ਵਿੱਤ ਮੰਤਰਾਲਾ
ਸੀਬੀਆਈਸੀ ਨੇ ਤੀਸਰੇ ਹਫਤੇ ਵਿੱਚ ਵਿਸ਼ੇਸ਼ ਅਭਿਯਾਨ 3.0 ਦੇ ਤਹਿਤ ਗਤੀਵਿਧੀਆਂ ਵਿੱਚ ਵਾਧਾ ਕੀਤਾ
1,000 ਕਰੋੜ ਰੁਪਏ ਕੀਮਤ ਦੇ 365 ਕਿੱਲੋ ਨਸ਼ੀਲੇ ਪਦਾਰਥ ਅਤੇ 13 ਕਰੋੜ ਰੁਪਏ ਦੀ ਕੀਮਤ ਦੇ 1.35 ਕਰੋੜ ਸਿਗਰੇਟ ਸਟਿਕਸ ਦਾ ਨਿਪਟਾਰਾ ਕੀਤਾ ਗਿਆ
785 ਜਨਤਕ ਸ਼ਿਕਾਇਤਾਂ, 280 ਜਨ ਸ਼ਿਕਾਇਤ ਅਪੀਲ ਅਤੇ 14 ਸਾਂਸਦ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ
20,781 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 8,308 ਫਾਈਲਾਂ ਦੀ ਛਾਂਟ ਕੀਤੀ ਗਈ
11,718 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 711 ਫਾਈਲਾਂ ਬੰਦ ਕੀਤੀਆਂ ਗਈਆਂ
ਦਫ਼ਤਰ ਪਰਿਸਰ ਅਤੇ ਜਨਤਕ ਸਥਲਾਂ ‘ਤੇ 1195 ਸਵੱਛਤਾ ਅਭਿਯਾਨ ਪ੍ਰੋਗਰਾਮ ਆਯੋਜਿਤ ਕੀਤੇ ਗਏ
9,304 ਕਿੱਲੋਗ੍ਰਾਮ ਸਕ੍ਰੈਪ ਦਾ ਨਿਪਟਾਰਾ ਕੀਤਾ ਗਿਆ, ਜਿਸ ਨਾਲ 46,565 ਵਰਗ ਫੁੱਟ ਵਾਧੂ ਦਫ਼ਤਰ ਸਥਾਨ ਖਾਲ੍ਹੀ ਹੋਇਆ
Posted On:
21 OCT 2023 11:01AM by PIB Chandigarh
ਸੈਂਟ੍ਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਸ (ਸੀਬੀਆਈਸੀ) ਅਤੇ ਇਸ ਦੇ ਸਾਰੇ ਖੇਤਰੀ ਸੰਗਠਨ ਲੰਬਿਤ ਮਾਮਲਿਆਂ ਦੇ ਨਿਪਟਾਨ ਦੇ ਲਈ ਵਿਸ਼ੇਸ਼ ਅਭਿਯਾਨ 3.0 ਵਿੱਚ ਸਰਗਰਮ ਤੌਰ ‘ਤੇ ਹਿੱਸਾ ਲੈ ਰਹੇ ਹਨ।
ਕਿਉਂਕਿ ਇਸ ਵਰ੍ਹੇ ਸੀਬੀਆਈਸੀ ਦਾ ਵਿਸ਼ੇਸ਼ ਧਿਆਨ ਨਸ਼ੀਲੇ ਪਦਾਰਥਾਂ ਅਤੇ ਸਿਗਰੇਟ ਜਿਹੀਆਂ ਜ਼ਬਤ ਵਸਤੂਆਂ ਦੇ ਨਿਪਟਾਨ ‘ਤੇ ਰਿਹਾ ਹੈ, ਹੁਣ ਤੱਕ 1,000 ਕਰੋੜ ਰੁਪਏ ਮੁੱਲ ਦੇ 365 ਕਿੱਲੋਗ੍ਰਾਮ ਨਸ਼ੀਲੇ ਪਦਾਰਥ ਅਤੇ 13 ਕਰੋੜ ਰੁਪਏ ਮੁੱਲ ਦੇ 1.35 ਕਰੋੜ ਸਿਗਰੇਟ ਸਟਿਕਸ ਦਾ ਵਿਸ਼ੇਸ਼ ਅਭਿਯਾਨ 3.0 ਦੇ ਤਹਿਤ ਨਿਪਟਾਰਾ ਕੀਤਾ ਗਿਆ ਹੈ।
