ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਪੀਐੱਮ-ਏਬੀਐੱਚਆਈਐੱਮ,ਐੱਨਐੱਚਐੱਮ ਅਤੇ ਐਕਸਵੀ-ਐੱਫਸੀ ਸਿਹਤ ਗ੍ਰਾਂਟਾਂ ਦੇ ਤਹਿਤ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ


ਡਾ. ਮਾਂਡਵੀਯਾ ਨੇ ਕ੍ਰਿਟੀਕਲ ਕੇਅਰ ਬਲਾਕ, ਏਕੀਕ੍ਰਿਤ ਪਬਲਿਕ ਹੈਲਥ ਲੈਬੋਰਟਰੀ, ਬਲਾਕ ਪਬਲਿਕ ਹੈਲਥ ਯੂਨਿਟ, ਕਮਿਊਨਿਟੀ ਹੈਲਥ ਸੈਂਟਰ ਆਦਿ ਦਾ ਨੀਂਹ ਪੱਥਰ ਰੱਖਿਆ

ਡਾ. ਮਾਂਡਵੀਯਾ ਨੇ ਉਪ-ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਅਤੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਨਿਰਮਾਣ ਦਾ ਉਦਘਾਟਨ ਕੀਤਾ

ਡਾ. ਮਾਂਡਵੀਯਾ ਨੇ ਅੰਮ੍ਰਿਤ ਕਾਲ ਵਿਮਰਸ਼ ਵਿਕਸਿਤ ਭਾਰਤ@2047: ਵਿਕਾਸ ਸੰਵਾਦ ਦੀ ਪ੍ਰਧਾਨਗੀ ਕਰਦੇ ਹੋਏ ਅੰਮ੍ਰਿਤ ਕਾਲ ਵਿੱਚ ਸਿਹਤ ਖੇਤਰ ਦਾ ਰੂਪਾਂਤਰ ਵਿਸ਼ੇ ‘ਤੇ ਮੁੱਖ ਭਾਸ਼ਣ ਦਿੱਤਾ

ਸਾਨੂੰ ਆਪਣੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਦਾ ਨਿਰੰਤਰ ਪ੍ਰਯਾਸ ਕਰਨਾ ਚਾਹੀਦਾ ਹੈ ਤਾਂ ਜੋ ਮਹਾਮਾਰੀ ਦੀ ਸਥਿਤੀ ਵਿੱਚ ਉਨ੍ਹਾਂ ਦੇ ਲਚਕੀਲੇਪਨ ਦੇ ਕਾਰਨ ਸਸਤੀਆਂ ਸਿਹਤ ਸੇਵਾਵਾਂ ਦੀ ਪਹੁੰਚ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਾਉਣ ਦੀ ਉਨ੍ਹਾਂ ਦੀ ਸਮਰੱਥਾ ਦਾ ਉਪਯੋਗ ਕੀਤਾ ਜਾ ਸਕੇ: ਡਾ. ਮਾਂਡਵੀਯਾ

“ਸਾਨੂੰ ਖੋਜ ਅਤੇ ਵਿਕਾਸ ਅਤੇ ਹੀਲ ਇਨ ਇੰਡੀਆ, ਹੀਲ ਬਾਏ ਇੰਡੀਆ ਜਿਹੀਆਂ ਪਹਿਲਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਸਿਹਤ ਸੰਭਾਲ਼ ਦੇ ਮਜ਼ਬੂਤ ਇਨਫ੍ਰਾਸਟ੍ਰਕਚਰ ਦੇ ਸਮੁੱਚੇ ਵਿਕਾਸ ਨਾਲ ਸਿਹਤ ਸੰਭਾਲ਼ ਨੂੰ ਕਿਫਾਇਤੀ ਅਤੇ ਸੁਲਭ ਬਣਾਉਣ ਦੀ ਜ਼ਰੂਰਤ ਹੈ”

