ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ 2023 ਲਈ ਅਰਜ਼ੀਆਂ ਮੰਗੀਆਂ ਗਈਆਂ

Posted On: 04 OCT 2023 8:46PM by PIB Chandigarh

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਰਾਸ਼ਟਰੀ ਖੇਡ ਪੁਰਸਕਾਰ 2023 ਲਈ ਅਰਜ਼ੀਆਂ ਮੰਗੀਆਂ ਹਨ। ਨੈਸ਼ਨਲ ਸਪੋਰਟਸ ਅਵਾਰਡ 2023 ਲਈ ਪਾਤਰ ਖਿਡਾਰੀਆਂ/ਕੋਚਾਂ/ਇਕਾਈਆਂ/ਯੂਨੀਵਰਸਿਟੀਆਂ ਤੋਂ ਬਿਨੈ-ਪੱਤਰ ਮੰਗੇ ਜਾਂਦੇ ਹਨ। 

 

ਅਰਜ਼ੀਆਂ ਸਿਰਫ਼ ਇੱਕ ਸਮਰਪਿਤ ਪੋਰਟਲ ਰਾਹੀਂ ਔਨਲਾਈਨ ਮੋਡ ਵਿੱਚ ਮੰਗੀਆਂ ਜਾ ਰਹੀਆਂ ਹਨ। ਅਵਾਰਡ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਪਾਤਰ ਬਿਨੈਕਾਰਾਂ ਨੂੰ ਅਧਿਕਾਰੀਆਂ/ਵਿਅਕਤੀਆਂ ਦੀ ਸਿਫ਼ਾਰਸ਼ ਤੋਂ ਬਿਨਾਂ, ਸਿਰਫ਼ ਪੋਰਟਲ dbtyas-sports.gov.in 'ਤੇ ਔਨਲਾਈਨ ਅਰਜ਼ੀ ਦੇਣ ਦੀ ਇਜਾਜ਼ਤ ਹੈ। ਔਨਲਾਈਨ ਅਰਜ਼ੀ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਨ ਦੇ ਮਾਮਲੇ ਵਿੱਚ, ਬਿਨੈਕਾਰ ਖੇਡ ਵਿਭਾਗ ਨਾਲ ਈਮੇਲ ਆਈਡੀ sportsawards-moyas[at]gov[dot]in ਜਾਂ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9.00 ਵਜੇ ਤੋਂ ਸ਼ਾਮ 5.30 ਵਜੇ ਤੱਕ ਟੈਲੀਫੋਨ ਨੰਬਰ 011-23387432 'ਤੇ, ਜਾਂ ਟੋਲ ਫ੍ਰੀ ਨੰਬਰ 1800-202-5155, 1800258-5155 (ਕਿਸੇ ਵੀ ਕੰਮਕਾਜੀ ਦਿਨ ਸਵੇਰੇ 8.00 ਵਜੇ ਤੋਂ ਸ਼ਾਮ 8.00 ਵਜੇ ਤੱਕ) ਸੰਪਰਕ ਕਰ ਸਕਦਾ ਹੈ। ਅਵਾਰਡ ਲਈ ਪਾਤਰ ਖਿਡਾਰੀਆਂ ਦੀ ਅਰਜ਼ੀ ਪੋਰਟਲ dbtyas-sports.gov.in 'ਤੇ 2 ਨਵੰਬਰ, 2023 ਨੂੰ ਰਾਤ 11.59 ਵਜੇ ਤੱਕ ਜਮ੍ਹਾ ਕੀਤੀ ਜਾਣੀ ਚਾਹੀਦੀ ਹੈ। ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਅਰਜ਼ੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।

 

ਖੇਡਾਂ ਵਿੱਚ ਉੱਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਅਤੇ ਪੁਰਸਕ੍ਰਿਤ ਕਰਨ ਲਈ ਹਰ ਸਾਲ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ। ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਚਾਰ ਸਾਲਾਂ ਦੀ ਅਵਧੀ ਵਿੱਚ ਕਿਸੇ ਖਿਡਾਰੀ ਦੁਆਰਾ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ; ਅਰਜੁਨ ਪੁਰਸਕਾਰ ਚਾਰ ਸਾਲਾਂ ਲਈ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ; ਦਰੋਣਾਚਾਰੀਆ ਪੁਰਸਕਾਰ ਕੋਚਾਂ ਨੂੰ ਵੱਕਾਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਮੈਡਲ ਜੇਤੂ ਬਣਾਉਣ ਲਈ ਦਿੱਤਾ ਜਾਂਦਾ ਹੈ ਜਦੋਂ ਕਿ ਧਿਆਨ ਚੰਦ ਪੁਰਸਕਾਰ ਖੇਡਾਂ ਦੇ ਵਿਕਾਸ ਵਿੱਚ ਜੀਵਨ ਭਰ ਦੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਰਾਸ਼ਟਰੀ ਖੇਲ ਪ੍ਰੋਤਸਾਹਨ ਪੁਰਸਕਾਰ ਉਨ੍ਹਾਂ ਕਾਰਪੋਰੇਟ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ-MAKA) ਟ੍ਰਾਫੀ ਕਿਸੇ ਯੂਨੀਵਰਸਿਟੀ ਨੂੰ ਅੰਤਰ-ਯੂਨੀਵਰਸਿਟੀ ਟੂਰਨਾਮੈਂਟਾਂ ਵਿੱਚ ਸਰਵੋਤਮ ਪ੍ਰਦਰਸ਼ਨ ਲਈ ਦਿੱਤੀ ਜਾਂਦੀ ਹੈ। 

 

ਭਾਰਤ ਸਰਕਾਰ ਦਾ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਹਰ ਸਾਲ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗਦਾ ਹੈ। ਸਾਲ 2023 ਲਈ ਇਨ੍ਹਾਂ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗਣ ਵਾਲੀ ਸੂਚਨਾ ਵੈੱਬਸਾਈਟ www.yas.nic.in 'ਤੇ ਅਪਲੋਡ ਕਰ ਦਿੱਤੀ ਗਈ ਹੈ। ਭਾਰਤੀ ਓਲੰਪਿਕ ਸੰਘ/ਭਾਰਤੀ ਖੇਡ ਅਥਾਰਟੀ/ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਸੰਘ/ਖੇਡ ਪ੍ਰਮੋਸ਼ਨ ਬੋਰਡ/ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਆਦਿ ਨੂੰ ਵੀ ਇਸ ਅਨੁਸਾਰ ਸੂਚਿਤ ਕੀਤਾ ਜਾਂਦਾ ਹੈ। 

 

 *******


ਪੀਪੀਜੀ/ਐੱਸਕੇ



(Release ID: 1964596) Visitor Counter : 78