ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ 'ਤੇ ਰਾਸ਼ਟਰੀ ਪ੍ਰੋਗਰਾਮ ਕੱਲ੍ਹ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ
ਮਾਤ੍ਰਿਤਵ ਨੂੰ ਸਲਾਮ: ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ
ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ 'ਪੀਐੱਮਐੱਮਵੀਵਾਈ 'ਤੇ ਯੂਜ਼ਰ ਮੈਨੂਅਲ’ ਦੀ ਰਿਲੀਜ਼, 'ਨਵਾਂ ਪੋਰਟਲ ਅਤੇ ਮੋਬਾਈਲ ਐਪ' ਦਾ ਲਾਂਚ ਅਤੇ ਦੇਸ਼ ਭਰ ਦੇ ਲਾਭਪਾਤਰੀਆਂ ਲਈ 'ਡਾਇਰੈਕਟ ਬੈਨੀਫਿਟ ਟ੍ਰਾਂਸਫ਼ਰ (ਡੀਬੀਟੀ)' ਅਤੇ ਪੀਐੱਮਐੱਮਵੀਵਾਈ ਵਿੱਚ ਦੂਜੀ ਬੇਟੀ ਦੇ ਲਈ ਪਹਿਲੀ ਵਾਰ ਲਾਭ ਜਾਰੀ ਕਰਨਾ ਹੈ
Posted On:
26 OCT 2023 11:44AM by PIB Chandigarh
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) 'ਤੇ ਰਾਸ਼ਟਰੀ ਸਮਾਗਮ ਕੱਲ੍ਹ (27 ਅਕਤੂਬਰ 2023) ਯਸ਼ਵੰਤਰਾਓ ਚਵਾਨ ਕੇਂਦਰ, ਮੁੰਬਈ, ਮਹਾਰਾਸ਼ਟਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਸਮਾਗਮ ਨੂੰ ਦੋ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ। ਇਸ ਦੀ ਸ਼ੁਰੂਆਤ ਵਰਕਸ਼ਾਪ ਸੈਸ਼ਨ ਨਾਲ ਹੋਵੇਗੀ ਅਤੇ ਉਸ ਪਿੱਛੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸੰਭਾਜੀ ਸ਼ਿੰਦੇ ਅਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਘੱਟ ਗਿਣਤੀ ਮਾਮਲਿਆਂ ਦੀ ਕੇਂਦਰੀ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਇਰਾਨੀ ਦੀ ਪ੍ਰਧਾਨਗੀ ਹੇਠ ਉਦਘਾਟਨ ਸੈਸ਼ਨ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਅਤੇ ਆਯੂਸ਼ ਰਾਜ ਮੰਤਰੀ ਡਾ. ਮੁੰਜਪਾਰਾ ਮਹਿੰਦਰਭਾਈ, ਮਹਾਰਾਸ਼ਟਰ ਸਰਕਾਰ ਦੇ ਜਨ ਸਿਹਤ ਵਿਭਾਗ ਦੇ ਮੰਤਰੀ ਸ਼੍ਰੀ ਤਾਨਾਜੀ ਸਾਵੰਤ, ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਮਹਾਰਾਸ਼ਟਰ ਸਰਕਾਰ, ਸੁਸ਼੍ਰੀ ਅਦਿਤੀ ਸੁਨੀਲ ਤਟਕਰੇ, ਵਿਧਾਨ ਸਭਾ ਦੇ ਮੈਂਬਰ ਸ਼੍ਰੀ ਆਸ਼ੀਸ਼ ਸ਼ੇਲਾਰ ਭਾਰਤ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਅਤੇ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਲੇਡੀ ਸੁਪਰਵਾਈਜ਼ਰਾਂ, ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਸਮੇਤ ਫਰੰਟਲਾਈਨ ਕਾਰਜਕਰਤਾ ਵੀ ਸ਼ਾਮਲ ਹੋਣਗੇ।
ਇਹ ਸਮਾਗਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਦੇ ਮਹੱਤਵਪੂਰਨ ਪਹਿਲੂਆਂ ਅਤੇ ਪ੍ਰਾਪਤੀਆਂ, ਇਸਦੀ ਯਾਤਰਾ ਅਤੇ ਪੀਐੱਮਐੱਮਵੀਵਾਈ ਪੋਰਟਲ ਅਤੇ ਮੋਬਾਈਲ ਐਪ ਦੀਆਂ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰੇਗਾ। 'ਡਿਜੀਟਲ ਇੰਡੀਆ', 'ਮੇਕ ਇਨ ਇੰਡੀਆ' ਅਤੇ 'ਆਤਮਨਿਰਭਰ ਭਾਰਤ' ਨੂੰ ਉਤਸ਼ਾਹਿਤ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ, ਇੱਕ ਨਵਾਂ ਪੀਐੱਮਐੱਮਵੀਵਾਈ ਪੋਰਟਲ (ਪੀਐੱਮਐੱਮਵੀਵਾਈਸੌਫਟ ਐੱਮਆਈਐੱਸ-PMMVYSoft MIS) ਵਿਕਸਿਤ ਕੀਤਾ ਗਿਆ ਹੈ। ਇਸ ਪੋਰਟਲ ਵਿੱਚ ਯੋਗ ਲਾਭਪਾਤਰੀਆਂ ਦੀ ਸਹੀ ਤਸਦੀਕ ਲਈ ਯੂਆਈਡੀਏਆਈ ਰਾਹੀਂ 'ਆਨਲਾਈਨ ਅਤੇ ਫੇਸ ਪ੍ਰਮਾਣੀਕਰਨ ਤਕਨਾਲੋਜੀ' ਵਰਗੀਆਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇਸ ਵਿੱਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਨਿਰਵਿਘਨ ਫੰਡ ਟ੍ਰਾਂਸਫਰ ਨੂੰ ਯਕੀਨੀ ਬਣਾਉਣ ਲਈ ਲਾਭਪਾਤਰੀ ਬੈਂਕ ਖਾਤਿਆਂ ਦੀ ਐੱਨਪੀਸੀਆਈ ਵੈਰੀਫਿਕੇਸ਼ਨ ਵੀ ਸ਼ਾਮਲ ਹੈ।ਇਸ ਤੋਂ ਇਲਾਵਾ, ਇਸ ਪੋਰਟਲ ਰਾਹੀਂ ਲਾਭਪਾਤਰੀਆਂ ਅਤੇ ਆਂਗਣਵਾੜੀ/ਆਸ਼ਾ ਵਰਕਰਾਂ ਲਈ ਸਿੱਧੇ ਰਜਿਸਟਰ ਕਰਨ ਲਈ ਕਾਗਜ਼ ਰਹਿਤ ਆਨਲਾਈਨ ਰਜਿਸਟ੍ਰੇਸ਼ਨ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ।
ਇਸ ਸਮਾਗਮ ਵਿੱਚ ਨਵੇਂ ਪੀਐੱਮਐੱਮਵੀਵਾਈ ਪੋਰਟਲ (PMMVYsoft MIS) ਲਈ ਨਾਗਰਿਕਾਂ, ਫੀਲਡ ਫੰਕਸ਼ਨਰੀਆਂ, ਸੁਪਰਵਾਈਜ਼ਰਾਂ, ਪ੍ਰਵਾਨਗੀ ਅਧਿਕਾਰੀਆਂ, ਜ਼ਿਲ੍ਹਾ ਨੋਡਲ ਅਫਸਰਾਂ ਅਤੇ ਰਾਜ ਨੋਡਲ ਅਫਸਰਾਂ ਸਮੇਤ ਵੱਖ-ਵੱਖ ਹਿਤਧਾਰਕਾਂ ਲਈ ਇੱਕ ਵਿਆਪਕ ਉਪਭੋਗਤਾ ਮੈਨੂਅਲ ਜਾਰੀ ਕਰਨਾ ਵੀ ਸ਼ਾਮਲ ਹੋਵੇਗਾ।
ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) 1 ਜਨਵਰੀ 2017 ਨੂੰ ਸ਼ੁਰੂ ਕੀਤੀ ਗਈ ਸੀ। ਇਸ ਨੂੰ ਪੀਐੱਮਐੱਮਵੀਵਾਈ 2.0 ਦੇ ਰੂਪ ਵਿੱਚ ਅਤੇ 1 ਅਪ੍ਰੈਲ 2022 ਨੂੰ ਮਿਸ਼ਨ ਸ਼ਕਤੀ ਦੇ ਇੱਕ ਹਿੱਸੇ ਵਜੋਂ ਸੰਸ਼ੋਧਿਤ ਅਤੇ ਸ਼ਾਮਲ ਕੀਤੀ ਗਈ ਸੀ। ਇਸਦਾ ਉਦੇਸ਼ ਗਰਭ ਅਵਸਥਾ ਦੌਰਾਨ ਮਜ਼ਦੂਰੀ ਦੇ ਨੁਕਸਾਨ ਦੇ ਅੰਸ਼ਕ ਮੁਆਵਜ਼ੇ ਲਈ ਨਕਦ ਪ੍ਰੋਤਸਾਹਨ ਪ੍ਰਦਾਨ ਕਰਨਾ ਹੈ, ਤਾਂ ਜੋ ਔਰਤਾਂ ਬੱਚੇ ਦੇ ਜਨਮ ਤੋਂ ਪਹਿਲਾਂ ਅਤੇ ਬਾਅਦ ਵਿੱਚ ਢੁਕਵਾਂ ਆਰਾਮ ਕਰ ਸਕਣ। ਇਸ ਤੋਂ ਬਿਨਾਂ ਇਹਦਾ ਉਦੇਸ਼ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ (ਪੀਡਬਲਿਊ ਐਂਡ ਐੱਲਐੱਮ) ਦੇ ਸਿਹਤ ਸਬੰਧੀ ਵਿਵਹਾਰ ਵਿੱਚ ਸੁਧਾਰ ਕਰਨਾ ਵੀ ਹੈ।
ਔਰਤਾਂ ਅਤੇ ਬੱਚੇ ਸਮੂਹਿਕ ਤੌਰ 'ਤੇ ਸਾਡੇ ਦੇਸ਼ ਦੀ 70% ਤੋਂ ਵੱਧ ਆਬਾਦੀ ਹਨ। ਉਨ੍ਹਾਂ ਦੇ ਸਸ਼ਕਤੀਕਰਨ, ਸੁਰੱਖਿਆ ਅਤੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣਾ ਟਿਕਾਊ ਅਤੇ ਬਰਾਬਰੀ ਵਾਲੀ ਰਾਸ਼ਟਰੀ ਤਰੱਕੀ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ। ਪਿਛਲੇ ਨੌਂ ਸਾਲਾਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਆਪਣੇ ਮਿਸ਼ਨ ਉਦੇਸ਼ਾਂ ਨੂੰ ਸਾਕਾਰ ਕਰਨ ਲਈ ਸਮਰਪਿਤ ਰਿਹਾ ਹੈ:
(i) ਔਰਤਾਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਨੂੰ ਵਿਆਪਕ ਨੀਤੀਆਂ ਅਤੇ ਪ੍ਰੋਗਰਾਮਾਂ ਰਾਹੀਂ ਲਿੰਗਕ ਮੁੱਖ ਧਾਰਾ, ਜਾਗਰੂਕਤਾ ਪੈਦਾ ਕਰਨ ਅਤੇ ਸੰਸਥਾਗਤ ਅਤੇ ਵਿਧਾਨਕ ਸਹੂਲਤਾਂ ਪ੍ਰਦਾਨ ਕਰਨ 'ਤੇ ਜ਼ੋਰ ਦੇਣ ਨਾਲ ਔਰਤਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਦੀ ਵਰਤੋਂ ਕਰਨ ਦੇ ਯੋਗ ਬਣਾਉਣ ਅਤੇ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਪ੍ਰਾਪਤ ਕਰਨ ਲਈ ਸਸ਼ਕਤੀਕਰਨ ਨੂੰ ਅੱਗੇ ਵਧਾਉਣਾ।
(ii) ਏਕੀਕ੍ਰਿਤ ਨੀਤੀਆਂ ਅਤੇ ਪ੍ਰੋਗਰਾਮਾਂ ਜ਼ਰੀਏ ਬੱਚਿਆਂ ਦੇ ਵਿਕਾਸ, ਦੇਖਭਾਲ਼ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ, ਜਿਸ ਨਾਲ ਸਿੱਖਿਆ, ਪੋਸ਼ਣ, ਅਤੇ ਸੰਸਥਾਗਤ ਅਤੇ ਵਿਧਾਨਿਕ ਸਹਾਇਤਾ ਦੇ ਕੇ ਉਨ੍ਹਾਂ ਦੇ ਵਿਕਾਸ ਅਤੇ ਪੂਰੀ ਸਮਰੱਥਾ ਨੂੰ ਹੁਲਾਰਾ ਮਿਲੇ।
