ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਜੋਧਪੁਰ ਵਿੱਚ ਲਗਭਗ 5000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


ਏਮਸ, ਜੋਧਪੁਰ ਵਿੱਚ ‘ਟ੍ਰੌਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ’ ਦਾ ਨੀਂਹ ਪੱਥਰ ਰੱਖਿਆ ਅਤੇ ਪੀਐੱਮ-ਏਬੀਐੱਚਆਈਐੱਮ (PM-ABHIM) ਦੇ ਤਹਿਤ 7 ਕ੍ਰਿਟੀਕਲ ਕੇਅਰ ਬਲਾਕਸ ਦਾ ਨੀਂਹ ਪੱਥਰ ਰੱਖਿਆ

ਜੋਧਪੁਰ ਹਵਾਈ ਅੱਡੇ (Jodhpur Airport) ‘ਤੇ ਨਵੇਂ ਟਰਮੀਨਲ ਭਵਨ (New Terminal Building) ਦਾ ਨੀਂਹ ਪੱਥਰ ਰੱਖਿਆ

ਆਈਆਈਟੀ ਜੋਧਪੁਰ ਕੈਂਪਸ (IIT Jodhpur campus) ਅਤੇ ਰਾਜਸਥਾਨ ਕੇਂਦਰੀ ਯੂਨੀਵਰਸਿਟੀ (Central University of Rajasthan) ਦੇ ਲਈ ਬੁਨਿਆਦੀ ਢਾਂਚੇ ਦੇ ਅੱਪਗ੍ਰੇਡੇਸ਼ਨ ਦੇ ਕਾਰਜ ਰਾਸ਼ਟਰ ਨੂੰ ਸਮਰਪਿਤ ਕੀਤੇ

ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ

145 ਕਿਲੋਮੀਟਰ ਲੰਬੀ ਡੇਗਾਨਾ-ਰਾਏ ਕਾ ਬਾਗ਼ (Degana-Rai Ka Bagh) ਰੇਲ ਲਾਈਨ ਅਤੇ 58 ਕਿਲੋਮੀਟਰ ਲੰਬੀ ਡੇਗਾਨਾ-ਕੁਚਾਮਨ ਸਿਟੀ (Degana-Kuchaman City) ਰੇਲ ਲਾਈਨ ਦੇ ਦੋਹਰੀਕਰਣ ਦੇ ਕਾਰਜ ਨੂੰ ਸਮਰਪਿਤ ਕੀਤਾ

ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਰੁਣਿਚਾ ਐਕਸਪ੍ਰੈੱਸ (Runicha Express) ਅਤੇ ਮਾਰਵਾੜ ਜੰਕਸ਼ਨ ਨੂੰ ਖੰਬਲੀ ਘਾਟ ਨਾਲ ਜੋੜਨ ਵਾਲੀ (connecting Marwar Jn. - Khambli Ghat) ਨਵੀਂ ਹੈਰੀਟੇਜ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

“ਰਾਜਸਥਾਨ ਇੱਕ ਅਜਿਹਾ ਰਾਜ ਹੈ ਜਿੱਥੇ ਪ੍ਰਾਚੀਨ ਭਾਰਤ ਦਾ ਗੌਰਵ ਦੇਸ਼ ਦੀ ਵੀਰਤਾ, ਸਮ੍ਰਿੱਧੀ ਅਤੇ ਸੰਸਕ੍ਰਿਤੀ ਵਿੱਚ ਦਿਖਾਈ ਦਿੰਦਾ ਹੈ” - ਪ੍ਰਧਾਨ ਮੰਤਰੀ

