ਕੋਲਾ ਮੰਤਰਾਲਾ
azadi ka amrit mahotsav

ਲਿਗਨਾਈਟ ਕੰਪਨੀ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ (ਐੱਨਐੱਲਸੀ) ਇੰਡੀਆ ਲਿਮਟਿਡ ਦੀ ਹਰੀ ਸ਼ਾਖਾ ਨੇ ਵਪਾਰਕ ਗਤੀਵਿਧੀਆਂ ਸ਼ੁਰੂ ਕੀਤੀਆਂ

Posted On: 22 OCT 2023 12:26PM by PIB Chandigarh

ਕੋਲਾ ਮੰਤਰਾਲਾ ਅਧੀਨ ਇੱਕ ਨਵਰਤਨ ਕੇਂਦਰੀ ਜਨਤਕ ਖੇਤਰ ਦੀ ਕੰਪਨੀ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ (ਐੱਨਐੱਲਸੀ) ਇੰਡੀਆ ਲਿਮਟਿਡ ਨੇ ਸਮੁੱਚੇ ਤੌਰ ’ਤੇ ਇਕ ਸਬਸਿਡੀ ਵਾਲੀ ਕੰਪਨੀ ਐੱਨਐੱਲਸੀ ਇੰਡੀਆ ਗ੍ਰੀਨ ਐਨਰਜੀ ਲਿਮਟਿਡ (ਐੱਨਆਈਜੀਈਐੱਲ) ਨੂੰ ਆਪਣੇ ਨਾਲ ਮਿਲਾ ਲਿਆ ਹੈ, ਜੋ ਵਿਸ਼ੇਸ਼ ਤੌਰ ਤੇ ਸਾਰੀਆਂ ਹੀ ਨਵਿਆਣਯੋਗ ਊਰਜਾ ਪਹਿਲਕਦਮੀਆਂ ਉੱਤੇ ਧਿਆਨ ਕੇਂਦਰਿਤ ਕਰ ਰਹੀ ਹੈ।

ਕੰਪਨੀ ਦੇ ਬੋਰਡ ਦੀ ਪਹਿਲੀ ਮੀਟਿੰਗ ਆਯੋਜਿਤ ਕੀਤੀ ਗਈ ਅਤੇ ਕੰਪਨੀ ਦੇ ਲੋਗੋ ਨੂੰ ਅਪਣਾਉਣ ਦੇ ਨਾਲ ਮੁੱਖ ਪ੍ਰਬੰਧਕੀ ਅਹੁਦਿਆਂ ’ਤੇ ਨਿਯੁਕਤੀਆਂ ਨੂੰ ਮਨਜ਼ੂਰੀ ਦਿੱਤੀ ਗਈ। ਕੰਪਨੀ ਦਾ ਲੋਗੋ ਜਾਰੀ ਕਰਦਿਆਂ ਐੱਨਆਈਜੀਈਐੱਲ ਦੇ ਚੇਅਰਮੈਨ ਸ਼੍ਰੀ ਪ੍ਰਸੱਨਾ ਕੁਮਾਰ ਮੋਟੁਪੱਲੀ ਨੇ ਕਿਹਾ ਕਿ ਨਵੀਂ ਕੰਪਨੀ ਨਵਿਆਣਯੋਗ ਊਰਜਾ ਪ੍ਰੋਜੈਕਟਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਨਵਿਆਣਯੋਗ ਊਰਜਾ (ਆਰਈ) ਬਿਜਲੀ ਉਤਪਾਦਨ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣ ਵਿਚ ਮਦਦ ਕਰੇਗੀ। ਸਨਅਤੀ ਵਾਤਾਵਰਨ ਦੇ ਵਧੇਰੇ ਸਕਾਰਾਤਮਕ ਹੋਣ ਨਾਲ ਆਰਈ ਦੇ ਵਿਕਾਸ ਲਈ ਜਿਸ ਵਿਚ ਪੰਪਡ ਹਾਈਡਰੋ ਸਿਸਟਮ ਅਤੇ ਬੈਟਰੀ ਐਨਰਜੀ ਸਟੋਰੇਜ ਸਿਸਟਮ ਸ਼ਾਮਿਲ ਹਨ, ਨਾਲ ਨਾਲ ਚੱਲਣਗੇ।

ਉਨ੍ਹਾਂ ਕਿਹਾ ਕਿ ਕੇਂਦਰੀ ਬਿਜਲੀ ਮੰਤਰਾਲਾ ਅਧੀਨ (ਸੀਈਏ) ਦੀ  ਸਾਲ 2030 ਅਨੁਸਾਰ ਗ੍ਰਿੱਡ ਉੱਤੇ ਬੈਟਰੀ ਊਰਜਾ ਸਟੋਰੇਜ ਪ੍ਰਣਾਲੀ (ਬੀਈਐੱਸਐੱਸ) ਤਕਰੀਬਨ 41.65 ਗੀਗਾਵਾਟ ਹੈ ਅਤੇ ਇਹ ਸਟੋਰੇਜ ਪ੍ਰਣਾਲੀ ਦੇ ਵਿਕਾਸ ਲਈ ਵਧੀਆ ਮੌਕਾ ਪ੍ਰਦਾਨ ਕਰਦਾ ਹੈ।

ਇਸ ਸਹਾਇਕ ਕੰਪਨੀ ਵੱਲੋਂ ਸਾਲ 2030 ਤੱਕ 6 ਗੀਗਾਵਾਟ ਦੀ ਸਮਰੱਥਾ ਵਾਲੀਆਂ ਨਵਿਆਣਯੋਗ ਊਰਜਾ (ਆਰਈ) ਯੋਜਨਾਵਾਂ ਸਥਾਪਤ ਕਰਨ ਦੀ ਉਮੀਦ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 2 ਗੀਗਾਵਾਟ ਦੀ ਸਮਰੱਥਾ ਵਾਲੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

*************

ਬੀਵਾਈ /ਆਰਕੇਪੀ


(Release ID: 1970154) Visitor Counter : 117