ਰੇਲ ਮੰਤਰਾਲਾ
azadi ka amrit mahotsav

ਭਾਰਤ ਰੇਲ 16 ਨਵੰਬਰ ਨੂੰ ਦਿੱਲੀ ਵਿੱਚ ਉੱਤਰ ਪੂਰਬੀ ਰਾਜਾਂ ਦੇ ਲਈ ਭਾਰਤ ਗੌਰਵ ਟ੍ਰੇਨ ਟੂਰ ਦਾ ਸੰਚਾਲਨ ਕਰੇਗੀ


ਭਾਰਤ ਦੇ ਉਤਰ ਪੂਰਬੀ ਰਾਜਾਂ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਤ੍ਰਿਪੁਰਾ ਅਤੇ ਮੇਘਾਲਿਆ ਕਵਰ ਕਰਦੇ ਹੋਏ ਆਈਆਰਸੀਟੀਸੀ ਦੀ ਵਿਸ਼ੇਸ਼ ਯਾਤਰਾ ਪੇਸ਼ਕਸ

"ਨੌਰਥ ਈਸਟ ਡਿਸਕਵਰੀ" 16 ਨਵੰਬਰ, 2023 ਨੂੰ ਦਿੱਲੀ ਸਫਦਰਜੰਗ ਰੇਲਵੇ ਸਟੇਸ਼ਨ ਤੋਂ 14 ਰਾਤਾਂ/15 ਦਿਨਾਂ ਦੀ ਯਾਤਰਾ 'ਤੇ ਰਵਾਨਾ ਹੋਣ ਲਈ ਤਿਆਰ ਹੈ।

ਏਸੀ1, ਏਸੀ II ਅਤੇ ਏਸੀ III ਸ਼੍ਰੇਣੀਆਂ ਵਾਲੀ ਅਤਿਆਧੁਨਿਕ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ 204 ਟੂਰਿਸਟ ਯਾਤਰਾ ਕਰ ਸਕਣਗੇ

ਇਸ ਟੂਰ ਵਿੱਚ ਕਵਰ ਕੀਤੇ ਗਏ ਸਥਾਨਾਂ ਵਿੱਚ ਅਸਾਮ ਦੇ ਗੁਵਾਹਾਟੀ, ਸ਼ਿਵਸਾਗਰ, ਜੋਰਹਾਟ ਅਤੇ ਕਾਜੀਰੰਗਾ, ਤ੍ਰਿਪੁਰਾ ਦੇ ਓਨਾਕੋਟੀ, ਅਗਰਤਲਾ ਅਤੇ ਉਦੈਪੁਰ, ਨਾਗਾਲੈਂਡ ਦੇ ਦੀਮਾਪੁਰ ਅਤੇ ਕੋਹਿਮਾ ਅਤੇ ਮੇਘਾਲਿਆ ਦੇ ਸ਼ਿਲਾਂਗ ਅਤੇ ਚੇਰਾਪੂੰਜੀ ਸ਼ਹਿਰ ਸ਼ਾਮਲ ਹਨ

ਇਸ ਟੂਰਿਸਟ ਟ੍ਰੇਨ ਰਾਹੀਂ ਟੂਰਿਸਟ ਗਾਜੀਆਬਾਦ, ਅਲੀਗੜ੍ਹ, ਟੂੰਡਲਾ, ਕਾਨਪੁਰ ਅਤੇ ਲਖਨਾਊ ਰੇਲਵੇ ਸਟੇਸ਼ਨ ’ਤੇ ਵੀ ਚੜ੍ਹ ਜਾਂ ਉਤਰ ਸਕਦੇ ਹਨ

