ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 43ਵੇਂ ਪ੍ਰਗਤੀ ਸੰਵਾਦ ਦੀ ਪ੍ਰਧਾਨਗੀ ਕੀਤੀ


ਪ੍ਰਧਾਨ ਮੰਤਰੀ ਨੇ 7 ਰਾਜਾਂ ਵਿੱਚ ਲਗਭਗ 31,000 ਕਰੋੜ ਰੁਪਏ ਦੇ ਅੱਠ ਪ੍ਰਮੁੱਖ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ

'ਯੂਐੱਸਓਐੱਫ ਪ੍ਰੋਜੈਕਟਾਂ ਦੇ ਤਹਿਤ ਮੋਬਾਈਲ ਟਾਵਰਾਂ ਅਤੇ 4ਜੀ ਕਵਰੇਜ਼' ਦੀ ਵੀ ਸਮੀਖਿਆ ਕੀਤੀ, ਪ੍ਰਧਾਨ ਮੰਤਰੀ ਨੇ ਇਸ ਵਿੱਤੀ ਵਰ੍ਹੇ ਦੌਰਾਨ ਬਾਕੀ ਸਾਰੇ ਪਿੰਡਾਂ ਵਿੱਚ ਮੋਬਾਈਲ ਟਾਵਰਾਂ ਦੀ ਸਥਾਪਨਾ ਸੁਨਿਸ਼ਚਿਤ ਕਰਨ ਲਈ ਕਿਹਾ

Posted On: 25 OCT 2023 9:12PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਗਤੀ ਦੇ 43ਵੇਂ ਸੰਸਕਰਣ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰ ਅਤੇ ਰਾਜ ਸਰਕਾਰਾਂ ਦੀ ਭਾਗੀਦਾਰੀ ਨਾਲ ਇਹ ਪੂਰਵ-ਸਰਗਰਮ ਸ਼ਾਸਨ ਅਤੇ ਯੋਜਨਾਬੱਧ ਲਾਗੂ ਕਰਨ ਦੇ ਲਈ ਇੱਕ ਆਈਸੀਟੀ-ਅਧਾਰਿਤ ਬਹੁ-ਆਯਾਮੀ ਪਲੈਟਫਾਰਮ ਹੈ।

ਮੀਟਿੰਗ ਵਿੱਚ, ਕੁੱਲ ਅੱਠ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ। ਇਨ੍ਹਾਂ ਵਿੱਚੋਂ ਚਾਰ ਪ੍ਰੋਜੈਕਟ ਵਾਟਰ ਸਪਲਾਈ ਅਤੇ ਸਿੰਚਾਈ, ਦੋ ਪ੍ਰੋਜੈਕਟ ਰਾਸ਼ਟਰੀ ਰਾਜਮਾਰਗਾਂ ਅਤੇ ਸੰਪਰਕ ਵਿਸਤਾਰ ਨਾਲ ਅਤੇ ਦੋ ਪ੍ਰੋਜੈਕਟ ਰੇਲ ਅਤੇ ਮੈਟਰੋ ਰੇਲ ਸੰਪਰਕ ਨਾਲ ਜੁੜੇ ਹਨ। ਸੱਤ ਰਾਜਾਂ ਅਰਥਾਤ ਬਿਹਾਰ, ਝਾਰਖੰਡ, ਹਰਿਆਣਾ, ਓੜੀਸ਼ਾ, ਪੱਛਮੀ ਬੰਗਾਲ, ਗੁਜਰਾਤ ਅਤੇ ਮਹਾਰਾਸ਼ਟਰ ਨਾਲ ਸਬੰਧਿਤ ਇਨ੍ਹਾਂ ਪ੍ਰੋਜੈਕਟਾਂ ਦੀ ਸੰਚਤ ਲਾਗਤ ਲਗਭਗ 31,000 ਕਰੋੜ ਰੁਪਏ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਪੋਰਟਲ ਸੈਟੇਲਾਈਟ ਇਮੇਜ਼ਰੀ ਜਿਹੀਆਂ ਟੈਕਨੋਲੋਜੀਆਂ ਦੇ ਨਾਲ ਮਿਲ ਕੇ ਇਨ੍ਹਾਂ ਪ੍ਰੋਜੈਕਟਾਂ ਲਈ ਸਥਾਨ ਅਤੇ ਜ਼ਮੀਨ ਦੀਆਂ ਜ਼ਰੂਰਤਾਂ ਨਾਲ ਸਬੰਧਿਤ ਲਾਗੂਕਰਨ ਅਤੇ ਯੋਜਨਾਬੰਦੀ ਦੇ ਵਿਭਿੰਨ ਮੁੱਦਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।

