ਰੇਲ ਮੰਤਰਾਲਾ

ਰੇਲ ਮੰਤਰਾਲੇ ਨੇ ਵਿਸ਼ੇਸ਼ ਅਭਿਯਾਨ 3.0 ਦੌਰਾਨ ਕਈ ਉਪਲਬਧੀਆਂ ਹਾਸਲ ਕੀਤੀਆਂ


ਵਿਸ਼ੇਸ਼ ਅਭਿਯਾਨ 3.0 ਇੱਕ ਅਕਤੂਬਰ 2023 ਤੋਂ ਸ਼ੁਰੂ ਕੀਤਾ ਗਿਆ

ਦਫ਼ਤਰੀ ਸਕ੍ਰੈਪ ਦੇ ਨਿਪਟਾਰੇ ਨਾਲ ਲਗਭਗ 66.83 ਲੱਖ ਰੁਪਏ ਦਾ ਰੈਵੇਨਿਊ ਪ੍ਰਾਪਤ ਹੋਇਆ

ਇਸ ਮਿਆਦ ਦੌਰਾਨ 5,297 ਤੋਂ ਅਧਿਕ ਸਵੱਛਤਾ ਅਭਿਯਾਨ ਆਯੋਜਿਤ ਕੀਤੇ ਗਏ

ਸਕ੍ਰੈਪ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਨਤੀਜੇ ਵਜੋਂ 397619 ਵਰਗ ਫੁੱਟ ਦਫ਼ਤਰੀ ਥਾਂ ਖਾਲ੍ਹੀ ਹੋਈ

Posted On: 15 OCT 2023 2:13PM by PIB Chandigarh

ਰੇਲ ਮੰਤਰਾਲੇ ਨੇ ਜ਼ੋਨਲ ਹੈੱਡ ਕੁਆਰਟਰਾਂ, ਡਿਵੀਜ਼ਨਲ ਆਫਿਸ, ਉਤਪਾਦਨ ਇਕਾਈਆਂ, ਆਰਡੀਐੱਸਓ, ਟ੍ਰੇਨਿੰਗ ਇੰਸਟੀਟਿਊਟ, ਜਨਤਕ ਖੇਤਰ ਦੇ ਅਦਾਰਿਆਂ ਅਤੇ 7000 ਸਟੇਸ਼ਨ ਸਮੇਤ ਦੇਸ਼ ਭਰ ਵਿੱਚ ਵਿਸਤਾਰਿਤ ਸੰਪੂਰਨ (ਸਮੁੱਚੇ) ਭਾਰਤੀ ਰੇਲਵੇ ‘ਤੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਵਿਸੇਸ਼ ਅਭਿਯਾਨ 3.0 ਸ਼ੁਰੂ ਕੀਤਾ ਹੈ।

ਰੇਲਵੇ ਨੇ 31.10.2023 ਤੱਕ 10,722 ਸਵੱਛਤਾ ਅਭਿਯਾਨ ਆਯੋਜਿਤ ਕਰਨ ਦਾ ਟੀਚਾ ਰੱਖਿਆ ਹੈ। ਇਸ ਅਭਿਯਾਨ ਦੌਰਾਨ ਦਫ਼ਤਰਾਂ ਅਤੇ ਕੰਮ ਵਾਲੀ ਥਾਂ ‘ਤੇ ਸਕ੍ਰੈਪ ਡਿਸਪੋਜ਼ਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਅਤੇ 3,18504  ਵਰਗ ਫੁੱਟ ਜਗ੍ਹਾ ਖਾਲ੍ਹੀ ਕਰਵਾਉਣ ਦਾ ਟੀਚਾ ਰੱਖਿਆ ਗਿਆ ।

ਇਨ੍ਹਾਂ ਟੀਚਿਆਂ ਨੂੰ ਅਰਜਿਤ ਕਰਨ ਲਈ, 13 ਅਕਤੂਬਰ, 2023 ਤੱਕ 5,297  ਤੋਂ ਅਧਿਕ ਸਵੱਛਤਾ ਅਭਿਯਾਨ ਚਲਾਏ ਗਏ ਹਨ। ਅਭਿਯਾਨ ਦੌਰਾਨ 1.02 ਲੱਖ ਤੋਂ ਅਧਿਕ ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ। ਇਸ ਅਭਿਯਾਨ ਦੌਰਾਨ, ਦਫ਼ਤਰਾਂ ਅਤੇ ਕੰਮ ਵਾਲੀਆਂ ਥਾਵਾਂ ਵਿੱਚ ਸਕ੍ਰੈਪ ਨਿਪਟਾਰੇ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ, ਜਿਸ ਦੇ ਨਤੀਜੇ ਵਜੋਂ 397619 ਵਰਗ ਫੁੱਟ ਸਥਾਨ ਖਾਲੀ ਕੀਤਾ ਗਿਆ ਅਤੇ ਦਫ਼ਤਰੀ ਸਕ੍ਰੈਪ ਦੇ ਨਿਪਟਾਰੇ ਨਾਲ ਲਗਭਗ 66.83 ਲੱਖ ਰੁਪਏ ਰੈਵੇਨਿਊ ਸਿਰਜਿਤ ਹੋਇਆ।

ਰਿਕਾਰਡਿੰਗ ਅਤੇ ਛਾਂਟੀ ਦੇ ਉਦੇਸ਼ ਨਾਲ 51,954 ਤੋਂ ਅਧਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ।

  • ਸਵੱਛਤਾ ਅਭਿਯਾਨ

 

*************

  ਵਾਈਬੀ/ਪੀਐੱਸ



(Release ID: 1968131) Visitor Counter : 58