Posted On: 01 NOV 2023 3:16PM by PIB Chandigarh

ਰੇਲ ਮੰਤਰਾਲਾ, ਭਾਰਤੀ ਰੇਲਵੇ ਖਾਣ-ਪਾਣ ਅਤੇ ਟੂਰਿਸਟ ਨਿਗਮ (ਆਈਆਰਸੀਟੀਸੀ) ਲਿਮਿਟਿਡ ਦੇ ਨਾਲ ਇੱਕ ਸਹਿਯੋਗਾਤਮਕ ਪਹਿਲ ਵਿੱਚ, ਉੱਤਰ ਪੂਰਬੀ ਰਾਜਾਂ ਦੇ ਸਬੰਧ ਵਿੱਚ ਅਨੁਛੂਹੇ ਸਥਾਨਾਂ ਨੂੰ ਹੁਲਾਰਾ ਦੇਣ ਦੇ ਲਈ “ਨੌਰਥ ਈਸਟ ਡਿਸਕਵਰੀ’ ਟੂਰ ਸੰਚਾਲਿਤ ਕਰ ਰਿਹਾ ਹੈ। ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ’ਤੇ ਵਿਸ਼ੇਸ਼ ਰੂਪ ਨਾਲ ਆਯੋਜਿਤ ਕੀਤੇ ਜਾਣ ਵਾਲਾ ਇਹ ਟੂਰ 16 ਨਵੰਬਰ, 2023 ਨੂੰ ਦਿੱਲੀ ਦੇ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਆਪਣੀ ਯਾਤਰਾ ਸ਼ੁਰੂ ਕਰੇਗਾ। ਇਸ ਟੂਰ ਵਿੱਚ ਅਸਾਮ ਦੇ ਗੁਵਾਹਾਟੀ, ਸ਼ਿਵਸਾਗਰ, ਜੋਰਹਾਟ ਅਤੇ ਕਾਜੀਰੰਗਾ, ਤ੍ਰਿਪੁਰਾ ਦੇ ਓਨਾਕੋਟੀ, ਅਗਰਤਲਾ ਅਤੇ ਉਦੈਪੁਰ, ਨਾਗਾਲੈਂਡ ਦੇ ਕੋਹਿਮਾ ਅਤੇ ਦੀਮਾਪੁਰ ਅਤੇ ਮੇਘਾਲਿਆ ਦੇ ਸ਼ਿਲਾਂਗ ਅਤੇ ਚੇਰਾਪੂੰਜੀ ਸ਼ਹਿਰ ਸ਼ਾਮਲ ਹਨ, ਜਿਨ੍ਹਾਂ ਦਾ 15 ਦਿਨਾਂ ਦੇ ਦੌਰੇ ਵਿੱਚ ਕੀਤਾ ਜਾਵੇਗਾ। ਭਾਰਤ ਗੌਰਵ ਡੀਲਕਸ ਏਸੀ ਟੂਰਿਸਟ ਟ੍ਰੇਨ ਵਿੱਚ ਦੋ ਡਾਈਨਿੰਗ ਕਾਰ/ਰੈਸਟੋਰੈਂਟ, ਇੱਕ ਸਮਕਾਲੀਨ ਰਸੋਈਘਰ (ਫਲੇਮਲੈੱਸ), ਏਸੀ1 ਅਤੇ ਏਸੀ II  ਕੋਚਾਂ ਵਿੱਚ ਸ਼ਾਵਰ ਕਿਊਬਿਕਲ, ਸੈਂਸਰ-ਅਧਾਰਿਤ ਵਾਸ਼ਰੂਮ ਫੰਕਸ਼ਨ, ਫੁੱਟ ਸਮਾਜਰ ਅਤੇ ਇੱਕ ਮਿੰਨੀ ਲਾਇਬ੍ਰੇਰੀ ਸਮੇਤ ਅਨੇਕ ਆਧੁਨਿਕ ਸੁਵਿਧਾਵਾਂ ਉਪਲਬਧ ਹਨ। ਪੂਰੀ ਤਰ੍ਹਾਂ ਨਾਲ ਏਸੀ ਇਸ ਟ੍ਰੇਨ ਵਿੱਚ ਏਸੀ I, ਏਸੀ II ਅਤੇ ਏਸੀ III  ਤਿੰਨ ਪ੍ਰਕਾਰ ਦੀ ਆਵਾਸ ਸੁਵਿਧਾ ਉਪਲਬਧ ਹਨ। ਟ੍ਰੇਨ ਵਿੱਚ ਸੀਸੀਟੀਵੀ ਕੈਮਰੇ, ਇਲੈਕਟ੍ਰੌਨਿਕ, ਤਿਜੋਰੀਆਂ ਅਤੇ ਹਰੇਕ ਕੋਚ ਦੇ ਲਈ ਨਿਯੁਕਤ ਕੀਤੇ ਗਏ ਸਮਰਪਿਤ ਸੁਰੱਖਿਆ ਗਾਰਡ ਜਿਹੀਆਂ ਸੁਵਿਧਾਵਾਂ ਵੀ ਉਪਲਬਧ ਹਨ।