“ਸਾਡੇ ਦੇਸ਼ ਵਿੱਚ ਦਾਖਲ ਹੋਣ ਵਾਲੀ ਕਿਸੇ ਵੀ ਨਵੀਂ ਤਰ੍ਹਾਂ ਦੀ ਬਿਮਾਰੀ ਦੀ ਨਿਗਰਾਨੀ ਦੇ ਲਈ ਸਿਹਤ ਸੇਵਾ ਦੇ ਇਨਫ੍ਰਾਸਟ੍ਰਕਤਰ ਨੂੰ ਬਲਾਕ, ਜ਼ਿਲ੍ਹਾ ਅਤੇ ਖੇਤਰੀ ਪੱਧਰਾਂ ‘ਤੇ ਏਕੀਕ੍ਰਿਤ

Posted On: 15 OCT 2023 6:35PM by PIB Chandigarh

 “ਸਾਨੂੰ ਆਪਣੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਪ੍ਰਯਾਸ ਕਰਨਾ ਹੋਵੇਗਾ ਤਾਂ ਜੋ ਮਹਾਮਾਰੀ ਦੀ ਸਥਿਤੀ ਵਿੱਚ ਉਨ੍ਹਾਂ ਦੇ ਲਚਕੀਲੇਪਨ ਨੂੰ ਸੁਨਿਸ਼ਚਿਤ ਕਰ ਕੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕਿਫਾਇਤੀ ਸਿਹਤ ਸੇਵਾਵਾਂ ਦੀ ਪਹੁੰਚ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਸਮਰੱਥਾ ਦਾ ਉਪਯੋਗ ਕੀਤਾ ਜਾ ਸਕੇ”।

ਇਹ ਗੱਲ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ), ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) XV ਵਿੱਤ ਕਮਿਸ਼ਨ ਹੈਲਥ ਗ੍ਰਾਂਟ ਦੇ ਤਹਿਤ ਵੱਖ-ਵੱਖ ਸਿਹਤ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਕਰਦੇ ਹੋਏ, ਅੱਜ ਗੁਵਹਾਟੀ ਅਸਾਮ ਵਿੱਚ, ਅਸਾਮ ਦੇ ਸਿਹਤ ਰਾਜ ਮੰਤਰੀ ਸ਼੍ਰੀ ਕੇਸ਼ਬ ਮਹੰਤ ਦੀ ਮੌਜੂਦਗੀ ਵਿੱਚ ਕਹੀ ਅਤੇ ਅੰਮ੍ਰਿਤ ਕਾਲ ਵਿਮਰਸ਼ ਵਿਕਸਿਤ ਭਾਰਤ  @2047, ਵਿਕਾਸ ਸੰਵਾਦ ਦੀ ਪ੍ਰਧਾਨਗੀ ਕਰਦੇ ਹੋਏ ਅੰਮ੍ਰਿਤ ਕਾਲ ਵਿੱਚ ਸਿਹਤ ਸੰਭਾਲ਼ ਦੇ ਰੂਪਾਂਤਰਨ ‘ਤੇ ਮੁੱਖ ਭਾਸ਼ਨ ਦਿੱਤਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਵਰਚੁਅਲ ਮੋਡ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਦੁਹਰਾਉਂਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਇੱਕ ਸਵਸਥ ਸਮਾਜ ਹੀ ਇੱਕ ਸਵਸਥ ਰਾਸ਼ਟਰ ਦਾ ਨਿਰਮਾਣ ਕਰਦਾ ਹੈ ਜੋ ਇੱਕ ਸਮ੍ਰਿੱਧ ਦੇਸ਼ ਦੀ ਨੀਂਹ ਰੱਖਦਾ ਹੈ।

