ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸ਼੍ਰੀ ਅਨੁਰਾਗ ਠਾਕੁਰ ਨੇ ਐਨੀਮੇਟਿਡ ਸੀਰੀਜ਼ ‘ਕ੍ਰਿਸ਼, ਟ੍ਰਿਸ਼ ਅਤੇ ਬਾਲਟੀਬੌਏ- ਭਾਰਤ ਹੈ ਹਮ’ ਦਾ ਟ੍ਰੇਲਰ ਲਾਂਚ ਕੀਤਾ


19 ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਵਾਲੀ ਇਹ ਸੀਰੀਜ਼ ਭਾਸ਼ਾ ਦੀ ਰੁਕਾਵਟ ਨੂੰ ਪਾਰ ਕਰ ਕੇ ਪੂਰੀ ਦੁਨੀਆ ਦੇ ਦਰਸ਼ਕਾਂ ਤੱਕ ਪਹੁੰਚੇਗੀ: ਸ਼੍ਰੀ ਠਾਕੁਰ

ਕੇਂਦਰੀ ਸੰਚਾਰ ਬਿਊਰੋ ਇਸ ਸੀਰੀਜ਼ ਨਾਲ ਪਹਿਲੀ ਵਾਰ ਰੈਵੇਨਿਊ ਅਰਜਿਤ ਕਰੇਗਾ: ਸ਼੍ਰੀ ਅਪੂਰਵ ਚੰਦਰਾ

Posted On: 11 OCT 2023 12:54PM by PIB Chandigarh

ਕੇਂਦਰੀ ਮੰਤਰੀ, ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ‘ਕ੍ਰਿਸ਼, ਟ੍ਰਿਸ਼ ਅਤੇ ਬਾਲਟੀਬੌਏ (ਕੇਟੀਬੀ)- ਭਾਰਤ ਹੈ ਹਮ’ ਦਾ ਟ੍ਰੇਲਰ ਲਾਂਚ ਕੀਤਾ, ਜੋ ਕੇਂਦਰੀ ਸੰਚਾਰ ਬਿਊਰੋ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਗ੍ਰਾਫਿਟੀ ਸਟੂਡੀਓਜ਼ ਦੁਆਰਾ ਨਿਰਮਿਤ ਦੋ ਸੀਜ਼ਨ ਵਾਲੀ ਇੱਕ ਐਨੀਮੇਟਿਡ ਸੀਰੀਜ਼ ਹੈ। ਇਸ ਸੀਰੀਜ਼ ਵਿੱਚ 11-11 ਮਿੰਟ ਦੇ 52 ਐਪੀਸੋਡ ਹਨ, ਜਿਨ੍ਹਾਂ ਵਿੱਚ ਵਰ੍ਹੇ 1500 ਤੋਂ 1947 ਤੱਕ ਦੇ ਭਾਰਤੀ ਸੁਤੰਤਰਤਾ ਸੰਗ੍ਰਾਮ ਦੀਆਂ ਕਹਾਣੀਆਂ ਸ਼ਾਮਲ ਹਨ। ਇਸ ਸੀਰੀਜ਼ ਦੀ ਮੇਜ਼ਬਾਨੀ ਪ੍ਰਤਿਸ਼ਠਿਤ ਐਨੀਮੇਟਿਡ ਕਿਰਦਾਰਾਂ ਕ੍ਰਿਸ਼, ਟ੍ਰਿਸ਼ ਅਤੇ ਬਾਲਟੀਬੌਏ ਦੁਆਰਾ ਕੀਤੀ ਗਈ ਹੈ। ਇਸ ਸੀਰੀਜ਼ ਦਾ ਨਿਰਮਾਣ ਗ੍ਰਾਫਿਟੀ ਸਟੂਡੀਓਜ਼ ਦੇ ਮੁੰਜਾਲ ਸ਼ਰਾਫ ਅਤੇ ਤਿਲਕਰਾਜ ਸ਼ੈਟੀ ਦੀ ਸਹਿ-ਨਿਰਮਾਤਾ ਜੋੜੀ ਨੇ ਕੀਤਾ ਹੈ।

 

