ਗ੍ਰਹਿ ਮੰਤਰਾਲਾ
ਸਾਲ 2023 ਦੇ ਲਈ ਕੇਂਦਰੀ ਗ੍ਰਹਿ ਮੰਤਰੀ ਦਾ “ਵਿਸ਼ੇਸ਼ ਆਪਰੇਸ਼ਨ ਮੈਡਲ” 4 ਵਿਸ਼ੇਸ਼ ਅਭਿਯਾਨਾਂ ਦੇ ਲਈ ਪ੍ਰਦਾਨ ਕੀਤਾ ਗਿਆ
Posted On:
31 OCT 2023 11:26AM by PIB Chandigarh
ਸਾਲ 2023 ਦੇ ਲਈ “ਕੇਂਦਰੀ ਗ੍ਰਹਿ ਮੰਤਰੀ ਦਾ ਵਿਸ਼ੇਸ਼ ਆਪਰੇਸ਼ਨ ਮੈਡਲ” 4 ਵਿਸ਼ੇਸ਼ ਅਭਿਯਾਨਾਂ ਦੇ ਲਈ ਪ੍ਰਦਾਨ ਕੀਤਾ ਗਿਆ ਹੈ। ਇਸ ਮੈਡਲ ਦਾ ਗਠਨ 2018 ਵਿੱਚ ਉੱਚ ਪੱਧਰ ਦੀ ਯੋਜਨਾ ਦੇ ਰਾਹੀਂ ਸੰਚਾਲਿਤਾ ਅਭਿਯਾਨਾਂ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਕੀਤਾ ਗਿਆ ਸੀ ਜਿਨ੍ਹਾਂ ਦਾ ਦੇਸ਼/ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੁਰੱਖਿਆ ਦੇ ਲਈ ਬਹੁਤ ਮਹੱਤਵ ਹੁੰਦਾ ਹੈ ਅਤੇ ਇਸ ਦਾ ਸਮਾਜ ਦੇ ਵਿਆਪਕ ਵਰਗਾਂ ਦੀ ਸੁਰੱਖਿਆ ‘ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ।
ਇਹ ਪੁਰਸਕਾਰ ਆਤੰਕਵਾਦ ਵਿਰੋਧੀ, ਸੀਮਾ ਕਾਰਵਾਈ, ਹਥਿਆਰ ਨਿਯਤੰਰਣ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ ਅਤੇ ਬਚਾਅ ਕਾਰਜਾਂ ਜਿਹੇ ਖੇਤਰਾਂ ਵਿੱਚ ਵਿਸ਼ੇਸ਼ ਅਭਿਯਾਨ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ। ਹਰ ਸਾਲ 31 ਅਕਤੂਬਰ ਨੂੰ ਇਸ ਦਾ ਐਲਾਨ ਕੀਤਾ ਜਾਂਦਾ ਹੈ। ਇੱਕ ਸਾਲ ਵਿੱਚ, ਆਮਤੌਰ ‘ਤੇ ਪੁਰਸਕਾਰ ਦੇ ਲਈ 3 ਵਿਸ਼ੇਸ਼ ਅਭਿਯਾਨਾਂ ‘ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਅਸਧਾਰਣ ਸਥਿਤੀਆਂ ਵਿੱਚ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪੁਲਿਸ ਨੂੰ ਪ੍ਰੋਤਸਾਹਿਤ ਕਰਨ ਦੇ ਲਈ 5 ਵਿਸ਼ੇਸ਼ ਅਭਿਯਾਨਾਂ ਤੱਕ ਦੇ ਲਈ ਪੁਰਸਕਾਰ ਪ੍ਰਦਾਨ ਕੀਤੇ ਜਾ ਸਕਦੇ ਹਨ।
ਪੁਰਸਕਾਰ ਜੇਤੂਆਂ ਦੀ ਸੂਚੀ ਦੇ ਲਈ ਇੱਥੇ ਕਲਿੱਕ ਕਰੋ
*** *** *** ***
ਆਰਕੇ/ਏਵਾਈ/ਪੀਆਰ
(Release ID: 1973340)
Visitor Counter : 105
Read this release in:
Tamil
,
Telugu
,
Malayalam
,
Assamese
,
Kannada
,
English
,
Urdu
,
Hindi
,
Marathi
,
Manipuri
,
Gujarati