ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਅਨੁਭਵ ਪੁਰਸਕਾਰ 2023 ਕੱਲ੍ਹ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੁਆਰਾ ਪ੍ਰਦਾਨ ਕੀਤੇ ਜਾਣਗੇ


ਡਾ. ਜਿਤੇਂਦਰ ਸਿੰਘ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲਾ (ਪੀਪੀਡੀਐਂਡਪੀ) ਰਾਜ ਮੰਤਰੀ ਨੇ ਕੇਂਦਰ ਦੇ ਸਰਕਾਰੀ ਕਰਮਚਾਰੀਆਂ ਦੇ ਲਈ ਪ੍ਰੀ-ਰਿਟਾਇਰਮੈਂਟ ਸਲਾਹ-ਮਸ਼ਵਰਾਂ ਵਰਕਸ਼ਾਪ ਦਾ ਉਦਘਾਟਨ ਵੀ ਕਰਨਗੇ

ਡਾ. ਜਿਤੇਂਦਰ ਸਿੰਘ 23 ਅਕਤੂਬਰ, 2023 ਨੂੰ ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਵ੍ ਬੜੋਦਾ ਦੇ ਨਾਲ ਏਕੀਕ੍ਰਿਤ ਪੈਨਸ਼ਨਰਸ ਪੋਰਟਲ ਲਾਂਚ ਕਰਨਗੇ

ਡਾ. ਜਿਤੇਂਦਰ ਸਿੰਘ ਵਿਸਤ੍ਰਿਤ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ 2.0 ਪੋਰਟਲ ਵੀ ਲਾਂਚ ਕਰਨਗੇ

ਡਾ. ਜਿਤੇਂਦਰ ਸਿੰਘ ਲੰਬਿਤ ਪੈਨਸ਼ਨ ਪ੍ਰੋਸੈੱਸਿੰਗ ਮਾਮਲੇ ’ਤੇ ਆਲ ਇੰਡੀਆ ਪੈਨਸ਼ਨ ਅਦਾਲਤ ਦੀ ਪ੍ਰਧਾਨਗੀ ਕਰਨਗੇ

Posted On: 22 OCT 2023 10:58AM by PIB Chandigarh

ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਵਰ੍ਹੇ 2023 ਦੇ ਲਈ ਪੁਰਸਕਾਰ ਵਿਜੇਤਾਵਾਂ ਨੂੰ ਉਨ੍ਹਾਂ ਦੇ ਲੇਖਨ ਨੂੰ ਸਨਮਾਨਿਤ ਕਰਨ ਦੇ ਲਈ 23.10.2023 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਅਨੁਭਵ ਪੁਰਸਕਾਰ 2023 ਸਮਾਰੋਹ ਦਾ ਆਯੋਜਨ ਕਰੇਗਾ। ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰੀ ਡਾ. ਜਿਤੇਂਦਰ ਸਿੰਘ ਇਸ ਅਵਸਰ ’ਤੇ ਪੁਰਸਕਾਰ ਪ੍ਰਦਾਨ ਕਰਨਗੇ।

ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਡੀਓਪੀਪੀਡਬਲਿਊ) ਨੇ ਮਾਣਯੋਗ ਪ੍ਰਧਾਨ ਮੰਤਰੀ ਦੇ ਆਦੇਸ਼ ’ਤੇ ਮਾਰਚ 2015 ਵਿੱਚ ਅਨੁਭਵ ਪੋਟਰਲ ਲਾਂਚ ਕੀਤਾ ਸੀ। ਇਹ ਪੋਰਟਲ ਰਿਟਾਇਰਡ ਹੋ ਰਹੇ/ ਰਿਟਾਇਰਡ ਕਰਮਚਾਰੀਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਾਯੋਗ ਕਾਰਜਾਂ ਨੂੰ ਪੇਸ਼ ਕਰਨ ਅਤੇ ਦਰਸਾਉਣ ਦੇ ਲਈ ਇੱਕ ਔਨਲਾਈਨ ਵਿਵਸਥਾ ਪ੍ਰਦਾਨ ਕਰਦਾ ਹੈ; ਸਰਕਾਰੀ ਵਿਭਾਗ ਵਿੱਚ ਕਾਰਜ ਕਰਨ ਦੇ ਉਨ੍ਹਾਂ ਆਪਣੇ ਦੇ ਅਨੁਭਵ ਸਾਂਝਾ ਕਰਨਾ ਅਤੇ ਸ਼ਾਸਨ ਵਿੱਚ ਸੁਧਾਰ ਦੇ ਲਈ ਸੁਝਾਅ ਦੇਣਾ। ਇਸ ਵਿਭਾਗ ਦੇ ਅਨੁਭਵ ਪੋਰਟਲ ’ਤੇ 96 ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਹੁਣ ਤੱਕ 10000 ਤੋਂ ਅਧਿਕ ਆਲੇਖ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ।

