ਰੇਲ ਮੰਤਰਾਲਾ
azadi ka amrit mahotsav

ਆਰਪੀਐੱਫ ਨੇ ਸਤੰਬਰ 2023 ਦੇ ਦੌਰਾਨ, ਆਪਰੇਸ਼ਨ ‘ਨੰਨ੍ਹੇ ਫਰਿਸ਼ਤੇ’ ਦੇ ਤਹਿਤ 895 ਬੱਚਿਆਂ (ਲੜਕੇ-573 ਅਤੇ ਲੜਕੀਆਂ-322) ਨੂੰ ਬਚਾਇਆ


14 ਤਸਕਰਾਂ ਦੀ ਗ੍ਰਿਫ਼ਤਾਰੀ ਦੇ ਨਾਲ 29 ਲੋਕਾਂ ਨੂੰ ਤਸਕਰਾਂ ਦੇ ਚੁੰਗਲ ਤੋਂ ਛੁਡਾਇਆ ਗਿਆ

‘ਆਪਰੇਸ਼ਨ ਜੀਵਨਰਕਸ਼ਾ’ ਦੇ ਤਹਿਤ ਆਰਪੀਐੱਫ ਕਰਮੀਆਂ ਨੇ ਪਲੈਟਫਾਰਮ ਅਤੇ ਰੇਲਵੇ ਟ੍ਰੈਕ ‘ਤੇ ਯਾਤਰੀਆਂ ਦੀ ਜਾਨ ਬਚਾਈ

405 ਦਲਾਲ ਗ੍ਰਿਫ਼ਤਾਰ ਅਤੇ 36.43 ਲੱਖ ਰੁਪਏ ਮੁੱਲ ਦੇ ਭਵਿੱਖ ਦੇ ਟਿਕਟ ‘ਆਪਰੇਸ਼ਨ ਉਪਲਬਧ’ ਦੇ ਤਹਿਤ ਜ਼ਬਤ

‘ਆਪਰੇਸ਼ਨ ਨਾਰਕੋਸ’ ਦੇ ਤਹਿਤ 2.65 ਕਰੋੜ ਰੁਪਏ ਮੁੱਲ ਦੀ ਐੱਨਡੀਪੀਐੱਸ ਜ਼ਬਤੀ ਦੇ ਨਾਲ 70 ਲੋਕ ਗ੍ਰਿਫ਼ਤਾਰ

Posted On: 18 OCT 2023 2:37PM by PIB Chandigarh

ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੇ ਕੋਲ ਰੇਲਵੇ ਸੰਪੱਤੀ, ਯਾਤਰੀ ਖੇਤਰਾਂ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਯਾਤਰੀਆਂ ਨੂੰ ਸੁਰੱਖਿਅਤ, ਸੰਭਾਲ਼ ਅਤੇ ਆਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰਨ ਦੇ ਲਈ ਬਲ ਚੌਵੀ ਘੰਟੇ ਕੰਮ ਕਰ ਰਿਹਾ ਹੈ। ਇਹ ਭਾਰਤੀ ਰੇਲਵੇ ਨੂੰ ਆਪਣੇ ਗ੍ਰਾਹਕਾਂ ਨੂੰ ਸੁਰੱਖਿਅਤ ਮਾਲ ਢੁਆਈ ਟ੍ਰਾਂਸਪੋਰਟ ਸੇਵਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਆਰਪੀਐੱਫ ਨੇ ਨਿਵਾਰਕ ਸੁਰੱਖਿਆ ਉਪਾਅ ਕਰਕੇ ਅਤੇ ਰੇਲਵੇ ਸੰਪੱਤੀ ਦੇ ਖ਼ਿਲਾਫ਼ ਅਪਰਾਧ ਹੋਣ ‘ਤੇ ਉਨ੍ਹਾਂ ਦਾ ਪਤਾ ਲਗਾਉਣ ਦੇ ਪ੍ਰਯਤਨ ਕਰਕੇ ਦੇਸ਼ਭਰ ਵਿੱਚ ਫੈਲੀ ਰੇਲਵੇ ਦੀ ਵਿਸ਼ਾਲ ਸੰਪੱਤੀ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਦਾ ਬਖੂਬੀ ਨਿਰਵਹਨ ਕੀਤਾ ਹੈ।

