ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰਾਲੇ ਦੇ ਅਧਿਕਾਰੀਆਂ ਨੇ ਰਾਸ਼ਟਰੀ ਏਕਤਾ ਦਿਵਸ ਦੇ ਅਵਸਰ ‘ਤੇ ਰਨ ਫਾਰ ਯੂਨਿਟੀ ਵਿੱਚ ਹਿੱਸਾ ਲਿਆ


‘ਸਰਦਾਰ’ ਵੱਲਭ ਭਾਈ ਪਟੇਲ ਦੇ ਸਨਮਾਨ ਵਿੱਚ ਸਾਰਿਆਂ ਨੂੰ ਰਾਸ਼ਟਰੀ ਏਕਤਾ ਦਿਵਸ ਮਨਾਉਣਾ ਚਾਹੀਦਾ ਹੈ: ਕੇਂਦਰੀ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ

Posted On: 31 OCT 2023 12:42PM by PIB Chandigarh

ਲੌਹ ਪੁਰਸ਼ ‘ਸਰਦਾਰ’ ਵੱਲਭ ਭਾਈ ਪਟੇਲ ਦੀ ਜਯੰਤੀ ‘ਤੇ ਰਾਸ਼ਟਰੀ ਏਕਤਾ ਦਿਵਸ ਮਨਾਏ ਜਾਣ ਦੇ ਦਰਮਿਆਨ ਅੱਜ ਬਿਜਲੀ ਮੰਤਰਾਲੇ ਵੱਲੋਂ ਰਨ ਫਾਰ ਯੂਨਿਟੀ ਦਾ ਆਯੋਜਨ ਕੀਤਾ ਗਿਆ। ਦਿੱਗਜ ਨੇਤਾ ਦੀ 148ਵੀਂ ਜਯੰਤੀ ਦੇ ਅਵਸਰ ’ਤੇ ਅੱਜ ਨਵੀਂ ਦਿੱਲੀ ਦੇ ਜਵਾਹਰਲਾਲ ਨੇਹਰੂ ਸਟੇਡੀਅਮ ਵਿੱਚ ਕੇਂਦਰੀ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਏਕਤਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਬਾਅਦ ਵਿੱਚ ਮੀਡੀਆ ਅਤੇ ਬਿਜਲੀ ਮੰਤਰਾਲੇ ਅਤੇ ਉਸ ਦੇ ਤਹਿਤ ਆਉਣ ਵਾਲੇ ਸੰਗਠਨਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸਿੰਘ ਨੇ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਰਿਆਸਤਾਂ ਦੇ ਭਾਰਤ ਵਿੱਚ ਰਲਵੇਂ ਅਤੇ ਏਕੀਕਰਣ ਵਿੱਚ ਲੀਡਰਸ਼ਿਪ ਭੂਮਿਕਾ ਨਿਭਾਉਣ ਵਾਲੇ ‘ਸਰਦਾਰ ਵੱਲਭ ਭਾਈ ਪਟੇਲ ਦੇ ਸਨਮਾਨ ਵਿੱਚ ਹਰੇਕ ਭਾਰਤੀ ਨਾਗਰਿਕ ਨੂੰ ਰਾਸ਼ਟਰੀ ਏਕਤਾ ਦਿਵਸ ਮਨਾਉਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ, ਸ਼੍ਰੀ ਸਿੰਘ ਨੇ ਬਿਜਲੀ ਮੰਤਰਾਲੇ ਅਤੇ ਇਸ ਦੇ ਤਹਿਤ ਆਉਣ ਵਾਲੇ ਸੰਗਠਨਾਂ ਦੇ ਅਧਿਕਾਰੀਆਂ ਨੂੰ ਸਤਿਆਨਿਸ਼ਠਾ ਦੀ ਸਹੁੰ ਚੁਕਾਈ।

Also read: Sardar Vallabhbhai Patel: The Man Who United the Nation (by Research Unit, PIB)

***

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 1973387) Visitor Counter : 86