ਇਸ ਸਮੇਂ, ਅਨੁਭਵ ਦੇ ਲੇਖਨ ਦੇ ਅਨੁਸਾਰ ਜਲਦੀ ਹੀ ਰਿਟਾਇਰਡ ਹੋਣ ਵਾਲੇ/ਰਿਟਾਇਰਡ ਹੋਏ ਕਰਮਚਾਰੀਆਂ ਦੇ ਪ੍ਰਸ਼ੰਸਾਯੋਗ ਕਾਰਜਾਂ ਨੂੰ ਪੇਸ਼ ਕਰਨ ਅਤੇ ਦਰਸਾਉਣ ਦੇ ਲਈ ਉਨ੍ਹਾਂ ਦੇ ਪ੍ਰਸਤੁਤੀਕਰਣ ਨੂੰ ਅਧਿਕਤਮ ਕਰਨ ਦੇ ਉਦੇਸ਼ ਨਾਲ ਇੱਕ ਅਨੁਭਵ ਆਉਟਰੀਚ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਅਭਿਯਾਨ ਦੇ ਪਰਿਣਾਮ ਸਰੂਪ 1901 ਅਨੁਭਵ ਆਲੇਖਾਂ ਦਾ ਪ੍ਰਕਾਸ਼ਨ ਹੋਇਆ ਹੈ, ਜੋ 2015 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਵਿੱਚ ਸਭ ਤੋਂ ਅਧਿਕ ਸੰਖਿਆ ਵਿੱਚ ਹੈ। ਪ੍ਰਕਾਸ਼ਿਤ ਆਲੇਖਾਂ ਦੀ ਅਧਿਕਤਮ ਸੰਖਿਆ ਸੀਆਈਐੱਸਐੱਫ ਤੋਂ ਹੈ। ਚਿੰਤਨਸ਼ੀਲ ਪ੍ਰਕਿਰਿਆ ਦੇ ਬਾਅਦ, 4 ਅਨੁਭਵ ਪੁਰਸਕਾਰ ਅਤੇ 9 ਜਿਊਰੀ ਸਰਟੀਫਿਕੇਟ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪੁਰਸਕਾਰ ਵਿਜੇਤਾ 8 ਵਿਭਿੰਨ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਵਿੱਚ ਹਨ। ਇਹ ਉਲੇਖ ਕਰਨਾ ਮਹੱਤਵਪੂਰਨ ਹੋਵੇਗਾ ਕਿ ਇਸ ਪ੍ਰਕਿਰਿਆ ਵਿੱਚ ਵਿਆਪਕ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਪਹਿਲੀ ਵਾਰ 9 ਜਿਊਰੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾ ਰਹੇ ਹਨ। ਅਨੁਭਵ ਪੁਰਸਕਾਰ ਵਿਜੇਤਾਵਾਂ ਨੂੰ ਇੱਕ ਮੈਡਲ, ਇੱਕ ਸਰਟੀਫਿਕੇਟ ਅਤੇ 10,000/- ਰੁਪਏ ਦੇ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਊਰੀ ਸਰਟੀਫਿਕੇਟ ਵਿਜੇਤਾਵਾਂ ਨੂੰ ਇੱਕ ਮੈਡਲ ਅਤੇ ਇੱਕ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ।

ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ (ਓਡੀਪੀਪੀਡਬਲਿਊ) ਭਾਰਤ ਸਰਕਾਰ ਦੇ ਰਿਟਾਇਰਡ ਕਰਮਚਾਰੀਆਂ ਦੇ ਨਾਲ ਲਾਭ ਦੇ ਲਈ ਪ੍ਰੀ-ਰਿਟਾਇਰਮੈਂਟ ਕਾਉਂਸਲਿੰਗ (ਪੀਆਰਸੀ) ਵਰਕਸ਼ਾਪ ਦਾ ਆਯੋਜਨ ਵੀ ਕਰ ਰਿਹਾ ਹੈ ਜੋ ਪੈਨਸ਼ਨਭੋਗੀਆਂ ਦੇ ‘ਈਜ਼ ਆਵ੍ ਲਿਵਿੰਗ’ ਦੀ ਦਿਸ਼ਾ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਵਰਕਸ਼ਾਪ ਵਿੱਚ ਜਲਦੀ ਹੀ ਰਿਟਾਇਰਡ ਹੋਣ ਵਾਲੇ ਕਰਮਚਾਰੀਆਂ ਨੂੰ ਰਿਟਾਇਰਮੈਂਟ ਲਾਭ ਅਤੇ ਮਨਜ਼ੂਰੀ ਪ੍ਰਕਿਰਿਆ ਨਾਲ ਸਬੰਧਿਤ ਪ੍ਰਾਸੰਗਿਕ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ।

ਇਸ ਦੇ ਇਲਾਵਾ, ਆਲ ਇੰਡੀਆ ਪੈਨਸ਼ਨ ਅਦਾਲਤ ਪੈਨਸ਼ਨ ਸਿਕਾਇਤਾਂ ਦਾ ਨਿਪਾਟਾਰੇ ਲਈ ਇੱਕ ਪ੍ਰਭਾਵੀ ਮੰਚ ਦੇ ਰੂਪ ਵਿੱਚ ਉੱਭਰ ਕੇ ਆਈ ਹੈ। ਹੁਣ ਤੱਕ ਡੀਓਪੀਪੀਡਬਲਿਊ ਦੁਆਰਾ 08 ਪੈਨਸ਼ਨ ਅਦਾਲਤਾਂ ਆਯੋਜਿਤ ਕੀਤੀਆਂ ਗਈਆਂ ਹਨ ਅਤੇ ਪੈਨਸ਼ਨ ਅਦਾਲਤ ਵਿੱਚ ਉਠਾਏ ਗਏ 24,671 ਵਿੱਚੋਂ, ਇਸ ਪਹਿਲ ਵਿੱਚ ਭਾਗੀਦਾਰੀ ਕਰਨ ਵਾਲੇ ਵਿਭਿੰਨ ਮੰਤਰਾਲਿਆਂ/ਵਿਭਾਗਾਂ/ਸੰਗਠਨਾਂ ਦੁਆਰਾ 17,551 ਸ਼ਿਕਾਇਤਾਂ ਦਾ ਸਮਾਧਾਨ (71 ਪ੍ਰਤੀਸ਼ਤ) ਕੀਤਾ ਗਿਆ ਸੀ।

ਆਗਾਮੀ ਸਮਾਰੋਹ ਵਿੱਚ, ਵਿਸ਼ਾਗਤ ਆਲ ਇੰਡੀਆ ਪੈਨਸ਼ਨ ਅਦਾਲਤ ਆਯੋਜਿਤ ਕੀਤੀ ਜਾਵੇਗੀ ਜਿਸ ਵਿੱਚ ਮੰਤਰਾਲਿਆਂ/ਵਿਭਾਗਾਂ ਵਿੱਚ ਲੰਬਿਤ ਪੈਨਸ਼ਨ ਭੁਗਤਾਨ ਆਦੇਸ਼ ਮਾਮਲਿਆਂ ਨੂੰ ਦਿੱਲੀ ਵਿੱਚ ਡੀਓਪੀਪੀਡਬਲਿਊ ਦੁਆਰਾ ਅਤੇ ਭਾਰਤ ਭਰ ਵਿੱਚ ਹੋਰ ਸਥਾਨਾਂ ‘ਤੇ ਮੰਤਰਾਲਿਆਂ/ਵਿਭਾਗਾਂ ਦੁਆਲਾ ਲਿਆ ਜਾਵੇਗਾ।