ਸਤੰਬਰ 2023 ਮਹੀਨੇ ਦੇ ਦੌਰਾਨ ਆਰਪੀਐੱਫ ਦੀਆਂ ਉਪਲਬਧੀਆਂ ਦਾ ਸੰਖੇਪ ਵੇਰਵਾ ਇਸ ਪ੍ਰਕਾਰ ਹੈ- 

  • ਬੱਚਿਆਂ ਦਾ ਬਚਾਅ ਅਤੇ ਆਪਰੇਸ਼ਨ ਨੰਨ੍ਹੇ ਫਰਿਸ਼ਤੇ:- ਅਨੇਕ ਕਾਰਨਾਂ ਕਰਕੇ ਆਪਣੇ ਪਰਿਵਾਰ ਤੋਂ ਵਿਛੜੇ/ਗੁੰਮਸ਼ੁਦਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਉਣ ਵਿੱਚ ਆਰਪੀਐੱਫ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਸਬੰਧ ਵਿੱਚ, ਭਾਰਤੀ ਰੇਲਵੇ ‘ਤੇ ਆਪਰੇਸ਼ਨ ‘ਨੰਨ੍ਹੇ ਫਰਿਸ਼ਤੇ’ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਅਭਿਯਾਨ ਦੇ ਤਹਿਤ ਸਤੰਬਰ ਮਹੀਨੇ ਵਿੱਚ ਭਾਰਤੀ ਰੇਲਵੇ ਦੇ ਸੰਪਰਕ ਵਿੱਚ ਆਏ 895 ਤੋਂ ਵੱਧ ਬੱਚਿਆਂ (ਲੜਕੇ-573 ਅਤੇ ਲੜਕੀਆਂ-322) ਨੂੰ ਦੇਖਭਾਲ਼ ਅਤੇ ਸੁਰੱਖਿਆ ਦੀ ਜ਼ਰੂਰਤ ਸੀ ਜੋ ਸਤੰਬਰ 2023 ਵਿੱਚ ਭਾਰਤੀ ਰੇਲਵੇ ਦੇ ਸੰਪਰਕ ਵਿੱਚ ਆਏ। ਉਨ੍ਹਾਂ ਨੂੰ ਛੁਡਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਣ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।

  • ਮਨੁੱਖੀ ਤਸਕਰੀ ਅਤੇ ਆਪਰੇਸ਼ਨ ਏਏਐੱਚਟੀ:- ਮਨੁੱਖੀ ਤਸਕਰਾਂ ਦੀ ਹਾਨੀਕਰ ਯੋਜਨਾਵਾਂ ਦਾ ਪ੍ਰਭਾਵੀਸ਼ਾਲੀ ਮੁਕਾਬਲਾ ਕਰਨ ਦੇ ਲਈ, ਆਰਪੀਐੱਫ ਦੀ ਮਨੁੱਖੀ ਤਸਕਰੀ ਵਿਰੋਧੀ ਇਕਾਈਆਂ ਭਾਰਤੀ ਰੇਲਵੇ ‘ਤੇ ਪੋਸਟ ਪੱਧਰ (ਥਾਣਾ ਪੱਧਰ) ‘ਤੇ ਕੰਮ ਕਰ ਰਹੀਆਂ ਹਨ। ਇਹ ਏਏਐੱਚਟੀਯੂ ਮਨੁੱਖੀ ਤਸਕਰੀ ਨੂੰ ਰੋਕਣ ਵਿੱਚ ਸ਼ਾਮਲ ਏਜੰਸੀਆਂ ਅਤੇ ਗ਼ੈਰ-ਸਰਕਾਰੀ ਸੰਗਠਨਾਂ ਦੇ ਨਾਲ ਨਿਯਮਿਤ ਸੰਪਰਕ ਵਿੱਚ ਹਨ ਅਤੇ ਤਸਕਰੀ ਦੇ ਸ਼ਿਕਾਰ ਬੱਚਿਆਂ ਨੂੰ ਬਚਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ। ਸਤੰਬਰ 2023 ਦੇ ਦੌਰਾਨ 14 ਤਸਕਰਾਂ ਦੀ ਗ੍ਰਿਫ਼ਤਾਰੀ ਦੇ ਨਾਲ 29 ਲੋਕਾਂ ਨੂੰ ਤਸਕਰਾਂ ਦੇ ਚੁੰਗਲ ਤੋਂ ਬਚਾਇਆ ਗਿਆ।