 ਇਸ ਮੌਕੇ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਸੀਰੀਜ਼ ਨੌਜਵਾਨਾਂ ਨੂੰ ਸੁਤੰਤਰਤਾ ਸੰਗਰਾਮ ਦੇ ਉਨ੍ਹਾਂ ਗੁਮਨਾਮ, ਪਰ ਮਹੱਤਵਪੂਰਨ ਯੋਗਦਾਨ ਕਰਨ ਵਾਲੇ ਸੁਤੰਤਰਤਾ ਸੈਨਾਨੀਆਂ ਬਾਰੇ ਸਿੱਖਿਅਤ ਕਰਨ ਦਾ ਇੱਕ ਪ੍ਰਯਾਸ ਹੈ ਜਿਨ੍ਹਾਂ ਨੂੰ ਅਤੀਤ ਦੀ ਸਿੱਖਿਆ ਪ੍ਰਣਾਲੀ ਨੇ ਭੁਲਾ ਦਿੱਤਾ ਸੀ ਅਤੇ ਉਨ੍ਹਾਂ ਦਾ ਬਹੁਤ ਜ਼ਿਕਰ ਨਹੀਂ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਇਹ ਸਿਰੀਜ਼ ਉਨ੍ਹਾਂ ਲੋਕਾਂ ਦੀ ਕਹਾਣੀ ਸਾਹਮਣੇ ਲਿਆ ਕੇ ਯੁਵਾ ਪੀੜ੍ਹੀ ਨੂੰ ਪ੍ਰੇਰਿਤ ਕਰਨ ਦਾ ਪ੍ਰਯਾਸ ਕਰ ਰਹੀ ਹੈ ਜਿਨ੍ਹਾਂ ਦੇ ਯੋਗਦਾਨ ਨੇ ਆਧੁਨਿਕ ਭਾਰਤ ਨੂੰ ਆਕਾਰ ਪ੍ਰਦਾਨ ਕੀਤਾ ਹੈ। ਇਹ ਸੀਰੀਜ਼ ਵਿਦੇਸ਼ੀ ਭਾਸ਼ਾਵਾਂ ਸਮੇਤ ਕਈ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ, ਜੋ ਭਾਸ਼ਾ ਦੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਇਨ੍ਹਾਂ ਸੈਨਾਨੀਆਂ ਦੀਆਂ ਕਹਾਣੀਆਂ ਨੂੰ ਪੂਰੀ ਦੁਨੀਆ ਦੇ ਦਰਸ਼ਕਾਂ ਤੱਕ ਪਹੁੰਚਾਏਗੀ।

ਸ਼੍ਰੀ ਠਾਕੁਰ ਨੇ ਕਿਹਾ ਕਿ ਦੂਰਦਰਸ਼ਨ, ਨੈਂਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਇੱਕ ਹੀ ਸਮੇਂ ਵਿੱਚ ਇਸ ਐਨੀਮੇਟਡ ਸੀਰੀਜ਼ ਦਾ ਪ੍ਰਸਾਰਣ ਕਰਨਗੇ। ਇਹ ਅਜਿਹਾ ਪ੍ਰਯਾਸ ਹੈ, ਜੋ ਇਸ ਤੋਂ ਪਹਿਲਾਂ ਕਦੇ  ਨਹੀਂ ਕੀਤਾ ਗਿਆ ਹੈ। ਇਸ ਸੀਰੀਜ਼ ਵਿੱਚ ਇੱਕ ਪ੍ਰਮੁੱਖ ਕੇਂਦਰ ਬਿੰਦੂ ਵਿਦੇਸ਼ੀ ਬਸਤੀਵਾਦੀਆਂ ਦੇ ਵਿਰੁੱਧ ਕੀਤੇ ਗਏ ਸੰਘਰਸ਼ ਵਿੱਚ ਮਹਿਲਾਵਾਂ ਅਤੇ ਕਬਾਇਲੀ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਨੂੰ ਦਰਸਾਉਂਣਾ ਹੈ।

ਉਨ੍ਹਾਂ ਨੇ ਇਹ ਐਲਾਨ ਕੀਤਾ ਕਿ ਇਹ ਸੀਰੀਜ਼ ਅਗਲੇ ਸੈਸ਼ਨ ਦੌਰਾਨ ਸਾਰੇ ਸਾਂਸਦਾਂ ਨੂੰ ਦਿਖਾਈ ਜਾਵੇਗੀ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਪੰਚ ਪ੍ਰਾਣ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਜਿੱਥੇ ਸੁਤੰਤਰਤਾ ਸੈਨਾਨੀਆਂ ਨੇ ਆਪਣਾ ਬਲਿਦਾਨ ਦਿੱਤਾ, ਉੱਥੇ ਹੀ ਅੱਜ ਦੇ ਨੌਜਵਾਨਾਂ ਨੂੰ ਵੀ ਅੰਮ੍ਰਿਤਕਾਲ ਤੋਂ ਸਵਰਨੀਮਕਾਲ ਤੱਕ ਇਸ ਦੇਸ਼ ਨੂੰ ਲੈ ਜਾਣ ਵਿੱਚ ਆਪਣਾ ਪੂਰਾ ਯੋਗਦਾਨ ਦੇਣਾ ਹੋਵੇਗਾ।

