ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਸ਼੍ਰੀ ਸਦਗੁਰੂ ਸੇਵਾ ਸੰਘ ਟ੍ਰਸਟ ਦੇ ਵਿਭਿੰਨ ਪ੍ਰੋਗਰਾਮਸ ਵਿੱਚ ਹਿੱਸਾ ਲਿਆ


ਰਘੁਬੀਰ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ

ਜਾਨਕੀਕੁੰਡ ਚਿਕਿਤਸਾਲਯ ਦੀ ਨਵੀਂ ਸ਼ਾਖਾ ਦਾ ਉਦਘਾਟਨ ਕੀਤਾ

प्रविष्टि तिथि: 27 OCT 2023 7:57PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਸਦਗੁਰੂ ਸੇਵਾ ਸੰਘ ਟ੍ਰਸਟ ਮੱਧ ਪ੍ਰਦੇਸ਼ ਦੇ ਚਿਤ੍ਰਕੂਟ ਵਿੱਚ ਵਿਭਿੰਨ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਰਘੁਵੀਰ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕੀਤੇ ਅਤੇ ਪਰਮ ਪੂਜਯ ਰਣਛੋੜਦਾਸ ਜੀ ਮਹਾਰਾਜ ਦੀ ਪ੍ਰਤਿਮਾ ‘ਤੇ ਪੁਸ਼ਪਾਂਜਲੀ ਅਰਪਿਤ ਕੀਤੀ। ਉਸ ਦੇ ਬਾਅਦ ਉਹ ਸ਼੍ਰੀ ਰਾਮ ਸੰਸਕ੍ਰਿਤ ਮਹਾਵਿਦਿਆਲਯ ਗਏ ਜਿੱਥੇ ਗੁਰੂਕੁਲ ਦੀਆਂ ਗਤੀਵਿਧੀਆਂ ਨੂੰ ਦਰਸਾਉਣ ਵਾਲੀ ਗੈਲਰੀ ਨੂੰ ਦੇਖਿਆ। ਉਸ ਦੇ ਬਾਅਦ ਪ੍ਰਧਾਨ ਮੰਤਰੀ ਸਦਗੁਰੂ ਨੇਤ੍ਰ ਚਿਕਿਤਸਾਲਯ ਵੀ ਗਏ ਅਤੇ ਉੱਥੇ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਪੈਦਲ ਹੀ ਅੱਗੇ ਵਧਦੇ ਹੋਏ ਸਦਗੁਰੂ ਮੈਡੀਸਿਟੀ ਦੇ ਮਾਡਲ ਨੂੰ ਵੀ ਦੇਖਿਆ।

 

ਉਸ ਦੇ ਬਾਅਦ, ਪ੍ਰਧਾਨ ਮੰਤਰੀ ਜਾਨਕੀਕੁੰਡ ਚਿਕਿਤਸਾਲਯ ਗਏ ਅਤੇ ਉਸ ਦੇ ਨਵੇਂ ਵਿੰਗ ਦਾ ਉਦਘਾਟਨ ਕੀਤਾ। ਬਾਅਦ ਵਿੱਚ ਉਨ੍ਹਾਂ ਨੇ ਸਵਰਗੀਯ ਸ਼੍ਰੀ ਅਰਵਿੰਦ ਭਾਈ ਮਫਤਲਾਲ ਦੀ ਸਮਾਧੀ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਅਰਪਿਤ ਕੀਤੀ।

ਪ੍ਰਧਾਨ ਮੰਤਰੀ ਦੇ ਨਾਲ ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਰਾਜਪਾਲ, ਸ਼੍ਰੀ ਮੰਗੂਭਾਈ ਪਟੇਲ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੀ ਸਨ।

*****

ਡੀਐੱਸ/ਟੀਐੱਸ


(रिलीज़ आईडी: 1972466) आगंतुक पटल : 142
इस विज्ञप्ति को इन भाषाओं में पढ़ें: Kannada , English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Malayalam