ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਸ਼੍ਰੀ ਸਰਬਾਨੰਦ ਸੋਨੋਵਾਲ ਕੱਲ੍ਹ ਪਹਿਲੇ ਅੰਤਰਰਾਸ਼ਟਰੀ ਕਰੂਜ਼ ਲਾਈਨਰ ‘ਕੋਸਟਾ ਸੇਰੇਨਾ’ ਦੀ ਘਰੇਲੂ ਜਲ ਯਾਤਰਾ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ


ਭਾਰਤ ਦਾ 2047 ਤੱਕ 50 ਮਿਲੀਅਨ ਕਰੂਜ਼ ਯਾਤਰੀਆਂ ਦਾ ਲਕਸ਼

Posted On: 02 NOV 2023 5:45PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਰਾਜਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਕੱਲ੍ਹ ਮੁੰਬਈ ਵਿੱਚ ਭਾਰਤ ਵਿੱਚ ਪਹਿਲੇ ਅੰਤਰਰਾਸ਼ਟਰੀ ਕਰੂਜ਼ ਲਾਈਨਰ ‘ਕੋਸਟਾ ਸੇਰੇਨਾ’ ਦੀ ਘਰੇਲੂ ਜਲ ਯਾਤਰਾ ਲਾਂਚ ਕਰਨਗੇ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਮੱਧ ਵਰਗ ਰਾਹੀਂ ਅੰਤਰਰਾਸ਼ਟਰੀ ਟੂਰਿਜ਼ਮ ਦੀ ਤੁਲਨਾ ਵਿੱਚ ਘਰੇਲੂ ਟੂਰਿਜ਼ਮ ਨੂੰ ਪ੍ਰਾਥਮਿਕਤਾ ਦੇਣ ਦੀ ਅਪੀਲ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ‘ਦੇਖੋ ਅਪਨਾ ਦੇਸ਼’ ਪਹਿਲ ਇਸ ਤਰ੍ਹਾਂ ਦੀ ਕਰੂਜ਼ ਪਹਿਲਾਂ ਨੂੰ ਅੱਗੇ ਵਧਾਉਂਦੀ ਹੈ।

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲਾ ਭਾਰਤ ਨੂੰ ਵਿਸ਼ਵ ਦੇ ਕਰੂਜ਼ਿੰਗ ਮੈਪ ‘ਤੇ ਲਿਆਉਣ ‘ਤੇ ਬਹੁਤ ਫੋਕਸ ਕਰ ਰਿਹਾ ਹੈ। ਮੰਤਰਾਲੇ ਦੁਆਰਾ ਹਾਲ ਵਿੱਚ ਆਯੋਜਿਤ ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਵਿੱਚ ਭਾਰਤ ਵਿੱਚ 2047 ਤੱਕ 50 ਮਿਲੀਅਨ ਕਰੂਜ਼ ਯਾਤਰੀਆਂ ਦੇ ਲਕਸ਼ ਨੂੰ ਪ੍ਰਾਪਤ ਕਰਨ ਬਾਰੇ ਚਰਚਾ ਹੋਈ। ਇਹ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਭਾਰਤ ਦੇ ਕੋਲ ਬਹੁਤ ਸੰਭਾਵਨਾਵਾਂ ਹਨ।

ਕੋਸਟਾ ਕਰੂਜ਼ ਨੂੰ ਆਪਣੀ ਅਗਲੇ 2 ਮਹੀਨਿਆਂ ਦੀ ਯਾਤਰਾਵਾਂ ਵਿੱਚ ਲਗਭਗ 45,000 ਯਾਤਰੀਆਂ ਨੂੰ ਲੈ ਜਾਣ ਦੀ ਉਮੀਦ ਹੈ, ਨਹੀਂ ਤਾਂ ਇਨ੍ਹਾਂ ਯਾਤਰੀਆਂ ਨੇ ਅੰਤਰਰਾਸ਼ਟਰੀ ਡੈਸਟੀਨੇਸ਼ਨਾਂ ’ਤੇ ਬੁਕਿੰਗ ਕੀਤੀ ਹੁੰਦੀ। ਸਭ ਤੋਂ ਵੱਡਾ ਲਾਭ ਭਾਰਤੀ ਜਲ ਖੇਤਰ ਵਿੱਚ ਭਾਰਤੀਆਂ ਦੇ ਲਈ ਇੱਕ ਅੰਤਰਰਾਸ਼ਟਰੀ ਕਰੂਜ਼ਿੰਗ ਅਨੁਭਵ ਹੈ।

 

****

ਐੱਮਜੇਪੀਐੱਸ/ਐੱਨਐੱਸਕੇ


(Release ID: 1974469) Visitor Counter : 72