  • ਆਪਰੇਸ਼ਨ “ਜੀਵਨ ਰਕਸ਼ਾ”:- ਆਰਪੀਐੱਫ ਦੀ ਸਤਰਕਤਾ ਅਤੇ ਤੇਜ਼ ਕਾਰਵਾਈ ਦੇ ਕਾਰਨ, ਆਪਰੇਸ਼ਨ ‘ਜੀਵਨ ਰਕਸ਼ਾ’ ਦੇ ਤਹਿਤ ਸਤੰਬਰ 2023 ਦੇ ਮਹੀਨੇ ਵਿੱਚ ਟੀਮ ਆਰਪੀਐੱਫ ਨੇ 265 ਯਾਤਰੀਆਂ ਦੀ ਪਲੈਟਫਾਰਮਾਂ ਅਤੇ ਰੇਲਵੇ ਟ੍ਰੈਕ ‘ਤੇ ਟ੍ਰੇਨ ਨਾਲ ਕਟਣ ਤੋਂ ਜਾਨ ਬਚਾਈ।

  • ਮਹਿਲਾ ਸੁਰੱਖਿਆ:- ਮਹਿਲਾ ਯਾਤਰੀਆਂ ਦੀ ਰੱਖਿਆ ਅਤੇ ਸੁਰੱਖਿਆ ਭਾਰਤੀ ਰੇਲਵੇ ਦੀ ਇੱਕ ਮਹੱਤਵਪੂਰਨ ਚਿੰਤਾ ਰਹੀ ਹੈ। ਇਸ ਸਬੰਧ ਵਿੱਚ, ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਮਹਿਲਾ ਯਾਤਰੀਆਂ, ਖਾਸ ਤੌਰ ‘ਤੇ ਇਕੱਲੇ ਯਾਤਰਾ ਕਰਨ ਵਾਲੀ ਜਾਂ ਅਪਰਾਧ ਦੀ ਚਪੇਟ ਵਿੱਚ ਆਉਣ ਵਾਲੀਆਂ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ “ਮੇਰੀ ਸਹੇਲੀ” ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਪਹਿਲ ਦੇ ਤਹਿਤ, 231 ਮੇਰੀ ਸਹੇਲੀ ਟੀਮਾਂ ਨੇ ਸਤੰਬਰ 2023 ਦੇ ਮਹੀਨੇ ਦੇ ਦੌਰਾਨ 13071 ਟ੍ਰੇਨਾਂ ਵਿੱਚ ਸਫ਼ਰ ਕੀਤਾ ਅਤੇ 421198 ਮਹਿਲਾ ਯਾਤਰੀਆਂ ਨੂੰ ਸੁਰੱਖਿਆ ਦਾ ਭਰੋਸਾ ਪ੍ਰਦਾਨ ਕੀਤਾ।

 

