ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਮੁੰਬਈ ਵਿੱਚ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਅਹਿਮ ਮੈਂਬਰਾਂ ਨਾਲ ਮੁਲਾਕਾਤ ਕੀਤੀ
Posted On:
16 OCT 2023 3:10PM by PIB Chandigarh
ਮੁੰਬਈ ਵਿੱਚ (ਆਈਓਸੀ-IOC) ਦੇ 141ਵੇਂ ਸੈਸ਼ਨ ਤੋਂ ਪਹਿਲਾਂ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ (ਵਾਈਏਐੱਸ) ਅਨੁਰਾਗ ਠਾਕੁਰ ਨੇ ਪਿਛਲੇ ਹਫ਼ਤੇ (13 ਅਤੇ 14 ਅਕਤੂਬਰ, 2023) ਅੰਤਰਰਾਸ਼ਟਰੀ ਓਲੰਪਿਕ ਕਮੇਟੀ ਆਈਓਸੀ ਦੇ ਕਈ ਮੈਂਬਰਾਂ, ਜੋ ਦੁਨੀਆ ਭਰ ਦੀਆਂ ਵੱਖ-ਵੱਖ ਖੇਡ ਸੰਸਥਾਵਾਂ ਵਿੱਚ ਪ੍ਰਮੁੱਖ ਅਹੁਦਿਆਂ 'ਤੇ ਹਨ, ਨਾਲ ਦੋ ਦਿਨ ਬੈਠਕਾਂ ਕੀਤੀਆਂ। ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ ਆਈਓਸੀ ਦਾ ਸੈਸ਼ਨ 15 ਤੋਂ 17 ਅਕਤੂਬਰ, 2023 ਤੱਕ ਮੁੰਬਈ ਵਿੱਚ ਚੱਲ ਰਿਹਾ ਹੈ।
ਦੋ ਰੋਜ਼ਾ ਆਈਓਸੀ ਬੈਠਕ ਦੀ ਸ਼ੁਰੂਆਤ ਤੋਂ ਪਹਿਲਾਂ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਸ਼ਨੀਵਾਰ (14 ਅਕਤੂਬਰ, 2023) ਨੂੰ ਕਿਹਾ ਕਿ ਇਹ ਇੱਕ ਮਹੱਤਵਪੂਰਨ ਮੌਕਾ ਹੈ ਕਿ ਆਈਓਸੀ ਦਾ ਸੈਸ਼ਨ ਭਾਰਤ ਵਿੱਚ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ, “ਮੈਂ ਕਮੇਟੀ ਦੇ ਸਾਰੇ ਮੈਂਬਰਾਂ ਦਾ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਸੈਸ਼ਨ ਸਫਲ ਰਹੇਗਾ ਅਤੇ ਇਸ ਦੇ ਨਤੀਜੇ ਵਜੋਂ ਓਲੰਪਿਕ ਖੇਡਾਂ ਵਿੱਚ ਨਵੀਆਂ ਚੀਜ਼ਾਂ ਜੋੜਨ ਦਾ ਐਲਾਨ ਹੋਵੇਗਾ।”
ਅੰਤਰਰਾਸ਼ਟਰੀ ਪੱਧਰ ਦੀਆਂ ਵੱਖ-ਵੱਖ ਖੇਡ ਫੈਡਰੇਸ਼ਨਾਂ ਦੇ ਮੈਂਬਰਾਂ ਅਤੇ ਆਈਓਸੀ ਦੇ ਅਹੁਦੇਦਾਰਾਂ ਨਾਲ ਹੋਈਆਂ ਦੁਵੱਲੀਆਂ ਮੀਟਿੰਗਾਂ ਦੀ ਲੜੀ ਵਿੱਚ, ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਖੇਡ ਵਿਗਿਆਨ ਅਤੇ ਮੈਡੀਸਨ ਵਿੱਚ ਗਿਆਨ ਦੇ ਆਦਾਨ-ਪ੍ਰਦਾਨ ਬਾਰੇ ਗੱਲ ਕੀਤੀ, ਜਿਸ ਦਾ ਉਦੇਸ਼ ਭਾਰਤੀ ਐਥਲੀਟਾਂ ਦੇ ਕਲਿਆਣ ਅਤੇ ਪ੍ਰਦਰਸ਼ਨ ਨੂੰ ਬਿਹਤਰ ਕਰਨਾ ਸੀ। ਇਸ ਸਹਿਯੋਗ ਵਿੱਚ ਸਿਖਲਾਈ ਦੇ ਤਰੀਕਿਆਂ, ਉਪਕਰਨਾਂ ਅਤੇ ਖੇਡਾਂ ਅਤੇ ਹੋਰ ਸਬੰਧਿਤ ਡੋਮੇਨਾਂ ਵਿੱਚ ਡਿਜੀਟਲ ਕੋਚਿੰਗ ਅਤੇ ਸਿਖਲਾਈ ਨੂੰ ਲਾਗੂ ਕਰਨ ਵਿੱਚ ਨਵੀਨਤਾ ਲਿਆਉਣ ਲਈ ਖੋਜ ਉੱਦਮਾਂ ਦੀ ਪੜਚੋਲ ਕਰਨਾ ਸ਼ਾਮਲ ਹੈ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਅਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਲੌਰਡ ਸੇਬੇਸਟੀਅਨ ਕੋਅ ਅਤੇ ਵਰਲਡ ਰੋਇੰਗ ਫੈਡਰੇਸ਼ਨ ਦੇ ਪ੍ਰਧਾਨ ਜਯਾਂ-ਕ੍ਰਿਸਟੋਫ਼ ਰੋਲੈਂਡ ਨਾਲ ਦੁਵੱਲੀ ਮੀਟਿੰਗ ਕੀਤੀ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਸ਼ਨੀਵਾਰ ਨੂੰ ਆਈਓਸੀ ਦੇ ਪ੍ਰਧਾਨ ਥੌਮਸ ਬਾਖ, ਆਈਓਸੀ ਦੇ ਉਪ ਪ੍ਰਧਾਨ ਜੁਆਨ ਐਂਟੋਨੀਓ, ਆਈਓਸੀ ਐਗਜ਼ੀਕਿਊਟਿਵ ਬੋਰਡ ਦੇ ਮੈਂਬਰ ਅਤੇ ਯੂਡਬਲਿਊਡਬਲਿਊ ਕੁਸ਼ਤੀ ਦੇ ਪ੍ਰਧਾਨ ਨੇਨਾਦ ਲੇਲੋਵਿਕ, ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸਨ, ਰਾਸ਼ਟਰੀ ਓਲੰਪਿਕ ਕਮੇਟੀਆਂ ਦੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਨੀਲਾ ਲਿੰਡਬਰਗ, ਆਈਓਸੀ ਮੈਂਬਰ ਅਤੇ ਫਿਊਚਰ ਗੇਮਜ਼ ਕਮਿਸ਼ਨ ਦੀ ਚੇਅਰ, ਕੋਲਿੰਡਾ ਗ੍ਰੈਬਰ-ਕਿਟਾਰੋਵਿਚ, ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਤੈਯਬ ਇਕਰਾਮ, ਅੰਤਰਰਾਸ਼ਟਰੀ ਸਾਈਕਲਿੰਗ ਫੈਡਰੇਸ਼ਨ ਦੇ ਪ੍ਰਧਾਨ ਡੇਵਿਡ ਲੈਪਰਟਿਏਂਟ ਅਤੇ ਵਰਲਡ ਐਂਟੀ-ਡੋਪਿੰਗ ਏਜੰਸੀ ਦੇ ਪ੍ਰਧਾਨ ਵਿਲਟੋਲਡ ਬਾਂਕਾ ਨਾਲ ਮੁਲਾਕਾਤ ਕੀਤੀ। ਦੋ-ਪੱਖੀ ਬੈਠਕਾਂ ਵਿੱਚ ਰਾਜ ਸਭਾ ਮੈਂਬਰ, ਸਾਬਕਾ ਓਲੰਪੀਅਨ ਅਤੇ ਟ੍ਰੈਕ ਐਂਡ ਫੀਲਡ ਅਥਲੀਟ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਪੀਟੀ ਊਸ਼ਾ ਵੀ ਮੌਜੂਦ ਸਨ।

ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥੌਮਸ ਬਾਖ ਦੇ ਨਾਲ

ਆਈਓਸੀ ਦੇ ਉਪ-ਪ੍ਰਧਾਨ ਜੁਆਨ ਐਂਟੋਨੀਓ ਦੇ ਨਾਲ

ਵਰਲਡ ਐਂਟੀ-ਡੋਪਿੰਗ ਏਜੰਸੀ ਦੇ ਪ੍ਰਧਾਨ ਵਿਲਟੋਲਡ ਬਾਂਕਾ ਦੇ ਨਾਲ

ਵਰਲਡ ਰੋਇੰਗ ਫੈਡਰੇਸ਼ਨ ਦੇ ਪ੍ਰਧਾਨ ਜਯਾਂ-ਕ੍ਰਿਸਟੋਫ਼ ਰੋਲੈਂਡ ਦੇ ਨਾਲ

ਆਈਓਸੀ ਐਗਜ਼ੀਕਿਊਟਿਵ ਬੋਰਡ ਦੇ ਮੈਂਬਰ ਅਤੇ ਪ੍ਰਧਾਨ (ਯੂਡਬਲਿਊਡਬਲਿਊ ਕੁਸ਼ਤੀ) ਨੇਨਾਦ ਲੇਲੋਵਿਕ

ਅੰਤਰਰਾਸ਼ਟਰੀ ਪੈਰਾਲੰਪਿਕ ਕਮੇਟੀ ਦੇ ਪ੍ਰਧਾਨ ਐਂਡਰਿਊ ਪਾਰਸਨ ਦੇ ਨਾਲ

ਐਸੋਸੀਏਸ਼ਨ ਆਫ ਨੈਸ਼ਨਲ ਓਲੰਪਿਕ ਕਮੇਟੀਜ਼ ਦੀ ਜਨਰਲ ਸਕੱਤਰ, ਗੁਨੀਲਾ ਲਿੰਡਬਰਗ ਦੇ ਨਾਲ

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰ ਅਤੇ ਫਿਊਚਰ ਗੇਮਜ਼ ਕਮਿਸ਼ਨ ਦੀ ਚੇਅਰ, ਕੋਲਿੰਡਾ ਗ੍ਰੈਬਰ-ਕਿਟਾਰੋਵਿਚ