ਪੀਐੱਮਐੱਮਵੀਵਾਈ 2.0 ਦਾ ਇੱਕ ਮਹੱਤਵਪੂਰਨ ਪਹਿਲੂ ਲੜਕੀ ਦੇ ਜਨਮ ’ਤੇ ਹੱਲਾਸ਼ੇਰੀ ਦੇ ਕੇ ਬੇਟੀਆਂ ਪ੍ਰਤੀ ਸਕਾਰਾਤਮਕ ਸਮਾਜਕ ਰਵੱਈਏ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਹੈ। ਸਮਾਜਿਕ ਅਤੇ ਆਰਥਿਕ ਤੌਰ 'ਤੇ ਪਛੜੇ ਪਿਛੋਕੜ ਤੋਂ ਆਉਣ ਵਾਲੀਆਂ ਔਰਤਾਂ ਲਈ, ਇਹ ਯੋਜਨਾ ਦੋ ਕਿਸ਼ਤਾਂ ਵਿੱਚ ਦਿੱਤਾ ਜਾਣ ਵਾਲਾ 5,000 ਰੁਪਏ ਦਾ ਜਣੇਪਾ ਲਾਭ ਪ੍ਰਦਾਨ ਕਰਦੀ ਹੈ। ਸਕੀਮ ਦੇ ਲਾਭਾਂ ਨੂੰ ਹੁਣ ਦੂਜੇ ਬੱਚੇ ਲਈ ਸਹਾਇਤਾ ਸ਼ਾਮਲ ਕਰਨ ਲਈ ਵਧਾ ਦਿੱਤਾ ਗਿਆ ਹੈ, ਬਸ਼ਰਤੇ ਕਿ ਦੂਜਾ ਬੱਚਾ ਲੜਕੀ ਹੋਵੇ। ਇਸ ਸੋਧੇ ਹੋਏ ਢਾਂਚੇ ਵਿੱਚ, ਮਾਵਾਂ ਦੂਜੀ ਬੱਚੀ ਦੇ ਜਨਮ ਤੋਂ ਬਾਅਦ ਇੱਕ ਕਿਸ਼ਤ ਵਿੱਚ 6,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰਨ ਦੇ ਯੋਗ ਹਨ। ਇਹ ਮਾਦਾ ਭਰੂਣ ਹੱਤਿਆ ਨੂੰ ਨਿਰਉਤਸ਼ਾਹਿਤ ਕਰਕੇ ਅਤੇ ਕਿਰਤ ਸ਼ਕਤੀ ਦੀ ਭਾਗੀਦਾਰੀ ਨੂੰ ਵਧਾ ਕੇ ਜਨਮ ਸਮੇਂ ਲਿੰਗ ਅਨੁਪਾਤ ਵਿੱਚ ਸੁਧਾਰ ਕਰਨ ਵਿੱਚ ਵੀ ਯੋਗਦਾਨ ਪਾਵੇਗਾ। ਇਸ ਤੋਂ ਇਲਾਵਾ, ਇਹ ਸਕੀਮ ਸਮੇਂ ਸਿਰ ਟੀਕਾਕਰਨ, ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਅਤੇ ਸੰਸਥਾਗਤ ਜਣੇਪੇ ਲਈ ਰਜਿਸਟ੍ਰੇਸ਼ਨ ਨੂੰ ਉਤਸ਼ਾਹਿਤ ਕਰਦੀ ਹੈ।
ਇਸ ਯੋਜਨਾ ਦੀ ਸ਼ੁਰੂਆਤ ਤੋਂ ਲੈ ਕੇ 3.11 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਕੁੱਲ 14,103 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ। ਪੀਐੱਮਐੱਮਵੀਵਾਈ ਪੋਰਟਲ ਅਤੇ ਮੋਬਾਈਲ ਐਪ, ਡਾਇਰੈਕਟ ਬੈਨੀਫਿਟ ਟ੍ਰਾਂਸਫਰ (ਡੀਬੀਟੀ) ਰਾਹੀਂ ਨਿਰਵਿਘਨ ਫੰਡ ਟ੍ਰਾਂਸਫਰ ਨੂੰ ਯਕੀਨੀ ਬਣਾਉਣ ਵਾਲੇ ਨਾਗਰਿਕ-ਅਨੁਕੂਲ ਅਨੁਭਵ ਨੂੰ ਤਰਜੀਹ ਦਿੰਦੇ ਹੋਏ, ਤਕਨੀਕੀ ਉੱਤਮਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।
********
ਐੱਸਐੱਸ/ਏਕੇਐੱਸ
(Release ID: 1971811)
Visitor Counter : 128