Posted On: 05 OCT 2023 12:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਜੋਧਪੁਰ ਵਿੱਚ ਸੜਕ, ਰੇਲ, ਹਵਾਬਾਜ਼ੀ, ਸਿਹਤ ਅਤੇ ਉਚੇਰੀ ਸਿੱਖਿਆ ਜਿਹੇ ਖੇਤਰਾਂ ਵਿੱਚ ਲਗਭਗ 5000 ਕਰੋੜ ਰੁਪਏ ਦੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਏਮਸ, ਜੋਧਪੁਰ ਵਿੱਚ 350 ਬਿਸਤਰਿਆਂ ਵਾਲੇ ਟ੍ਰੌਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਤਪਾਲ ਬਲਾਕ  (350-bed Trauma Centre and Critical Care Hospital Block at AIIMS, Jodhpur), ਪੀਐੱਮ-ਏਬੀਐੱਚਆਈਐੱਮ (PM-ABHIM) ਦੇ ਤਹਿਤ 7 ਕ੍ਰਿਟੀਕਲ ਕੇਅਰ ਬਲਾਕਾਂ (7 Critical Care Blocks) ਅਤੇ ਜੋਧਪੁਰ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ (New Terminal Building at Jodhpur Airport) ਦੇ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਣਾ ਸ਼ਾਮਲ ਹੈ। ਉਨ੍ਹਾਂ ਨੇ ਆਈਆਈਟੀ ਜੋਧਪੁਰ ਕੈਂਪਸ ਅਤੇ ਰਾਜਸਥਾਨ ਕੇਂਦਰੀ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਅੱਪਗ੍ਰੇਡਿੰਗ ਦੇ ਕਾਰਜ ਨੂੰ ਭੀ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਿਆ ਅਤੇ 145 ਕਿਲੋਮੀਟਰ ਲੰਬੀ ਡੇਗਾਨਾ-ਰਾਏ ਕਾ ਬਾਗ਼ (Degana-Rai Ka Bagh) ਅਤੇ 58 ਕਿਲੋਮੀਟਰ ਲੰਬੀ ਡੇਗਾਨਾ-ਕੁਚਾਮਨ ਸਿਟੀ (Degana-Kuchaman City) ਰੇਲ ਲਾਈਨਾਂ ਦੇ ਦੋਹਰੀਕਰਣ ਸਹਿਤ ਦੋ ਹੋਰ ਰੇਲ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਰਾਜਸਥਾਨ ਵਿੱਚ ਦੋ ਨਵੀਆਂ ਟ੍ਰੇਨ ਸੇਵਾਵਾਂ- ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਰੁਣਿਚਾ ਐਕਸਪ੍ਰੈੱਸ (Runicha Express - connecting Jaisalmer to Delhi) ਅਤੇ ਮਾਰਵਾੜ ਜੰਕਸ਼ਨ ਨੂੰ ਖੰਬਲੀ ਘਾਟ ਨਾਲ ਜੋੜਨ ਵਾਲੀ ਇੱਕ ਨਵੀਂ ਹੈਰੀਟੇਜ ਟ੍ਰੇਨ (new heritage train connecting Marwar Jn. - Khambli Ghat) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵੀਰ ਦੁਰਗਾਦਾਸ (Veer Durgadas) ਦੀ ਭੂਮੀ ਨੂੰ ਨਮਨ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਦੇ ਨਿਰੰਤਰ ਪ੍ਰਯਾਸਾਂ ਦੇ ਪਰਿਣਾਮ ਅੱਜ ਦੇ ਪ੍ਰੋਜੈਕਟਾਂ ਦੇ ਨਾਲ ਦੇਖੇ ਅਤੇ ਅਨੁਭਵ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਨੇ ਇਸ ਦੇ ਲਈ ਰਾਜਸਥਾਨ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜਸਥਾਨ ਇੱਕ ਅਜਿਹਾ ਰਾਜ ਹੈ ਜਿੱਥੇ ਪ੍ਰਾਚੀਨ ਭਾਰਤ ਦਾ ਗੌਰਵ ਦੇਸ਼ ਦੀ ਵੀਰਤਾ, ਸਮ੍ਰਿੱਧੀ ਅਤੇ ਸੰਸਕ੍ਰਿਤੀ  ਵਿੱਚ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਜੋਧਪੁਰ ਵਿੱਚ ਹੋਈ ਅਤਿਅਧਿਕ ਪ੍ਰਸ਼ੰਸਿਤ ਜੀ-20 ਬੈਠਕ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਨਸਿਟੀ ਜੋਧਪੁਰ (Suncity Jodhpur) ਨੇ ਸਿਰਫ਼ ਸਥਾਨਕ ਹੀ ਨਹੀਂ ਬਲਕਿ ਇੰਟਰਨੈਸ਼ਨਲ ਟੂਰਿਸਟਾਂ(ਅੰਤਰਰਾਸ਼ਟਰੀ ਸੈਲਾਨੀਆਂ) ਨੂੰ ਭੀ ਆਪਣੀ ਤਰਫ਼ ਬਹੁਤ ਆਕਰਸ਼ਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਮਹੱਤਵਪੂਰਨ ਹੈ ਕਿ ਭਾਰਤ ਦੇ ਅਤੀਤ ਦੇ ਗੌਰਵ ਦੀ ਪ੍ਰਤੀਨਿਧਤਾ ਕਰਨ ਵਾਲਾ ਰਾਜਸਥਾਨ ਭਾਰਤ ਦੇ ਭਵਿੱਖ ਦੀ ਪ੍ਰਤੀਨਿਧਤਾ ਭੀ ਕਰੇ। ਇਹ ਤਦੇ ਹੋਵੇਗਾ ਜਦੋਂ ਮੇਵਾੜ ਤੋਂ ਲੈ ਕੇ ਮਾਰਵਾੜ ਤੱਕ (from Mewar to Marwar) ਪੂਰਾ ਰਾਜਸਥਾਨ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇ ਅਤੇ ਇੱਥੇ ਆਧੁਨਿਕ ਇਨਫ੍ਰਾਸਟ੍ਰਕਚਰ ਦਾ ਨਿਰਮਾਣ ਹੋਵੇ।”

