ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪੀਐੱਮ ਸਵਨਿਧੀ ਯੋਜਨਾ (PM SVANidhi Scheme) ਦੇ ਤਹਿਤ 50 ਲੱਖ ਸਟ੍ਰੀਟ ਵੈਂਡਰ ਸ਼ਾਮਲ
ਪੀਐੱਮ ਸਵਨਿਧੀ ਨੇ 50 ਲੱਖ ਸਟ੍ਰੀਟ ਵੈਂਡਰਸ ਨੂੰ ਕਵਰ ਕਰਨ ਦਾ ਟੀਚਾ ਪ੍ਰਾਪਤ ਕੀਤਾ
Posted On:
03 OCT 2023 7:05PM by PIB Chandigarh
ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਚਯੂਏ) ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਯੋਜਨਾ ਇੱਕ ਪਹਿਲ ਹੈ, ਜਿਸ ਨੇ ਪੂਰੇ ਦੇਸ਼ ਵਿੱਚ 50 ਲੱਖ ਤੋਂ ਜ਼ਿਆਦਾ ਸਟ੍ਰੀਟ ਵੈਂਡਰਸ ਨੂੰ ਆਪਣਾ ਸਮਰਥਨ ਪ੍ਰਦਾਨ ਕਰ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਸਟ੍ਰੀਟ ਵੈਂਡਰਾਂ ਨੇ ਲੰਬੇ ਸਮੇਂ ਤੋਂ ਸ਼ਹਿਰੀ ਗੈਰ-ਰਸਮੀ ਅਰਥਵਿਵਸਥਾ ਵਿੱਚ ਇੱਕ ਅਨਿੱਖੜਵਾਂ ਭੂਮਿਕਾ ਨਿਭਾਈ ਹੈ, ਜੋ ਸ਼ਹਿਰੀ ਲੋਕਾਂ ਨੂੰ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਪ੍ਰਦਾਨ ਕਰਦੇ ਹਨ। ਪੀਐੱਮ ਸਵਨਿਧੀ ਯੋਜਨਾ ਨੇ ਉਨ੍ਹਾਂ ਨੂੰ ਰਸਮੀ ਆਰਥਿਕ ਅਰਥਵਿਵਸਥਾ ਦੇ ਦਾਇਰੇ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜੋ ਉਨ੍ਹਾਂ ਨੂੰ ਉੱਪਰ ਦੀ ਦਿਸ਼ਾ ਵਿੱਚ ਅੱਗੇ ਵਧਣ ਲਈ ਨਵਾਂ ਰਸਤਾ ਪ੍ਰਦਾਨ ਕਰ ਰਹੀ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਦ੍ਰਿਸ਼ਟੀਕੋਣ ਇਸ ਯੋਜਨਾ ਦੀ ਪਹੁੰਚ ਨੂੰ ਵਿਆਪਕ ਬਣਾਉਣਾ ਹੈ ਅਤੇ ਇਸ ਦ੍ਰਿਸ਼ਟੀਕੋਣ ਨੇ ਇਸ ਯੋਜਨਾ ਦੇ ਵਿਸਤਾਰ ਦੀ ਦਿਸ਼ਾ ਵਿੱਚ ਠੋਸ ਪ੍ਰਯਾਸ ਕਰਨ ਲਈ ਪ੍ਰੇਰਿਤ ਕੀਤਾ ਹੈ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐੱਮਓਐੱਚਯੂਏ)ਦੁਆਰਾ 01 ਜੁਲਾਈ, 2023 ਤੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਯੋਜਨਾ ਦੇ ਅਧੀਨ ਪ੍ਰਾਪਤ ਕੀਤੇ ਜਾਣ ਵਾਲੇ ਟੀਚਿਆਂ ਨੂੰ ਸੰਸ਼ੋਧਿਤ ਕੀਤਾ ਗਿਆ। ਇਸ ਮਿਆਦ ਦੇ ਦੌਰਾਨ ਕਈ ਉੱਚ ਪੱਧਰੀ ਸਮੀਖਿਆ ਅਤੇ ਨਿਗਰਾਨੀ ਕੀਤੀ ਗਈ, ਜਿਸ ਵਿੱਚ ਹੋਰ ਵਿਸ਼ਿਆਂ ਦੇ ਨਾਲ-ਨਾਲ ਵਿੱਤ ਮੰਤਰੀ ਦੁਆਰਾ ਜਨਤਕ ਖੇਤਰ ਦੇ ਬੈਂਕਾਂ ਦੀ ਸਮੀਖਿਆ, ਵਿੱਤ ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ ਦੁਆਰਾ ਵੱਖ-ਵੱਖ ਸਥਾਨਾਂ ‘ਤੇ ਪੂਰੇ ਦੇਸ਼ ਵਿੱਚ ਜ਼ੋਨਲ ਸਟੇਟ ਸਮੀਖਿਆਵਾਂ ਅਤੇ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵਿੱਚ ਸਕੱਤਰ, ਸ਼੍ਰੀ ਮਨੋਜ ਜੋਸ਼ੀ ਅਤੇ ਸ਼੍ਰੀ ਵਿਵੇਕ ਜੋਸ਼ੀ, ਸਕੱਤਰ, ਡੀਐੱਫਐੱਸ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਮੀਖਿਆ ਮੀਟਿੰਗਾਂ ਸ਼ਾਮਲ ਹਨ।
ਇਸ ਸਮੂਹਿਕ ਪ੍ਰਯਾਸ ਦੇ ਕਾਰਨ 65.75 ਲੱਖ ਕਰਜ਼ੇ ਦੀ ਵੰਡ ਕੀਤੀ ਗਈ, ਜਿਸ ਨਾਲ 50 ਲੱਖ ਤੋਂ ਜ਼ਿਆਦਾ ਸਟ੍ਰੀਟ ਵੈਂਡਰਸ ਨੂੰ ਲਾਭ ਹੋਇਆ, ਜਿਨ੍ਹਾਂ ਦੀ ਕੁੱਲ ਕੀਮਤ 8,600 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇਹ ਜ਼ਿਕਰਯੋਗ ਹੈ ਕਿ ਜਨਤਕ ਖੇਤਰ ਦੇ ਬੈਂਕਾਂ ਨੇ ਸ਼ਹਿਰੀ ਗ਼ਰੀਬ ਸਮਾਜਿਕ-ਆਰਥਿਕ ਵਰਗ ਲਈ ਤਿਆਰ ਕੀਤੀ ਗਈ ਪਹਿਲੀ ਮਾਈਕ੍ਰੋ-ਕ੍ਰੈਡਿਟ ਯੋਜਨਾ ਨੂੰ ਆਪਣਾ ਸਮਰਥਨ ਪ੍ਰਦਾਨ ਕਰਦੇ ਹੋਏ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੀਐੱਮ ਸਵਨਿਧੀ, ਭਾਰਤ ਸਰਕਾਰ ਦੀ ਮੋਹਰੀ ਪਹਿਲ ਹੈ ਜਿਸ ਦਾ ਉਦੇਸ਼ ਸਟ੍ਰੀਟ ਵੈਂਡਰਸ ਨੂੰ ਰਸਮੀ ਆਰਥਿਕ ਪ੍ਰਣਾਲੀ ਵਿੱਚ ਏਕੀਕ੍ਰਿਤ ਕਰਨਾ ਅਤੇ ਕ੍ਰੈਡਿਟ ਦੇ ਰਸਮੀ ਚੈਨਲਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਸੁਵਿਧਾਜਨਕ ਬਣਾਉਣਾ ਹੈ।
