ਪ੍ਰਧਾਨ ਮੰਤਰੀ ਦਫਤਰ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਮੇਰਾ ਯੁਵਾ ਭਾਰਤ ਦੇ ਲਾਂਚ ਦੇ ਸਮਾਪਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 31 OCT 2023 8:28PM by PIB Chandigarh

ਭਾਰਤ ਮਾਤਾ ਕੀ – ਜੈ !

ਪਿਛਲੇ 75 ਸਾਲ ਵਿੱਚ ਉਹ ਆਵਾਜ਼ ਇਸ ਕਰਤੱਵਯ ਪਥ ‘ਤੇ ਨਾ ਗੂੰਜੀ ਹੋਵੇ, ਉਸ ਤੋਂ ਵੀ ਵੱਡੀ ਤੇਜ਼ੀ ਨਾਲ ਮੇਰੇ ਨਾਲ ਬੋਲੋ -

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਭਾਰਤ ਮਾਤਾ ਕੀ ਜੈ !

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ, ਅਮਿਤ ਭਾਈ, ਕਿਸਨ ਰੈੱਡੀ, ਅਨੁਰਾਗ ਠਾਕੁਰ, ਅਰਜੁਨ ਰਾਮ ਮੇਘਵਾਲ, ਮੀਨਾਕਸ਼ੀ ਲੇਖੀ, ਨਿਸ਼ਿਥ ਪ੍ਰਮਾਣਿਕ, ਦੇਸ਼ ਭਰ ਤੋਂ ਇੱਥੇ ਆਏ ਹੋਏ ਮੇਰੇ ਸਾਰੇ ਯੁਵਾ ਸਾਥੀਓ ਅਤੇ ਪਰਿਵਾਰਜਨੋਂ!

ਅੱਜ ਲੌਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਦੀ ਜਯੰਤੀ ‘ਤੇ, ਕਰਤੱਵਯ ਪਥ ਇੱਕ ਇਤਿਹਾਸਿਕ ਮਹਾਯੱਗ ਦਾ ਗਵਾਹ ਬਣ ਰਿਹਾ ਹੈ। 12 ਮਾਰਚ 2021 ਦਾਂਡੀ ਯਾਤਰਾ ਵਾਲਾ ਦਿਨ ਸੀ, 12 ਮਾਰਚ 2021 ਨੂੰ ਗਾਂਧੀ ਜੀ ਦੀ ਪ੍ਰੇਰਣਾ ਨਾਲ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਹੋਇਆ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ, ਹੁਣ 31 ਅਕਤੂਬਰ 2023, ਅੱਜ ਸਰਦਾਰ ਸਾਹਬ ਦੀ ਜਯੰਤੀ ‘ਤੇ ਇੱਥੇ ਉਸ ਦਾ ਸਮਾਪਨ ਹੈ, ਸਮਾਪਨ ਦਾ ਪਲ ਹੈ। ਜਿਵੇਂ ਦਾਂਡੀ ਯਾਤਰਾ ਸ਼ੁਰੂ ਹੋਣ ਦੇ ਬਾਅਦ ਦੇਸ਼ਵਾਸੀ ਉਸ ਨਾਲ ਜੁੜਦੇ ਗਏ, ਓਵੇਂ ਹੀ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਨੇ ਜਨਭਾਗੀਦਾਰੀ ਦਾ ਅਜਿਹਾ ਹੁਜੂਮ ਦੇਖਿਆ ਕਿ ਨਵਾਂ ਇਤਿਹਾਸ ਬਣ ਗਿਆ।

ਦਾਂਡੀ ਯਾਤਰਾ ਨੇ ਸੁਤੰਤਰ ਭਾਰਤ ਦੀ ਲੌ ਨੂੰ ਹੋਰ ਤੇਜਸਵੀ ਕੀਤਾ ਸੀ। 75 ਸਾਲ ਦੀ ਇਹ ਯਾਤਰਾ ਸਮ੍ਰਿੱਧ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਾਲਾ ਕਾਲਖੰਡ ਬਣ ਰਿਹਾ ਹੈ। 2 ਵਰ੍ਹੇ ਤੋਂ ਅਧਿਕ ਚਲੇ ਇਸ ਮਹੋਤਸਵ ਦਾ, ਮੇਰੀ ਮਾਟੀ, ਮੇਰਾ ਦੇਸ਼ ਅਭਿਯਾਨ ਦੇ ਨਾਲ ਸਮਾਪਨ ਹੋ ਰਿਹਾ ਹੈ। ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਇੱਕ ਯਾਦ ਦੇ ਲਈ ਸਮਾਰਕ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਹ ਸਮਾਰਕ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਇਸ ਇਤਿਹਾਸਿਕ ਆਯੋਜਨ ਦੀ ਯਾਦ ਦਿਵਾਏਗਾ। ਬਿਹਤਰੀਨ ਆਯੋਜਨਾਂ ਦੇ ਲਈ ਇੱਥੇ ਕੁਝ ਰਾਜਾਂ, ਮੰਤਰਾਲਿਆਂ ਅਤੇ ਵਿਭਾਗਾਂ ਨੂੰ ਪੁਰਸਕਾਰ ਵੀ ਦਿੱਤੇ ਗਏ ਹਨ। ਮੈਂ ਸਾਰੇ ਪੁਰਸਕਾਰ ਜੇਤੂਆਂ ਨੂੰ ਵੀ ਅਤੇ ਉਸ ਰਾਜ ਦੇ ਸਾਰੇ ਨਾਗਰਿਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਇੱਕ ਤਰਫ਼ ਅਸੀਂ ਅੱਜ ਇੱਕ ਮਹਾ-ਉਤਸਵ ਨੂੰ ਸਮਾਪਨ ਕਰ ਰਹੇ ਹਾਂ, ਤਾਂ ਨਾਲ ਹੀ, ਇੱਕ ਨਵੇਂ ਸੰਕਲਪ ਦੀ ਸ਼ੁਰੂਆਤ ਵੀ ਕਰ ਰਹੇ ਹਾਂ। ਅੱਜ ਮੇਰਾ ਯੁਵਾ ਭਾਰਤ ਸੰਗਠਨ, ਯਾਨੀ ਮਾਈ ਭਾਰਤ ਦੀ ਨੀਂਹ ਰੱਖੀ ਗਈ ਹੈ। 21ਵੀਂ ਸਦੀ ਵਿੱਚ ਰਾਸ਼ਟਰ ਨਿਰਮਾਣ ਦੇ ਲਈ ਮੇਰਾ ਯੁਵਾ ਭਾਰਤ ਸੰਗਠਨ, ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲਾ ਹੈ। ਇਸ ਦੇ ਲਈ ਮੈਂ ਦੇਸ਼ ਨੂੰ, ਦੇਸ਼ ਦੇ ਨੌਜਵਾਨਾਂ ਨੂੰ ਖਾਸ ਤੌਰ ‘ਤੇ ਵਧਾਈ ਦਿੰਦਾ ਹਾਂ।

ਮੇਰੇ ਪਰਿਵਾਰਜਨੋਂ,

ਭਾਰਤ ਦੇ ਯੁਵਾ ਕਿਵੇਂ ਸੰਗਠਿਤ ਹੋ ਕੇ ਲਕਸ਼ ਪ੍ਰਾਪਤ ਕਰ ਸਕਦੇ ਹਨ, ਇਸ ਦੀ ਪ੍ਰਤੱਖ ਉਦਾਹਰਣ ਮੇਰੀ ਮਾਟੀ ਮੇਰਾ ਦੇਸ਼ ਅਭਿਯਾਨ ਹੈ। ਮੇਰੀ ਮਾਟੀ, ਮੇਰਾ ਦੇਸ਼, ਇਸ ਅਭਿਯਾਨ ਵਿੱਚ ਪਿੰਡ-ਪਿੰਡ, ਗਲੀ-ਗਲੀ ਤੋਂ ਕੋਟਿ-ਕੋਟਿ ਦੇਸ਼ ਦੇ ਯੁਵਾ ਜੁੜੇ ਹਨ। ਦੇਸ਼ ਭਰ ਵਿੱਚ ਲੱਖਾਂ ਆਯੋਜਨ ਹੋਏ। ਅਣਗਿਣਤ ਭਾਰਤੀਆਂ ਨੇ ਆਪਣੇ ਹੱਥਾਂ ਨਾਲ ਆਪਣੇ ਆਂਗਨ, ਆਪਣੇ ਖੇਤ ਦੀ ਮਿੱਟੀ, ਅੰਮ੍ਰਿਤ ਕਲਸ਼ ਵਿੱਚ ਪਾਈ ਹੈ। ਦੇਸ਼ ਭਰ ਤੋਂ ਸਾਢੇ 8 ਹਜ਼ਾਰ ਅੰਮ੍ਰਿਤ ਕਲਸ਼ ਅੱਜ ਇੱਥੇ ਪਹੁੰਚੇ ਹਨ। ਇਸ ਅਭਿਯਾਨ ਦੇ ਤਹਿਤ ਕਰੋੜਾਂ ਭਾਰਤੀਆਂ ਨੇ ਪੰਚ ਪ੍ਰਾਣ ਦੀ ਕਸਮ ਲਈ ਹੈ। ਕਰੋੜਾਂ ਭਾਰਤੀਆਂ ਨੇ ਆਪਣੀ Selfies ਨੂੰ Campaign Website ‘ਤੇ Upload ਵੀ ਕੀਤਾ ਹੈ।

ਸਾਥੀਓ,

ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਉਠ ਸਕਦਾ ਹੈ ਕਿ ਆਖਿਰ ਮਿੱਟੀ ਹੀ ਕਿਉਂ ? ਮਿੱਟੀ ਨਾਲ ਭਰੇ ਕਲਸ਼ ਹੀ ਕਿਉਂ ? ਇੱਕ ਕਵੀ ਨੇ ਕਿਹਾ ਹੈ-

ਯਹ ਵਹ ਮਿੱਟੀ ਜਿਸਕੇ ਰਸ ਸੇ, ਜੀਵਨ ਪਲਤਾ ਆਯਾ,

ਜਿਸਕੇ ਬਲ ਪਰ ਆਦਿਮ ਯੁਗ ਸੇ, ਮਾਨਵ ਚਲਤਾ ਆਯਾ।

ਯਹ ਤੇਰੀ ਸਭਿਅਤਾ ਸੰਸਕ੍ਰਿਤੀ, ਇਸ ਪਰ ਹੀ ਅਵਲੰਬਿਤ,

ਯੁਗੋਂ-ਯੁਗੋਂ ਕੇ ਚਰਣ ਚਿੰਨ, ਇਸ ਕੀ ਛਾਤੀ ਪਰ ਅੰਕਿਤ।

(यह वह मिट्टी जिसके रस से, जीवन पलता आया,

जिसके बल पर आदिम युग से,मानव चलता आया।

यह तेरी सभ्यता संस्कृति, इस पर ही अवलंबित,

युगों-युगों के चरण चिह्न, इसकी छाती पर अंकित।)

ਵੱਡੀਆਂ-ਵੱਡੀਆਂ ਮਹਾਨ ਸੱਭਿਅਤਾਵਾਂ ਸਮਾਪਤ ਹੋ ਗਈਆਂ ਲੇਕਿਨ ਭਾਰਤ ਦੀ ਮਿੱਟੀ ਵਿੱਚ ਉਹ ਚੇਤਨਾ ਹੈ, ਭਾਰਤ ਦੀ ਮਿੱਟੀ ਵਿੱਚ ਉਹ ਪ੍ਰਾਣ ਸ਼ਕਤੀ ਹੈ ਜਿਸ ਨੇ ਇਸ ਰਾਸ਼ਟਰ ਨੂੰ ਪ੍ਰਾਚੀਨ ਕਾਲ ਤੋਂ ਅੱਜ ਤੱਕ ਬਚਾ ਕੇ ਰੱਖਿਆ ਹੈ। ਇਹ ਉਹ ਮਾਟੀ ਹੈ, ਜੋ ਦੇਸ਼ ਦੇ ਕੋਨੇ-ਕੋਨੇ ਤੋਂ, ਆਤਮੀਅਤਾ ਅਤੇ ਅਧਿਆਤਮ, ਹਰ ਪ੍ਰਕਾਰ ਨਾਲ ਸਾਡੀ ਆਤਮਾ ਨੂੰ ਜੋੜਦੀ ਹੈ। ਇਸੇ ਮਿੱਟੀ ਦੀ ਸੌਂਹ ਖਾ ਕੇ, ਸਾਡੇ ਵੀਰਾਂ ਨੇ ਆਜ਼ਾਦੀ ਦੀ ਲੜਾਈ ਲੜੀ।

