ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਅਕਤੂਬਰ 2023 ਤੱਕ 887.24 ਮੀਟ੍ਰਿਕ ਟਨ ਮਾਲ ਦੀ ਢੁਆਈ ਕੀਤੀ
ਮਾਲ ਢੁਆਈ ਵਿੱਚ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 3.16 ਮੀਟ੍ਰਿਨ ਟਨ ਦਾ ਵਾਧਾ
ਰੇਲਵੇ ਨੇ ਅਪ੍ਰੈਲ-ਅਕਤੂਬਰ 2023 ਦੇ ਦੌਰਾਨ ਮਾਲ ਢੁਆਈ ਰਾਹੀਂ 95929.30 ਕਰੋੜ ਰੁਪਏ ਅਰਜਿਤ ਕੀਤੇ
ਪਿਛਲੇ ਵਰ੍ਹੇ ਦੀ ਇਸੇ ਅਵਧੀ ਦੀ ਤੁਲਨਾ ਵਿੱਚ, ਮਾਲ ਢੁਆਈ ਆਮਦਨ ਵਿੱਚ 3584.03 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ
ਰੇਲਵੇ ਨੇ ਅਕਤੂਬਰ 2023 ਵਿੱਚ 129.03 ਮਿਲੀਅਨ ਟਨ ਦੀ ਮਾਲ ਢੁਆਈ ਕੀਤੀ - ਪਿਛਲੇ ਵਰ੍ਹੇ ਦੀ ਇਸੇ ਮਿਆਦ ਦੇ ਲਈ ਮਾਲ ਢੁਆਈ ਦੀ ਤੁਲਨਾ 8.47% ਪ੍ਰਤੀਸ਼ਤ ਦਾ ਸੁਧਾਰ ਦਰਜ ਕੀਤਾ ਗਿਆ
Posted On:
01 NOV 2023 12:51PM by PIB Chandigarh
ਅਪ੍ਰੈਲ-ਅਕਤੂਬਰ 2023 ਤੱਕ ਸੰਚਿਤ ਅਧਾਰ 'ਤੇ, ਭਾਰਤੀ ਰੇਲਵੇ ਨੇ 887.25 ਮੀਟ੍ਰਿਕ ਟਨ ਦੀ ਮਾਲ ਢੁਆਈ ਹਾਸਿਲ ਕੀਤੀ ਗਈ, ਜਦੋਂ ਕਿ ਪਿਛਲੇ ਵਰ੍ਹੇ ਮਾਲ ਢੁਆਈ 855.64 ਮੀਟ੍ਰਿਕ ਟਨ ਸੀ। ਇਹ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਲਗਭਗ 31.61 ਮੀਟ੍ਰਿਕ ਟਨ ਦਾ ਸੁਧਾਰ ਹੈ। ਰੇਲਵੇ ਨੇ ਪਿਛਲੇ ਵਰ੍ਹੇ 92345.27 ਕਰੋੜ ਰੁਪਏ ਦੀ ਤੁਲਨਾ 95929.30 ਕਰੋੜ ਰੁਪਏ ਅਰਜਿਤ ਕੀਤੇ ਹਨ। ਜੋ ਕਿ ਪਿਛਲੇ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 3584.03 ਕਰੋੜ ਰੁਪਏ ਅਧਿਕ ਹਨ।
