ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਨੂੰ ਲਗਾਤਾਰ ਤੀਸਰੇ ਕਾਰਜਕਾਲ ਲਈ ਏਸ਼ੀਆ-ਪੈਸਿਫਿਕ ਇੰਸਟੀਟਿਊਟ ਫਾਰ ਬ੍ਰਾਡਕਾਸਟਿੰਗ ਡਿਵੈਲਪਮੈਂਟ (ਏਆਈਬੀਡੀ) ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਫਿਰ ਤੋਂ ਚੁਣਿਆ ਗਿਆ
Posted On:
06 OCT 2023 2:36PM by PIB Chandigarh
ਭਾਰਤ ਇੱਕ ਬੇਮਿਸਾਲ ਵਿਕਾਸ ਦੇ ਤੌਰ ‘ਤੇ 2018-2021 ਅਤੇ 2021-2023 ਤੱਕ ਪਹਿਲਾਂ ਹੀ ਏਸ਼ੀਆ-ਪੈਸਿਫਿਕ ਇੰਸਟੀਟਿਊਟ ਫਾਰ ਬ੍ਰਾਡਕਾਸਟਿੰਗ ਡਿਵੈਲਪਮੈਂਟ (ਏਆਈਬੀਡੀ) ਜਨਰਲ ਕਾਨਫਰੰਸ (ਜੀਸੀ) ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਦੋ ਕਾਰਜਕਾਲ ਪੂਰੇ ਕਰ ਚੁਕਿਆ ਹੈ। ਭਾਰਤ ਨੂੰ ਇਸ ਪ੍ਰਤਿਸ਼ਠਿਤ ਅੰਤਰਰਾਸ਼ਟਰੀ ਸੰਗਠਨ ਦੀ ਅਗਵਾਈ ਕਰਨ ਦੇ ਲਈ ਲਗਾਤਾਰ ਤੀਸਰੇ ਕਾਰਜਕਾਲ ਲਈ ਏਆਈਬੀਡੀ ਜੀਸੀ ਦੇ ਪ੍ਰੈਜ਼ੀਡੈਂਟ ਦੇ ਰੂਪ ਵਿੱਚ ਫਿਰ ਤੋਂ ਚੁਣਿਆ ਗਿਆ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਇਸ ਮਹੱਤਵਪੂਰਨ ਉਪਬਲਧੀ ‘ਤੇ ਆਪਣੇ ਵਿਚਾਰ ਸ਼ਾਂਝੇ ਕਰਦੇ ਹੋਏ ਕਿਹਾ ਕਿ 50 ਵਰ੍ਹੇ ਪੁਰਾਣੇ ਸੰਗਠਨ ਏਆਈਬੀਡੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਅਤੇ ਇਹ ਪੂਰੇ ਏਸ਼ੀਆ-ਪ੍ਰਸ਼ਾਂਤ ਅਤੇ ਪ੍ਰਸਾਰਣ ਸੰਗਠਨਾਂ ਦੇ ਆਤਮਵਿਸ਼ਵਾਸ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਾਰਤ ‘ਤੇ ਵਿਸ਼ਵਾਸ ਜਤਾ ਰਹੀ ਹੈ ਕਿ ਭਾਰਤ ਪ੍ਰਸਾਰਣ ਨੂੰ ਇੱਕ ਨਵੇਂ ਆਯਾਮ ਪ੍ਰਦਾਨ ਕਰਨ ਦਾ ਰਾਹ ਪੱਧਰਾ ਕਰਨ ਤੋਂ ਇਲਾਵਾ ਇਸ ਦਿਸ਼ਾ ਵਿੱਚ ਅਗਵਾਈ ਪ੍ਰਦਾਨ ਕਰ ਸਕਦਾ ਹੈ।
ਏਆਈਬੀਡੀ, ਯੂਨੈਸਕੋ ਦੀ ਸਰਪ੍ਰਸਤੀ ਹੇਠ 1977 ਵਿੱਚ ਸਥਾਪਿਤ ਇੱਕ ਵਿਸ਼ੇਸ਼ ਖੇਤਰੀ ਅੰਤਰ-ਸਰਕਾਰੀ ਸੰਗਠਨ ਹੈ। ਇਸ ਸੰਗਠਨ ਵਿੱਚ ਵਰਤਮਾਨ ਸਮੇਂ 44 ਦੇਸ਼ਾਂ ਦੇ 92 ਮੈਂਬਰ ਸੰਗਠਨ ਹਨ, ਜਿਨ੍ਹਾਂ ਵਿੱਚ 26 ਸਰਕਾਰੀ ਮੈਂਬਰ (ਦੇਸ਼) ਸ਼ਾਮਲ ਹਨ, ਜਿਨ੍ਹਾਂ ਦੀ ਨੁਮਾਇੰਦਗੀ 48 ਬ੍ਰਾਡਕਾਸਟਿੰਗ ਅਥਾਰਿਟੀਆਂ ਅਤੇ ਪ੍ਰਸਾਰਕ (broadcasting authorities & broadcasters) ਅਤੇ 44 ਸਹਿਯੋਗੀ (ਸੰਗਠਨ) ਕਰਦੇ ਹਨ। ਇਨ੍ਹਾਂ ਵਿੱਚ ਏਸ਼ੀਆ, ਪ੍ਰਸ਼ਾਂਤ, ਯੂਰੋਪ, ਅਫਰੀਕਾ, ਅਰਬ ਰਾਜਾਂ ਅਤੇ ਉੱਤਰੀ ਅਮਰੀਕਾ ਦੇ 28 ਦੇਸ਼ਾਂ ਅਤੇ ਖੇਤਰਾਂ ਦੀ ਨੁਮਾਇੰਦਗੀ ਕੀਤੀ ਗਈ ਹੈ। ਭਾਰਤ ਏਆਈਬੀਡੀ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹੈ ਅਤੇ ਭਾਰਤ ਦੀ ਜਨਤਕ ਸੇਵਾ ਪ੍ਰਸਾਰਕ, ਪ੍ਰਸਾਰ ਭਾਰਤੀ ਏਆਈਬੀਡੀ ਵਿੱਚ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਇੱਕ ਪ੍ਰਤੀਨਿਧੀ ਸੰਸਥਾ ਹੈ।
ਏਸ਼ੀਆ-ਪੈਸਿਫਿਕ ਇੰਸਟੀਟਿਊਟ ਫਾਰ ਬ੍ਰਾਡਕਾਸਟਿੰਗ ਡਿਵੈਲਪਮੈਂਟ (ਏਆਈਬੀਡੀ) ਦੇ 21ਵੇਂ ਸਧਾਰਣ ਸੰਮੇਲਨ ਅਤੇ ਇਸ ਨਾਲ ਸਬੰਧਿਤ ਬੈਠਕਾਂ 2023 (ਜੀਸੀ 2023) ਦੀ ਪ੍ਰਧਾਨਗੀ ਏਆਈਬੀਡੀ ਦੇ ਪ੍ਰੈਜ਼ੀਡੈਂਟ ਅਤੇ ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਗੌਰਵ ਦ੍ਵਿਵੇਦੀ ਨੇ ਕੀਤੀ ਅਤੇ ਇਸ ਦੀ ਸਮਾਪਤੀ 02-04 ਅਕਤੂਬਰ, 2023 ਨੂੰ ਮਾਰੀਸ਼ਸ ਦੇ ਪੋਰਟ ਲੁਈਸ ਵਿੱਚ ਸਫ਼ਲਤਾਪੂਰਵਕ ਹੋਈ। ਦੋ ਦਿਨੀਂ ਸੰਮੇਲਨ ਦਾ ਉਦੇਸ਼ ਨੀਤੀ ਅਤੇ ਸੰਸਾਧਨ ਵਿਕਾਸ ਦੇ ਜ਼ਰੀਏ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਇੱਕ ਜੀਵੰਤ ਅਤੇ ਤਾਲਮੇਲਪੂਰਣ ਇਲੈਕਟ੍ਰੋਨਿਕ ਮੀਡੀਆ ਵਾਤਾਵਰਣ ਬਣਾਉਣਾ ਹੈ।
ਇੱਕ ਅੰਤਰਰਾਸ਼ਟਰੀ ਪ੍ਰਸਾਰਣ ਸੰਸਥਾਨ ਵਿੱਚ ਇਸ ਤਰ੍ਹਾਂ ਦੇ ਪ੍ਰਤਿਸ਼ਠਿਤ ਅਹੁਦੇ ‘ਤੇ ਰਹਿਣਾ ਨਾ ਕੇਵਲ ਭਾਰਤ ਅਤੇ ਪ੍ਰਸਾਰ ਭਾਰਤੀ ਦੇ ਪ੍ਰਤੀ ਅੰਤਰਰਾਸ਼ਟਰੀ ਮੀਡੀਆ ਦੇ ਮਜ਼ਬੂਤ ਭਰੋਸੇ ਨੂੰ ਦਰਸਾਉਂਦਾ ਹੈ, ਬਲਕਿ ਪ੍ਰਸਾਰਣ ਦੇ ਖੇਤਰ ਵਿੱਚ ਰਣਨੀਤਕ ਤੌਰ ‘ਤੇ ਭਵਿੱਖ ਦੀਆਂ ਉਪਲਬਧੀਆਂ ਹਾਸਲ ਕਰਨ ਲਈ ਭਾਰਤ ਲਈ ਮਜ਼ਬੂਤ ਨੀਂਹ ਪੱਥਰ ਵੀ ਰੱਖਦਾ ਹੈ।
************
ਪ੍ਰਗਿਆ ਪਾਲੀਵਾਲ/ ਸੌਰਭ ਸਿੰਘ
(Release ID: 1965973)
Visitor Counter : 81