ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਪੀਏ ਪ੍ਰਧਾਨ ਮੰਤਰੀ ਮੋਦੀ ਦੇ ਇੰਡੀਆ @2047 ਦੇ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰੇਗਾ


ਆਈਆਈਪੀਏ ਸਿਵਲ ਸਰਵੈਂਟਸ ਦੀ ਸਮਰੱਥਾ ਨਿਰਮਾਣ, ਜਾਗਰੂਕਤਾ ਵਧਾਉਣ ਅਤੇ ਸਰਕਾਰ ਦੇ ਮੁੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਸਿੱਖਿਆ ਪ੍ਰਦਾਨ ਕਰਨ 'ਤੇ ਕੇਂਦਰਿਤ ਹੈ: ਡਾ. ਜਿਤੇਂਦਰ ਸਿੰਘ

"ਆਈਆਈਪੀਏ ਸ਼ਾਸਨ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਜੋ ਕਿ ਪਾਰਦਰਸ਼ਿਤਾ, ਜਵਾਬਦੇਹੀ, ਨਾਗਰਿਕ ਕੇਂਦਰਿਤ ਹੈ, ਦੇ ਪਥਪ੍ਰਦਰਸ਼ਕਾਂ ਦਾ ਮੰਥਨ ਕਰੇਗਾ " ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ ਦੀ 69ਵੀਂ ਸਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕੀਤਾ

Posted On: 31 OCT 2023 4:09PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਇੰਡੀਅਨ ਇੰਸਟੀਟਿਊਟ ਆਵ੍ ਪਬਲਿਕ ਐਡਮਿਨਿਸਟ੍ਰੇਸ਼ਨ (ਆਈਆਈਪੀਏ) ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੰਡੀਆ@2047 ਦੇ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰੇਗਾ। ਡਾ. ਜਿਤੇਂਦਰ ਸਿੰਘ, ਜੋ ਕਿ ਆਈਆਈਪੀਏ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਸੰਸਥਾ ਸਿਵਲ ਸੇਵਕਾਂ ਦੀ ਸਮਰੱਥਾ ਨਿਰਮਾਣ, ਜਾਗਰੂਕਤਾ ਪੈਦਾ ਕਰਨ ਅਤੇ ਸਰਕਾਰ ਦੇ ਮੁੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਸਿੱਖਿਆ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਦੀ ਹੈ।

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਅੱਜ ਨਵੀਂ ਦਿੱਲੀ ਵਿੱਚ ਆਈਆਈਪੀਏ ਦੀ ਜਨਰਲ ਬਾਡੀ ਦੀ 69ਵੀਂ ਸਲਾਨਾ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਪੀਏ ਨੇ ਹਾਲ ਹੀ ਦੇ ਸਾਲਾਂ ਵਿੱਚ ਹੌਰੀਜੋਨਟਲੀ ਅਤੇ ਵਰਟੀਕਲੀ ਦੋਵੇਂ ਤਰ੍ਹਾ ਨਾਲ ਵਿਕਾਸ ਕਰਦੇ ਹੋਵੇ, ਆਪਣੇ ਆਪ ਨੂੰ ਸਮਕਾਲੀ ਸਮੇਂ ਦੇ ਮਾਪਦੰਡਾਂ ਦੇ ਅਨੁਸਾਰ ਫਿਰ ਤੋਂ ਤਿਆਰ ਕੀਤਾ ਹੈ । 