ਕਿੰਨੇ ਹੀ ਕਿੱਸੇ ਇਸ ਮਿੱਟੀ ਨਾਲ ਜੁੜੇ ਹੋਏ ਹਨ । ਇਸੇ ਮਾਟੀ ਵਿੱਚ ਸੌ ਸਾਲ ਪਹਿਲਾਂ ਇੱਕ ਛੋਟਾ ਜਿਹਾ ਬੱਚਾ ਲਕੜੀਆਂ ਬੀਜ ਰਿਹਾ ਸੀ। ਅਤੇ ਜਦੋਂ ਉਸ ਦੇ ਪਿਤਾ ਨੇ ਪੁੱਛਿਆ ਕਿ ਕੀ ਬੀਜ ਰਹੇ ਹੋ, ਤਾਂ ਉਹ ਬੋਲਿਆ ਕਿ ਬੰਦੂਕਾਂ ਬੀਜ ਰਿਹਾ ਹਾਂ। ਪਿਤਾ ਨੇ ਪੁੱਛਿਆ ਕਿ ਬੰਦੂਕਾਂ ਦਾ ਕੀ ਕਰੋਗੇ, ਤਾਂ ਉਸ ਬਾਲਕ ਨੇ ਕਿਹਾ-ਆਪਣੇ ਦੇਸ਼ ਨੂੰ ਆਜ਼ਾਦ ਕਰਵਾਂਗਾ। ਉਸੇ ਬਾਲਕ ਨੇ ਵੱਡੇ ਹੋ ਕੇ ਬਲੀਦਾਨ ਦੀ ਉਹ ਉਚਾਈ ਹਾਸਲ ਕੀਤੀ, ਜਿਸ ਨੂੰ ਅੱਜ ਵੀ ਛੂਹਣਾ ਮੁਸ਼ਕਿਲ ਹੈ। ਉਹ ਬਾਲਕ ਕੋਈ ਹੋਰ ਨਹੀਂ ਵੀਰ ਸ਼ਹੀਦ ਭਗਤ ਸਿੰਘ ਸੀ।

ਇਸ ਮਾਟੀ ਦੇ ਲਈ ਇੱਕ ਸੈਨਾਨੀ ਨੇ ਕਿਹਾ ਸੀ-

“ਦਿਲ ਸੇ ਨਿਕਲੇਗੀ ਨ ਮਰ ਕਰ ਭੀ ਵਤਨ ਕੀ ਉਲਫ਼ਤ,

ਮੇਰੀ ਮਾਟੀ ਸੇ ਭੀ ਖ਼ੁਸ਼ਬੂ-ਏ-ਵਫ਼ਾ ਆਏਗੀ”

(''दिल से निकलेगी न मर कर भी वतन की उल्फ़त,

मेरी मिट्टी से भी ख़ुशबू-ए-वफ़ा आएगी")

ਕਿਸਾਨ ਹੋਵੇ, ਵੀਰ ਜਵਾਨ ਹੋਵੇ, ਕਿਸ ਦਾ ਖੂਨ-ਪਸੀਨਾ ਇਸ ਵਿੱਚ ਨਹੀਂ ਮਿਲਿਆ ਹੈ। ਇਸ ਮਾਟੀ ਦੇ ਲਈ ਕਿਹਾ ਗਿਆ ਹੈ, ਚੰਦਨ ਹੈ ਇਸ ਦੇਸ਼ ਕੀ ਮਾਟੀ, ਤਪੋਭੂਮੀ ਹਰ ਗ੍ਰਾਮ ਹੈ। ਮਾਟੀ ਸਵਰੂਪਾ ਇਸ ਚੰਦਨ ਨੂੰ ਆਪਣੇ ਸਿਰ ਮੱਥੇ ‘ਤੇ ਲਗਾਉਣ ਦੇ ਲਈ ਅਸੀਂ ਸਾਰੇ ਲਾਲਾਯਿਤ ਰਹਿੰਦੇ ਹਾਂ। ਸਾਡੇ ਮਨ-ਮਸ਼ਤਿਸ਼ਕ ਵਿੱਚ ਚੌਬੀਸੋਂ ਘੰਟੇ ਇਹੀ ਚਲਿਆ ਕਰਦਾ ਹੈ-

ਜੋ ਮਾਟੀ ਕਾ ਕਰਜ਼ ਚੁਕਾ ਦੇ, ਵਹੀ ਜ਼ਿੰਦਗਾਨੀ ਹੈ।।

ਜੋ ਮਾਟੀ ਕਾ ਕਰਜ਼ ਚੁਕਾ ਦੇ, ਵਹੀ ਜ਼ਿੰਦਗਾਨੀ ਹੈ।।

(जो माटी का कर्ज़ चुका दे, वही ज़िन्दगानी है।।

जो माटी का कर्ज़ चुका दे, वही ज़िन्दगानी है।।)