ਅਕਤੂਬਰ 2023 ਦੇ ਦੌਰਾਨ, ਅਕਤੂਬਰ 2022 ਵਿੱਚ 118.95 ਮੀਟ੍ਰਿਕ ਟਨ ਲੋਡਿੰਗ ਦੀ ਤੁਲਨਾ ਵਿੱਚ, 129.03 ਮੀਟ੍ਰਿਕ ਟਨ ਦੀ ਸ਼ੁਰੂਆਤੀ ਮਾਲ ਦੀ ਢੁਆਈ ਕੀਤੀ ਗਈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਲਗਭਗ 8.47 ਪ੍ਰਤੀਸ਼ਤ ਦਾ ਸੁਧਾਰ ਹੈ। ਅਕਤੂਬਰ 2022 ਵਿੱਚ 13353.81 ਕਰੋੜ ਰੁਪਏ ਦੀ ਮਾਲ ਢੁਆਈ ਦੀ ਤੁਲਨਾ ਵਿੱਚ, ਅਕਤੂਬਰ 2023 ਵਿੱਚ 14231.05 ਕਰੋੜ ਰੁਪਏ ਦਾ ਰੈਵੇਨਿਊ ਹਾਸਿਲ ਕੀਤਾ ਗਿਆ ਹੈ। ਇਹ ਪਿਛਲੇ ਵਰ੍ਹੇ ਦੀ ਤੁਲਨਾ ਲਗਭਗ 6.57 ਪ੍ਰਤੀਸ਼ਤ ਦਾ ਸੁਧਾਰ ਹੈ।
ਭਾਰਤੀ ਰੇਲਵੇ ਨੇ, ਅਕਤੂਬਰ 2023 ਦੇ ਦੌਰਾਨ, ਕੋਲਾ 64.82 ਮਿਲੀਅਨ ਟਨ, ਲੋਹਾ 14.81 ਮਿਲੀਅਨ ਟਨ, ਕੱਚਾ ਲੋਹਾ ਅਤੇ ਫਿਨਿਸ਼ਡ ਸਟੀਲ 5.74 ਮਿਲੀਅਨ ਟਨ, ਸੀਮਿੰਟ (ਏਐਕਸਸੀਐੱਲ ਕੁਲਿੰਕਰ) 6.32 ਮਿਲੀਅਨ ਟਨ, ਕਲਿੰਕਰ 4.77 ਮਿਲੀਅਨ ਟਨ, ਅਨਾਜ 3.62 ਮਿਲੀਅਨ ਟਨ, ਖਾਦ 5.72 ਮਿਲੀਅਨ ਟਨ, ਖਣਿਜ ਤੇਲ 4.35 ਮਿਲੀਅਨ ਟਨ, ਕੰਟੇਨਰ 7.15 ਮਿਲੀਅਨ ਟਨ ਅਤੇ ਬਾਕੀ ਹੋਰ ਵਸਤੂਆਂ ਵਿੱਚ 8.55 ਮਿਲੀਅਨ ਟਨ ਮਾਲ ਦੀ ਢੁਆਈ ਕੀਤੀ।
“ਹੰਗਰੀ ਫਾਰ ਕਾਰਗੋ” ਮੰਤਰ ਦਾ ਪਾਲਨ ਕਰਦੇ ਹੋਏ, ਭਾਰਤੀ ਰੇਲਵੇ ਨੇ ਵਪਾਰ ਕਰਨ ਵਿੱਚ ਅਸਾਨੀ ਦੇ ਨਾਲ-ਨਾਲ ਮੁਕਾਬਲੇ ਵਾਲੀਆਂ ਕੀਮਤਾਂ 'ਤੇ ਸੇਵਾ ਦੇਣ ਵਿੱਚ ਸੁਧਾਰ ਦੇ ਲਈ ਨਿਰੰਤਰ ਪ੍ਰਯਾਸ ਕੀਤਾ ਹੈ। ਗ੍ਰਾਹਕ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਚੁਸਤ ਨੀਤੀ (agile policy) ਨਿਰਮਾਣ ਦੁਆਰਾ ਸਹਿਯੋਗੀ ਵਪਾਰਕ ਵਿਕਾਸ ਯੂਨਿਟ ਦੇ ਕੰਮ ਨੇ ਰੇਲਵੇ ਨੂੰ ਇਸ ਮਹੱਤਵਪੂਰਨ ਉਪਲਬਧੀ ਵੱਲ ਵਧਣ ਵਿੱਚ ਮਦਦ ਕੀਤੀ।
***
ਵਾਈਬੀ
(Release ID: 1974105)
Visitor Counter : 77