ਦੇਸ਼ ਭਰ ਵਿੱਚ ਕੀਤੇ ਗਏ ਸਮੁੱਚੇ ਪ੍ਰਯਤਨਾਂ ਦੇ ਉਤਸ਼ਾਹਜਨਕ ਪਰਿਣਾਮ ਮਿਲੇ ਹਨ, ਜਿਨ੍ਹਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ (20 ਅਕਤੂਬਰ, 2023 ਤੱਕ):-
-
785 ਜਨ ਸ਼ਿਕਾਇਤਾਂ, 280 ਜਨ ਸ਼ਿਕਾਇਤ ਅਪੀਲ ਅਤੇ 14 ਸਾਂਸਦ ਸੰਦਰਭਾਂ ਦਾ ਨਿਪਟਾਰਾ।
-
20,871 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਅਤੇ ਏਸੀ 8,308 ਫਾਈਲਾਂ ਦੀ ਛਾਂਟ।
-
11,718 ਈ-ਫਾਈਲਾਂ ਦੀ ਸਮੀਖਿਆ ਅਤੇ ਏਸੀ 711 ਫਾਈਲਾਂ ਨੂੰ ਬੰਦ ਕਰਨਾ।
-
ਦਫ਼ਤਰ ਪਰਿਸਰ ਤੇ ਜਨਤਕ ਸਥਲਾਂ ‘ਤੇ 1195 ਸਵੱਛਤਾ ਅਭਿਯਾਨ ਪ੍ਰੋਗਰਾਮ ਆਯੋਜਿਤ ਕੀਤੇ ਗਏ।
-
9,304 ਕਿੱਲੋਗ੍ਰਾਮ ਸਕ੍ਰੈਪ ਦਾ ਨਿਪਟਾਨ ਕੀਤਾ ਗਿਆ ਜਿਸ ਦੇ ਸਦਕਾ 46,565 ਵਰਗ ਫੁੱਟ ਵਾਧੂ ਦਫ਼ਤਰ ਸਥਾਨ ਖਾਲ੍ਹੀ ਹੋਇਆ।
ਸੀਜੀਐੱਸਟੀ ਔਰੰਗਾਬਾਦ ਕਮਿਸ਼ਨਰੇਟ ਦੁਆਰਾ ਸੁੰਦਰੀਕਰਣ ਦੇ ਹਿੱਸੇ ਦੇ ਰੂਪ ਵਿੱਚ ਦਫ਼ਤਰ ਪਰਿਸਰ ਵਿੱਚ ਜੀਐੱਸਟੀ-2017 ਲੈਂਡਸਕੇਪ
ਦਿੱਲੀ ਕਸਟਮਸ ਪ੍ਰੀਵੈਂਟਿਵ ਕਮਿਸ਼ਨਰੇਟ ਦੁਆਰਾ ਐੱਨਡੀਪੀਐੱਸ ਪਦਾਰਥਾਂ ਦਾ ਨਿਪਟਾਨ
ਜਾਗਰੂਕਤਾ ਨੂੰ ਹੁਲਾਰਾ ਦੇਣ ਅਤੇ ਸਵੱਛਤਾ ਦਾ ਸੰਦੇਸ਼ ਫੈਲਾਉਣ ਦੇ ਲਈ ਹੁਣ ਤੱਕ ਸੀਬੀਆਈਸੀ ਦੇ ਅਧਿਕਾਰਿਕ ਸੋਸ਼ਲ ਮੀਡੀਆ ਹੈਂਡਲ ਅਤੇ ਵਿਭਿੰਨ ਖੇਤਰੀ ਦਫ਼ਤਰਾਂ ਦੇ ਮਾਧਿਅਮ ਨਾਲ 391 ਤੋਂ ਅਧਿਕ ਪੋਸਟ ਕੀਤੇ ਗਏ ਹਨ। ਐੱਸਸੀਡੀਪੀਐੱਮ 3.0 ਦੇ ਤਹਿਤ ਨਿਰਧਾਰਿਤ ਸਾਰੇ ਲਕਸ਼ਾਂ ਨੂੰ ਪੂਰਾ ਕਰਨ ਦਾ ਪ੍ਰਯਤਨ ਕੀਤਾ ਗਿਆ ਹੈ।
ਕ੍ਰਿਸ਼ਣਾਪਟਨਮ ਕਸਟਮਸ ਹਾਉਸ ਦੁਆਰਾ ਪੁਰਾਣੇ ਰਿਕਾਰਡਾਂ ਦੀ ਛਾਂਟ
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1970146)
Visitor Counter : 84