ਇਸ ਲਈ ਇਹ ਜੋ ਅੰਮ੍ਰਿਤ ਕਲਸ਼ ਇੱਥੇ ਆਏ ਹਨ, ਇਨ੍ਹਾਂ ਦੇ ਅੰਦਰ ਮਿੱਟੀ ਦਾ ਹਰ ਕਣ ਅਨਮੋਲ ਹੈ। ਇਹ ਸਾਡੇ ਲਈ ਸੁਦਾਮਾ ਦੀ ਪੋਟਲੀ ਵਿੱਚ ਰੱਖੇ ਚਾਵਲਾਂ ਦੀ ਤਰ੍ਹਾਂ ਹਨ। ਜਿਵੇਂ ਪੋਟਲੀ ਦੇ ਚਾਵਲ ਦੀ ਉਸ ਮੁੱਠੀ ਵਿੱਚ ਇੱਕ ਲੋਕ ਦੀ ਸੰਪੰਤੀ ਸ਼ਾਮਲ ਸੀ, ਓਵੇਂ ਹੀ ਇਨ੍ਹਾਂ ਹਜ਼ਾਰਾਂ ਅੰਮ੍ਰਿਤ ਕਲਸ਼ਾਂ ਵਿੱਚ, ਦੇਸ਼ ਦੇ ਹਰ ਪਰਿਵਾਰ ਦੇ ਸੁਪਨੇ, ਆਕਾਂਖਿਆਵਾਂ, ਅਣਗਿਣਤ ਸੰਕਲਪ ਹਨ। ਦੇਸ਼ ਦੇ ਹਰ ਘਰ-ਆਂਗਨ ਤੋਂ ਜੋ ਮਿੱਟੀ ਇੱਥੇ ਪਹੁੰਚੀ ਹੈ, ਉਹ ਸਾਨੂੰ ਕਰਤੱਵ ਭਾਵ ਦੀ ਯਾਦ ਦਿਵਾਉਂਦੀ ਰਹੇਗੀ। ਇਹ ਮਿੱਟੀ, ਸਾਨੂੰ ਵਿਕਸਿਤ ਭਾਰਤ ਦੇ ਆਪਣੇ ਸੰਕਲਪ ਕੀ ਸਿੱਧੀ ਦੇ ਲਈ ਹੋਰ ਅਧਿਕ ਮਹਿਨਤ ਦੇ ਲਈ ਪ੍ਰੇਰਿਤ ਕਰਦੀ ਰਹੇਗੀ।

ਸੰਕਲਪ ਅੱਜ ਅਸੀਂ ਲੈਂਦੇ ਹਾਂ ਜਨ ਜਨ ਨੂੰ ਜਾਕੇ ਜਗਾਵਾਂਗੇ,

ਸੌਂਹ ਮੈਨੂੰ ਇਸ ਮਿੱਟੀ ਦੀ, ਅਸੀਂ ਭਾਰਤ ਸ਼ਾਨਦਾਰ ਬਣਾਵਾਂਗੇ।

(संकल्प आज हम लेते हैं जन जन को जाके जगाएंगे,

सौगंध मुझे इस मिट्टी की, हम भारत भव्य बनाएंगे।)

ਸਾਥੀਓ,

ਇਸ ਮਿੱਟੀ ਦੇ ਨਾਲ-ਨਾਲ ਦੇਸ਼ ਭਰ ਤੋਂ ਜੋ ਪੌਦੇ ਆਏ ਹਨ, ਉਨ੍ਹਾਂ ਨਾਲ ਮਿਲ ਕੇ ਇੱਥੇ ਅੰਮ੍ਰਿਤ, ਵਾਟਿਕਾ ਬਣਾਈ ਜਾ ਰਹੀ ਹੈ। ਇਸ ਦਾ ਨੀਂਹ ਪੱਥਰ ਵੀ ਹੁਣੇ ਇੱਥੇ ਰੱਖਿਆ ਹੈ। ਇਹ ਅੰਮ੍ਰਿਤ ਵਾਟਿਕਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਪ੍ਰੇਰਣਾ ਦੇਵੇਗੀ। ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਨਵੇਂ ਸੰਸਦ ਭਵਨ ਵਿੱਚ ‘ਜਨ, ਜਨਨੀ ਜਨਮਭੂਮੀ’ ਨਾਮ ਦੀ ਇੱਕ ਕਲਾਕ੍ਰਿਤੀ ਹੈ। ਇਸ ਨੂੰ ਦੇਸ਼ ਦੇ ਕੋਨੇ-ਕੋਨੇ ਤੋਂ 75 ਮਹਿਲਾ ਕਲਾਕਾਰਾਂ ਨੇ, ਦੇਸ਼ ਦੇ ਹਰ ਰਾਜ ਦੀ ਮਿੱਟੀ ਨਾਲ ਹੀ ਬਣਾਇਆ ਹੈ। ਇਹ ਵੀ ਸਾਡੇ ਸਭ ਦੇ ਲਈ ਵੱਡੀ ਪ੍ਰੇਰਣਾ ਹੈ।

ਮੇਰੇ ਪਰਿਵਾਰਜਨੋਂ,

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਕਰੀਬ-ਕਰੀਬ ਇੱਕ ਹਜ਼ਾਰ ਦਿਨ ਚਲਿਆ। ਅਤੇ ਇਨ੍ਹਾਂ ਇੱਕ ਹਜ਼ਾਰ ਦਿਨਾਂ ਨੇ ਸਭ ਤੋਂ ਵੱਡਾ ਅਤੇ ਸਕਾਰਾਤਮਕ ਪ੍ਰਭਾਵ ਭਾਰਤ ਦੀ ਯੁਵਾ ਪੀੜ੍ਹੀ ‘ਤੇ ਪਾਇਆ ਹੈ। ਇਸ ਨੇ ਯੁਵਾ ਪੀੜ੍ਹੀ ਨੂੰ ਆਜ਼ਾਦੀ ਦੇ ਮੁੱਲ ਦਾ ਅਹਿਸਾਸ ਕਰਵਾਇਆ ਹੈ।

