ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ


2035 ਤੱਕ ਭਾਰਤੀ ਪੁਲਾੜ ਸਟੇਸ਼ਨ ਦੀ ਸਥਾਪਨਾ

2040 ਤੱਕ ਚੰਦਰਮਾ ‘ਤੇ ਮਾਨਵ ਭੇਜੇਗਾ ਭਾਰਤ

ਸ਼ੁੱਕਰ ਅਤੇ ਮੰਗਲ ਗ੍ਰਹਿ ਦੇ ਲਈ ਮਿਸ਼ਨ ਸ਼ੁਰੂ ਕਰੇਗਾ ਭਾਰਤ

Posted On: 17 OCT 2023 1:53PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਅਤੇ ਪੁਲਾੜ ਖੋਜ ਦੇ ਭਾਰਤ ਦੇ ਪ੍ਰਯਾਸਾਂ ਦੇ ਭਵਿੱਖ ਦੀ ਰੂਪਰੇਖਾ ਤਿਆਰ ਕਰਨ ਨਾਲ ਸਬੰਧਿਤ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਪੁਲਾੜ ਵਿਭਾਗ ਨੇ ਹਿਊਮਨ-ਰੇਟੇਡ ਲਾਂਚ ਵਹੀਕਲ ਅਤੇ ਸਿਸਟਮ ਕੁਆਲੀਫਿਕੇਸ਼ਨ ਜਿਹੇ ਹੁਣ ਤੱਕ ਵਿਕਸਿਤ ਕੀਤੀਆਂ ਜਾਂ ਚੁੱਕੀਆਂ ਵਿਭਿੰਨ ਟੈਕਨੋਲੋਜੀਆਂ ਸਹਿਤ ਗਗਨਯਾਨ ਮਿਸ਼ਨ ਦਾ ਵਿਆਪਕ ਵਰਣਨ ਪ੍ਰਸਤੁਤ ਕੀਤਾ। ਇਸ ਗੱਲ ‘ਤੇ ਗੌਰ ਕੀਤਾ ਗਿਆ ਕੀ ਹਿਊਮਨ ਰੇਟੇਡ ਲਾਂਚ ਵਹੀਕਲ (ਐੱਚਐੱਲਵੀਐੱਮ3) ਦੇ 3 ਅਨਕ੍ਰੂਡ ਮਿਸ਼ਨਾਂ ਸਹਿਤ ਲਗਭਗ 20 ਪ੍ਰਮੁੱਖ ਪਰੀਖਿਆਂ ਦੀ ਯੋਜਨਾ ਬਣਾਈ ਗਈ ਹੈ। ਕ੍ਰੁ ਐਸਕੇਪ ਸਿਸਟਮ ਟੇਸਟ ਵਹੀਕਲ ਦੀ ਪਹਿਲੀ ਪ੍ਰਦਰਸ਼ਨ ਉਡਾਨ 21 ਅਕਤੂਬਰ ਨੂੰ ਨਿਰਧਾਰਿਤ ਕੀਤੀ ਗਈ ਹੈ। ਮੀਟਿੰਗ ਵਿੱਚ 2025 ਵਿੱਚ ਮਿਸ਼ਨ ਦੇ ਲਾਂਚ ਦੀ ਪੁਸ਼ਟੀ ਕਰਦੇ ਹੋਏ ਇਸ ਦੀ ਤਿਆਰੀ ਦਾ ਮੁਲਾਂਕਣ ਕੀਤਾ ਗਿਆ।

ਹਾਲ ਦੇ ਚੰਦਰਯਾਨ-3 ਅਤੇ ਆਦਿਤਯ ਐੱਲ1 ਮਿਸ਼ਨ ਸਹਿਤ ਭਾਰਤ ਦੀ ਪੁਲਾੜ ਸਬੰਧੀ ਪਹਿਲਾਂ ਦੀ ਸਫ਼ਲਤਾ ਦੇ ਅਧਾਰ ‘ਤੇ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਕਿ ਭਾਰਤ ਨੂੰ ਹੁਣ 2035 ਤੱਕ ‘ਭਾਰਤੀ ਪੁਲਾੜ ਸਟੇਸ਼ਨ’ ਦੀ ਸਥਾਪਨਾ ਅਤੇ 2040 ਤੱਕ ਚੰਦਰਮਾ ‘ਤੇ ਪਹਿਲਾ ਭਾਰਤੀ ਭੇਜਣ ਸਹਿਤ ਨਵੇਂ ਅਤੇ ਮਹੱਤਵਅਕਾਂਖੀ ਟੀਚੇ ਨਿਰਧਾਰਿਤ ਕਰਨੇ ਚਾਹੀਦੇ।

ਇਸ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ ਪੁਲਾੜ ਵਿਭਾਗ ਚੰਦਰਮਾ ਦੇ ਜਾਂਚ ਦੀ ਯੋਜਨਾ ਤਿਆਰ ਕਰੇਗਾ। ਇਸ ਵਿੱਚ ਚੰਦਰਯਾਨ ਮਿਸ਼ਨਾਂ ਦੀ ਲੜੀ, ਅਗਲੀ ਪੀੜ੍ਹੀ ਦੇ ਲਾਂਚ ਵਾਹਨ (ਐੱਨਜੀਐੱਲਵੀ) ਦਾ ਵਿਕਾਸ, ਇੱਕ ਨਵੇਂ ਲਾਂਚ ਪੈਡ ਦਾ ਨਿਰਮਾਣ, ਮਾਨਵ-ਕੇਂਦ੍ਰਿਤ ਪ੍ਰਯੋਗਸ਼ਾਲਾਵਾਂ ਅਤੇ ਸਬੰਧਿਤ ਟੈਕਨੋਲੋਜੀਆਂ ਦੀ ਸਥਾਪਨਾ ਕੀਤਾ ਜਾਣਾ ਸ਼ਾਮਲ ਹੋਵੇਗਾ। 

ਪ੍ਰਧਾਨ ਮੰਤਰੀ ਨੇ ਭਾਰਤੀ ਵਿਗਿਆਨਿਕਾਂ ਤੋਂ ਵੀਨਸ ਆਰਬੀਟਰ ਮਿਸ਼ਨ ਅਤੇ ਮਾਰਸ ਲੈਂਡਰ ਸਹਿਤ ਅੰਤਰ-ਗ੍ਰਹਿ ਮਿਸ਼ਨਾਂ ਦੀ ਦਿਸ਼ਾਂ ਵਿੱਚ ਕੰਮ ਕਰਨ ਦਾ ਵੀ ਸੱਦਾ ਦਿੱਤਾ।

 ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਭਾਰਤ ਦੀ ਸਮਰੱਥਾਵਾਂ ‘ਤੇ ਵਿਸ਼ਵਾਸ ਵਿਅਕਤ ਕਰਦੇ ਹੋਏ ਪੁਲਾੜ ਖੋਜ ਵਿੱਚ ਨਵੀਆਂ ਉਚਾਈਆਂ ਛੂਹਣ ਦੀ ਦੇਸ਼ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ।

 

********

ਡੀਐੱਸ/ਐੱਸਟੀ



(Release ID: 1968515) Visitor Counter : 101