ਭਾਰਤ ਇੱਕ ਮਹੱਤਵਪੂਰਨ ਈਕੋਸਿਸਟਮ ਵਿਕਸਿਤ ਕਰਨ ਦਾ ਪ੍ਰਯਾਸ ਕਰ ਰਿਹਾ ਹੈ ਜੋ ਉਤਕ੍ਰਿਸ਼ਟਤਾ ਨੂੰ ਆਤਮਸਾਤ ਕਰਦਾ ਹੈ ਅਤੇ ਕਿਸੇ ਵੀ ਮੈਡੀਕਲ ਐਮਰਜੈਂਸੀ ਸਥਿਤੀ ਨਾਲ ਨਜਿਠਣ ਲਈ ਧੀਰਜ ਦੇ ਨਾਲ ਸਿਹਤ ਦੇਖਭਾਲ ਪ੍ਰਣਾਲੀ ਬਣਾਉਣ ਦੇ ਲਈ ਆਪਣੀ ਜਨਸ਼ਕਤੀ ਦੀ ਸਮਰੱਥਾ ਦਾ ਉਪਯੋਗ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਅਣਥਕ ਪ੍ਰਯਾਸ ਨਾਲ ਪੀਐੱਮ-ਏਬੀਐੱਚਆਈਐੱਮ, ਦੀ ਸ਼ੁਰੂਆਤ ਹੋਈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਮਾਂਡਵੀਯਾ ਨੇ ਅਸਾਮ ਵਿੱਚ ਸਿਹਤ ਸੰਭਾਲ਼ ਵਿਕਾਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਸਾਨੂੰ ਖੋਜ ਅਤੇ ਵਿਕਾਸ ਅਤੇ ਹੀਲ ਇਨ ਇੰਡੀਆ, ਬਾਏ ਇੰਡੀਆ ਜਿਹੀਆਂ ਪਹਿਲਾਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਮਜ਼ਬੂਤ ਸਿਹਤ ਦੇਖਭਾਲ ਇਨਫ੍ਰਾਸਟ੍ਰਕਚਰ ਦੇ ਸਮੁੱਚੇ ਵਿਕਾਸ ਰਾਹੀਂ ਸਿਹਤ ਸੰਭਾਲ਼ ਨੂੰ ਕਿਫਾਇਤੀ ਅਤੇ ਸੁਲਭ ਬਣਾਉਣ ਦੀ ਜ਼ਰੂਰਤ ਹੈ।” ਤਾਲਮੇਲ ਅਤੇ ਇਕਜੁੱਟ ਹੋ ਕੇ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ “ਸਾਡੇ ਦੇਸ਼ ਵਿੱਚ ਦਾਖਲ ਕਰਨ ਵਾਲੀ ਕਿਸੇ ਵੀ ਨਵੀਂ ਤਰ੍ਹਾਂ ਦੀ ਬਿਮਾਰੀ ਦੀ ਨਿਗਰਾਨੀ ਲਈ ਸਿਹਤ ਦੇਖਭਾਲ ਦੇ ਇਨਫ੍ਰਾਸਟ੍ਰਕਚਰ ਨੂੰ ਬਲਾਕ, ਜ਼ਿਲ੍ਹਾ, ਖੇਤਰੀ ਪੱਧਰਾਂ ‘ਤੇ ਏਕੀਕ੍ਰਿਤ ਕਰ ਕੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।”

ਡਾ. ਮਾਂਡਵੀਯਾ ਨੇ ਅਸਾਮ ਵਿੱਚ ਮੈਡੀਕਲ, ਡੈਂਟਲ ਅਤੇ ਨਰਸਿੰਗ ਕਾਲਜਾਂ ਦੇ ਵਿਕਾਸ ਦੀ ਸ਼ਲਾਘਾ ਕਰਦੇ ਹੋਏ ਅਸਾਮ ਵਿੱਚ ਕੀਤੀ ਗਈ ਪਹਿਲ ਦੀ ਸ਼ਲਾਘਾ ਕੀਤੀ, ਉਨ੍ਹਾਂ ਨੇ ਕਿਹਾ, “ਇਹ ਸਮਾਰੋਹ ਸਾਡੇ ਸਿਹਤ ਸੇਵਾ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸਭ ਤੋਂ ਚੁਣੌਤੀਪੂਰਨ ਸਮੇਂ ਵਿੱਚ ਵੀ ਗੁਣਵੱਤਾਪੂਰਨ ਸਿਹਤ ਸੇਵਾ ਹਰ ਨਾਗਰਿਕ ਤੱਕ ਪਹੁੰਚੇ।”

ਪ੍ਰੋਜੈਕਟਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ:

ਪ੍ਰੋਜੈਕਟਾਂ ਦਾ ਨੀਂਹ ਪੱਥਰ 

 

  1. ਪੀਐੱਮ-ਏਬੀਐੱਚਆਈਐੱਮ ਦੇ ਤਹਿਤ ਲਖੀਮਪੁਰ ਮੈਡੀਕਲ ਕਾਲਜ ਵਿੱਚ 50 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਬਲਾਕ

  2. ਪੀਐੱਮ-ਏਬੀਐੱਚਆਈਐੱਮ  ਦੇ ਤਹਿਤ ਬੈਥਲੰਗਸੋ ਬੀਪੀਐੱਚਸੀ ਵਿੱਚ ਬਲਾਕ ਪ੍ਰਾਇਮਰੀ ਹੈਲਥ ਯੂਨਿਟ

  3. ਪੀਐੱਮ-ਏਬੀਐੱਚਆਈਐੱਮ ਦੇ ਤਹਿਤ ਹਰੀਨਗਰ ਬੀਪੀਐੱਚਸੀ ਵਿੱਚ ਬਲਾਕ ਪ੍ਰਾਇਮਰੀ ਹੈਲਥ ਯੂਨਿਟ

  4. ਪੀਐੱਮ-ਏਬੀਐੱਚਆਈਐੱਮ ਦੇ ਤਹਿਤ ਉੱਤਰੀ ਗੁਵਹਾਟੀ ਪੀਐੱਚਸੀ ਵਿੱਚ ਬਲਾਕ ਪ੍ਰਾਇਮਰੀ ਹੈਲਥ ਯੂਨਿਟ

  5. ਪੀਐੱਮ-ਏਬੀਐੱਚਆਈਐੱਮ  ਦੇ ਤਹਿਤ ਸਫੇਖਾਤੀ ਬੀਪੀਐੱਚਸੀ ਵਿੱਚ ਬਲਾਕ ਪ੍ਰਾਇਮਰੀ ਹੈਲਥ ਯੂਨਿਟ

  6. ਪੀਐੱਮ-ਏਬੀਐੱਚਆਈਐੱਮ  ਦੇ ਤਹਿਤ ਸੁਆਕੁਚੀ ਬੀਪੀਐੱਚਸੀ ਵਿੱਚ ਬਲਾਕ ਪ੍ਰਾਇਮਰੀ ਹੈਲਥ ਯੂਨਿਟ

  7. ਪੀਐੱਮ-ਏਬੀਐੱਚਆਈਐੱਮ  ਦੇ ਤਹਿਤ ਜਾਖਲਾਬਾਂਧਾ ਐੱਸਡੀਐੱਚਸੀ ਵਿੱਚ ਏਕੀਕ੍ਰਿਤ ਪਬਲਿਕ ਹੈਲਥ ਲੈਬੋਰਟਰੀ

  8. X V- ਵਿੱਚ ਕਮਿਸ਼ਨ ਹੈਲਥ ਗ੍ਰਾਂਟ ਦੇ ਤਹਿਤ ਸਾਸੋਨੀ ਕਮਿਊਨਿਟੀ ਹੈਲਥ ਸੈਂਟਰ

 

ਪ੍ਰੋਜੈਕਟਾਂ ਦਾ ਉਦਘਾਟਨ:

  1. ਭੇਟਾਗਾਓਂ ਸੀਐੱਚਸੀ ਦੀ ਬਿਜਨੀ ਐੱਸਡੀਸੀਐੱਚ ਵਿੱਚ ਅਪਗ੍ਰੇਡ

  2. ਚੇਂਗਾ, ਬਾਰਪੇਟਾ ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਤੇ ਰਿਹਾਇਸ਼ੀ ਕੁਆਰਟਰ