ਸਾਥੀਓ,

ਤੁਹਾਡੀ ਹੀ ਤਰ੍ਹਾਂ ਮੈਂ ਵੀ, ਅੱਜ ਦੀ ਪੀੜ੍ਹੀ ਨੇ ਗੁਲਾਮੀ ਨਹੀਂ ਦੇਖੀ। ਆਜ਼ਾਦੀ ਦੇ ਲਈ ਉਹ ਤੜਪ, ਉਹ ਤਪ ਅਤੇ ਤਿਆਗ ਵੀ ਨਹੀਂ ਦੇਖਿਆ। ਸਾਡੇ ਵਿੱਚੋਂ ਲੋਕ ਤਾਂ ਆਜ਼ਾਦੀ ਦੇ ਬਾਅਦ ਹੀ ਪੈਦਾ ਹੋਏ ਹਨ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ ਜਿਸ ਦਾ ਜਨਮ ਆਜ਼ਾਦੀ ਦੇ ਬਾਅਦ ਹੋਇਆ। ਮੈਨੂੰ ਵੀ ਅੰਮ੍ਰਿਤ ਮਹੋਤਸਵ ਦੇ ਦੌਰਾਨ ਬਹੁਤ ਸਾਰੀਆਂ ਨਵੀਆਂ ਜਾਣਕਾਰੀਆਂ ਮਿਲੀਆਂ. ਕਿੰਨੇ ਹੀ ਆਦਿਵਾਸੀ ਯੋਧਾਵਾਂ ਦੇ ਨਾਮ ਇਸ ਦੌਰਾਨ ਸਾਹਮਣੇ ਆਏ।

ਪੂਰੇ ਦੇਸ਼ ਨੂੰ ਪਤਾ ਚਲਿਆ ਕਿ ਗੁਲਾਮੀ ਦੇ ਲੰਬੇ ਕਾਲਖੰਡ ਵਿੱਚ ਇਕ ਪਲ ਵੀ ਅਜਿਹਾ ਨਹੀਂ ਸੀ ਜਦੋਂ ਆਜ਼ਾਦੀ ਦੇ ਲਈ ਅੰਦੋਲਨ ਨਾ ਹੋਇਆ ਹੋਵੇ। ਕੋਈ ਖੇਤਰ, ਕੋਈ ਵਰਗ ਇਨ੍ਹਾਂ ਅੰਦੋਲਨਾਂ ਤੋਂ ਅਛੂਤਾ ਨਹੀਂ ਸੀ। ਦੂਰਦਰਸ਼ਨ ‘ਤੇ ਜਦੋਂ ਮੈਂ ਸਵਰਾਜ ਸੀਰੀਜ਼ ਦੇਖ ਰਿਹਾ ਸੀ, ਤਦ ਮੇਰੇ ਜੋ ਭਾਵ ਸਨ, ਉਹੀ ਭਾਵ ਮੈਂ ਦੇਸ਼ ਦੇ ਨੌਜਵਾਨਾਂ ਵਿੱਚ ਵੀ ਦੇਖ ਰਿਹਾ ਹਾਂ। ਆਜ਼ਾਦੀ ਦੇ ਅੰਦੋਲਨ ਦੀਆਂ ਅਨੇਕ ਗਾਥਾਵਾਂ ਨੂੰ ਇਸ ਮਹੋਤਸਵ ਨੇ ਉਜਾਗਰ ਕੀਤਾ ਹੈ।

ਸਾਥੀਓ,

ਅੰਮ੍ਰਿਤ ਮਹੋਤਸਵ ਨੂੰ ਪੂਰੇ ਦੇਸ਼ ਨੇ ਜਨ-ਜਨ ਦਾ ਉਤਸਵ ਬਣਾ ਦਿੱਤਾ ਸੀ। ਹਰ ਘਰ ਤਿਰੰਗਾ ਅਭਿਯਾਨ ਦੀ ਸਫ਼ਲਤਾ, ਹਰ ਭਾਰਤੀ ਦੀ ਸਫ਼ਲਤਾ ਹੈ। ਦੇਸ਼ ਦੇ ਕਰੋੜਾਂ ਪਰਿਵਾਰਾਂ ਨੂੰ ਪਹਿਲੀ ਵਾਰ ਇਹ ਅਹਿਸਾਸ ਵੀ ਹੋਇਆ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ, ਉਨ੍ਹਾਂ ਦੇ ਪਿੰਡ ਦਾ ਵੀ ਆਜ਼ਾਦੀ ਵਿੱਚ ਸਰਗਰਮ ਯੋਗਦਾਨ ਸੀ। ਉਸ ਦਾ ਜ਼ਿਕਰ ਭਲੇ ਹੀ ਇਤਿਹਾਸ ਦੀਆਂ ਕਿਤਾਬਾਂ ਵਿੱਚ ਨਹੀਂ ਹੋਇਆ, ਲੇਕਿਨ ਹੁਣ ਉਹ ਪਿੰਡ-ਪਿੰਡ ਵਿੱਚ ਬਣੇ ਸਮਾਰਕਾਂ ਵਿੱਚ, ਸ਼ਿਲਾਲੇਖਾਂ ਵਿੱਚ ਹਮੇਸ਼ਾ ਦੇ ਲਈ ਅੰਕਿਤ ਹੋ ਚੁੱਕਿਆ ਹੈ। ਅੰਮ੍ਰਿਤ ਮਹੋਤਸਵ ਨੇ ਇੱਕ ਪ੍ਰਕਾਰ ਨਾਲ ਇਤਿਹਾਸ ਦੇ ਰਹਿੰਦੇ ਹੋਏ ਪਿਛੋਕੜ ਨੂੰ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਜੋੜ ਦਿੱਤਾ ਹੈ।

