ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੁੰਬਈ ਵਿੱਚ ਆਯੋਜਿਤ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ- IOC) ਦੇ 141ਵੇਂ ਸੈਸ਼ਨ ਦਾ ਉਦਘਾਟਨ ਕਰਨਗੇ


ਭਾਰਤ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ- IOC) ਦਾ ਸੈਸ਼ਨ ਲਗਭਗ 40 ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ

Posted On: 12 OCT 2023 7:03PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਅਕਤੂਬਰ 2023 ਨੂੰ ਮੁੰਬਈ ਵਿੱਚ ਜੀਓ ਵਰਲਡ ਸੈਂਟਰ (Jio World Centre) ਵਿਖੇ ਆਯੋਜਿਤ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC) ਦੇ 141ਵੇਂ ਸੈਸ਼ਨ ਦਾ ਉਦਘਾਟਨ ਕਰਨਗੇ।

ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC) ਦਾ ਸੈਸ਼ਨ, ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੇ ਮੈਂਬਰਾਂ ਦੀ ਇੱਕ ਮਹੱਤਵਪੂਰਨ ਬੈਠਕ ਹੁੰਦੀ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਸੈਸ਼ਨ ਵਿੱਚ ਓਲੰਪਿਕ ਖੇਡਾਂ ਦੇ ਭਵਿੱਖ ਨਾਲ ਸਬੰਧਿਤ ਮਹੱਤਵਪੂਰਨ ਫ਼ੈਸਲੇ ਕੀਤੇ ਜਾਂਦੇ ਹਨ। ਭਾਰਤ ਦੂਸਰੀ ਵਾਰ ਅਤੇ ਲਗਭਗ 40 ਵਰ੍ਹਿਆਂ ਦੇ ਵਕਫ਼ੇ ਤੋਂ ਬਾਅਦ ਇਸ ਸੈਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ। ਆਖਰੀ ਵਾਰ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ 86ਵਾਂ ਸੈਸ਼ਨ 1983 ਵਿੱਚ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ।

ਭਾਰਤ ਵਿੱਚ ਆਯੋਜਿਤ ਹੋਣ ਵਾਲਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਦਾ 141ਵਾਂ ਸੈਸ਼ਨ ਆਲਮੀ ਸਹਿਯੋਗ ਨੂੰ ਹੁਲਾਰਾ ਦੇਣ, ਖੇਡਾਂ ਵਿੱਚ ਉਤਕ੍ਰਿਸ਼ਟਤਾ ਦਾ ਉਤਸਵ ਮਨਾਉਣ ਅਤੇ ਮਿੱਤਰਤਾ, ਸਨਮਾਨ ਅਤੇ ਉਤਕ੍ਰਿਸ਼ਟਤਾ ਦੇ ਓਲੰਪਿਕ ਦੇ ਆਦਰਸ਼ਾਂ ਨੂੰ ਅੱਗੇ ਵਧਾਉਣ ਦੇ ਪ੍ਰਤੀ ਦੇਸ਼ ਦੇ ਸਮਰਪਣ ਦਾ ਪ੍ਰਤੀਕ ਹੈ। ਇਹ ਸੈਸ਼ਨ ਖੇਡਾਂ ਨਾਲ ਸਬੰਧਿਤ ਵਿਭਿੰਨ ਹਿਤਧਾਰਕਾਂ ਦੇ  ਦਰਮਿਆਨ ਸੰਵਾਦ ਅਤੇ ਗਿਆਨ ਸਾਂਝਾ ਕਰਨ ਦਾ ਅਵਸਰ ਪ੍ਰਦਾਨ ਕਰੇਗਾ।

ਇਸ ਸੈਸ਼ਨ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਪ੍ਰਧਾਨ ਸ਼੍ਰੀ ਥੌਮਸ ਬਾਖ (Mr. Thomas Bach) ਅਤੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਹੋਰ ਮੈਂਬਰਾਂ ਦੇ ਨਾਲ-ਨਾਲ ਭਾਰਤੀ ਖੇਡ ਜਗਤ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਸਹਿਤ ਵਿਭਿੰਨ ਸਪੋਰਟਸ ਫੈਡਰੇਸ਼ਨਾਂ ਦੇ ਪ੍ਰਤੀਨਿਧੀ ਭੀ ਹਿੱਸਾ ਲੈਣਗੇ।

 

***

 

ਡੀਐੱਸ/ਐੱਲਪੀ



(Release ID: 1967515) Visitor Counter : 82