ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, “ਗ੍ਰੀਨ ਇਕੌਨਮੀ” ਭਾਰਤ ਦੇ ਭਵਿੱਖ ਦੇ ਵਿਕਾਸ ਵਿੱਚ ਇੱਕ ਨਵੇਂ ਖੇਤਰ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਏਗੀ
ਆਉਣ ਵਾਲੇ ਸਮੇਂ ਵਿੱਚ ਬਾਇਓ-ਇਕੌਨਮੀ ਆਜੀਵਿਕਾ ਦਾ ਇੱਕ ਬੇਹਦ ਆਕਰਸ਼ਕ ਸਰੋਤ ਹੋਵੇਗੀ: ਡਾ. ਜਿਤੇਂਦਰ ਸਿੰਘ
“ਪ੍ਰਧਾਨ ਮੰਤਰੀ ਮੋਦੀ ਦੁਆਰਾ ਘੋਸ਼ਿਤ ਅਨੁਸੰਧਾਨ ਨੈਸ਼ਨਲ ਰਿਸਰਚ ਫਾਉਂਡੇਸ਼ਨ (Anusandhan National Research Foundation) ਦੇ ਕੋਲ ਵੱਡੇ ਪੈਮਾਨੇ ‘ਤੇ ਗੈਰ-ਸਰਕਾਰੀ ਸੰਸਾਧਨ ਹੋਣਗੇ”: ਡਾ. ਜਿਤੇਂਦਰ ਸਿੰਘ
“ਰਾਸ਼ਟਰੀ ਸਿੱਖਿਆ ਨੀਤੀ-2020 ਨੌਜਵਾਨਾਂ ਨੂੰ ਆਪਣਾ ਸਾਰਾ ਜੀਵਨ ‘ਆਪਣੀਆਂ ਖਾਹਿਸ਼ਾਂ ਦੇ ਕੈਦੀ’ ਵਜੋਂ ਜੀਉਣ ਤੋਂ ਮੁਕਤ ਕਰੇਗੀ
Posted On:
03 OCT 2023 4:36PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ “ਗ੍ਰੀਨ ਰਿਬਨ ਚੈਂਪੀਅਨਜ਼ ਕਨਕਲੇਵ ਦੌਰਾਨ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਕਿਹਾ, “ਗ੍ਰੀਨ ਇਕੌਨਮੀ” ਭਾਰਤ ਦੇ ਭਵਿੱਖ ਦੇ ਵਿਕਾਸ ਵਿੱਚ ਇੱਕ ਨਵੇਂ ਖੇਤਰ ਦੇ ਰੂਪ ਵਿੱਚ ਆਪਣੀ ਭੂਮਿਕਾ ਨਿਭਾਏਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ, “ਸਟਾਰਟਅੱਪਸ ਅਤੇ ਖੋਜ ਅਤੇ ਵਿਕਾਸ ਵਿੱਚ ਉਦਯੋਗ ਦੀ ਹਿੱਸੇਦਾਰੀ ਸ਼ੁਰੂ ਤੋਂ ਹੀ ਹੋਣੀ ਚਾਹੀਦੀ ਹੈ।”
ਉਨ੍ਹਾਂ ਨੇ ਕਿਹਾ, “ਵੱਡੇ ਪੱਧਰ ‘ਤੇ ਉਦਯੋਗਿਕ ਜ਼ਿੰਮੇਵਾਰੀ ਅਤੇ ਉਦਯੋਗ ਦੀ ਭਾਗੀਦਾਰੀ ਦੇ ਨਾਲ ਗ੍ਰੀਨ ਫਾਈਨੈਂਸਿੰਗ ਦੀ ਸ਼ੁਰੂਆਤ ਤੋਂ ਹੀ ਜ਼ਰੂਰਤ ਹੈ, ਕਿਉਂਕਿ ਮੇਰਾ ਮੰਨਣਾ ਹੈ ਕਿ ਨਹੀਂ ਤਾਂ ਤੁਸੀਂ ਇੱਕ ਨਿਸ਼ਚਿਤ ਬਿੰਦੂ ਤੋਂ ਅੱਗੇ ਨਹੀਂ ਵੱਧ ਸਕਦੇ।”