ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਪੰਜਾਬ ਵਿੱਚ ਦਿੱਲੀ-ਅੰਮ੍ਰਿਤਸਰ-ਕਟਰਾ ਐਕਸਪ੍ਰੈੱਸਵੇਅ ਅਤੇ ਅੰਮ੍ਰਿਤਸਰ ਬਾਈਪਾਸ ਦੇ ਨਿਰਮਾਣ ਕਾਰਜ ਵਿੱਚ ਹੋਈ ਪ੍ਰਗਤੀ ਦੀ ਸਮੀਖਿਆ ਕੀਤੀ
Posted On:
19 OCT 2023 5:07PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨੇ ਆਪਣੇ ਪੰਜਾਬ ਦੌਰੇ ਦੌਰਾਨ ਅੱਜ ਦਿੱਲੀ-ਅੰਮ੍ਰਿਤਸਰ-ਕਟਰਾ ਗ੍ਰੀਨਫੀਲਡ ਐਕਸਪ੍ਰੈੱਸਵੇਅ (ਡੀਏਕੇ) ਅਤੇ ਅੰਮ੍ਰਿਤਸਰ ਬਾਈਪਾਸ ਦੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ। ਨਿਰੀਖਣ ਦੇ ਦੌਰਾਨ ਪੰਜਾਬ ਲੋਕ ਨਿਰਮਾਣ ਵਿਭਾਗ ਮੰਤਰੀ ਦੇ ਮੰਤਰੀ ਸ਼੍ਰੀ ਹਰਭਜਨ ਸਿੰਘ ਈਟੀਓ ਅਤੇ ਅੰਮ੍ਰਿਤਸਰ ਦੇ ਸਾਂਸਦ ਸ਼੍ਰੀ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਸਨ
ਪੰਜਾਬ ਵਿੱਚ 29,000 ਕਰੋੜ ਰੁਪਏ ਦੀ ਲਗਾਤ ਨਾਲ ਪੰਜ ਗ੍ਰੀਨਫੀਲਡ ਅਤੇ ਇਕੋਨੋਮਿਕ ਕੌਰੀਡੋਰ ਬਣਾਏ ਜਾ ਰਹੇ ਹਨ। ਇਸ 669 ਕਿਲੋਮੀਟਰ ਲੰਬੇ ਦਿੱਲੀ-ਅੰਮ੍ਰਿਤਸਰ-ਕਟਰਾ ਗ੍ਰੀਨਫੀਲਡ ਐਕਸਪ੍ਰੈੱਸਵੇਅ ਦਾ ਨਿਰਮਾਣ 40,000 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਬਣ ਜਾਣ ’ਤੇ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ਵਿੱਚ ਅਤੇ ਦਿੱਲੀ ਤੋਂ ਕਟਰਾ 6 ਘੰਟਿਆਂ ਵਿੱਚ ਪਹੁੰਚਿਆ ਜਾ ਸਕੇਗਾ। ਹੁਣ ਦਿੱਲੀ ਤੋਂ ਕਟਰਾ ਦੀ ਦੂਰੀ 727 ਕਿਲੋਮੀਟਰ ਹੈ ਅਤੇ ਇਸ ਮਾਰਗ ਦੇ ਬਣ ਜਾਣ ਨਾਲ ਇਹ ਦੂਰੀ 58 ਕਿਲੋਮੀਟਰ ਘੱਟ ਜਾਵੇਗੀ।
