿਆ ਵਿਵਸਥਾਵਾਂ ਸੁਨਿਸ਼ਚਿਤ ਕਰਨੀ ਚਾਹੀਦੀ ਹੈ। ਸਫਾਈ ਕਰਮਚਾਰੀਆਂ ਨੂੰ ਫੇਸ ਮਾਸਕ ਅਤੇ ਅੱਖਾਂ ਦੇ ਲਈ ਰੱਖਿਆਤਮਕ ਗਿਅਰ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਦੇ ਦਿਵਾਲੀ ਸਮਾਰੋਹ ਨੂੰ ਖਾਸ ਬਣਾਉਣ ਦੇ ਲਈ ਉਨ੍ਹਾਂ ਨੂੰ ਸਥਾਨਕ ਪੱਧਰ ‘ਤੇ ਬਣੇ ਉਤਪਾਦ ਵੀ ਉਪਹਾਰ ਵਿੱਚ ਦਿੱਤੇ ਜਾ ਸਕਦੇ ਹਨ।

*****

ਆਰਕੇਜੇ/ਐੱਮ



(Release ID: 1975399) Visitor Counter : 101