ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ


ਇੱਕ ਸਿਹਤਮੰਦ ਵਾਤਾਵਰਣ ਪ੍ਰਣਾਲੀ ਲਈ ਸਮੁੰਦਰ ਵਿੱਚ ਵਧੇਰੇ ਲਚੀਲੀਆਂ ਅਤੇ ਗ੍ਰੀਨਰ ਪ੍ਰੈਕਟਿਸਾਂ ਜ਼ਰੂਰੀ ਹਨ: ਰਾਸ਼ਟਰਪਤੀ ਮੁਰਮੂ

Posted On: 27 OCT 2023 12:38PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਅਕਤੂਬਰ, 2023) ਚੇਨਈ, ਤਮਿਲ ਨਾਡੂ ਵਿਖੇ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੀ 8ਵੀਂ ਕਨਵੋਕੇਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਸੰਬੋਧਨ ਕੀਤਾ। 

 

ਇਸ ਮੌਕੇ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ 7,500 ਕਿਲੋਮੀਟਰ ਲੰਬੀ ਸਮੁੰਦਰੀ ਤਟ ਰੇਖਾ ਅਤੇ 1,382 ਸਮੁੰਦਰੀ ਟਾਪੂਆਂ ਨਾਲ ਭਾਰਤ ਦੀ ਸਮੁੰਦਰੀ ਸਥਿਤੀ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਕੋਲ ਮਹੱਤਵਪੂਰਨ ਸਮੁੰਦਰੀ ਵਪਾਰ ਮਾਰਗਾਂ 'ਤੇ ਰਣਨੀਤਕ ਸਥਿਤੀ ਤੋਂ ਇਲਾਵਾ 14,500 ਕਿਲੋਮੀਟਰ ਸੰਭਾਵੀ ਜਲ ਮਾਰਗ ਹਨ। ਦੇਸ਼ ਦਾ ਸਮੁੰਦਰੀ ਖੇਤਰ ਇਸ ਦੇ ਵਪਾਰ ਅਤੇ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਦੇਸ਼ ਦੇ ਵਪਾਰ ਦਾ 95 ਪ੍ਰਤੀਸ਼ਤ ਭਾਗ ਮਾਤਰਾ ਵਿੱਚ ਅਤੇ ਮੁੱਲ ਦੁਆਰਾ 65 ਪ੍ਰਤੀਸ਼ਤ ਸਮੁੰਦਰੀ ਟਰਾਂਸਪੋਰਟ ਦੁਆਰਾ ਕੀਤਾ ਜਾਂਦਾ ਹੈ। ਤਟਵਰਤੀ ਅਰਥਵਿਵਸਥਾ 4 ਮਿਲੀਅਨ ਤੋਂ ਵੱਧ ਮਛੇਰਿਆਂ ਦਾ ਸਮਰਥਨ ਕਰਦੀ ਹੈ ਅਤੇ ਭਾਰਤ ਲਗਭਗ 2,50,000 ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੇ ਬੇੜੇ ਦੇ ਨਾਲ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਮੱਛੀ ਉਤਪਾਦਕ ਦੇਸ਼ ਹੈ। 

 