ਉਨ੍ਹਾਂ ਨੇ ਕਿਹਾ ਕਿ ਬੀਕਾਨੇਰ ਅਤੇ ਬਾੜਮੇਰ (Bikaner and Barmer) ਤੋਂ ਹੋ ਕੇ ਗੁਜਰਨ ਵਾਲਾ ਜਾਮਨਗਰ ਐਕਸਪ੍ਰੈੱਸਵੇ (Jamnagar Expressway)ਅਤੇ ਦਿੱਲੀ ਮੁੰਬਈ ਐਕਸਪ੍ਰੈੱਸਵੇ (Delhi Mumbai Expressway) ਰਾਜਸਥਾਨ ਵਿੱਚ ਹਾਇਟੈੱਕ  ਇਨਫ੍ਰਾਸਟ੍ਰਕਚਰ ਦੀਆਂ ਉਦਾਹਰਣਾਂ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਰਾਜਸਥਾਨ ਵਿੱਚ ਰੇਲਵੇ ਦੇ ਲਈ ਲਗਭਗ 9500 ਕਰੋੜ ਰੁਪਏ ਦਾ ਬਜਟ ਐਲੋਕੇਟ ਕੀਤਾ ਗਿਆ ਹੈ, ਜੋ ਕਿ ਪਿਛਲੀਆਂ ਸਰਕਾਰਾਂ ਦੇ ਔਸਤ ਬਜਟ ਤੋਂ 14 ਗੁਣਾ (14-fold) ਅਧਿਕ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਆਜ਼ਾਦੀ ਤੋਂ ਲੈ ਕੇ 2014 ਤੱਕ ਰਾਜਸਥਾਨ ਵਿੱਚ ਸਿਰਫ਼ ਅਨੁਮਾਨਿਤ ਕੇਵਲ 600 ਕਿਲੋਮੀਟਰ ਰੇਲ ਲਾਈਨਾਂ ਦਾ ਬਿਜਲੀਕਰਣ ਕੀਤਾ ਗਿਆ ਸੀ, ਲੇਕਿਨ ਮੌਜੂਦਾ ਸਰਕਾਰ ਨੇ ਪਿਛਲੇ 9 ਸਾਲ ਵਿੱਚ 3700 ਕਿਲੋਮੀਟਰ ਤੋਂ ਅਧਿਕ ਲਾਈਨਾਂ ਦਾ ਬਿਜਲੀਕਰਣ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ ਇਨ੍ਹਾਂ ਲਾਈਨਾਂ ‘ਤੇ ਡੀਜ਼ਲ ਇੰਜਣ ਨਾਲ ਚਲਣ ਵਾਲੀਆਂ ਗੱਡੀਆਂ ਦੀ ਜਗ੍ਹਾ ਇਲੈਕਟ੍ਰਿਕ ਟ੍ਰੇਨਾਂ ਚਲਣਗੀਆਂ”, ਉਨ੍ਹਾਂ ਨੇ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ ਅਤੇ ਰਾਜ ਵਿੱਚ ਆਬੋ ਹਵਾ ਸਾਫ ਰੱਖਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ (Amrit Bharat Station Scheme) ਦੇ ਤਹਿਤ ਰਾਜਸਥਾਨ ਵਿੱਚ 80 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਦਾ ਪੁਨਰਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਹਵਾਈ ਅੱਡਿਆਂ ਦੇ ਵਿਕਾਸ ਦੀ ਤਰ੍ਹਾਂ ਹੀ ਉਨ੍ਹਾਂ ਰੇਲਵੇ ਸਟੇਸ਼ਨਾਂ ਦੇ  ਪੁਨਰਵਿਕਾਸ ਦੇ  ਲਈ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ, ਜਿੱਥੇ ਗ਼ਰੀਬਾਂ ਦਾ ਆਉਣਾ-ਜਾਣਾ ਰਹਿੰਦਾ ਹੈ। ਇਸ ਸੰਦਰਭ ਵਿੱਚ ਉਨ੍ਹਾਂ ਨੇ ਜੋਧਪੁਰ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ (redevelopment of Jodhpur Railway Station) ਦੀ ਯੋਜਨਾ ਦਾ ਨੀਂਹ ਪੱਥਰ ਰੱਖਣ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਅੱਜ ਦੇ ਰੇਲ ਅਤੇ ਸੜਕ ਪ੍ਰੋਜੈਕਟ ਰਾਜ ਵਿੱਚ ਵਿਕਾਸ ਦੀ ਗਤੀ ਨੂੰ ਹੁਲਾਰਾ ਦੇਣਗੇ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਰੇਲ ਲਾਈਨਾਂ ਦੇ ਦੋਹਰੀਕਰਣ ਦੇ ਚਲਦੇ ਟ੍ਰੇਨਾਂ ਦੇ ਯਾਤਰਾ ਸਮੇਂ ਵਿੱਚ ਕਮੀ ਆਈ ਹੈ ਅਤੇ ਇਸ ਸੰਦਰਭ ਵਿੱਚ ਉਨ੍ਹਾਂ ਨੇ ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਰੁਣਿਚਾ ਐਕਸਪ੍ਰੈੱਸ ਤੇ ਮਾਰਵਾੜ ਜੰਕਸ਼ਨ ਨੂੰ ਖੰਬਲੀ ਘਾਟ ਨਾਲ ਜੋੜਨ ਵਾਲੀ ਇੱਕ ਨਵੀਂ ਹੈਰੀਟੇਜ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੇ ਜਾਣ ਦੀ ਘਟਨਾ ਦਾ ਉਲੇਖ ਕੀਤਾ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਵੰਦੇ ਭਾਰਤ ਐਕਸਪ੍ਰੈੱਸ ਭੀ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਨੇ ਅੱਜ ਜਿਨ੍ਹਾਂ 3 ਸੜਕ ਪ੍ਰੋਜੈਕਟਾਂ ਅਤੇ ਜੋਧੁਪਰ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਭਵਨ ਦੇ ਵਿਕਾਸ ਦੀ ਯੋਜਨਾ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ ਦਾ ਭੀ ਉਲੇਖ ਕੀਤਾ। ਸ਼੍ਰੀ ਮੋਦੀ ਨੇ ਕਿਹਾ ਅੱਜ ਦੇ ਪ੍ਰੋਜੈਕਟ ਖੇਤਰੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਗੇ ਅਤੇ ਰਾਜ ਦੇ ਟੂਰਿਜ਼ਮ ਸੈਕਟਰ ਨੂੰ ਭੀ ਨਵੀਂ ਊਰਜਾ ਪ੍ਰਦਾਨ ਕਰਨਗੇ।