  3. 100 ਬਿਸਤਰਿਆਂ ਵਾਲੇ ਆਰਐੱਨਬੀ ਗੋਸਾਈਗਾਓਂ ਐੱਸਡੀਸੀਐੱਚ ਦਾ ਅਪਗ੍ਰੇਡ

  4. ਨਿਤਿਆਨੰਦਪੁਰ, ਹੈਲਾਕਾਂਡੀ ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਤੇ ਰਿਹਾਇਸ਼ੀ ਕੁਆਰਟਰ

  5. ਹਾਲੂਵਾਟਿੰਗ, ਸ਼ਿਵਸਾਗਰ ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਤੇ ਰਿਹਾਇਸ਼ੀ ਕੁਆਰਟਰ

  6. ਨਸਾਤਰਾ, ਬਾਰਪੇਟਾ ਵਿੱਚ ਕਮਿਊਨਿਟੀ ਹੈਲਥ ਸੈਂਟਰ ਅਤੇ ਰਿਹਾਇਸ਼ੀ ਕੁਆਰਟਰ

ਭਾਰਤ ਦੀ ਸਿਹਤ ਸੰਭਾਲ਼ ਪ੍ਰਣਾਲੀ ਦੀ ਵਿਸ਼ੇਸ਼ਤਾ ‘ਤੇ ਜ਼ੋਰ ਦਿੰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ ‘ਭਾਰਤ ਦੇ ਕੋਲ ਸਿਹਤ ਦਾ ਆਪਣਾ ਮਾਡਲ ਹੈ ਜੋ ਇਸ ਦੀਆਂ ਜ਼ਰੂਰਤਾਂ, ਸ਼ਕਤੀਆਂ ਅਤੇ ਸਮਰੱਥਾਵਾਂ ਦੇ ਅਨੁਕੂਲ ਹੈ।” ਉਨ੍ਹਾਂ ਨੇ ਅੱਗੇ ਕਿਹਾ ਕਿ ਹੋਰ ਦੇਸ਼ਾਂ ਤੋਂ ਅਲਗ, ਭਾਰਤ ਵਿੱਚ ਚਾਰ ਪੱਧਰੀ ਸਿਹਤ ਸੰਭਾਲ਼ ਪ੍ਰਣਾਲੀਆਂ ਹਨ ਜੋ ਜ਼ਮੀਨੀ ਪੱਧਰ ਨਾਲ ਪ੍ਰਾਇਮਰੀ, ਸੈਕੰਡਰੀ ਤੋਂ ਤੀਜੇ ਦਰਜੇ ਤੱਕ ਕੰਮ ਕਰਦੀਆਂ ਹਨ, ਜਿਸ ਵਿੱਚ 1,66,000 ਸਿਹਤ ਅਤੇ ਭਲਾਈ ਕੇਂਦਰ ਜਿਹੇ ਸੰਸਥਾਨ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਫੈਲੇ ਹੋਏ ਹਨ। ਉਹ ਸਵੈ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਨਾਲ ਸਬੰਧਿਤ ਸਥਾਨਾਂ ‘ਤੇ ਵੰਚਿਤ ਲੋਕਾਂ ਨੂੰ ਸੈਕੰਡਰੀ ਅਤੇ ਤੀਜੇ ਪੱਧਰ ਦੀ ਸਲਾਹ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ ਜਿਸ ਨਾਲ ਮਰੀਜ਼ ਦਾ ਸਮਾਂ ਅਤੇ ਪੈਸਾ ਬਚਦਾ ਹੈ ਅਤੇ ਕਿਫਾਇਤੀ ਦਰਾਂ ‘ਤੇ ਸੇਵਾਵਾਂ ਅਤੇ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ।

ਅੰਮ੍ਰਿਤ ਕਾਲ ਵਿਮਰਸ਼ ਵਿਕਸਿਤ ਭਾਰਤ @2047 ਵਿੱਚ ਆਪਣਾ ਮੁੱਖ ਭਾਸ਼ਣ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਅਤੇ ਸੰਕਲਪ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਤੋਂ ਮੌਜੂਦਾ ਗ੍ਰਾਂਟ ਅਤੇ ਯੋਜਨਾਵਾਂ ਦਾ ਲਾਭ ਉਠਾ ਕੇ ਇੱਕ ਸਵਸਥ ਰਾਸ਼ਟਰ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ।

ਉਨ੍ਹਾਂ ਨੇ ਅੱਗੇ ਕਿਹਾ ਕਿ ਸਿਹਤ ਸੇਵਾਵਾਂ ਦੇ ਸੰਦਰਭ ਵਿੱਚ ਭਾਰਤ ਦੀ ਦ੍ਰਿਸ਼ਟੀ ਦੁਨੀਆ ਭਰ ਦੇ ਮੌਕਿਆਂ ਤੱਕ ਫੈਲੀ ਹੋਈ ਹੈ, ਜਿਸ ਵਿੱਚ ਦੇਸ਼ ਦੇ ਹੁਨਰਮੰਦ ਸਿਹਤ ਕਰਮਚਾਰੀ ਆਸਾਨੀ ਨਾਲ ਗਲੋਬਲ ਮੌਕਿਆਂ ਦਾ ਲਾਭ ਉਠਾ ਸਕਦੇ ਹਨ, ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਅਸਾਮ ਦੇ ਮੈਡੀਕਲ ਕਾਲਜਾਂ ਵਿੱਚ ਜਾਪਾਨੀ ਭਾਸ਼ਾ ਦੀ ਸਿੱਖਿਆ ਦਾ ਜ਼ਿਕਰ ਕੀਤਾ ਤਾਂ ਜੋ ਇੰਡੀਅਨ ਮੈਡੀਕਲ ਵਰਕਫੋਰਸ ਨੂੰ ਵਿਦੇਸ਼ਾਂ ਵਿੱਚ ਆਸਾਨੀ ਨਾਲ ਨਿਯੁਕਤੀ ਮਿਲ ਸਕੇ।

ਡਾ. ਮਾਂਡਵੀਯਾ ਸੈਸ਼ਨ ਦੇ ਅੰਤ ਵਿੱਚ ਦਰਸ਼ਕਾਂ ਦੇ ਨਾਲ ਇੱਕ ਜੀਵੰਤ ਸਵਾਲ ਅਤੇ ਜਵਾਬ ਸੈਸ਼ਨ ਵਿੱਚ ਵੀ ਸ਼ਾਮਲ ਹੋਏ।

ਸੁਸ਼੍ਰੀ ਐੱਲ.ਐੱਸ.ਚਾਂਗਸੇਨ, ਏਐੱਸ ਅਤੇ ਐੱਮਡੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ, ਸ਼੍ਰੀ ਅਵਿਨਾਸ਼ ਜੋਸ਼ੀ, ਰਾਜ ਦੇ ਵਧੀਕ ਮੁੱਖ ਸਕੱਤਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਅਸਾਮ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਰਕਾਰੀ ਅਧਿਕਾਰੀ, ਦੇ ਨਾਲ ਇਸ ਪ੍ਰੋਗਰਾਮ ਵਿੱਚ ਐੱਨਐੱਚਐੱਮ ਅਸਾਮ ਦੀ ਮਿਸ਼ਨ ਡਾਇਰੈਕਟਰ ਡਾ. ਐੱਮ ਐੱਸ ਲਕਸ਼ਮੀ ਪ੍ਰਿਯਾ, ਐੱਮਸ, ਆਈਆਈਟੀ ਗੁਵਹਾਟੀ ਦੇ ਪ੍ਰਤੀਨਿਧੀ ਵੀ ਮੌਜੂਦ ਸਨ। ਕਈ ਵਿਧਾਨ ਸਭਾ ਅਤੇ ਸੰਸਦ ਮੈਂਬਰ ਵਰਚੁਅਲ ਮੋਡ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

****

ਐੱਮਵੀ


(Release ID: 1968132)