ਉਨ੍ਹਾਂ ਨੇ ਵੱਧ ਜਨਸੰਖਿਆ ਘਣਤਾ ਵਾਲੇ ਸ਼ਹਿਰੀ ਖੇਤਰਾਂ ਵਿੱਚ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਾਲੇ ਸਾਰੇ ਹਿਤਧਾਰਕਾਂ ਨਾਲ ਬਿਹਤਰ ਤਾਲਮੇਲ ਦੇ ਲਈ ਨੋਡਲ ਅਫ਼ਸਰ ਨਿਯੁਕਤ ਕਰਨ ਅਤੇ ਟੀਮਾਂ ਬਣਾਉਣ ਦੇ ਵੀ ਨਿਰਦੇਸ਼ ਦਿੱਤੇ।

ਸਿੰਚਾਈ ਪ੍ਰੋਜੈਕਟਾਂ ਦੇ ਲਈ, ਪ੍ਰਧਾਨ ਮੰਤਰੀ ਨੇ ਸਫ਼ਲ ਪੁਨਰਵਾਸ ਅਤੇ ਪੁਨਰ ਨਿਰਮਾਣ ਕਾਰਜ ਸਥਾਨਾਂ 'ਤੇ ਹਿਤਧਾਰਕਾਂ ਦੇ ਦੌਰੇ ਆਯੋਜਿਤ ਕੀਤੇ ਜਾਣ ਦੀ ਸਲਾਹ ਦਿੱਤੀ। ਇਸ ਤਰ੍ਹਾਂ ਨਾਲ ਪ੍ਰੋਜੈਕਟਾਂ ਦਾ ਪਰਿਵਰਤਨਸ਼ੀਲ ਪ੍ਰਭਾਵ ਵੀ ਦਿਖਾਇਆ ਜਾ ਸਕਦਾ ਹੈ। ਇਹ ਦੌਰੇ ਹਿਤਧਾਰਕਆਂ ਨੂੰ ਪ੍ਰੋਜੈਕਟਾਂ ਦੇ ਤੇਜ਼ੀ ਨਾਲ ਲਾਗੂ ਕਰਨ ਦੇ ਪ੍ਰੇਰਿਤ ਕਰਨ ਦਾ ਕੰਮ ਕਰ ਸਕਦੇ ਹਨ।

ਵਾਰਤਾਲਾਪ ਦੇ ਦੌਰਾਨ, ਪ੍ਰਧਾਨ ਮੰਤਰੀ ਨੇ 'ਯੂਐੱਸਓਐੱਫ ਪ੍ਰੋਜੈਕਟਾਂ ਦੇ ਤਹਿਤ ਮੋਬਾਈਲ ਟਾਵਰਾਂ ਅਤੇ 4ਜੀ ਕਵਰੇਜ਼' ਦੀ ਵੀ ਸਮੀਖਿਆ ਕੀਤੀ। ਯੂਨੀਵਰਸਲ ਸਰਵਿਸ ਓਬਲੀਗੇਸ਼ਨ ਫੰਡ (USOF) ਦੇ ਤਹਿਤ, ਮੋਬਾਈਲ ਸੰਪਰਕ ਨੂੰ ਵਧਾਉਣ ਦੇ ਲਈ 24,149 ਮੋਬਾਈਲ ਟਾਵਰਾਂ ਦੇ ਨਾਲ 33,573 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਸਾਰੇ ਹਿਤਧਾਰਕਾਂ ਦੇ ਨਾਲ ਨਿਯਮਿਤ ਬੈਠਕਾਂ ਕਰ ਕੇ ਇਸ ਵਿੱਤੀ ਵਰ੍ਹੇ ਦੇ ਅੰਦਰ ਸਾਰੇ ਬਾਕੀ ਪਿੰਡਾਂ ਵਿੱਚ ਮੋਬਾਈਲ ਟਾਵਰਾਂ ਦੀ ਸਥਾਪਨਾ ਸੁਨਿਸ਼ਚਿਤ ਕਰਨ ਲਈ ਕਿਹਾ ਤਾਂਕਿ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਮੋਬਾਈਲ ਕਵਰੇਜ਼ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

ਪ੍ਰਗਤੀ ਮੀਟਿੰਗਾਂ ਦੇ 43ਵੇਂ ਸੰਸਕਰਣ ਤੱਕ, ਕੁੱਲ 17.36 ਲੱਖ ਕਰੋੜ ਰੁਪਏ ਦੀ ਲਾਗਤ ਦੇ 348 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ।

***

ਡੀਐੱਸ/ਐੱਲਪੀ

 

 


(Release ID: 1971748) Visitor Counter : 105