ਇਸ ਯੋਜਨਾ ਨੂੰ ਰਾਜਾਂ ਨੇ ਪੂਰੇ ਦਿਲ ਤੋਂ ਸਵੀਕਾਰ ਕੀਤਾ ਹੈ ਅਤੇ ਹਾਲ ਹੀ ਦੀ ਮੁਹਿੰਮ ਤੋਂ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਹੋਏ ਹਨ। ਪਿਛਲੇ ਤਿੰਨ ਮਹੀਨਿਆਂ ਵਿੱਚ, ਰਾਜਾਂ ਨੇ 12 ਲੱਖ ਤੋਂ ਜ਼ਿਆਦਾ ਨਵੇਂ ਵਿਕਰੇਤਾਵਾਂ ਨੂੰ ਇਸ ਵਿੱਚ ਸਫ਼ਲਤਾਪੂਰਵਕ ਕਵਰ ਕੀਤਾ ਹੈ, ਜੋ ਹੁਣ ਤੱਕ ਦਾ ਸਭ ਤੋਂ ਵਧ ਹੈ, ਜਦਕਿ ਕਈ ਹੋਰ ਵਿਕਰੇਤਾ ਸ਼ਾਮਲ ਹੋਣ ਦੀ ਪ੍ਰਕਿਰਿਆ ਵਿੱਚ ਹਨ। ਮੰਤਰਾਲੇ ਨੇ ਲਾਭਾਰਥੀਆਂ ਦੀ ਪਹਿਚਾਣ ਅਤੇ ਕਰਜ਼ੇ ਦੀ ਵੰਡ ਕਰਨ ਲਈ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਟੀਚਾ ਨਿਰਧਾਰਿਤ ਕੀਤਾ ਹੈ। ਬਦਲੇ ਵਿੱਚ, ਰਾਜਾਂ ਨੇ 31 ਦਸਬੰਰ, 2023 ਤੱਕ ਕੇਂਦਰ ਦੁਆਰਾ ਪ੍ਰਦਾਨ ਕੀਤੇ ਗਏ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਸਬੰਧਿਤ ਸ਼ਹਿਰ ਨੂੰ ਟੀਚਾ ਸੌਂਪਿਆ ਹੈ। ਵਰਤਮਾਨ ਵਿੱਚ, ਮੱਧ ਪ੍ਰਦੇਸ਼, ਅਸਾਮ ਅਤੇ ਗੁਜਰਾਤ ਟੌਪ ਪ੍ਰਦਰਸ਼ਨ ਕਰਨ ਵਾਲੇ ਰਾਜ ਹਨ, ਜਦਕਿ ਅਹਿਮਦਾਬਾਦ, ਲਖਨਊ, ਕਾਨਪੁਰ, ਇੰਦੌਰ ਅਤੇ ਮੁੰਬਈ ਇਸ ਦੇ ਲਾਗੂਕਰਨ ਵਿੱਚ ਮੋਹਰੀ ਸ਼ਹਿਰ ਹਨ। ਹਾਲਾਂਕਿ, ਸਾਰੇ ਰਾਜ ਸਟ੍ਰੀਟ ਵੈਂਡਰਸ ਨੂੰ ਵਾਸਤਵਿਕ ਲਾਭ ਪ੍ਰਦਾਨ ਕਰਨ ਲਈ ਇਸ ਯੋਜਨਾ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ।
ਮਾਈਕ੍ਰੋ-ਕ੍ਰੈਡਿਟ ਦੀ ਸੁਵਿਧਾ ਤੋਂ ਪਰੇ, ਪੀਐੱਮ ਸਵਨਿਧੀ ਯੋਜਨਾ ਡਿਜੀਟਲ ਭੁਗਤਾਨ ਦੇ ਮਾਧਿਅਮ ਨਾਲ ਸਟ੍ਰੀਟ ਵੈਂਡਰਸ ਨੂੰ ਸਸ਼ਕਤ ਬਣਾਉਂਦੀ ਹੈ। ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ, ਭਾਗੀਦਾਰੀ ਕਰਜ਼ਾ ਪ੍ਰਦਾਤਾ ਸੰਸਥਾਨ/ਬੈਂਕ ਅਤੇ ਡਿਜੀਟਲ ਭੁਗਤਾਨ ਐਗਰੀਗੇਟਰਸ (ਡੀਪੀਏ) ਨੇ ਡਿਜੀਟਲ ਔਨਬੋਰਡਿੰਗ ਅਤੇ ਟ੍ਰੇਨਿੰਗ ਦੀ ਪੇਸ਼ਕਸ਼ ਕੀਤੀ ਹੈ। ਇਨ੍ਹਾਂ ਸਹਿਯੋਗਾਂ ਦੇ ਨਤੀਜੇ ਵਜੋਂ 1,33,003 ਕਰੋੜ ਰੁਪਏ ਦੇ 113.2 ਕਰੋੜ ਤੋਂ ਜ਼ਿਆਦਾ ਡਿਜੀਟਲ ਲੈਣ-ਦੇਣ ਹੋਏ ਹਨ, ਜਿਸ ਵਿੱਚ ਲਾਭਾਰਥੀਆਂ ਨੂੰ 58.2 ਕਰੋੜ ਰੁਪਏ ਦਾ ਕੈਸ਼ਬੈਕ ਪ੍ਰਾਪਤ ਹੋਇਆ ਹੈ।
