ਗ੍ਰਹਿ ਮੰਤਰਾਲਾ

ਕੇਂਦਰੀ ਕੈਬਨਿਟ ਨੇ (i) ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਕਿਰਾਏਦਾਰੀ ਰੈਗੂਲੇਸ਼ਨ, 2023 (ii) ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ ਕਿਰਾਏਦਾਰੀ ਰੈਗੂਲੇਸ਼ਨ, 2023 (iii) ਲਕਸ਼ਦ੍ਵੀਪ ਕਿਰਾਏਦਾਰੀ ਰੈਗੂਲੇਸ਼ਨ, 2023 ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ

Posted On: 04 OCT 2023 4:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 240 ਦੇ ਤਹਿਤ (i) ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਕਿਰਾਏਦਾਰੀ ਰੈਗੂਲੇਸ਼ਨ, 2023 (ii) ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ ਕਿਰਾਏਦਾਰੀ ਰੈਗੂਲੇਸ਼ਨ, 2023 (iii) ਲਕਸ਼ਦ੍ਵੀਪ ਕਿਰਾਏਦਾਰੀ ਰੈਗੂਲੇਸ਼ਨ, 2023 ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।  

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਕਿਰਾਏਦਾਰੀ ਰੈਗੂਲੇਸ਼ਨ, 2023; ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਉ ਕਿਰਾਏਦਾਰੀ ਰੈਗੂਲੇਸ਼ਨ, 2023; ਅਤੇ ਲਕਸ਼ਦ੍ਵੀਪ ਕਿਰਾਏਦਾਰੀ ਰੈਗੂਲੇਸ਼ਨ, 2023 ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ; ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ; ਲਕਸ਼ਦ੍ਵੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਿਰਾਏ 'ਤੇ ਇਮਾਰਤਾਂ ਦੇ ਲਈ ਇੱਕ ਜਵਾਬਦੇਹ ਅਤੇ ਪਾਰਦਰਸ਼ੀ ਵਾਤਾਵਰਣ ਪ੍ਰਣਾਲੀ ਬਣਾਉਣ ਵਾਸਤੇ ਮਕਾਨ ਮਾਲਕ ਅਤੇ ਕਿਰਾਏਦਾਰ ਦੋਵਾਂ ਦੇ ਹਿਤਾਂ ਅਤੇ ਅਧਿਕਾਰਾਂ ਨੂੰ ਸੰਤੁਲਿਤ ਕਰਕੇ ਇੱਕ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ।

ਇਹ ਰੈਗੂਲੇਸ਼ਨਸ ਕਿਰਾਇਆ ਬਜ਼ਾਰ ਵਿੱਚ ਨਿਜੀ ਨਿਵੇਸ਼ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨਗੇ, ਸਮਾਜ ਦੇ ਵਿਭਿੰਨ ਆਮਦਨ ਵਰਗਾਂ ਲਈ ਕਿਰਾਏ ਦੇ ਮਕਾਨਾਂ ਦਾ ਢੁਕਵਾਂ ਸਟਾਕ ਤਿਆਰ ਕਰਨਗੇ, ਜਿਸ ਵਿੱਚ ਪ੍ਰਵਾਸੀਆਂ, ਰਸਮੀ ਅਤੇ ਗ਼ੈਰ ਰਸਮੀ ਖੇਤਰ ਦੇ ਕਾਮਿਆਂ, ਪੇਸ਼ੇਵਰਾਂ, ਵਿਦਿਆਰਥੀਆਂ ਆਦਿ ਸ਼ਾਮਲ ਹਨ। ਇਹ ਕੁਆਲਿਟੀ ਰੈਂਟਲ ਹਾਊਸਿੰਗ ਤੱਕ ਪਹੁੰਚ ਵਧਾਉਣ ਵਿੱਚ ਭੀ ਮਦਦ ਕਰੇਗਾ ਅਤੇ ਰੈਂਟਲ ਹਾਊਸਿੰਗ ਮਾਰਕਿਟ ਦੇ ਹੌਲ਼ੀ-ਹੌਲ਼ੀ ਰਸਮੀਕਰਨ ਦੇ ਲਈ ਰਾਹ ਪੱਧਰਾ ਕਰੇਗਾ, ਜੋ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ, ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਵ ਅਤੇ ਲਕਸ਼ਦ੍ਵੀਪ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਜੀਵੰਤ, ਟਿਕਾਊ ਅਤੇ ਸੰਮਲਿਤ ਕਿਰਾਇਆ ਰਿਹਾਇਸ਼ ਦੀ ਮਾਰਕਿਟ ਦਾ ਨਿਰਮਾਣ ਕਰੇਗਾ।

 

*****

 

ਡੀਐੱਸ/ਐੱਸਕੇਐੱਸ



(Release ID: 1964532) Visitor Counter : 85