ਦਿੱਲੀ ਵਿੱਚ ਕੇਐੱਮਪੀ ਤੋਂ ਸ਼ੁਰੂ ਹੋ ਕੇ ਹਰਿਆਣਾ ਵਿੱਚ ਬਣਾਈ ਜਾ ਰਹੀ ਇਸ ਐਕਸਪ੍ਰੈੱਸਵੇਅ ਦੀ ਲੰਬਾਈ 137 ਕਿਲੋਮੀਟਰ ਹੈ। ਪੰਜਾਬ ਵਿੱਚ ਇਸ ਐਕਸਪ੍ਰੈੱਸਵੇਅ ਦੀ ਲੰਬਾਈ 399 ਕਿਲੋਮੀਟਰ ਹੈ, ਜਿਸ ਵਿੱਚੋਂ 296 ਕਿਲੋਮੀਟਰ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਹੈ। ਜੰਮੂ ਤੇ ਕਸ਼ਮੀਰ ਵਿੱਚ ਇਸ ਐਕਸਪ੍ਰੈੱਸਵੇਅ ਦੀ ਲੰਬਾਈ 135 ਕਿਲੋਮੀਟਰ ਹੈ, ਜਿਸ ਵਿੱਚੋਂ 120 ਕਿਲੋਮੀਟਰ ਦਾ ਨਿਰਮਾਣ ਚਲ ਰਿਹਾ ਹੈ। ਪੰਜਾਬ ਵਿੱਚ, ਇਹ ਐਕਸਪ੍ਰੈੱਸਵੇਅ ਪਟਿਆਲਾ, ਸੰਗਰੂਰ, ਮਲੇਰਕੋਟਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਗੁਰਦਾਸਪੁਰ ਜਿਹੇ ਉਦਯੋਗਿਕ ਖੇਤਰਾਂ ਤੋਂ ਹੋ ਕੇ ਗੁਜਰੇਗਾ।
ਇਸ ਕੌਰੀਡੋਰ ਦੀ ਇੱਕ ਪ੍ਰਮੁੱਖ ਵਿਸ਼ੇਸ਼ਤਾ ਬਿਆਸ ਨਦੀ ’ਤੇ ਬਨਣ ਵਾਲਾ ਏਸ਼ੀਆ ਦਾ ਸਭ ਤੋਂ ਲੰਬਾ 1300 ਮੀਟਰ ਲੰਬਾ ਕੇਬਲ ਸਟੇ ਬ੍ਰਿਜ ਸ਼ਾਮਲ ਹੈ। ਇਹ ਐਕਸਪ੍ਰੈੱਸਵੇਅ ਸਿੱਖ ਸਮੁਦਾਇ ਦੇ ਪ੍ਰਮੁਖ ਧਾਰਮਿਕ ਸਥਾਨਾਂ ਗੋਲਡਨ ਟੈਂਪਲ, ਕਪੂਰਥਲਾ ਜ਼ਿਲ੍ਹੇ ਵਿੱਚ ਸਥਿਤ ਸੁਲਤਾਨਪੁਰ ਲੋਧੀ ਗੁਰਦੁਆਰਾ, ਗੋਇੰਦਵਾਲ ਸਾਹਿਬ ਗੁਰਦੁਆਰਾ, ਖਡੂਰ ਸਾਹਿਬ ਗੁਰਦੁਆਰਾ, ਗੁਰਦੁਆਰਾ ਦਰਬਾਰ ਸਾਹਿਬ (ਤਰਨਤਾਰਨ) ਨਾਲ ਜੋੜਦੇ ਹੋਏ ਮਾਤਾ ਦੇ ਦਰਬਾਰ ਵੈਸ਼ਣੋ ਦੇਵੀ ਕਟਰਾ ਤੱਕ ਬਣੇਗਾ।
ਕੁੱਲ 1475 ਕਰੋੜ ਰੁਪਏ ਦੀ ਲਗਾਤ ਨਾਲ ਬਣ ਰਹੇ 50 ਕਿਲੋਮੀਟਰ, 4-ਲੇਨ ਵਾਲੇ ਅੰਮ੍ਰਿਤਸਰ ਬਾਈਪਾਸ ਦਾ ਕਾਰਜ ਪ੍ਰਗਤੀ ’ਤੇ ਹੈ। ਇਸ ਦੇ ਬਣ ਜਾਣ ’ਤੇ ਤਰਨਤਾਰਨ ਤੋਂ ਅੰਮ੍ਰਿਤਸਾਰ ਏਅਰਪੋਰਟ ਤੱਕ ਕਨੈਕਟੀਵਿਟੀ ਬਿਹਤਰ ਹੋ ਜਾਵੇਗੀ। ਇਹ ਬਾਈਪਾਸ ਅੰਮ੍ਰਿਤਸਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਸੁਲਝਾਉਣ ਵਿੱਚ ਕਾਰਗਰ ਸਾਬਤ ਹੋਵੇਗਾ। ਇਸ ਮਾਰਗ ਰਾਹੀਂ ਅੰਮ੍ਰਿਤਸਰ ਦੀ ਕਨੈਕਟੀਵਿਟੀ, ਟ੍ਰਾਂਸਪੋਰਟੇਸ਼ਨ ਅਤੇ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਹੋਵੇਗਾ।
****
ਐੱਮਜੇਪੀਐੱਸ/ਐੱਨਐੱਸਕੇ
(Release ID: 1969314)
Visitor Counter : 91