ਸੂਚਨਾ ਅਤੇ ਪ੍ਰਸਾਰਣ ਸਕੱਤਰ ਸ਼੍ਰੀ ਅਪੂਰਵ ਚੰਦਰਾ ਨੇ ਕਿਹਾ ਕਿ ਮੰਤਰਾਲੇ ਲਈ ਇਹ ਇੱਕ ਮਹੱਤਵਪੂਰਨ ਮੌਕਾ ਹੈ ਕਿ ਉਹ ਪਹਿਲੀ ਵਾਰ ਇੱਕ ਅਜਿਹੀ ਐਨੀਮੇਟਿਡ ਸੀਰੀਜ਼ ਸ਼ੁਰੂ ਕਰ ਰਿਹਾ ਹੈ, ਜਿਸ ਦਾ ਉਦੇਸ਼ ਆਮ ਤੌਰ ‘ਤੇ ਭਾਰਤ ਦੇ ਲੋਕਾਂ ਅਤੇ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਬੱਚਿਆਂ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਇੱਕ ਖਰਚਾ ਸੰਸਥਾ, ਕੇਂਦਰੀ ਸੰਚਾਰ ਬਿਊਰੋ, ਰੈਵੇਨਿਊ ਅਰਜਿਤ ਕਰਨ ਦੇ ਖੇਤਰ ਵਿੱਚ ਸ਼ਾਮਲ ਹੋ ਰਿਹਾ ਹੈ। 

 ਸ਼੍ਰੀ ਮੁੰਜਾਲ ਸ਼੍ਰੋਲ ਨੇ ਦਰਸ਼ਕਾਂ ਨੂੰ ਦੱਸਿਆ ਕਿ ਇਸ ਸੀਰੀਜ਼ ਦਾ ਨਿਰਮਾਣ ਕਰਨ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੇ ਯੋਗਦਾਨ ਦਿੱਤਾ ਹੈ। ਇਸ ਵਿੱਚ ਕੀਤੀ ਗਈ ਕਾਰੀਗਰੀ ਦੇ ਪੈਮਾਨੇ ਬਾਰੇ ਵਿਸਤਾਰ ਨਾਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਿੱਥੇ ਇੱਕ ਆਮ ਐਨੀਮੇਸ਼ਨ ਸ਼ੋਅ ਵਿੱਚ ਲਗਭਗ 40 ਪਿਛੋਕੜ ਵਾਲੇ 25 ਤੋਂ 30 ਅੱਖਰ ਹੁੰਦੇ ਹਨ, ਉੱਥੇ ਹੀ ‘ਭਾਰਤ ਹੈ ਹਮ’ ਦੇ ਇੱਕ ਐਪੀਸੋਡ ਵਿੱਚ ਔਸਤਨ 50 ਪਿਛੋਕੜ ਵਾਲੇ 50 ਤੋਂ 100 ਅੱਖਰ ਹਨ।

  ‘ਕੇਟੀਬੀ-ਭਾਰਤ ਹੈ ਹਮ’ ਬਾਰੇ ਜਾਣਕਾਰੀ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਭਾਰਤ ਦੇ ਬੱਚਿਆਂ ਵਿੱਚ ਸਾਡੇ ਗੌਰਵਸ਼ਾਲੀ ਸੁਤੰਤਰਤਾ ਸੰਗਰਾਮ ਅਤੇ ਦੇਸ਼ ਭਰ ਦੇ ਉਨ੍ਹਾਂ ਅਣਗਿਣਤ ਨਾਇਕਾਂ ਬਾਰੇ ਜਾਗਰੂਕਤਾ ਵਧਾਉਣ ਲਈ ਇੱਕ ਅਭਿਯਾਨ ਸ਼ੁਰੂ ਕਰਨ ਦਾ ਫੈਸਲਾ ਲਿਆ, ਜਿਨ੍ਹਾਂ ਨੇ ਸਾਡੇ ਦੇਸ਼ ਲਈ ਆਪਣਾ ਸਰਵਉੱਚ ਬਲਿਦਾਨ ਦਿੱਤਾ ਹੈ।