ਇਸ ਦੇ ਇਲਾਵਾ, ਆਰਪੀਐੱਫ ਨੇ ਸਤੰਬਰ 2023 ਦੇ ਦੌਰਾਨ ਮਹਿਲਾਵਾਂ ਦੇ ਲਈ ਰਿਜ਼ਰਵਡ ਡੱਬਿਆਂ (ਕੋਚਿਸ) ਵਿੱਚ ਯਾਤਰਾ ਕਰਨ ਵਾਲੇ 6033 ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ।

 

  • ਦਲਾਲਾਂ ਦੇ ਖ਼ਿਲਾਫ਼ ਕਾਰਵਾਈ ਅਤੇ ਆਪਰੇਸ਼ਨ “ਉਪਲਬਧ”:- ਇਸ ਸਬੰਧ ਵਿੱਚ ਮਹੀਨੇ ਸਤੰਬਰ 2023 ਦੇ ਦੌਰਾਨ 405 ਦਲਾਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨ ਦੇ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਗਈ ਅਤੇ 36.43 ਲੱਖ ਰੁਪਏ ਮੁੱਲ ਦੇ ਭਵਿੱਖ ਦੇ ਟਿਕਟ ਜ਼ਬਤ ਕੀਤੇ ਗਏ।

 

  • ਆਪਰੇਸ਼ਨ “ਨਾਰਕੋਸ”:- ਸਤੰਬਰ 2023 ਮਹੀਨੇ ਦੇ ਦੌਰਾਨ, 2.65 ਕਰੋੜ ਰੁਪਏ ਮੁੱਲ ਦੀ ਐੱਨਡੀਪੀਐੱਸ ਦੀ ਜ਼ਬਤੀ ਦੇ ਨਾਲ 70 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਗ੍ਰਿਫ਼ਤਾਰ ਅਪਰਾਧੀਆਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਦੇ ਲਈ ਸਸ਼ਕਤ ਏਜੰਸੀਆਂ ਨੂੰ ਸੌਂਪ ਦਿੱਤਾ ਗਿਆ ਹੈ।

 

  • ਐਮਰਜੈਂਸੀ ਰਿਸਪੋਂਸ ਅਤੇ ਆਪਰੇਸ਼ਨ ‘ਯਾਤਰੀ ਸੁਰਕਸ਼ਾ’:- ਸੰਕਟ ਵਿੱਚ ਫਸੇ ਯਾਤਰੀਆਂ ਦੀ ਸੁਰੱਖਿਆ ਸਬੰਧੀ ਸ਼ਿਕਾਇਤਾਂ ਦੇ ਨਿਵਾਰਣ ਅਤੇ ਤਤਕਾਲ ਸਹਾਇਤਾ ਦੇ ਲਈ, ਯਾਤਰੀ ਰੇਲ ਮਦਦ ਪੋਰਟਲ ‘ਤੇ ਜਾਂ ਹੈਲਪਲਾਈਨ ਨੰਬਰ 139 (ਐਮਰਜੈਂਸੀ ਰਿਸਪੋਂਸ ਸਪੋਰਟ ਸਿਸਟਮ ਨੰਬਰ 112 ਦੇ ਨਾਲ ਏਕੀਕ੍ਰਿਤ) ਦੇ ਮਾਧਿਅਮ ਨਾਲ ਸ਼ਿਕਾਇਤ ਕਰ ਸਕਦੇ ਹਨ। ਸਤੰਬਰ-2023 ਮਹੀਨੇ ਦੇ ਦੌਰਾਨ 28000 ਤੋਂ ਅਧਿਕ ਸ਼ਿਕਾਇਤਾਂ ਪ੍ਰਾਪਤ ਹੋਈਆਂ ਅਤੇ ਉਨ੍ਹਾਂ ਦੇ ਸਮਾਧਾਨ ਦੇ ਲਈ ਉਚਿਤ ਜ਼ਰੂਰੀ ਕਾਰਵਾਈ ਕੀਤੀ ਗਈ।

*****

ਵਾਈਬੀ


(Release ID: 1969058) Visitor Counter : 89