ਯੋਜਨਾ ਦਾ ਪ੍ਰਭਾਵ ਮਾਈਕ੍ਰੋ-ਕ੍ਰੈਡਿਟ ਪ੍ਰਦਾਨ ਕਰਨ ਤੋਂ ਪਰੇ ਹੈ; ਇਸ ਨੇ ਵਿਕਰੇਤਾਵਾਂ ਦੇ ਪਰਿਵਾਰਾਂ ਲਈ ਭਲਾਈ ਸਕੀਮਾਂ ਦਾ ਸੁਰੱਖਿਆ ਜਾਲ ਤਿਆਰ ਲਈ ਮਜ਼ਬੂਤ ਅਧਾਰ ਵੀ ਤਿਆਰ ਕੀਤਾ ਹੈ। 04 ਜਨਵਰੀ, 2021 ਨੂੰ ਸ਼ੁਰੂ ਕੀਤੀ ਗਈ “ਸਵਨਿਧੀ ਸੇ ਸਮ੍ਰਿੱਧੀ” ਪਹਿਲ ਦਾ ਉਦੇਸ਼ ਲਾਭਾਰਥੀਆਂ ਦੇ ਪਰਿਵਾਰਾਂ ਨੂੰ ਭਾਰਤ ਸਰਕਾਰ ਦੀ ਅੱਠ ਸਮਾਜਿਕ-ਆਰਥਿਕ ਕਲਿਆਣ ਯੋਜਨਾਵਾਂ ਨਾਲ ਜੋੜਨਾ ਹੈ, ਜਿਸ ਨਾਲ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਹੁਲਾਰਾ ਮਿਲ ਸਕੇ। ਅੱਜ ਤੱਕ, ਲਾਭਾਰਥੀ ਸਟ੍ਰੀਟ ਵੈਂਡਰਸ ਪਰਿਵਾਰਾਂ ਦੇ ਵਿਕਾਸ ਲਈ ਇਨ੍ਹਾਂ ਯੋਜਨਾਵਾਂ ਦੇ ਤਹਿਤ 51 ਲੱਖ ਤੋਂ ਜ਼ਿਆਦਾ ਮਨਜ਼ੂਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।
50 ਲੱਖ ਸਟ੍ਰੀਟ ਵੈਂਡਰਸ ਨੂੰ ਆਰਥਿਕ ਤੌਰ ‘ਤੇ ਸਸ਼ਕਤ ਬਣਾਉਣ ਦੀ ਉਪਲਬਧੀ ਭਾਰਤ ਦੀ ਗੈਰ-ਰਸਮੀ ਅਰਥਵਿਵਸਥਾ ਲਈ ਇੱਕ ਆਸ਼ਾਜਨਕ ਭਵਿੱਖ ਦਾ ਪ੍ਰਤੀਕ ਹੈ। ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ, ਦੇਸ਼ ਦੀ ਅਰਥਵਿਵਸਤਾ ਦੇ ਇਸ ਮਹੱਤਵਪੂਰਨ ਸੈਕਸ਼ਨ ਨੂੰ ਵਿੱਤੀ ਸਥਿਰਤਾ, ਮਾਨਤਾ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬੱਧਤਾ ਵਿੱਚ ਦ੍ਰਿੜ੍ਹ ਸੰਕਲਪਿਤ ਹੈ।