ਹਰੇਕ ਐਪੀਸੋਡ ਵਿੱਚ ਪ੍ਰਸਿੱਧ ਪਾਤਰ ਕ੍ਰਿਸ਼, ਟ੍ਰਿਸ਼ ਅਤੇ ਬਾਟਲੀਬੌਏ (ਕੇਟੀਬੀ) ਹੋਣਗੇ, ਜੋ ਪ੍ਰਸ਼ੰਸਿਤ ਕੇਟੀਬੀ ਮੂਵੀ ਸੀਰੀਜ਼ ਤੋਂ ਪਹਿਲਾਂ ਤੋਂ ਹੀ ਬਹੁਤ ਮਸ਼ਹੂਰ ਹਨ, ਇਨ੍ਹਾਂ ਗੁਮਨਾਮ ਨਾਇਕਾਂ ਦੀਆਂ ਕਹਾਣੀਆਂ ਨੂੰ ਉਜਾਗਰ ਕਰਨ ਵਾਲੇ ਸੰਵਾਦ ਸ਼ੁਰੂ ਕਰਨਗੇ।

ਭਾਰਤ ਦੇ ਸੁਤੰਤਰਤਾ ਸੰਘਰਸ਼ ਦੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਇਹ ਲੜੀ ਵੱਖ-ਵੱਖ ਖੇਤਰਾਂ ਤੋਂ ਹੋ ਕੇ ਗੁਜਰੇਗੀ, ਜਿਸ ਵਿੱਚ ਹਿਮਾਚਲ ਪ੍ਰਦੇਸ਼, ਬੰਗਾਲ, ਪੰਜਾਬ, ਕੇਰਲ ਅਤੇ ਉਸ ਤੋਂ ਅੱਗੇ ਦੇ ਸੁਤੰਤਰਤਾ ਸੈਨਾਨੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਕੇਂਦਰੀ ਸੰਚਾਰ ਬਿਊਰੋ ਅਤੇ ਗ੍ਰਾਫਿਟੀ ਸਟੂਡੀਓ ਦੁਆਰਾ ਨਿਰਮਿਤ ਇਹ ਸੀਰੀਜ਼ ਵਿਸ਼ਵਾਸ ਅਤੇ ਏਕਤਾ ਦੀ ਇੱਕ ਟ੍ਰੈਪੇਸਟ੍ਰੀ ਹੈ ਜੋ ਧਾਰਮਿਕ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਦੇਸ਼ ਦੇ ਵਿਕਾਸ ਅਤੇ ਮਾਨਤਾਵਾਂ ਨੂੰ ਇਕਜੁੱਟ ਕਰਦੀ ਹੈ।

ਰਾਣੀ ਅੱਬਾਕਾ, ਤਿਲਕਾ ਮਾਂਝੀ, ਤਿਰੋਤ ਸਿੰਘ, ਪੀਰ ਅਲੀ, ਤਾਤਿਆ ਟੋਪੇ, ਕੋਤਵਾਲ ਧਨ ਸਿੰਘ, ਕੁੰਵਰ ਸਿੰਘ (80 ਸਾਲਾਂ ਸੁਤੰਤਰਤਾ ਸੈਨਾਨੀ), ਰਾਣੀ ਚੇਨੰਮਾ, ਟਿਕੇਂਦ੍ਰ ਜੀਤ ਸਿੰਘ ਅਤੇ ਹੋਰ ਅਜਿਹੇ ਹੀ ਅਣਗਿਨਤ ਸ਼ਹੀਦ ਵੀਰ ਸ਼ਖਸੀਅਤਾਂ ਨੂੰ ਇਸ ਐਨੀਮੇਟਿਡ ਮਾਸਟਰਪੀਸ ਦੁਆਰਾ ਇਤਿਹਾਸ ਵਿੱਚ ਆਪਣਾ ਉਚਿਤ ਸਥਾਨ ਮਿਲੇਗਾ।

ਇਸ ਸੀਰੀਜ਼ ਦਾ ਪ੍ਰਤਿਭਾਸ਼ਾਲੀ ਮੁੰਜਾਲ ਸ਼ਰਾਫ ਅਤੇ ਤਿਲਕ ਸ਼ੈਟੀ ਨੇ ਨਿਰਮਾਣ ਕੀਤਾ, ਜਿਸ ਦੇ ਸੀਜ਼ਨ-1 ਵਿੱਚ 26 ਮਨਮੋਹਕ ਐਪੀਸੋਡ ਸ਼ਾਮਲ ਹੋਣਗੇ ਅਤੇ ਹਰੇਕ ਐਪੀਸੋਡ ਵਿੱਚ 11 ਮਿੰਟ ਦੀ ਐਨੀਮੇਟਿਡ ਕਹਾਣੀ ਹੋਵੇਗੀ।