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਦੇ ਪ੍ਰਧਾਨ ਤੈਯਬ ਇਕਰਾਮ ਦੇ ਨਾਲ

ਇੰਟਰਨੈਸ਼ਨਲ ਐਸੋਸੀਏਸ਼ਨ ਆਫ ਐਥਲੈਟਿਕਸ ਫੈਡਰੇਸ਼ਨ ਦੇ ਪ੍ਰਧਾਨ ਲਾਰਡ ਸੇਬੇਸਟੀਅਨ ਕੋਅ ਦੇ ਨਾਲ
ਕ੍ਰਿਕੇਟ ਨੂੰ ਓਲੰਪਿਕਸ ਵਿੱਚ ਸ਼ਾਮਿਲ ਕਰਨ ਦੀ ਵਕਾਲਤ ਕਰਦੇ ਹੋਏ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਕਿਹਾ ਕਿ ਜੇਕਰ ਕ੍ਰਿਕੇਟ ਨੂੰ ਓਲੰਪਿਕਸ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਤਾਂ ਦੁਨੀਆ ਭਰ ਦੀਆਂ ਸਰਕਾਰਾਂ ਲਈ ਇਸ ਖੇਡ ਲਈ ਬਜਟ ਅਲਾਟ ਕਰਨਾ ਅਸਾਨ ਹੋ ਜਾਵੇਗਾ। ਇਸ ਲਈ ਅਜਿਹੇ ਫੈਸਲੇ ਨਾਲ ਕ੍ਰਿਕਟ ਲਈ ਖੇਡ ਬੁਨਿਆਦੀ ਢਾਂਚਾ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ “ਭਾਰਤ ਨੂੰ ਖੇਡਾਂ ਦੀ ਸੁਪਰ ਪਾਵਰ ਬਣਾਉਣਾ ਪ੍ਰਧਾਨ ਮੰਤਰੀ ਮੋਦੀ ਦਾ ਵਿਜ਼ਨ ਹੈ। ਦੇਸ਼ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 3000 ਕਰੋੜ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ। ਖੇਲੋ ਇੰਡੀਆ ਸਕੀਮ ਅਤੇ ਹੋਰ ਪਹਿਲਕਦਮੀਆਂ ਦੇ ਤਹਿਤ, ਸਰਕਾਰ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਲਈ ਤਿਆਰ ਕਰਨ ਲਈ ਸਭ ਤੋਂ ਵਧੀਆ ਸਹੂਲਤਾਂ ਨਾਲ ਸਹਾਇਤਾ ਕਰ ਰਹੀ ਹੈ।”
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਮੁੰਬਈ ਵਿੱਚ 141ਵੇਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਸੈਸ਼ਨ ਦਾ ਉਦਘਾਟਨ ਕੀਤਾ ਸੀ। ਇਹ ਸੈਸ਼ਨ ਖੇਡਾਂ ਨਾਲ ਸਬੰਧਿਤ ਵਿਭਿੰਨ ਹਿਤਧਾਰਕਾਂ ਦਰਮਿਆਨ ਆਪਸੀ ਤਾਲਮੇਲ ਅਤੇ ਗਿਆਨ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। 141ਵੇਂ ਆਈਓਸੀ ਸੈਸ਼ਨ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰਧਾਨ ਥੌਮਸ ਬਾਖ ਦੇ ਨਾਲ ਆਈਓਸੀ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਪ੍ਰਸਿੱਧ ਭਾਰਤੀ ਖੇਡ ਸ਼ਖਸੀਅਤਾਂ ਅਤੇ ਭਾਰਤੀ ਓਲੰਪਿਕ ਸੰਘ ਸਮੇਤ ਵਿਭਿੰਨ ਖੇਡ ਫੈਡਰੇਸ਼ਨਾਂ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਹਨ।
ਇਹ ਆਈਓਸੀ ਸੈਸ਼ਨ, ਆਈਓਸੀ ਮੈਂਬਰਾਂ ਦਾ ਇੱਕ ਮਹੱਤਵਪੂਰਨ ਇਕੱਠ ਹੈ, ਜਿੱਥੇ ਓਲੰਪਿਕ ਖੇਡਾਂ ਦੇ ਭਵਿੱਖ ਨਾਲ ਸਬੰਧਿਤ ਮਹੱਤਵਪੂਰਨ ਫੈਸਲੇ ਲਏ ਜਾਂਦੇ ਹਨ। ਭਾਰਤ ਵਿੱਚ ਹੋਣ ਵਾਲਾ 141ਵਾਂ ਆਈਓਸੀ ਸੈਸ਼ਨ ਗਲੋਬਲ ਪੱਧਰ 'ਤੇ ਸਹਿਯੋਗ ਨੂੰ ਉਤਸ਼ਾਹਿਤ ਕਰਨ, ਖੇਡ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਦੋਸਤੀ, ਸਤਿਕਾਰ ਅਤੇ ਉੱਤਮਤਾ ਦੇ ਓਲੰਪਿਕ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਰਾਸ਼ਟਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਆਯੋਜਨ ਖੇਡਾਂ ਦੇ ਖੇਤਰ ਵਿੱਚ ਵਿਭਿੰਨ ਹਿਤਧਾਰਕਾਂ ਵਿੱਚ ਆਪਸੀ ਤਾਲਮੇਲ ਅਤੇ ਗਿਆਨ ਦੇ ਆਦਾਨ-ਪ੍ਰਦਾਨ ਦੀ ਸਹੂਲਤ ਦਿੰਦਾ ਹੈ।
*******
ਪੀਆਈਬੀ ਮੁੰਬਈ| ਐੱਮਐੱਮ/ਐੱਸਸੀ/ਆਰਬੀ/ਡੀਆਰ
(Release ID: 1968573)
Visitor Counter : 107