ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਆਲ ਇੰਡੀਆ ਖਪਤਕਾਰ ਮੁੱਲ ਸੂਚਕਾਂਕ ਸੰਖਿਆ - ਅਗਸਤ, 2023

Posted On: 21 SEP 2023 10:09AM by PIB Chandigarh

ਅਗਸਤ, 2023 ਮਹੀਨੇ ਲਈ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਆਲ ਇੰਡੀਆ ਖਪਤਕਾਰ ਮੁੱਲ ਸੂਚਕਾਂਕ ਸੰਖਿਆ (ਅਧਾਰ: 1986-87=100) ਲੜੀਵਾਰ 9 ਅੰਕ ਅਤੇ 8 ਅੰਕ ਵਧ ਕੇ 1224 (ਇੱਕ ਹਜ਼ਾਰ ਦੋ ਸੌ ਚੌਵੀ) ਅਤੇ 1234 (ਇੱਕ ਹਜ਼ਾਰ ਦੋ ਸੌ ਚੌਂਤੀ) ਅੰਕ ਹੋ ਗਏ ਹਨ। ਖੇਤੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਵਿੱਚ ਵਾਧਾ ਕਰਨ ਵਿੱਚ ਵੱਡਾ ਯੋਗਦਾਨ ਭੋਜਨ ਸਮੂਹ ਵਿੱਚੋਂ ਲੜੀਵਾਰ 8.38 ਅਤੇ 7.69 ਅੰਕਾਂ ਦੀ ਸੀਮਾ ਤੱਕ ਖੁਰਾਕ ਸਮੂਹ ਤੋਂ ਆਇਆ, ਜਿਸ ਦਾ ਮੁੱਖ ਕਾਰਨ ਚੌਲ, ਕਣਕ ਦਾ ਆਟਾ, ਦਾਲਾਂ, ਦੁੱਧ, ਮੀਟ-ਬੱਕਰੀ, ਖੰਡ, ਗੁੜ, ਸੁੱਕੀ ਮਿਰਚ, ਹਲਦੀ, ਲਸਣ, ਪਿਆਜ਼ ਅਤੇ ਮਿਸ਼ਰਤ ਮਸਾਲਿਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਹੈ।

ਸੂਚਕਾਂਕ ਵਿੱਚ ਵਾਧਾ ਰਾਜ ਤੋਂ ਰਾਜ ਵਿੱਚ ਵੱਖਰਾ ਰਿਹਾ ਹੈ। ਖੇਤੀ ਕਾਮਿਆਂ ਦੇ ਮਾਮਲੇ 'ਚ 20 ਰਾਜਾਂ 'ਚ 2 ਤੋਂ 19 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਤਾਮਿਲਨਾਡੂ 1423 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 942 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ, 20 ਰਾਜਾਂ ਵਿੱਚ 2 ਤੋਂ 18 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਸੂਚਕਾਂਕ ਸੂਚੀ ਵਿੱਚ ਆਂਧਰ ਪ੍ਰਦੇਸ਼ 1412 ਅੰਕਾਂ ਨਾਲ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 1003 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਰਾਜਾਂ ਵਿੱਚ, ਖੇਤੀਬਾੜੀ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਸਭ ਤੋਂ ਵੱਧ ਵਾਧਾ ਮੇਘਾਲਿਆ ਵਿੱਚ (19 ਅੰਕ) ਅਤੇ ਪੇਂਡੂ ਮਜ਼ਦੂਰਾਂ ਲਈ ਗੁਜਰਾਤ ਅਤੇ ਮੇਘਾਲਿਆ (18 ਅੰਕ ਹਰੇਕ) ਵਿੱਚ ਹੋਇਆ, ਜਿਸਦਾ ਮੁੱਖ ਕਾਰਨ ਚੌਲ, ਦਾਲਾਂ, ਗਊ ਮਾਸ, ਮੂੰਗਫਲੀ ਦਾ ਤੇਲ, ਪਿਆਜ਼, ਹਰੀ/ਸੁੱਕੀ ਮਿਰਚ, ਬਾਲਣ ਵਾਲੀ ਲੱਕੜ ਅਤੇ ਬੱਸਾਂ ਦੇ ਕਿਰਾਏ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਹੈ। 

ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ 'ਤੇ ਆਧਾਰਿਤ ਮਹਿੰਗਾਈ ਦਰ ਅਗਸਤ, 2023 ਵਿੱਚ 7.37 ਫੀਸਦੀ ਅਤੇ 7.12 ਫੀਸਦੀ ਸੀ, ਜਦਕਿ ਜੁਲਾਈ, 2023 ਵਿੱਚ ਇਹ ਲੜੀਵਾਰ 7.43 ਫੀਸਦੀ ਅਤੇ 7.26 ਫੀਸਦੀ ਅਤੇ ਪਿਛਲੇ ਸਾਲ ਇਸੇ ਮਹੀਨੇ ਇਹ 6.94 ਫੀਸਦੀ ਅਤੇ 7.26 ਫੀਸਦੀ ਸੀ। ਇਸੇ ਤਰ੍ਹਾਂ ਅਗਸਤ 2023 ਵਿੱਚ ਖੁਰਾਕੀ ਮਹਿੰਗਾਈ ਦਰ 8.89 ਫੀਸਦੀ ਅਤੇ 8.64 ਫੀਸਦੀ ਰਹੀ, ਜਦਕਿ ਇਹ ਜੁਲਾਈ, 2023 ਵਿੱਚ ਲੜੀਵਾਰ 8.88 ਫੀਸਦੀ ਅਤੇ 8.63 ਫੀਸਦੀ ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਲੜੀਵਾਰ 6.16 ਫੀਸਦੀ ਅਤੇ 6.21 ਫੀਸਦੀ ਸੀ।

ਆਲ-ਇੰਡੀਆ ਖਪਤਕਾਰ ਮੁੱਲ ਸੂਚਕਾਂਕ ਸੰਖਿਆ (ਆਮ ਅਤੇ ਸਮੂਹ ਅਨੁਸਾਰ):

ਸਮੂਹ

ਖੇਤੀਬਾੜੀ ਮਜ਼ਦੂਰ

ਪੇਂਡੂ ਮਜ਼ਦੂਰ

 

ਜੁਲਾਈ, 2023

ਅਗਸਤ, 2023

ਜੁਲਾਈ, 2023

ਅਗਸਤ, 2023

ਆਮ ਸੂਚਕਾਂਕ

1215

1224

1226

1234

ਖੁਰਾਕ 

1152

1164

1158

1170

ਪਾਨ, ਸੁਪਾਰੀ ਆਦਿ।

1992

1994

2002

2004

ਬਾਲਣ ਅਤੇ ਰੋਸ਼ਨੀ

1304

1303

1295

1295

ਕੱਪੜੇ, ਬਿਸਤਰੇ ਅਤੇ ਜੁੱਤੇ

1258

1253

1302

1300

ਫੁਟਕਲ

1266

1272

1271

1276

 

ਸਤੰਬਰ, 2023 ਦੇ ਮਹੀਨੇ ਲਈ ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ 20 ਅਕਤੂਬਰ, 2023 ਨੂੰ ਜਾਰੀ ਕੀਤਾ ਜਾਵੇਗਾ।

*****

ਐੱਮਜੇਪੀਐੱਸ/ਐੱਨਐੱਸਕੇ


(Release ID: 1967518) Visitor Counter : 100