 

ਇਸ ਸੀਰੀਜ਼ ਦਾ ਨਿਰਮਾਣ ਹੇਠ ਲਿਖਿਆਂ 12 ਭਾਸ਼ਾਵਾਂ ਵਿੱਚ ਕੀਤਾ ਜਾ ਰਿਹਾ ਹੈ:

 ਹਿੰਦੀ (ਮਾਸਟਰ), ਤਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਪੰਜਾਬੀ, ਬੰਗਾਲੀ, ਅਸਾਮੀ, ਉੜੀਆ ਅਤੇ ਅੰਗ੍ਰੇਜ਼ੀ।

ਇਸ ਸੀਰੀਜ਼ ਨੂੰ ਹੇਠ ਲਿਖਿਆਂ ਅੰਤਰਰਾਸ਼ਠਰੀ ਭਾਸ਼ਾਵਾਂ ਵਿੱਚ ਵੀ ਡੱਬ ਕੀਤਾ ਜਾਵੇਗਾ:

 ਫ੍ਰੈਂਚ, ਸਪੈਨਿਸ਼, ਰੂਸੀ, ਅਰਬੀ, ਚੀਨੀ, ਜਾਪਾਨੀ ਅਤੇ ਕੋਰੀਅਨ।

ਚੈਨਲ

ਸੀਜ਼ਨ

ਪ੍ਰਸਾਰਣ ਸ਼ੁਰੂ

ਪ੍ਰਸਾਰਣ ਸਮਾਪਤ

ਦੂਰਦਰਸ਼ਨ

ਸੀਜ਼ਨ 1

ਐਤਵਾਰ, 15 ਅਕਤੂਬਰ 2023

ਐਤਵਾਰ, 7 ਜਨਵਰੀ 2024

ਸੀਜ਼ਨ 2

ਐਤਵਾਰ, 28 ਜਨਵਰੀ, 2024

ਐਤਵਾਰ, 21 ਅਪ੍ਰੈਲ 2024

 

 ਓਟੀਟੀ ‘ਤੇ ਇਹ ਸੀਰੀਜ਼ ਇੱਕ ਇਤਿਹਾਸਿਕ ਲਾਂਚ ਦੀ ਗਵਾਹ ਬਣੇਗੀ, ਕਿਉਂਕਿ ਪਹਿਲੀ ਵਾਰ ਇੱਕ ਸੀਰੀਜ਼ ਦੋ ਸਭ ਤੋਂ ਵੱਡੇ ਓਟੀਟੀ ਪਲੈਟਫਾਰਮਾਂ- ਨੈਂਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵੀਡੀਓ ‘ਤੇ ਸਮਾਨਾਂਤਰ ਤੌਰ ‘ਤੇ ਲਾਂਚ ਕੀਤੀ ਜਾਵੇਗੀ, ਅਤੇ ਇਸ ਨੂੰ ਵਿਸ਼ਵ ਪੱਧਰ ‘ਤੇ 12 ਭਾਰਤੀ ਅਤੇ 7 ਅੰਤਰਰਾਸ਼ਟਰੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।

ਪਲੈਟਫਾਰਮ

ਸੀਜ਼ਨ

ਲਾਂਚ ਦੀ ਮਿਤੀ

ਖੇਤਰ

ਨੈਂਟਫਲਿਕਸ

ਸੀਜ਼ਨ 1

ਐਤਵਾਰ, 15 ਅਕਤੂਬਰ 2023


ਵਿਸ਼ਵ ਭਰ

ਸੀਜ਼ਨ 2

ਐਤਵਾਰ, 28 ਜਨਵਰੀ, 2024

ਐਮਾਜ਼ੋਨ ਪ੍ਰਾਈਮ ਵੀਡੀਓ 

ਸੀਜ਼ਨ 1

ਐਤਵਾਰ, 15 ਅਕਤੂਬਰ 2023

ਵਿਸ਼ਵ ਭਰ

ਸੀਜ਼ਨ 2

ਐਤਵਾਰ, 28 ਜਨਵਰੀ, 2024

 

*******

ਪ੍ਰਗਿਆ ਪਾਲੀਵਾਲ/ਸੌਰਭ ਸਿੰਘ



(Release ID: 1966988) Visitor Counter : 91