“ਪੀਐੱਮ ਸਵਨਿਧੀ ਯੋਜਨਾ ਨੇ ਕੇਵਲ ਤਿੰਨ ਵਰ੍ਹਿਆਂ ਵਿੱਚ 50 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੂੰ ਕਵਰ ਪ੍ਰਦਾਨ ਕਰ ਕੇ ਸਾਡੀਆਂ ਉਮੀਦਾਂ ਤੋਂ ਨਿਕਲ ਗਈ ਹੈ। ਇਹ ਉਪਲਬਧੀ ਸਟ੍ਰੀਟ ਵੈਂਡਰਸ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਰਸਮੀ ਵਿੱਤੀ ਪ੍ਰਣਾਲੀਆਂ ਵਿੱਚ ਏਕੀਕ੍ਰਿਤ ਕਰਨ ਦੀ ਸਾਡੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।” ਸ਼੍ਰੀ ਹਰਦੀਪ ਪੁਰੀ, ਮਾਨਯੋਗ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ
ਪੀਐੱਮ ਸਵਨਿਧੀ ਯੋਜਨਾ ਬਾਰੇ:
ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰਸ ਆਤਮਨਿਰਭਰ ਨਿਧੀ (ਪੀਐੱਮ ਸਵਨਿਧੀ) ਯੋਜਨਾ, ਸ਼ਹਿਰੀ ਸਟ੍ਰੀਟ ਵੈਂਡਰਸ ਲਈ ਇੱਕ ਮਾਈਕ੍ਰੋ ਕ੍ਰੈਡਿਟ ਸਕੀਮ ਹੈ ਜਿਸ ਦੀ ਸ਼ੁਰੂਆਤ 01 ਜੂਨ, 2020 ਨੂੰ ਹੋਈ ਸੀ ਅਤੇ ਇਸ ਦਾ ਉਦੇਸ਼ 50,000 ਰੁਪਏ ਤੱਕ ਬਿਨਾ ਕਿਸੇ ਗਾਰੰਟੀ ਦੇ ਕਾਰਜਸ਼ੀਲ ਪੂੰਜੀ ਕਰਜ਼ੇ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਨਿਯਮਿਤ ਅਦਾਇਗੀਆਂ ਨੂੰ 7 ਪ੍ਰਤੀਸ਼ਤ ਵਿਆਜ ਸਬਸਿਡੀ ਦੇ ਨਾਲ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਡਿਜੀਟਲ ਲੈਣ-ਦੇਣ ਨੂੰ ਪ੍ਰਤੀ ਵਰ੍ਹੇ 1,200 ਰੁਪਏ ਤੱਕ ਦੇ ਕੈਸ਼ਬੈਕ ਦੇ ਨਾਲ ਪੁਰਸਕ੍ਰਿਤ ਕੀਤਾ ਜਾਂਦਾ ਹੈ। ਇਹ ਯੋਜਨਾ ਆਧਾਰ-ਅਧਾਰਿਤ ਈ-ਕੇਵਾਈਸੀ ਦਾ ਉਪਯੋਗ ਕਰਦੀ ਹੈ, ਇੱਕ ਐਂਡ-ਟੂ-ਐਂਡ ਆਈਟੀ ਪਲੈਟਫਾਰਮ ਦਾ ਉਪਯੋਗ ਕਰਦੀ ਹੈ ਅਤੇ ਐਪਲੀਕੇਸ਼ਨ ਦੀ ਸਥਿਤੀ ਬਾਰੇ ਅਪੱਡੇਟ ਪ੍ਰਦਾਨ ਕਰਨ ਲਈ ਐੱਸਐੱਮਐੱਸ-ਅਧਾਰਿਤ ਸੂਚਨਾਵਾਂ ਦਿੰਦੀ ਹੈ। ਭਾਰਤ ਵਿੱਚ ਐੱਨਬੀਐੱਫਸੀ/ਐੱਮਐੱਫਆਈ ਅਤੇ ਡੀਪੀਏ ਸਮੇਤ ਸਾਰੇ ਉਧਾਰ ਦੇਣ ਵਾਲੀਆਂ ਸੰਸਥਾਵਾਂ ਨੇ ਦੇਸ਼ ਦੀ ਸ਼ਹਿਰੀ ਗ਼ਰੀਬੀ ਵਿੱਚ ਕਮੀ ਲਿਆਉਣ ਦੇ ਉਦੇਸ਼ ਨਾਲ ਇਸ ਵਿੱਚ ਆਪਣੀ ਭਾਗੀਦਾਰੀ ਕੀਤੀ ਹੈ।
***
ਆਰਕੇਜੇ/ਐੱਮ
(Release ID: 1964184)
Visitor Counter : 101