ਆਜ਼ਾਦੀ ਦੇ ਅੰਦੋਲਨ ਵਿੱਚ ਸਰਗਰਮ ਰਹੇ ਸੈਨਾਨੀਆਂ ਦਾ ਜ਼ਿਲ੍ਹਾਵਾਰ ਇੱਕ ਬਹੁਤ ਵੱਡੇ ਡੇਟਾਬੇਸ ਵੀ ਤਿਆਰ ਹੋਇਆ ਹੈ। ਅੱਲੂਰੀ ਸੀਤਾਰਾਮ ਰਾਜੂ ਹੋਣ, ਵਰੀਕੁਟੀ ਚੇਨੱਯਾ ਹੋਣ, ਟਾਂਟਯਾ ਭੀਲ ਹੋਣ, ਤਿਰੋਤ ਸਿੰਘ ਹੋਣ ਅਜਿਹੇ ਅਨੇਕ ਯੋਧਿਆਂ ਬਾਰੇ ਪੂਰੇ ਦੇਸ਼ ਨੂੰ ਜਾਣਨ ਦਾ ਅਵਸਰ ਮਿਲਿਆ ਹੈ। ਕਿੱਤੂਰ ਦੀ ਰਾਣੀ ਚੇਨੱਮਾ, ਰਾਣੀ ਗਾਈਦਿੰਲਿਊ, ਰਾਣੀ ਵੇਲੁ ਨਚਿਆਰ, ਮਤੰਗਿਨੀ ਹਾਜਰਾ, ਰਾਣੀ ਲਕਸ਼ਮੀਬਾਈ, ਵੀਰਾਂਗਨਾ ਝਲਕਾਰੀ ਬਾਈ ਤੱਕ, ਦੇਸ਼ ਦੀ ਨਾਰੀਸ਼ਕਤੀ ਨੂੰ ਵੀ ਅੰਮ੍ਰਿਤ ਮਹੋਤਸਵ ਦੇ ਦੌਰਾਨ ਅਸੀਂ ਨਮਨ ਕੀਤਾ।

ਮੇਰੇ ਪਰਿਵਾਰਜਨੋਂ,

ਜਦੋਂ ਨੀਅਤ ਨੇਕ ਹੋਵੇ, ਰਾਸ਼ਟਰ ਪ੍ਰਥਮ ਦੀ ਭਾਵਨਾ ਸਰਬਵਿਆਪੀ ਹੋਵੇ, ਤਾਂ ਨਤੀਜੇ ਉੱਤਮ ਤੋਂ ਉੱਤਮ ਮਿਲਦੇ ਹਨ। ਆਜ਼ਾਦੀ ਕੇ ਇਸੇ ਅੰਮ੍ਰਿਤ ਮਹੋਤਸਵ ਦੇ ਦੌਰਾਨ, ਭਾਰਤ ਨੇ ਇਤਿਹਾਸਿਕ ਉਪਲਬਧੀਆਂ ਵੀ ਹਾਸਲ ਕੀਤੀਆਂ ਹਨ। ਅਸੀਂ ਸਦੀ ਦੇ ਸਭ ਤੋਂ ਵੱਡੇ ਸੰਕਟ, ਕੋਰੋਨਾ ਕਾਲ ਦਾ ਸਫ਼ਲਤਾਪੂਰਵਕ ਮੁਕਾਬਲਾ ਕੀਤਾ। ਇਸੇ ਦੌਰਾਨ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਦਾ ਰੋਡਮੈਪ ਬਣਾਇਆ। ਅੰਮ੍ਰਿਤ ਮਹੋਤਸਵ ਦੇ ਦੌਰਾਨ ਹੀ, ਭਾਰਤ, ਦੁਨੀਆ ਦੀ 5ਵੀਂ ਸਭ ਤੋਂ ਵੱਡੀ ਆਰਥਿਕ ਤਾਕਤ ਬਣਿਆ। ਅੰਮ੍ਰਿਤ ਮਹੋਤਸਵ ਦੇ ਦਰਮਿਆਨ ਹੀ ਦੁਨੀਆ ਵਿੱਚ ਵੱਡੇ-ਵੱਡੇ ਸੰਕਟਾਂ ਦੇ ਬਾਵਜੂਦ, ਸਭ ਤੋਂ ਤੇਜ਼ੀ ਨਾਲ ਵਧਦੀ ਵੱਡੀ ਇਕੌਨੌਮੀ ਬਣਿਆ। ਭਾਰਤ ਨੇ ਚੰਦਰਮਾ ‘ਤੇ ਆਪਣਾ ਚੰਦ੍ਰਯਾਨ ਉਤਾਰਿਆ। ਭਾਰਤ ਨੇ ਇਤਿਹਾਸਿਕ G-20 ਸਮਿਟ ਦਾ ਆਯੋਜਨ ਕੀਤਾ। ਭਾਰਤ ਨੇ ਏਸ਼ੀਅਨ ਖੇਡਾਂ ਅਤੇ ਏਸ਼ੀਅਨ ਪੈਰਾ ਗੇਮਸ ਵਿੱਚ 100 ਮੈਡਲਾਂ ਦਾ ਰਿਕਾਰਡ ਬਣਾਇਆ।

ਅੰਮ੍ਰਿਤ ਮਹੋਤਸਵ ਦੇ ਦੌਰਾਨ ਹੀ, ਭਾਰਤ ਨੂੰ 21ਵੀਂ ਸਦੀ ਦਾ ਨਵਾਂ ਸੰਸਦ ਭਵਨ ਮਿਲਿਆ। ਮਹਿਲਾਵਾਂ ਨੂੰ ਸਸ਼ਕਤ ਕਰਨ ਵਾਲਾ ਇਤਿਹਾਸਿਕ ਨਾਰੀ ਸ਼ਕਤੀ ਵੰਦਨ ਅਧਿਨਿਯਮ ਮਿਲਿਆ। ਭਾਰਤ ਨੇ ਨਿਰਯਾਤ ਦੇ ਨਵੇਂ ਰਿਕਾਰਡ ਬਣਾਏ। ਖੇਤੀਬਾੜੀ ਉਤਪਾਦਨ ਵਿੱਚ ਨਵਾਂ ਰਿਕਾਰਡ ਬਣਾਇਆ। ਇਸੇ ਦੌਰਾਨ ਵੰਦੇ ਭਾਰਤ ਟ੍ਰੇਨਾਂ ਦਾ ਵੀ ਅਭੂਤਪੂਰਵ ਵਿਸਤਾਰ ਹੋਇਆ। ਰੇਲਵੇ ਸਟੇਸ਼ਨਾਂ ਦਾ ਕਾਇਆਕਲਪ ਕਰਨ ਵਾਲਾ, ਅੰਮ੍ਰਿਤ ਭਾਰਤ ਸਟੇਸ਼ਨ ਅਭਿਯਾਨ ਸ਼ੁਰੂ ਹੋਇਆ। ਦੇਸ਼ ਨੂੰ ਪਹਿਲੀ ਰੀਜਨਲ ਰੈਪਿਡ ਟ੍ਰੇਨ, ਨਮੋ ਭਾਰਤ, ਮਿਲਿਆ। ਦੇਸ਼ ਭਰ ਵਿੱਚ 65 ਹਜ਼ਾਰ ਤੋਂ ਅਧਿਕ ਅੰਮ੍ਰਿਤ ਸਰੋਵਰ ਬਣਾਏ ਗਏ। ਭਾਰਤ ਨੇ ਮੇਡ ਇਨ ਇੰਡੀਆ 5G ਲਾਂਚ ਹੋਇਆ ਅਤੇ ਸਭ ਤੋਂ ਤੇਜ਼ੀ ਨਾਲ ਵਿਸਤਾਰ ਵੀ ਹੋਇਆ। ਇਨਫ੍ਰਾਸਟ੍ਰਕਚਰ ਨਿਰਮਾਣ ਦੇ ਲਈ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਵੀ ਇਸੇ ਦੌਰਾਨ ਲਾਂਚ ਹੋਇਆ। ਅਣਗਿਣਤ ਗੱਲਾਂ ਤੁਹਾਡੇ ਸਾਹਮਣੇ ਰੱਖ ਸਕਦਾ ਹਾਂ।