ਉਨ੍ਹਾਂ ਨੇ ਕਿਹਾ, “ਅੱਜ ਆਈਆਈਪੀਏ ਨੇ ਹਥਿਆਰਬੰਦ ਬਲਾਂ ਦੇ ਅਧਿਕਾਰੀਆਂ ਅਤੇ ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਦੇ ਮੈਂਬਰਾਂ ਲਈ ਵਿਸ਼ੇਸ਼ ਕੋਰਸ ਤਿਆਰ ਕੀਤੇ ਹਨ, ਇਸ ਦੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਹੁਣ ਆਈਏਐੱਸ ਪ੍ਰੋਬੇਸ਼ਨਰ ਅਤੇ ਸੀਨੀਅਰ ਕੇਂਦਰੀ ਸੇਵਾਵਾਂ ਦੇ ਅਧਿਕਾਰੀਆਂ ਦੇ ਨਾਲ-ਨਾਲ ਸਹਾਇਕ ਸੈਕਸ਼ਨ ਅਫਸਰ (ਏਐੱਸਓ) ਵੀ ਸ਼ਾਮਲ ਹਨ।" 

ਡਾ. ਜਿਤੇਂਦਰ ਸਿੰਘ ਨੇ ਕਿਹਾ, ਆਈਆਈਪੀਏ ਨੇ ਮਿਸ਼ਨ ਕਰਮਯੋਗੀ ਪ੍ਰਾਰੰਭ ਨੂੰ ਤਿਆਰ ਕਰਨ ਅਤੇ ਕੌਸ਼ਲ ਅੱਪਗਰੇਡੇਸ਼ਨ ਦੇ ਵਿਗਿਆਨਕ ਮੌਡਿਊਲਾਂ ਦੇ ਅਧਾਰ 'ਤੇ ਆਈਜੀਓਟੀ ਪਲੈਟਫਾਰਮ 'ਤੇ 500 ਤੋਂ ਵੱਧ ਵੀਡੀਓਜ਼ ਤਿਆਰ ਕਰਨ ਵਿੱਚ ਵੀ ਯੋਗਦਾਨ ਦਿੱਤਾ ਹੈ। ਆਈਆਈਪੀਏ ਰੋਜ਼ਗਾਰ ਮੇਲਿਆਂ ਦਾ ਦਸਤਾਵੇਜ਼ੀਕਰਣ ਵੀ ਕਰ ਰਿਹਾ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਸਾਲਾਂ ਤੋਂ ਆਈਆਈਪੀਏ ਸਮਾਨ ਕੰਮ ਕਰ ਰਹੀਆਂ ਹੋਰ ਸਾਰੀਆਂ ਸੰਸਥਾਵਾਂ ਨੂੰ ਏਕੀਕ੍ਰਿਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਹ ਸਮਰੱਥਾ ਨਿਰਮਾਣ ਕਮਿਸ਼ਨ, ਐੱਨਬੀਐੱਸਏਏ, ਡੀਓਪੀਟੀ, ਡੀਏਆਰਪੀਜੀ ਅਤੇ ਦੇਸ਼ ਭਰ ਵਿੱਚ ਖੁਦਮੁਖਤਿਆਰ ਟ੍ਰੇਨਿੰਗ ਸੰਸਥਾਵਾਂ ਨਾਲ ਵੀ ਨੇੜਿਓਂ ਜੁੜੇ ਹੋਏ ਹਨ। 

ਉਨ੍ਹਾਂ ਨੇ ਕਿਹਾ "ਪ੍ਰਧਾਨ ਮੰਤਰੀ ਦੇ ਸ਼ਾਸਨ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਪਹੁੰਚ ਵਿੱਚ ਵਾਧਾ ਹੋਇਆ ਹੈ," ਉਨ੍ਹਾਂ ਨੇ ਕਿਹਾ, ਕਿ ਕਰਮਚਾਰੀ ਖੂਦ ਨੂੰ "ਰੂਲ ਤੋਂ ਰੋਲ” ਅਧਾਰਿਤ ਕਰਮਯੋਗੀ ਬਣਨ ਲਈ ਫਿਰ ਤੋਂ  ਅੱਪਗ੍ਰੇਡ ਹੋਣ । ਇਹ ਸੁਨਿਸ਼ਚਿਤ ਕਰਨ ਦੇ ਲਈ ਕੌਸ਼ਲ ਪ੍ਰਦਾਨ ਕਰਨ ਵਿੱਚ ਮਦਦ ਕਰ ਰਿਹਾ ਹੈ। 

ਨਾਗਰਿਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਦੀ ਅਪੀਲ ਕਰਦੇ ਹੋਏ, ਡਾ, ਜਿਤੇਂਦਰ ਸਿੰਘ ਨੇ ਕਿਹਾ, ਦੇਸ਼ ਭਰ ਵਿੱਚ ਫੈਲੀਆਂ ਆਈਆਈਪੀਏ ਦੀਆਂ ਵੱਖ-ਵੱਖ ਸ਼ਾਖਾਵਾਂ “ਸ਼ਾਸਨ ਦੇ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਪਥਪ੍ਰਦਰਸ਼ਕ , ਜੋ ਪਾਰਦਰਸ਼ਿਤਾ, ਜਵਾਬਦੇਹੀ, ਨਾਗਰਿਕ-ਕੇਂਦਰਿਤ ਹੈ, ਦਾ ਮੰਥਨ ਕਰਨਗੀਆਂ। " 

ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ 9-10 ਸਾਲਾਂ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਸਰਕਾਰ ਨੇ ਕੁਝ ਵਿਲੱਖਣ ਪਹਿਲਾਂ ਕੀਤੀਆਂ ਹਨ, ਜਿਵੇਂ ਕਿ ਹੇਠਲੇ ਪੱਧਰ ਦੀ ਭਰਤੀ ਵਿੱਚ ਇੰਟਰਵਿਊ ਨੂੰ ਖਤਮ ਕਰਨਾ ਅਤੇ ਐੱਸਐੱਸਸੀ ਪ੍ਰੀਖਿਆਵਾਂ ਨੂੰ ਸਾਰੀਆਂ 22 ਅਨੁਸੂਚਿਤ ਭਾਸ਼ਾਵਾਂ ਵਿੱਚ ਆਯੋਜਿਤ ਕਰਨ ਦੀ ਯੋਜਨਾ ਦੇ ਨਾਲ 13 ਭਾਸ਼ਾਵਾਂ ਵਿੱਚ ਪ੍ਰੀਖਿਆ ਕਰਵਾਉਣਾ ਤਾਂ ਜੋ ਭਾਸ਼ਾ ਦੀ ਰੁਕਾਵਟ ਦੇ ਕਾਰਨ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ।

ਡਾ. ਜਿਤੇਂਦਰ ਸਿੰਘ ਨੇ ਕਿਹਾ,  ਏਕੀਕ੍ਰਿਤ ਸੀਪੀਜੀਆਰਏਐੱਮਐੱਸ ਪੋਰਟਲ ਅਤੇ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੁਆਰਾ ਸ਼ੁਰੂ ਕੀਤੀ ਜਾ ਰਹੀ ਚਿਹਰੇ ਦੀ ਪਛਾਣ ਟੈਕਨੋਲੋਜੀ ਵਿੱਚ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਟੈਕਨੋਲੋਜੀ ਇੱਕ ਮਹੱਤਵਪੂਰਨ ਉਪਕਰਨ ਹੈ। 

ਡਾ. ਜਿਤੇਂਦਰ ਸਿੰਘ ਨੇ ਕਿਹਾ ਅੱਜ ਦੇ ਨੌਜਵਾਨਾਂ ਨੂੰ ਅੰਮ੍ਰਿਤਕਾਲ ਦੇ ਭਾਰਤ ਨੂੰ ਵਿਕਸਿਤ ਭਾਰਤ@2047 'ਚ  ਬਦਲਣ ਵਾਲਾ ਆਰਕੀਟੈਕਟ ਦੇ ਰੂਪ ਵਿੱਚ ਤਿਆਰ ਕਰਨ ਵਿੱਚ ਆਈਆਈਪੀਏ ਕੈਟਲਿਸਟ ਦੀ ਭੂਮਿਕਾ ਨਿਭਾਏਗਾ । 

*******

ਐੱਸਐੱਨਸੀ/ਪੀਕੇ



(Release ID: 1973756) Visitor Counter : 65


Read this release in: English , Urdu , Hindi , Tamil , Telugu