ਪ੍ਰਧਾਨ ਮੰਤਰੀ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਸਿੱਖਿਆ ਵਿੱਚ ਰਾਜਸਥਾਨ ਦੇ ਵਿਸ਼ੇਸ਼ ਸਥਾਨ ਨੂੰ ਯਾਦ ਕਰਦੇ ਹੋਏ ਕੋਟਾ ਦੇ ਯੋਗਦਾਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੋਸ਼ਿਸ਼ ਇਹ ਹੈ ਕਿ ਰਾਜਸਥਾਨ ਸਿੱਖਿਆ ਦੇ ਨਾਲ-ਨਾਲ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਭੀ ਹੱਬ ਬਣੇ। ਇਸ ਦੇ ਲਈ ਏਮਸ ਜੋਧਪੁਰ ਵਿੱਚ ‘ਟ੍ਰੌਮਾ, ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ’ ਸੁਵਿਧਾਵਾਂ(‘Trauma, Emergency and Critical Care’ facilities) ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਅਤੇ ਪੂਰੇ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) (Pradhan Mantri – Ayushman Bharat Health Infrastructure Mission (PM-ABHIM)) ਦੇ ਤਹਿਤ ਸੱਤ ਕ੍ਰਿਟੀਕਲ ਕੇਅਰ ਬਲਾਕ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ, “ਏਮਸ ਜੋਧਪੁਰ, ਅਤੇ ਆਈਆਈਟੀ ਜੋਧਪੁਰ (AIIMS Jodhpur and IIT Jodhpur) ਨੂੰ ਰਾਜਸਥਾਨ ਹੀ ਨਹੀਂ ਬਲਕਿ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਵਿੱਚ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ।” “ਏਮਸ ਅਤੇ ਆਈਆਈਟੀ ਜੋਧਪੁਰ ਨੇ ਮਿਲ ਕੇ ਮੈਡੀਕਲ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ‘ਤੇ ਕੰਮ ਸ਼ੁਰੂ ਕੀਤਾ ਹੈ। ਰੋਬੋਟਿਕ ਸਰਜਰੀ ਜਿਹੀ ਹਾਇ-ਟੈੱਕ (Hi-tech) ਮੈਡੀਕਲ ਟੈਕਨੋਲੋਜੀ ਭਾਰਤ ਨੂੰ ਖੋਜ ਅਤੇ ਉਦਯੋਗ ਦੇ ਖੇਤਰ ਵਿੱਚ ਨਵੀਂ  ਉਚਾਈ ਦੇਵੇਗੀ।