ਡੀਓਪੀਪੀਡਬਲਿਊ ਨੇ ਹੁਣ ਪੋਰਟਲਾਂ ਨੂੰ ਏਕੀਕ੍ਰਿਤ ਕਰਨ ਦੇ ਅਨੁਕੂਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਫ਼ੈਸਲਾ ਲਿਆ ਹੈ ਅਰਥਾਤ, ਵੱਡੇ ਪੈਮਾਨੇ ’ਤੇ ਪੈਨਸ਼ਨਭੋਗੀਆਂ ਦੇ ਲਈ ‘ਈਜ਼ ਆਵ੍ ਲਿਵਿੰਗ’ ਨੂੰ ਅਸਾਨ ਬਣਾਉਣ ਦੇ ਲਈ, ਸਾਰੇ ਪੋਰਟਲ ਜਿਹੇ ਪੈਨਸ਼ਨ ਵੰਡ ਬੈਂਕ ਪੋਰਟਲ, ਅਨੁਭਵ, ਕੇਂਦਰੀਕ੍ਰਿਤ ਪੈਨਸ਼ਨ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਈਐੱਨਜੀਆਰਏਐੱਮਐੱਸ), ਕੇਂਦਰ ਸਰਕਾਰ ਸਿਹਤ ਯੋਜਨਾ (ਸੀਜੀਐੱਚਐੱਸ) ਆਦਿ ਨੂੰ ਨਵ ਨਿਰਮਿਤ “ਏਕੀਕ੍ਰਿਤ ਪੈਨਸ਼ਨਭੋਗੀ ਪੋਰਟਲ” (https://ipension.nic.in) ਵਿੱਚ ਏਕੀਕ੍ਰਿਤ ਕੀਤਾ ਜਾਣਾ ਚਾਹੀਦਾ ਹੈ।

ਪੈਨਸ਼ਨਭੋਗੀਆਂ ਨੂੰ ਬੈਂਕ ਬਦਲਣ, ਲਾਈਫ ਸਰਟੀਫਿਕੇਟ ਜਮ੍ਹਾਂ ਕਰਨ, ਪੈਨਸ਼ਨਭੋਗੀਆਂ ਦਾ ਡੈੱਥ ਸਰਟੀਫਿਕੇਟ ਜਮ੍ਹਾ ਕਰਨ, ਪੈਨਸ਼ਨ ਪਰਚੀ ਅਤੇ ਪੈਨਸ਼ਨ ਪਰਚੀ ਦੀ ਪੁਨਰ ਪ੍ਰਾਪਤੀ, ਇਨਕਮ ਟੈਕਸ ਕਟੌਤੀ ਡੇਟਾ/ਫਾਰਮ 16, ਪੈਨਸ਼ਨ ਰਸੀਦ ਦੀ ਜਾਣਕਾਰੀ ਜਿਹੀਆਂ ਸਮੱਸਿਆਵਾਂ ਨੂੰ ਘੱਟ ਕਰਨ ਦੇ ਲਈ, ਪੈਨਸ਼ਨ ਵੰਡ ਬੈਂਕਾਂ ਦੀਆਂ ਵੈੱਬਸਾਈਟਾਂ  ਨੰ ਵੀ ਏਕੀਕ੍ਰਿਤ ਪੈਨਸ਼ਨਭੋਗੀ ਪੋਰਟਲ ਦੇ ਨਾਲ ਏਕੀਕ੍ਰਿਤ ਕੀਤਾ ਜਾਵੇਗਾ। ਸਟੇਟ ਬੈਂਕ ਆਵ੍ ਇੰਡੀਆ (ਐੱਸਬੀਆਈ) ਅਤੇ ਕੇਨਰਾ ਬੈਂਕ ਦੇ ਪੈਨਸ਼ਨ ਸੇਵਾ ਪੋਰਟਲ ਨੂੰ ਭਵਿੱਖ ਪੋਰਟਲ ਦੇ ਨਾਲ ਏਕੀਕ੍ਰਿਤ ਕਰਨ ਦਾ ਕਾਰਜ ਪੂਰਾ ਹੋ ਗਿਆ ਹੈ।