ਰਾਸ਼ਟਰਪਤੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਅਸੀਂ ਇਸ ਸੈਕਟਰ ਦੀ ਸਮਰੱਥਾ ਦਾ ਪੂਰੀ ਤਰ੍ਹਾਂ ਲਾਭ ਉਠਾ ਸਕੀਏ, ਸਾਨੂੰ ਕਈ ਚੁਣੌਤੀਆਂ ਨੂੰ ਪਾਰ ਕਰਨਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਗਹਿਰਾਈ ਦੀਆਂ ਪਾਬੰਦੀਆਂ ਕਾਰਨ ਬਹੁਤ ਸਾਰੇ ਕੰਟੇਨਰ ਸਮੁੰਦਰੀ ਜਹਾਜ਼ਾਂ ਨੂੰ ਨਜ਼ਦੀਕੀ ਵਿਦੇਸ਼ੀ ਬੰਦਰਗਾਹਾਂ ਵੱਲ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਪਾਰੀ ਅਤੇ ਸਿਵਲ ਸ਼ਿਪ ਬਿਲਡਿੰਗ ਉਦਯੋਗ ਵਿੱਚ, ਸਾਨੂੰ ਦਕਸ਼ਤਾ, ਪ੍ਰਭਾਵਸ਼ੀਲਤਾ ਅਤੇ ਮੁਕਾਬਲੇਬਾਜ਼ੀ ਦੇ ਉੱਚੇਰੇ ਮਾਪਦੰਡਾਂ ਲਈ ਲਕਸ਼ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਉਜਾਗਰ ਕੀਤਾ ਕਿ ਭਾਰਤੀ ਬੰਦਰਗਾਹਾਂ ਦੀ ਸੰਚਾਲਨ ਦਕਸ਼ਤਾ ਅਤੇ ਟਰਨਅਰਾਊਂਡ ਟਾਈਮ ਨੂੰ ਗਲੋਬਲ ਔਸਤ ਮਾਪਦੰਡਾਂ ਨਾਲ ਮੇਲ ਕਰਨ ਦੀ ਜ਼ਰੂਰਤ  ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਗਲੇ ਪੱਧਰ ਤੱਕ ਗ੍ਰੈਜੂਏਟ ਹੋਣ ਤੋਂ ਪਹਿਲਾਂ ਭਾਰਤੀ ਬੰਦਰਗਾਹਾਂ ਨੂੰ ਢਾਂਚਾਗਤ ਅਤੇ ਸੰਚਾਲਨ ਚੁਣੌਤੀਆਂ ਨੂੰ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਗਰਮਾਲਾ ਪ੍ਰੋਗਰਾਮ "ਬੰਦਰਗਾਹ ਵਿਕਾਸ" ਤੋਂ "ਪੋਰਟ-ਅਗਵਾਈ ਵਾਲੇ ਵਿਕਾਸ" ਵੱਲ ਇੱਕ ਮਹੱਤਵਪੂਰਨ ਕਦਮ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸਮੇਂ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਜਲਵਾਯੂ ਸੰਕਟ ਹੈ ਜਿਸ ਵਿੱਚ ਵਧਦਾ ਤਾਪਮਾਨ ਅਤੇ ਸਮੁੰਦਰ ਦਾ ਪੱਧਰ ਸ਼ਾਮਲ ਹੈ। ਜਲਵਾਯੂ ਪਰਿਵਰਤਨ ਅਤੇ ਇਸ ਨੂੰ ਘੱਟ ਕਰਨ ਦੇ ਅਨੁਕੂਲ ਹੋਣ ਲਈ ਸਮੁੰਦਰੀ ਖੇਤਰ ਨੂੰ ਚੁਸਤ, ਕਿਰਿਆਸ਼ੀਲ ਅਤੇ ਤੇਜ਼ ਹੋਣ ਦੀ ਜ਼ਰੂਰਤ  ਹੈ, ਜੋ ਕਿ ਖਾਸ ਤੌਰ 'ਤੇ ਕਮਜ਼ੋਰ ਭਾਈਚਾਰਿਆਂ ਵਿੱਚ ਆਜੀਵਕਾ ਵਿੱਚ ਵਿਘਨ ਪਾਉਣ ਦਾ ਖ਼ਤਰਾ ਹੈ।

 

ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਨਾ ਸਿਰਫ ਪ੍ਰੋਫੈਸ਼ਨਲ ਜ਼ਿੰਮੇਵਾਰੀ ਹੁੰਦੀ ਹੈ, ਬਲਕਿ ਵਾਤਾਵਰਣ ਅਤੇ ਵਾਤਾਵਰਣ ਦੀ ਸਿਹਤ ਪ੍ਰਤੀ ਵੀ ਜ਼ਿੰਮੇਵਾਰੀ ਹੁੰਦੀ ਹੈ। ਸ਼ਿਪਿੰਗ ਸਮੇਤ ਸਮੁੰਦਰੀ ਸਬੰਧਿਤ ਗਤੀਵਿਧੀਆਂ ਦਾ ਟਿਕਾਊ ਅਤੇ ਦਕਸ਼ ਹੋਣਾ ਸਮੇਂ ਦੀ ਜ਼ਰੂਰਤ  ਹੈ। ਇੱਕ ਸਿਹਤਮੰਦ ਈਕੋਸਿਸਟਮ ਲਈ ਸਮੁੰਦਰ ਵਿੱਚ ਵਧੇਰੇ ਲਚੀਲੀਆਂ ਅਤੇ ਗ੍ਰੀਨਰ ਪ੍ਰਥਾਵਾਂ ਵੀ ਜ਼ਰੂਰੀ ਹਨ। 

 

ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਸਭ ਤੋਂ ਯੁਵਾ ਹੋਣ ਦੇ ਬਾਵਜੂਦ ਭਾਰਤੀ ਮੈਰੀਟਾਈਮ ਯੂਨੀਵਰਸਿਟੀ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਇਸ ਵਿੱਚ ਸਮੁੰਦਰੀ ਕਾਨੂੰਨ, ਸਮੁੰਦਰੀ ਪ੍ਰਸ਼ਾਸਨ (ocean governance) ਅਤੇ ਸਮੁੰਦਰੀ ਵਿਗਿਆਨ ਜਿਹੇ ਸਹਿਯੋਗੀ ਵਿਸ਼ਿਆਂ ਵਿੱਚ ਆਪਣੀ ਮੁਹਾਰਤ ਦਾ ਵਿਸਤਾਰ ਕਰਦੇ ਹੋਏ, ਸਮੁੰਦਰੀ ਸਿੱਖਿਆ, ਖੋਜ, ਟ੍ਰੇਨਿੰਗ, ਅਕਾਦਮਿਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਸਮਰੱਥਾ ਨਿਰਮਾਣ ਲਈ ਗਲੋਬਲ ਪੱਧਰ 'ਤੇ ਉੱਤਕ੍ਰਿਸ਼ਟਤਾ ਦੇ ਕੇਂਦਰ ਵਜੋਂ ਚਮਕਣ ਦੀ ਸਮਰੱਥਾ ਹੈ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

Please click here to see the President's Speech

 

 ******


ਡੀਐੱਸ/ਬੀਐੱਮ


(Release ID: 1972080) Visitor Counter : 85