ਪ੍ਰਧਾਨ ਮੰਤਰੀ ਨੇ ਗੁਰੂ ਜੰਬੇਸ਼ਵਰ ਅਤੇ ਬਿਸ਼ਨੋਈ (Guru Jambeshwar and Bishnoi) ਸਮੁਦਾਇ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿਹਾ, “ਰਾਜਸਥਾਨ ਉਨ੍ਹਾਂ ਲੋਕਾਂ ਦੀ ਭੂਮੀ ਹੈ ਜੋ ਪ੍ਰਕ੍ਰਿਤੀ ਅਤੇ ਵਾਤਾਵਰਣ ਨਾਲ ਪਿਆਰ ਕਰਦੇ ਹਨ” ਜੋ ਸਦੀਆਂ ਤੋਂ ਇਸ ਜੀਵਨ ਸ਼ੈਲੀ ਨੂੰ ਜੀ ਰਹੇ  ਹਨ ਅਤੇ ਦੁਨੀਆ ਉਨ੍ਹਾਂ ਦਾ ਅਨੁਸਰਣ ਕਰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸੇ ਵਿਰਾਸਤ ਦੇ ਅਧਾਰ ‘ਤੇ ਭਾਰਤ ਅੱਜ ਪੂਰੀ ਦੁਨੀਆ ਦਾ ਮਾਰਗਦਰਸ਼ਨ ਕਰ ਰਿਹਾ ਹੈ।” ਉਨ੍ਹਾਂ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਸਰਕਾਰ ਦੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਪ੍ਰਯਾਸਾਂ ਦੇ ਪ੍ਰਤੀ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਰਾਜਸਥਾਨ ਦੇ ਵਿਕਾਸ ਨਾਲ ਹੀ ਭਾਰਤ ਦਾ ਵਿਕਾਸ ਸੰਭਵ ਹੈ। ਉਨ੍ਹਾਂ ਨੇ ਕਿਹਾ, “ਅਸੀਂ ਮਿਲ ਕੇ ਰਾਜਸਥਾਨ ਦਾ ਵਿਕਾਸ ਕਰਨਾ ਹੈ ਅਤੇ ਇਸ ਨੂੰ ਸਮ੍ਰਿੱਧ ਬਣਾਉਣਾ ਹੈ।”

ਇਸ ਅਵਸਰ ‘ਤੇ ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਅਤੇ ਕੇਂਦਰੀ ਮੰਤਰੀ, ਸ਼੍ਰੀ ਗਜੇਂਦਰ ਸਿਘ ਸ਼ੇਖਾਵਤ ਅਤੇ ਕੈਲਾਸ਼ ਚੌਧਰੀ ਦੇ ਨਾਲ-ਨਾਲ ਹੋਰ ਲੋਕ ਭੀ ਉਪਸਥਿਤ ਸਨ।

 

ਪਿਛੋਕੜ

 

ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼, ਜੋਧਪੁਰ (AIIMS Jodhpur) ਵਿੱਚ 350 ਬਿਸਤਰਿਆਂ ਵਾਲਾ ‘ਟ੍ਰੌਮਾ ਸੈਂਟਰ ਅਤੇ ਕ੍ਰਿਟੀਕਲ ਕੇਅਰ ਹਸਪਤਾਲ ਬਲਾਕ’ ਅਤੇ ਪੂਰੇ ਰਾਜਸਥਾਨ ਵਿੱਚ ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ)( Pradhan Mantri – Ayushman Bharat Health Infrastructure Mission (PM-ABHIM) ਦੇ ਤਹਿਤ ਵਿਕਸਿਤ ਕੀਤੇ ਜਾਣ ਵਾਲੇ ਸੱਤ ਕ੍ਰਿਟੀਕਲ ਕੇਅਰ ਬਲਾਕ ਸ਼ਾਮਲ ਹਨ।

ਏਮਸ ਜੋਧਪੁਰ ਵਿੱਚ ‘ਟ੍ਰੌਮਾ, ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ ’ ਦੇ ਲਈ ਏਕੀਕ੍ਰਿਤ ਕੇਂਦਰ 350 ਕਰੋੜ ਤੋਂ ਅਧਿਕ ਦੀ ਲਾਗਤ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਵਿੱਚ ਟ੍ਰਾਇਏਜ (triage), ਡਾਇਗਨੌਸਟਿਕਸ, ਡੇਅ ਕੇਅਰ, ਵਾਰਡ, ਪ੍ਰਾਈਵੇਟ ਰੂਮਸ, ਮੌਡਿਊਲਰ ਅਪਰੇਟਿੰਗ ਥੀਏਟਰਸ, ਇੰਟੈਂਸਿਵ ਕੇਅਰ ਯੂਨਿਟਸ (ਆਈਸੀਯੂਜ਼) ਅਤੇ ਡਾਇਲਿਸਿਸ ਏਰੀਆਜ਼ ਜਿਹੀਆਂ ਵਿਭਿੰਨ ਸੁਵਿਧਾਵਾਂ ਸ਼ਾਮਲ ਹੋਣਗੀਆਂ। ਇਹ ਮਰੀਜ਼ਾਂ ਨੂੰ ਬਹੁ-ਵਿਸ਼ਿਅਕ ਅਤੇ ਵਿਆਪਕ ਦੇਖਭਾਲ਼ ਪ੍ਰਦਾਨ ਕਰਕੇ ਟ੍ਰੌਮਾ ਅਤੇ ਐਮਰਜੈਂਸੀ ਮਾਮਲਿਆਂ ਦੇ ਪ੍ਰਬੰਧਨ ਵਿੱਚ ਇੱਕ ਸੰਪੂਰਨ ਦ੍ਰਿਸ਼ਟੀਕੋਣ ਲਿਆਵੇਗਾ।

ਪ੍ਰਧਾਨ ਮੰਤਰੀ ਨੇ ਜੋਧਪੁਰ ਹਵਾਈ ਅੱਡੇ ‘ਤੇ ਅਤਿ-ਆਧੁਨਿਕ (state-of-the-art) ਨਵੇਂ ਟਰਮੀਨਲ ਭਵਨ (New Terminal Building) ਦੇ ਵਿਕਾਸ ਦਾ ਨੀਂਹ ਪੱਥਰ ਭੀ ਰੱਖਿਆ। ਕੁੱਲ 480 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਟਰਮੀਨਲ ਬਿਲਡਿੰਗ ਲਗਭਗ 24,000 ਵਰਗ ਮੀਟਰ ਖੇਤਰ ਵਿੱਚ ਵਿਕਸਿਤ ਕੀਤੀ ਜਾਵੇਗੀ ਅਤੇ ਵਿਅਸਤ ਸਮੇਂ (peak hours) ਦੇ ਦੌਰਾਨ ()2,500 ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਲੈਸ ਹੋਵੇਗੀ। ਇਹ ਸਲਾਨਾ 35 ਲੱਖ ਨੂੰ ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰਨ ਦੇ ਨਾਲ-ਨਾਲ ਕਨੈਕਟੀਵਿਟੀ ਵਿੱਚ ਸੁਧਾਰ ਕਰੇਗੀ ਅਤੇ ਇਸ ਨਾਲ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ ਆਈਆਈਟੀ ਜੋਧਪੁਰ ਕੈਂਪਸ (IIT Jodhpur campus) ਰਾਸ਼ਟਰ ਨੂੰ ਸਮਰਪਿਤ ਕੀਤਾ। ਅਤਿ-ਆਧੁਨਿਕ (state-of-the-art) ਕੈਂਪਸ 1135 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਅਤਿ-ਆਧੁਨਿਕ (cutting-edge) ਖੋਜ ਅਤੇ ਇਨੋਵੇਸ਼ਨ ਪਹਿਲਾਂ ਦਾ ਸਮਰਥਨ ਕਰਨ ਦੇ ਲਈ ਉੱਚ ਗੁਣਵੱਤਾ ਵਾਲੀ ਸੰਪੂਰਨ ਸਿੱਖਿਆ (high-quality holistic education) ਪ੍ਰਦਾਨ ਕਰਨ ਅਤੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