ਹੁਣ, ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਵ੍ ਬੜੋਦਾ ਨੇ ਵੀ ਆਪਣੇ ਪੈਨਸ਼ਨ ਪੋਰਟਲ ਨੂੰ ਇੰਟੀਗ੍ਰੇਟਿਡ ਪੈਨਸ਼ਨਰਸ ਪੋਰਟਲ ਦੇ ਨਾਲ ਏਕੀਕ੍ਰਿਤ ਕਰ ਦਿੱਤਾ ਹੈ। 4 ਸੁਵਿਧਾਵਾਂ ਅਰਥਾਤ, ਮਾਸਿਕ ਪੈਨਸ਼ਨ ਪਰਚੀ, ਲਾਈਫ ਸਰਟੀਫਿਕੇਟ ਦੀ ਸਥਿਤੀ, ਪੈਨਸ਼ਨਭੋਗੀ ਦਾ ਸਬਮਿਸ਼ਨ ਫਾਰਮ 16 ਅਤੇ ਪੈਨਸ਼ਨ ਬਕਾਇਆ ਦਾ ਅਤੇ ਡਰਾਅ ਦੇ ਵੇਰਵੇ ਇਨ੍ਹਾਂ ਬੈਂਕਾਂ ਵੱਲੋਂ ਮੁਹੱਇਆ ਕਰਵਾਇਆ ਜਾ ਰਿਹਾ ਹੈ। ਇਸ ਆਯੋਜਿਤ ਸਮਾਰੋਹ ਵਿੱਚ ਕੇਂਦਰੀ ਮੰਤਰੀ (ਪੀਪੀ) ਪੰਜਾਬ ਨੈਸ਼ਨਲ ਬੈਂਕ ਅਤੇ ਬੈਂਕ ਆਵ੍ ਬੜੌਦਾ ਦੇ ਨਾਲ ਏਕੀਕ੍ਰਿਤ ਪੈਨਸ਼ਨਭੋਗੀ ਪੋਰਟਲ ਲਾਂਚ ਕਰਨਗੇ।

ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ 70 ਲੱਖ ਕੇਂਦਰ ਸਰਕਾਰ ਦੇ ਪੈਨਸ਼ਨਭੋਗੀਆਂ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਨਵੰਬਰ, 2023 ਵਿੱਚ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਮੁਹਿੰਮ 2.0 ਦਾ ਆਯੋਜਨ ਕਰੇਗਾ। 17 ਬੈਂਕਾਂ ਦੇ ਸਹਿਯੋਗ ਨਾਲ ਭਾਰਤ ਭਰ ਦੇ 100 ਸ਼ਹਿਰਾਂ ਵਿੱਚ 500 ਸਥਾਨਾਂ ‘ਤੇ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਕੈਂਪ ਆਯੋਜਿਤ ਕੀਤੇ ਜਾਣਗੇ। ਇਸ ਮੁਹਿੰਮ ਦੇ ਕੰਟਰੋਲ ਦੇ ਲਈ ਕੇਂਦਰੀ ਰਾਜ ਮੰਤਰੀ 23  ਅਕਤਬੂਰ, 2023 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਰਾਸ਼ਟਰੀ ਡਿਜੀਟਲ ਲਾਇਫ ਸਰਟੀਫਿਕੇਟ (ਡੀਐੱਲਸੀ) ਪੋਰਟਲ ਨੂੰ ਲਾਂਚ ਕਰਨਗੇ। 

*****************

ਐੱਸਐੱਨਸੀ/ਪੀਕੇ



(Release ID: 1970158) Visitor Counter : 102