14 ਰਾਤਾਂ ਅਤੇ 15 ਦਿਨਾਂ ਦੇ ਇਸ ਟੂਰ ਦੇ ਲਈ ਚਲਣ ਵਾਲੀ ਇਸ ਟ੍ਰੇਨ ਦਾ ਪਹਿਲਾ ਪੜਾਅ ਗੁਵਾਹਾਟੀ ਹੈ ਜਿੱਥੇ ਟੂਰਿਸਟ ਕਾਮਾਖਿਆ ਮੰਦਿਰ ਅਤੇ ਉਸ ਦੇ ਬਾਅਦ ਉਮਾਨੰਦ ਮੰਦਿਰ ਅਤੇ ਬ੍ਰਹਮਪੁੱਤਰ ਨਦੀ ’ਤੇ ਸੂਰਜ ਡੁੱਬਣ ਦਾ ਕਰੂਜ਼ ਟੂਰ ਕਰਨਗੇ। ਇਸ ਦੇ ਬਾਅਦ ਇਹ ਟੇਨ ਰਾਤ੍ਰੀਕਾਲੀਨ ਯਾਤਰਾ ’ਤੇ ਨਾਹਰਲਾਗੁਨ ਰੇਲਵੇ ਸਟੇਸ਼ਨ ਦੇ ਲਈ ਰਵਾਨਾ ਹੋਵੇਗੀ ਜੋ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਤੋਂ ਲਗਭਗ 30 ਕਿਲੋਮੀਟਰ ਦੂਰ ਹੈ। ਯਾਤਰਾ ਦਾ ਅਗਲਾ ਪੜਾਅ ਸ਼ਹਿਰ ਸ਼ਿਵਸਾਗਰ ਹੈ- ਜੋ ਅਸਾਮ ਦੇ ਪੂਰਬੀ ਹਿੱਸੇ ਸਥਿਤ ਹੈ ਅਤੇ ਅਹੋਮ ਸਾਮਰਾਜ ਦੀ ਪੁਰਾਣੀ ਰਾਜਧਾਨੀ ਹੈ। ਇੱਥੋਂ ਦੇ ਪ੍ਰਸਿੱਧ ਸ਼ਿਵ ਮੰਦਿਰ ਸਿਵਾਡੋਲ ਦੇ ਨਾਲ-ਨਾਲ ਤਲਾਤਲ ਘਰ ਅਤੇ ਰੰਗ ਘਰ (ਪੂਰਬ ਦਾ ਕੋਲੋਸੀਅਮ) ਜਿਹੇ ਹੋਰ ਵਿਰਾਸਤ ਸਥਾਨਾਂ ਦੀ ਯਾਤਰਾਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦੇ ਇਲਾਵਾ ਟੂਰਿਸਟਾਂ ਨੂੰ ਜੋਰਹਾਟ ਵਿੱਚ ਚਾਹ ਦੇ ਬਾਗਾਂ ਅਤੇ ਕਾਜੀਰੰਗਾ ਵਿੱਚ ਰਾਤ ਭਰ ਰੁਕਣ ਦੇ ਨਾਲ-ਨਾਲ ਕਾਜੀਰੰਗਾ ਰਾਸ਼ਟਰੀ ਪਾਰਕ ਵਿੱਚ ਸਵੇਰੇ ਦੀ ਜੰਗਲ ਸਫਾਰੀ ਦਾ ਅਨੁਭਵ ਵੀ ਕਰਾਇਆ ਜਾਵੇਗਾ। ਇਸ ਦੇ ਬਾਅਦ ਇਹ ਟ੍ਰੇਨ ਤ੍ਰਿਪੁਰਾ ਰਾਜ ਦੇ ਲਈ ਪ੍ਰਸਥਾਨ ਕਰੇਗੀ, ਜਿੱਥੇ ਮਹਿਮਾਨਾਂ ਨੂੰ ਸਘਨ ਜੰਮਪੁਈ ਪਹਾੜੀਆਂ ਵਿੱਚ ਪ੍ਰਸਿੱਧ ਵਿਰਾਸਤ ਸਥਾਨ ਓਨਾਕੋਟੀ ਦੇ ਦਰਸ਼ਨ ਸਥਾਨਾਂ ਦੀ ਯਾਤਰਾ ਕਰਵਾਈ ਜਾਵੇਗੀ। ਇਸ ਦੇ ਬਾਅਦ ਉਹ ਰਾਜਥਾਨੀ  ਅਗਰਤਲਾ ਦੇ ਲਈ ਅੱਗੇ ਵਧਣਗੇ, ਜਿੱਥੋਂ ਦੀ ਯਾਤਰਾ ਵਿੱਚ ਉਨ੍ਹਾਂ ਨੂੰ ਪ੍ਰਸਿੱਧ ਉੱਜਯੰਤਾ ਪੈਲੇਸ, ਨੀਰਮਹਲ ਅਤੇ ਉਦੈਪੁਰ ਵਿੱਚ ਤ੍ਰਿਪੁਰਾ ਸੁੰਦਰੀ ਮੰਦਿਰ ਦੀ ਯਾਤਰਾ ਕਰਵਾਈ ਜਾਵੇਗੀ।