ਰਾਜਸਥਾਨ ਕੇਂਦਰੀ ਯੂਨੀਵਰਸਿਟੀ (Central University of Rajasthan) ਵਿੱਚ ਇਨਫ੍ਰਾਸਟ੍ਰਕਚਰ ਦੀ ਅੱਪਗ੍ਰੇਡਿੰਗ ਦੇ ਲਈ, ਪ੍ਰਧਾਨ ਮੰਤਰੀ ਨੇ ‘ਸੈਂਟਰਲ ਇੰਸਟਰੂਮੈਂਟੇਸ਼ਨ ਲੈਬਾਰਟਰੀ’ (‘central instrumentation laboratory’) ਸਟਾਫ਼ ਕੁਆਰਟਰਸ (staff quarters) ਅਤੇ ‘ਯੋਗ ਅਤੇ ਖੇਡ ਵਿਗਿਆਨ ਭਵਨ’(‘yoga & sports sciences building’) ਰਾਸ਼ਟਰ ਨੂੰ ਸਮਰਪਿਤ ਕੀਤੇ। ਉਹ ਰਾਜਸਥਾਨ ਕੇਂਦਰੀ ਯੂਨੀਵਰਸਿਟੀ (Central University of Rajasthan) ਵਿੱਚ ਸੈਂਟਰਲ ਲਾਇਬ੍ਰੇਰੀ(Central Library), 600 ਵਿਦਿਆਰਥੀਆਂ ਦੀ ਸਮਰੱਥਾ ਵਾਲੇ ਹੋਸਟਲ ਅਤੇ ਵਿਦਿਆਰਥੀਆਂ ਦੇ ਲਈ ਡਾਇਨਿੰਗ ਫੈਸਿਲਿਟੀ ਦਾ ਨੀਂਹ ਪੱਥਰ ਰੱਖਣਗੇ।

