ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁੰਦਰ ਪਿਚਾਈ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ ਮੋਦੀ ਅਤੇ ਸੁੰਦਰ ਪਿਚਾਈ ਨੇ ਭਾਰਤ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਸਤਾਰ ‘ਤੇ ਚਰਚਾ ਕੀਤੀ

ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਯੂਨੀਫਾਇਡ ਇੰਟਰਫੇਸ ਪੇਮੈਂਟਸ (ਯੂਪੀਆਈ) ਦਾ ਲਾਭ ਉਠਾਉਂਦੇ ਹੋਏ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਨੂੰ ਮਜ਼ਬੂਤ ਕਰਨ ਦੀਆਂ ਗੂਗਲ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ

Posted On: 16 OCT 2023 10:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੂਗਲ ਅਤੇ ਅਲਫਾਬੈੱਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਸੁੰਦਰ ਪਿਚਾਈ ਨਾਲ ਵਰਚੁਅਲੀ ਗੱਲਬਾਤ ਕੀਤੀ।

 

ਵਾਰਤਾਲਾਪ ਦੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਅਤੇ ਸ਼੍ਰੀ ਪਿਚਾਈ ਨੇ ਭਾਰਤ ਵਿੱਚ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਦੇ ਵਿਸਤਾਰ ਵਿੱਚ ਸ਼ਾਮਲ ਹੋਣ ਦੀ ਗੂਗਲ ਦੀ ਯੋਜਨਾ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕ੍ਰੋਮਬੁਕਸ (Chromebooks) ਦੇ ਨਿਰਮਾਣ ਲਈ ਐੱਚਪੀ ਦੇ ਨਾਲ ਗੂਗਲ ਦੀ ਸਾਂਝੇਦਾਰੀ (Google’s partnership with HP) ਦੀ ਪ੍ਰਸ਼ੰਸਾ ਕੀਤੀ।

 

ਪ੍ਰਧਾਨ ਮੰਤਰੀ ਨੇ ਗੂਗਲ ਦੀ 100 ਭਾਸ਼ਾਵਾਂ ਦੀ ਪਹਿਲ ਅਤੇ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਟੂਲਸ ਨੂੰ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਗੂਗਲ ਨੂੰ ਸੁਸ਼ਾਸਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਟੂਲਸ ‘ਤੇ ਕੰਮ ਕਰਨ ਨੂੰ ਭੀ ਪ੍ਰੋਤਸਾਹਿਤ ਕੀਤਾ।

 

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਗੁਜਰਾਤ ਇੰਟਰਨੈਸ਼ਨਲ ਫਾਇਨੈਂਸ ਟੈੱਕ-ਸਿਟੀ (ਗਿਫਟ- GIFT) ਵਿੱਚ ਆਪਣਾ ਗਲੋਬਲ ਫਿਨਟੈੱਕ ਅਪ੍ਰੇਸ਼ਨਸ ਸੈਂਟਰ ਖੋਲ੍ਹਣ ਦੀ ਗੂਗਲ ਦੀ ਯੋਜਨਾ ਦਾ ਸੁਆਗਤ ਕੀਤਾ।

 

ਸ਼੍ਰੀ ਪਿਚਾਈ ਨੇ ਪ੍ਰਧਾਨ ਮੰਤਰੀ ਨੂੰ ਗੂਗਲ ਪੇਅ ਅਤੇ ਯੂਨੀਫਾਇਡ ਇੰਟਰਫੇਸ ਪੇਮੈਂਟਸ (ਯੂਪੀਆਈ) ਦੀ ਸਮਰੱਥਾ ਅਤੇ ਪਹੁੰਚ ਦਾ ਲਾਭ ਉਠਾਉਂਦੇ ਹੋਏ ਭਾਰਤ ਵਿੱਚ ਵਿੱਤੀ ਸਮਾਵੇਸ਼ਨ ਵਿੱਚ ਸੁਧਾਰ ਕਰਨ ਦੀਆਂ ਗੂਗਲ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤ ਦੇ ਵਿਕਾਸ ਪਥ ਵਿੱਚ ਯੋਗਦਾਨ ਦੇਣ ਦੇ ਲਈ ਗੂਗਲ ਦੀ ਪ੍ਰਤੀਬੱਧਤਾ ‘ਤੇ ਭੀ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਗੂਗਲ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਸਮਿਟ ‘ਤੇ ਆਗਾਮੀ ਗਲੋਬਲ ਸਾਂਝੇਦਾਰੀ ਵਿੱਚ ਯੋਗਦਾਨ ਦੇਣ ਲਈ ਭੀ ਸੱਦਾ ਦਿੱਤਾ, ਜਿਸ ਦੀ ਮੇਜ਼ਬਾਨੀ ਦਸੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਭਾਰਤ ਦੁਆਰਾ ਕੀਤੀ ਜਾਵੇਗੀ।

 

********

ਡੀਐੱਸ/ਐੱਲਪੀ



(Release ID: 1968412) Visitor Counter : 96