ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਮਿਲੀਟਰੀ ਇੰਜੀਨੀਅਰ ਸਰਵਿਸਿਜ਼ ਦੇ ਸਿਖਿਆਰਥੀ ਅਧਿਕਾਰੀਆਂ ਨੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 03 NOV 2023 2:02PM by PIB Chandigarh

ਮਿਲੀਟਰੀ ਇੰਜੀਨੀਅਰ ਸਰਵਿਸਿਜ਼ (ਐੱਮਈਐੱਸ) ਦੇ ਸਿਖਿਆਰਥੀ ਅਧਿਕਾਰੀਆਂ ਨੇ ਅੱਜ (3 ਨਵੰਬਰ, 2023) ਭਾਰਤ ਦੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।

ਇਨ੍ਹਾਂ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਇੰਜੀਨੀਅਰ ਦੀ ਭੂਮਿਕਾ ਸਿਰਫ਼ ਗਣਨਾ, ਡਿਜ਼ਾਈਨਿੰਗ ਅਤੇ ਨਿਰਮਾਣ ਤੱਕ ਸੀਮਿਤ ਨਹੀਂ ਹੁੰਦੀ ਹੈ। ਇਹ ਬਹੁਤ ਵਿਆਪਕ ਭੂਮਿਕਾ ਹੁੰਦੀ ਹੈ ਅਤੇ ਇਸ ਵਿੱਚ ਭਾਈਚਾਰਿਆਂ ਨੂੰ ਜੋੜਨਾ, ਸੁਪਨਿਆਂ ਨੂੰ ਸਾਕਾਰ ਕਰਨਾ ਅਤੇ ਭਵਿੱਖ ਨੂੰ ਆਕਾਰ ਦੇਣਾ ਸ਼ਾਮਲ ਹੁੰਦਾ ਹੈ। ਉਨ੍ਹਾਂ ਨੇ ਯੁਵਾ ਅਧਿਕਾਰੀਆਂ ਨੂੰ ਕਿਹਾ ਕਿ ਉਨ੍ਹਾਂ ਦੇ ਕੋਲ ਅਜਿਹਾ ਭੌਤਿਕ ਬੁਨਿਆਦੀ ਢਾਂਚਾ ਨਿਰਮਿਤ ਕਰਨ ਦੀ ਸ਼ਕਤੀ ਹੈ ਜੋ ਮਜ਼ਬੂਤ ਅਤੇ ਸਸਟੇਨੇਬਲ ਹੋਵੇ।

 

ਵਾਤਾਵਰਣ ਸਬੰਧੀ ਚੁਣੌਤੀਆਂ ਅਤੇ ਜਲਵਾਯੂ ਪਰਿਵਰਤਨ ਦੇ ਮੁੱਦਿਆਂ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀਆਂ ਸੰਰਚਨਾਵਾਂ ਨੂੰ ਡਿਜ਼ਾਈਨ ਕਰਨਾ ਅਤੇ ਬਣਾਉਣਾ ਐੱਮਈਐੱਸ ਅਧਿਕਾਰੀਆਂ ਦਾ ਫਰਜ਼ ਹੈ ਜੋ ਵਾਤਾਵਰਣ ਦੇ ਅਨੁਕੂਲ, ਸਸਟੇਨੇਬਲ ਹੋਣ ਅਤੇ ਨਵਿਆਉਣਯੋਗ ਊਰਜਾ ਦੇ ਵਧਦੇ ਉਪਯੋਗ ਨੂੰ ਹੁਲਾਰਾ ਦੇਣ। ਗ੍ਰੀਨ ਇੰਜੀਨੀਅਰਿੰਗ ਅੱਜ ਦੇ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਐੱਮਈਐੱਸ ਵਿਭਿੰਨ ਉਪਾਅ ਅਪਣਾ ਕੇ ਰਾਸ਼ਟਰੀ ਕਾਰਬਨ ਫੁਟਪ੍ਰਿੰਟ ਨੂੰ ਘੱਟ ਕਰਨ ਵਿੱਚ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਐੱਮਈਐੱਸ ਦੇ ਯੁਵਾ ਅਧਿਕਾਰੀ ਨਵੇਂ ਵਿਚਾਰ, ਨਵੀਂ ਊਰਜਾ ਅਤੇ ਭਰਪੂਰ ਉਤਸ਼ਾਹ ਦੇ ਨਾਲ ਇਨ੍ਹਾਂ ਪ੍ਰਯਤਨਾਂ ਨੂੰ ਹੋਰ ਅੱਗੇ ਵਧਾਉਣਗੇ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਖੇਤਰਾਂ, ਖਾਸ ਤੌਰ ‘ਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਨਵੀਨਤਮ ਅਤੇ ਐਡਵਾਂਸ ਟੈਕਨੋਲੋਜੀ ਦਾ ਉਪਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਐੱਮਈਐੱਸ ਅਧਿਕਾਰੀਆਂ ਨੂੰ ਲਗਾਤਾਰ ਬਦਲਦੇ ਵਿਕਾਸ ਵਿੱਚ ਸਭ ਤੋਂ ਅੱਗੇ ਰਹਿਣ ਅਤੇ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਕਿ ਉਨ੍ਹਾਂ ਦਾ ਕੰਮ ਅਜਿਹੇ ਨਵੀਨਤਮ ਬਦਲਾਵਾਂ ਨੂੰ ਪ੍ਰਤੀਬਿੰਬਿਤ ਕਰੇ।

 

ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਸਾਡਾ ਦੇਸ਼ ਆਲਮੀ ਪੱਧਰ ‘ਤੇ ਵਿਭਿੰਨ ਖੇਤਰਾਂ ਵਿੱਚ ਨਵੇਂ ਮਿਆਰ ਸਥਾਪਿਤ ਕਰ ਰਿਹਾ ਹੈ, ਅਜਿਹੇ ਸਮੇਂ ਵਿੱਚ ਉਨ੍ਹਾਂ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਉਹ ਇੱਕ ਅਜਿਹੀ ਸੇਵਾ ਦਾ ਹਿੱਸਾ ਹਨ ਜੋ ਦੇਸ਼ ਅਤੇ ਉਸ ਦੇ ਹਥਿਆਰਬੰਦ ਬਲਾਂ ਦੀ ਸੇਵਾ ਨੂੰ ਪ੍ਰਤੀਬੱਧ ਹੈ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋ ਰਹੇ ਬਦਲਾਵਾਂ ਦੇ ਅਨੁਸਾਰ ਖ਼ੁਦ ਨੂੰ ਢਾਲ ਰਹੀ ਹੈ। ਉਹ ਸੁਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਅਜਿਹੇ ਬਹਾਦਰ ਸੈਨਿਕਾਂ ਨੂੰ ਸੇਵਾ ਅਤੇ ਸਹਾਇਤਾ ਪ੍ਰਦਾਨ ਕਰਨ ਦਾ ਅਵਸਰ ਮਿਲਿਆ ਹੈ ਜੋ ਮਾਤ੍ਰਭੂਮੀ ਦੇ ਲਈ ਪ੍ਰਾਣਾਂ ਦਾ ਬਲੀਦਾਨ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ- 

 

*****

ਡੀਐੱਸ/ਬੀਐੱਮ


(Release ID: 1975074) Visitor Counter : 95