ਰਾਜਸਥਾਨ ਵਿੱਚ ਰੋਡ ਇਨਫ੍ਰਾਸਟ੍ਰਕਚਰ ਵਿੱਚ ਸੁਧਾਰ ਲਿਆਉਣ ਵਾਲੇ ਕਦਮ ਦੇ ਤਹਿਤ, ਪ੍ਰਧਾਨ ਮੰਤਰੀ ਨੇ ਐੱਨਐੱਚ-125ਏ ‘ਤੇ ਜੋਧਪੁਰ ਰਿੰਗ ਰੋਡ (Jodhpur Ring Road on NH-125A) ਦੇ ਕਾਰਵਾੜ ਤੋਂ ਡਾਂਗਿਯਾਵਾਸ ਸੈਕਸ਼ਨ (Karwar to Dangiyawas Section) ਨੂੰ ਫੋਰ ਲੇਨ ਬਣਾਉਣ ਸਹਿਤ ਕਈ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ; ਜਾਲੋਰ (ਐੱਨਐੱਚ-325) ਦੇ ਰਸਤੇ ਬਾਲੋਤਰਾ ਤੋਂ ਸਾਂਡੇਰਾਓ ਸੈਕਸ਼ਨ (Balotra to Sanderao section) ਦੇ ਪ੍ਰਮੁੱਖ ਸ਼ਹਿਰੀ ਭਾਗਾਂ ਦੇ ਸੱਤ ਬਾਈਪਾਸਾਂ ਦਾ ਨਿਰਮਾਣ; ਐੱਨਐੱਚ-25 ਦੇ ਪਚਪਦਰਾ-ਬਾਗੁੰਡੀ ਸੈਕਸ਼ਨ (Pachpadra-Bagundi section) ਨੂੰ ਚਾਰ ਲੇਨ ਬਣਾਉਣ ਦੇ ਪ੍ਰੋਜੈਕਟ ਸਮੇਤ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਸੜਕ ਪ੍ਰੋਜਕੈਟ ਲਗਭਗ 1475 ਕਰੋੜ ਰੁਪਏ ਦੀ ਸੰਚਿਤ ਲਾਗਤ ਨਾਲ ਬਣਾਏ ਜਾਣਗੇ। ਜੋਧਪੁਰ ਰਿੰਗ ਰੋਡ (Jodhpur Ring Road) ਸ਼ਹਿਰ ਵਿੱਚ ਟ੍ਰੈਫਿਕ ਦੇ ਦਬਾਅ ਨੂੰ ਘੱਟ ਕਰਨ ਅਤੇ ਵਾਹਨ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ। ਇਹ  ਸਾਰੇ ਪ੍ਰੋਜੈਕਟ ਖੇਤਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਅਤੇ ਵਪਾਰ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਰੋਜ਼ਗਾਰ ਸਿਰਜਣਾ  ਕਰਨਗੇ ਅਤੇ ਆਰਥਿਕ ਵਿਕਾਸ ਵਿੱਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਨੇ ਰਾਜਸਥਾਨ ਵਿੱਚ ਦੋ ਨਵੀਆਂ ਟ੍ਰੇਨ ਸੇਵਾਵਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਿੱਚ ਜੈਸਲਮੇਰ ਨੂੰ ਦਿੱਲੀ ਨਾਲ ਜੋੜਨ ਵਾਲੀ ਇੱਕ ਨਵੀਂ ਟ੍ਰੇਨ-ਰੁਣਿਚਾ ਐਕਸਪ੍ਰੈੱਸ (Runicha Express) ਅਤੇ ਮਾਰਵਾੜ ਜੰਕਸ਼ਨ ਨੂੰ ਖੰਬਲੀ ਘਾਟ ਨਾਲ ਜੋੜਨ ਵਾਲੀ(connecting Marwar Jn. - Khambli Ghat) ਇੱਕ ਨਵੀਂ ਹੈਰੀਟੇਜ ਟ੍ਰੇਨ ਸ਼ਾਮਲ ਹੈ। ਰੁਣਿਚਾ ਐਕਸਪ੍ਰੈੱਸ ਜੋਧਪੁਰ, ਡੇਗਾਨਾ, ਕੁਚਾਮਨ ਸਿਟੀ, ਫੁਲੇਰਾ,ਰੀਂਗਸ, ਸ਼੍ਰੀਮਾਧੋਪੁਰ, ਨੀਮ ਕਾ ਥਾਣਾ, ਨਾਰਨੌਲ, ਅਟੇਲੀ, ਰੇਵਾੜੀ (Jodhpur, Degana, Kuchaman City, Phulera, Ringas, Shrimadhopur, Neem Ka Thana, Narnaul, Ateli, Rewari) ਤੋਂ ਹੋ ਕੇ ਗੁਜਰੇਗੀ। ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇ ਨਾਲ ਸਾਰੇ ਸ਼ਹਿਰਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ। ਮਾਰਵਾੜ ਜੰਕਸ਼ਨ-ਖਾਂਬਲੀ ਘਾਟ ਨੂੰ ਜੋੜਨ ਵਾਲੀ ਨਵੀਂ ਹੈਰੀਟੇਜ ਟ੍ਰੇਨ ਟੂਰਿਜ਼ਮ ਨੂੰ ਹੁਲਾਰਾ ਦੇਵੇਗੀ ਅਤੇ ਖੇਤਰ ਵਿੱਚ ਰੋਜ਼ਗਾਰ ਪੈਦਾ ਕਰੇਗੀ। ਇਸ ਦੇ ਇਲਾਵਾ, ਦੋ ਹੋਰ ਰੇਲ ਪ੍ਰੋਜੈਕਟ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ। ਇਨ੍ਹਾਂ ਵਿੱਚ 145 ਕਿਲੋਮੀਟਰ ਲੰਬੀ ‘ਡੇਗਾਨਾ-ਰਾਏ ਕਾ ਬਾਗ਼’ (‘Degana-Rai Ka Bagh') ਰੇਲ ਲਾਈਨ ਅਤੇ 58 ਕਿਲੋਮੀਟਰ ਲੰਬੀ ‘ਡੇਗਾਨਾ-ਕੁਚਾਮਨ ਸਿਟੀ’ ('Degana-Kuchaman City') ਰੇਲ ਲਾਈਨ ਦੇ ਦੋਹਰੀਕਰਣ ਦੇ ਪ੍ਰੋਜੈਕਟ ਸ਼ਾਮਲ ਹਨ।

 

 

 ***** 

ਡੀਐੱਸ/ਟੀਐੱਸ


(Release ID: 1964864) Visitor Counter : 117