ਮੇਰੇ ਪਰਿਵਾਰਜਨੋਂ,

ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਦੇਸ਼ ਨੇ ਰਾਜਪਥ ਤੋਂ ਕਰਤੱਵਯ ਪਥ ਤੱਕ ਦਾ ਸਫਰ ਵੀ ਪੂਰਾ ਕਰ ਲਿਆ ਹੈ। ਅਸੀਂ ਗੁਲਾਮੀ ਦੇ ਵੀ ਅਨੇਕਾਂ ਪ੍ਰਤੀਕਾਂ ਨੂੰ ਹਟਾਇਆ। ਹੁਣ ਕਰਤੱਵਯ ਪਥ ਦੇ ਇੱਕ ਛੋਰ ‘ਤੇ ਆਜ਼ਾਦ ਹਿੰਦ ਸਰਕਾਰ ਦੇ ਪਹਿਲੇ ਪ੍ਰਧਾਨ ਮੰਤਰੀ, ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਪ੍ਰਤਿਮਾ ਹੈ। ਹੁਣ ਸਾਡੀ ਜਲ ਸੈਨਾ ਦੇ ਕੋਲ ਛੱਤਰਪਤੀ ਵੀਰ ਸ਼ਿਵਾਜੀ ਮਹਾਰਾਜ ਦੀ ਪ੍ਰੇਰਣਾ ਨਾਲ ਨਵਾਂ ਧਵਜ ਹੈ। ਹੁਣ ਅੰਡੇਮਾਨ ਅਤੇ ਨਿਕੋਬਾਰ ਦੇ ਦ੍ਵੀਪਾਂ ਨੂੰ ਸਵਦੇਸ਼ੀ ਨਾਮ ਮਿਲਿਆ ਹੈ।

ਇਸੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਜਨਜਾਤੀਯ ਗੌਰਵ ਦਿਵਸ ਦਾ ਐਲਾਨ ਹੋਇਆ। ਇਸੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਦਾ ਐਲਾਨ ਹੋਇਆ। ਅੰਮ੍ਰਿਤ ਮਹੋਤਸਵ ਦੇ ਦੌਰਾਨ ਹੀ, 14 ਅਗਸਤ ਨੂੰ ਵਿਭਾਜਨ ਵਿਭੀਸ਼ਿਕਾ ਦਿਵਸ ਦੇ ਰੂਪ ਵਿੱਚ ਦੇਸ਼ ਨੂੰ ਯਾਦ ਕਰਵਾਇਆ ਗਿਆ।

ਮੇਰੇ ਪਰਿਵਾਰਜਨੋਂ,

ਸਾਡੇ ਇੱਥੇ ਕਿਹਾ ਜਾਂਦਾ ਹੈ- ਅੰਤ: ਅਸਤਿ ਪ੍ਰਾਰੰਭ: ਯਾਨੀ ਜਿੱਥੋਂ ਅੰਤ ਹੁੰਦਾ ਹੈ, ਉੱਥੋਂ ਕੁਝ ਨਵੇਂ ਦੀ ਸ਼ੁਰੂਆਤ ਵੀ ਹੁੰਦੀ ਹੈ। ਅੰਮ੍ਰਿਤ ਮਹੋਤਸਵ ਦੇ ਸਮਾਪਨ ਦੇ ਨਾਲ ਹੀ ਅੱਜ ਮੇਰਾ ਯੁਵਾ ਭਾਰਤ ਸੰਗਠਨ,  MY Bharat  ਇਸ ਦੀ ਸ਼ੁਰੂਆਤ ਹੋ ਰਹੀ ਹੈ। ਮੇਰਾ ਯੁਵਾ ਭਾਰਤ ਸੰਗਠਨ, MY ਭਾਰਤ ਸੰਗਠਨ, ਭਾਰਤ ਦੀ ਯੁਵਾ ਸ਼ਕਤੀ ਦਾ ਉਦੇਸ਼ ਹੈ। ਇਹ ਦੇਸ਼ ਦੇ ਹਰ ਯੁਵਾ ਨੂੰ, ਇੱਕ ਮੰਚ, ਇੱਕ ਪਲੈਟਫਾਰਮ ‘ਤੇ ਲਿਆਉਣ ਦਾ ਬਹੁਤ ਵੱਡਾ ਮਾਧਿਅਮ ਬਣੇਗਾ। ਇਹ ਦੇਸ਼ ਦੇ ਨੌਜਵਾਨਾਂ ਦੀ ਰਾਸ਼ਟਰ ਨਿਰਮਾਣ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਸੁਨਿਸ਼ਚਿਤ ਕਰੇਗਾ। ਨੌਜਵਾਨਾਂ ਦੇ ਲਈ ਜੋ ਅਲੱਗ-ਅਲੱਗ ਪ੍ਰੋਗਰਾਮ ਚਲਦੇ ਹਨ, ਉਹ ਸਾਰੇ ਇਸ ਵਿੱਚ ਸਮਾਹਿਤ ਹੋਣਗੇ। ਅੱਜ MY Bharat ਦੀ ਵੈਬਸਾਈਟ ਵੀ ਸ਼ੁਰੂ ਹੋ ਗਈ ਹੈ। ਮੈਂ ਅੱਜ ਦੇ ਨੌਜਵਾਨਾਂ ਨੂੰ ਕਹਾਂਗਾ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਇਸ ਨਾਲ ਜੁੜੋ। ਭਾਰਤ ਨੂੰ ਨਵੀਂ ਊਰਜਾ ਨਾਲ ਭਰੋ, ਭਾਰਤ ਨੂੰ ਅੱਗੇ ਲੈ ਜਾਣ ਦਾ ਸੰਕਲਪ ਕਰੋ, ਪੁਰੂਸ਼ਾਰਥ ਕਰੋ, ਪਰਾਕ੍ਰਮ ਕਰੋ ਅਤੇ ਸਿੱਧੀ ਨੂੰ ਹਾਸਲ ਕਰਕੇ ਰਹੋ।