ਤ੍ਰਿਪੁਰਾ ਦੇ ਬਾਅਦ, ਇਹ ਟ੍ਰੇਨ ਨਾਗਾਲੈਂਡ ਰਾਜ ਨੂੰ ਕਵਰ ਕਰਨ ਦੇ ਲਈ ਦੀਮਾਪੁਰ ਦੇ ਲਈ ਪ੍ਰਸਥਾਨ ਕਰੇਗੀ। ਬਦਰਪੁਰ ਸਟੇਸ਼ਨ ਤੋਂ ਲੁਮਡਿੰਗ ਜੰਕਸ਼ਨ ਦੇ ਦਰਮਿਆਨ ਦੀ ਕੁਦਰਤੀ ਸੁੰਦਰਤਾ ਨਾਲ ਭਰੀ ਇਸ ਸੁੰਦਰ ਟ੍ਰੇਨ ਯਾਤਰਾ ਦਾ ਮਹਿਮਾਨ ਸਵੇਰੇ ਦੇ ਸ਼ੁਰੂਆਤੀ ਘੰਟਿਆਂ ਵਿੱਚ ਆਪਣੀਆਂ ਸੀਟਾਂ ਤੋਂ ਹੀ ਲੁਤਫ ਉਠਾ ਸਕਦੇ ਹਨ। ਦੀਮਾਪੁਰ ਸਟੇਸ਼ਨ ਰਾਹੀਂ ਟੂਰਿਸਟਾਂ ਨੂੰ ਬੱਸਾਂ ਦੁਆਰਾ ਕੋਹਿਮਾ ਲੈ ਜਾਇਆ ਜਾਏਗਾ ਜਿੱਥੇ ਉਹ ਨਾਗਾ ਜੀਵਨ ਸ਼ੈਲੀ ਦਾ ਅਨੁਭਵ ਕਰਨ ਦੇ ਲਈ ਖੋਨੋਮਾ ਪਿੰਡ ਦਾ ਦੌਰਾ ਕਰਨ ਹੋਰ ਸਥਾਨਕ ਸਥਾਨਾਂ ਦਾ ਵੀ ਅਵਲੋਕਨ ਕਰਨਗੇ। ਇਸ ਟੂਰਿਸਟ ਟ੍ਰੇਨ ਦਾ ਅਗਲਾ ਪੜਾਅ ਗੁਵਾਹਾਟੀ ਹੋਵੇਗਾ ਜਿੱਥੋਂ ਟੂਰਿਸਟਾਂ ਨੂੰ ਸੜਕ ਮਾਰਗ ਰਾਹੀਂ ਮੇਘਾਲਿਆ ਦੀ ਰਾਜਥਾਨੀ ਸ਼ਿਲਾਂਗ ਲੈ ਜਾਇਆ ਜਾਵੇਗਾ ਅਤੇ ਉਨ੍ਹਾਂ ਦਾ ਰਸਤੇ ਵਿੱਚ ਰਾਜਸੀ ਉਮੀਅਮ (Umium) ਝੀਲ ’ਤੇ ਰੁਕਣ ਦਾ ਪ੍ਰੋਗਰਾਮ ਹੈ। ਅਗਲੇ ਦਿਨ ਦੀ ਸ਼ੁਰੂਆਤ ਪੂਰਬੀ ਖਾਸੀ ਪਹਾੜੀਆਂ ਵਿੱਚ ਬੱਸੇ ਚੇਰਾਪੂੰਜੀ ਦੀ ਯਾਤਰਾ ਨਾਲ ਹੋਵੇਗੀ। ਜਿੱਥੇ ਟੂਰਿਸਟ ਸ਼ਿਲਾਂਗ ਪੀਕ, ਐਲੀਫੈਂਟ ਫਾਲਸ, ਨਵਾਖਲਿਕਾਈ ਫਾਲਸ ਅਤੇ ਮਾਵਸਮਾਈ ਗੁਫਾਵਾਂ ਜਿਹੇਂ ਦਰਸ਼ਨ ਸਥਾਨਾਂ ਦਾ ਦੌਰਾ ਕਰਨਗੇ। ਚੇਰਾਪੂੰਜੀ ਤੋਂ ਟੂਰਿਸਟ ਵਾਪਸੀ ਯਾਤਰਾ ਵਿੱਚ ਦਿੱਲੀ ਵਾਪਸ ਆਉਣ ਦੇ ਲਈ ਗੁਵਾਹਾਟੀ ਸਟੇਸ਼ਨ ’ਤੇ ਸਟੇਸ਼ਨ ’ਤੇ ਟ੍ਰੇਨ ਵਿੱਚ ਸਵਾਰ ਹੋਣਗੇ। ਇਸ ਯਾਤਰਾ ਦੇ ਦੌਰਾਨ ਇਹ ਟ੍ਰੇਨ ਲਗਭਗ 5800 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਇਹ ਜ਼ਿਕਰਯੋਗ ਹੈ ਕਿ ਭਾਰਤ ਗੌਰਵ ਟੂਰਿਸਟ ਟ੍ਰੇਨ ਦਾ ਸੁਭਰੰਭ ਘਰੇਲੂ ਟੂਰਿਸਟ ਨੂੰ ਹੁਲਾਰਾ ਦੇਣ ਦੇ ਲਈ ਭਾਰਤ ਸਰਕਾਰ ਦੀ ਪਹਿਲ “ਏਕ ਭਾਰਤ ਸ਼੍ਰੇਸ਼ਠ ਭਾਰਤ” ਅਤੇ “ਦੇਖੋ ਆਪਨਾ ਦੇਸ਼” ਦੇ ਅਨੁਰੂਪ ਹੈ। ਆਈਆਰਸੀਟੀਸੀ ਟੂਰਿਸਟ ਟ੍ਰੇਨ ਦਾ ਇਹ 15 ਦਿਨਾਂ ਦਾ ਸਰਬ-ਸਮਾਵੇਸ਼ੀ ਟੂਰ ਪੈਕੇਜ ਹੋਵੇਗੀ, ਜਿਸ ਵਿੱਚ ਸਬੰਧਿਤ ਸ਼੍ਰੇਣੀ ਵਿੱਚ ਟ੍ਰੇਨ ਯਾਤਰਾ, ਏਸੀ ਹੋਟਲਾਂ ਵਿੱਚ ਰਾਤ੍ਰੀ ਪ੍ਰਵਾਸ, ਸਾਰੇ ਭੋਜਨ (ਕੇਵਲ ਸ਼ਾਕਾਹਾਰੀ), ਬੱਸਾਂ ਵਿੱਚ ਸਾਰੇ ਟ੍ਰਾਂਸਫਰ ਅਤੇ ਦਰਸ਼ਨ ਸਥਾਨਾਂ ਦੀ ਸੈਰ, ਯਾਤਰਾ ਬੀਮਾ, ਟੂਰ ਏਸਕਾਰਟ ਦੀਆਂ ਸੇਵਾਵਾਂ ਸ਼ਾਮਲ ਹੋਣਗੀਆਂ। ਇਸ ਦੇ ਇਲਾਵਾ ਇਸ ਵਿੱਚ ਸਾਰੇ ਜ਼ਰੂਰੀ ਸਿਹਤ ਰੋਕਥਾਮ ਉਪਾਵਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਅਤੇ ਆਈਆਰਸੀਟੀਸੀ ਮਹਿਮਾਨਾਂ ਨੂੰ ਇੱਕ ਸੁਰੱਖਿਅਤ ਅਤੇ ਯਾਦਗਾਰ ਅਨੁਭਵ ਪ੍ਰਦਾਨ ਕਰਨ ਦਾ ਪੂਰਾ ਪ੍ਰਯਾਸ ਕਰੇਗਾ।

ਅਧਿਕ ਜਾਣਕਾਰੀ ਦੇ ਲਈ ਤੁਸੀਂ https://www.irctctourism.com/bharatgaurav ’ਤੇ ਜਾ ਸਕਦੇ ਹੋ, ਜਿੱਥੇ ਬੁਕਿੰਗ ‘ਪਹਿਲੇ ਆਓ ਪਹਿਲੇ ਪਾਓ’ ਦੇ ਅਧਾਰ ’ਤੇ ਔਨਲਾਈਨ ਉਪਲਬਧ ਹੈ।

 

***

ਵਾਈਬੀ


(Release ID: 1974103) Visitor Counter : 109