ਸਾਥੀਓ,

ਭਾਰਤ ਦੀ ਆਜ਼ਾਦੀ, ਸਾਡੇ ਸਾਂਝਾ ਸੰਕਲਪਾਂ ਦੀ ਸਿੱਧੀ ਹੈ। ਸਾਨੂੰ ਮਿਲ ਕੇ ਇਸ ਦੀ ਨਿਰੰਤਰ ਰੱਖਿਆ ਕਰਦੀ ਹੈ। ਸਾਨੂੰ 2047 ਤੱਕ ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਵੇਗਾ, ਤਦ ਤੱਕ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣਾ ਹੈ। ਆਜ਼ਾਦੀ ਦੇ 100 ਸਾਲ ਪੂਰੇ ਹੋਣ ‘ਤੇ ਦੇਸ਼ ਅੱਜ ਦੇ ਇਸ ਵਿਸ਼ੇਸ਼ ਦਿਵਸ ਨੂੰ ਯਾਦ ਕਰੇਗਾ। ਅਸੀਂ ਜੋ ਸੰਕਲਪ ਲਿਆ, ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜੋ ਵਾਅਦੇ ਕੀਤੇ, ਉਸ ਨੂੰ ਅਸੀਂ ਪੂਰਾ ਕਰਨਾ ਹੀ ਹੋਵੇਗਾ। ਇਸ ਲਈ ਸਾਨੂੰ ਆਪਣੇ ਪ੍ਰਯਤਨ ਤੇਜ਼ ਕਰਨੇ ਹਨ। ਵਿਕਸਿਤ ਦੇਸ਼ ਦਾ ਲਕਸ਼ ਹਾਸਲ ਕਰਨ ਦੇ ਲਈ ਹਰ ਭਾਰਤੀ ਦਾ ਯੋਗਦਨ ਬਹੁਤ ਮਹੱਤਵਪੂਰਨ ਹੈ।

ਆਓ, ਅਸੀਂ ਮਿਲ ਕੇ ਅੰਮ੍ਰਿਤ ਮਹੋਤਸਵ ਦੇ ਇਸ ਸਮਾਪਨ ਨਾਲ ਵਿਕਸਿਤ ਭਾਰਤ ਦੇ ਅੰਮ੍ਰਿਤਕਾਲ ਦੀ ਇੱਕ ਨਵੀਂ ਯਾਤਰਾ ਸ਼ੁਰੂ ਕਰੀਏ। ਸੁਪਨਿਆਂ ਨੂੰ ਸੰਕਲਪ ਬਣਾਈਏ, ਸੰਕਲਪ ਨੂੰ ਮਿਹਨਤ ਦਾ ਵਿਸ਼ਾ ਕਰੀਏ, ਸਿੱਧੀ 2047 ਵਿੱਚ ਪ੍ਰਾਪਤ ਕਰਕੇ ਹੀ ਰੁਕਾਂਗੇ। ਆਓ ਨੌਜਵਾਨ, ਇਸੇ ਸੰਕਲਪ ਦੇ ਨਾਲ ਚਲ ਪਵੇ।

ਮੇਰੇ ਨਾਲ ਬੋਲੇ, ਅਤੇ ਅੱਜ ਇਹ My ਭਾਰਤ ਸੰਗਠਨ ਦੀ ਸ਼ੁਰੂਆਤ ਦੇ ਆਨੰਦ ਵਿੱਚ ਮੈਂ ਆਪ ਸਭ ਨੂੰ ਕਹਿੰਦਾ ਹਾਂ ਆਪਣਾ ਮੋਬਾਈਲ ਫੋਨ ਕੱਢੋ, ਉਸ ਦੀ ਫਲੈਸ਼ ਚਾਲੂ ਕਰੋ। ਚਾਰੋਂ ਤਰਫ਼ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦਾ ਇਹ ਨਵਾਂ ਰੰਗ ਵੀ, ਇਹ ਨਵੀਂ ਉਮੰਗ ਵੀ, ਇਹ ਨਵਾਂ ਅਵਸਰ ਵੀ, ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ – ਜੈ !

ਭਾਰਤ ਮਾਤਾ ਕੀ – ਜੈ !

ਵੰਦੇ – ਮਾਤਰਮ !

ਵੰਦੇ – ਮਾਤਰਮ !

ਵੰਦੇ – ਮਾਤਰਮ !

ਬਹੁਤ-ਬਹੁਤ ਧੰਨਵਾਦ।

*****

 ਡੀਐੱਸ/ਵੀਜੇ/ਐੱਨਐੱਸ



(Release ID: 1973646) Visitor Counter : 64