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਾਇਓ ਇਕੌਨਮੀ ਆਉਣ ਵਾਲੇ ਸਮੇਂ ਵਿੱਚ ਆਜੀਵਿਕਾ ਦਾ ਇੱਕ ਬੇਹਦ ਆਕਰਸ਼ਕ ਸਰੋਤ ਬਣਨ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, “2014 ਵਿੱਚ, ਭਾਰਤ ਦੀ ਬਾਇਓ-ਇਕੌਨਮੀ ਲਗਭਗ 10 ਬਿਲੀਅਨ ਡਾਲਰ ਸੀ, ਅੱਜ ਇਹ 80 ਬਿਲੀਅਨ ਡਾਲਰ ਹੈ। ਸਿਰਫ਼ 8-9 ਵਰ੍ਹਿਆਂ ਵਿੱਚ ਇਹ 8 ਗੁਣਾ ਵਧ ਗਈ ਹੈ ਅਤੇ ਅਸੀਂ 2025 ਤੱਕ ਇਸ ਦੇ 125 ਬਿਲੀਅਨ ਡਾਲਰ ਹੋਣ ਦੀ ਉਮੀਦ ਕਰਦੇ ਹਾਂ।”
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਘੋਸ਼ਿਤ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਐੱਨਆਰਐੱਫ) ਦੇ ਕੋਲ ਵੱਡੇ ਪੈਮਾਨੇ ‘ਤੇ ਗੈਰ-ਸਰਕਾਰੀ ਸੰਸਾਧਨ ਹੋਣਗੇ। ਉਨ੍ਹਾਂ ਨੇ ਕਿਹਾ, ਇਸ ਦੇ ਨਤੀਜੇ ਵਜੋਂ, ਜਨਤਕ ਅਤੇ ਨਿੱਜੀ ਖੇਤਰ ਦੇ ਦਰਮਿਆਨ ਦਾ ਅੰਤਰ ਘੱਟ ਹੋ ਜਾਵੇਗਾ ਅਤੇ ਦੋਵਾਂ ਖੇਤਰਾਂ ਦੇ ਦਰਮਿਆਨ ਭਵਿੱਖ ਦੇ ਵਿਕਾਸ ਲਈ ਵੱਧ ਤਾਲਮੇਲ ਸਥਾਪਿਤ ਹੋਵੇਗਾ।
ਉਨ੍ਹਾਂ ਨੇ ਕਿਹਾ, “ਨੈਸ਼ਨਲ ਰਿਸਰਚ ਫਾਊਂਡੇਸ਼ਨ ਇੱਕ ਥਿੰਕ ਟੈਂਕ ਵਜੋਂ ਵੀ ਕੰਮ ਕਰੇਗਾ, ਇਸ ਨੂੰ ਉਨ੍ਹਾਂ ਵਿਸ਼ਿਆਂ ਨੂੰ ਵੀ ਤੈਅ ਕਰਨ ਦਾ ਅਧਿਕਾਰ ਹੋਵੇਗਾ, ਜਿਨ੍ਹਾਂ ‘ਤੇ ਪ੍ਰੋਜੈਕਟਾਂ ਨੂੰ ਸ਼ੁਰੂ ਕੀਤਾ ਜਾਣਾ ਹੈ ਅਤੇ ਜ਼ਰੂਰਤਾਂ ਜਾਂ ਭਵਿੱਖ ਦੇ ਦ੍ਰਿਸ਼ਟੀਕੋਣ/ਪ੍ਰੋਜੈਕਸ਼ਨਾਂ ਦੇ ਅਧਾਰ ‘ਤੇ ਫੰਡ ਕੀਤਾ ਜਾਣਾ ਹੈ। ਸੰਸਥਾਨ ਅੰਤਰਰਾਸ਼ਟਰੀ ਸਹਿਯੋਗ ਦੇ ਸਬੰਧ ਵਿੱਚ ਵੀ ਫੈਸਲਾ ਲੈਣਗੇ। ਉਨ੍ਹਾਂ ਨੇ ਅੱਗੇ ਕਿਹਾ, “ਐੱਨਆਰਐੱਫ ਦੇ ਕੋਲ ਵੱਧ ਵਿਗਿਆਨਿਕ ਦ੍ਰਿਸ਼ਟੀਕੋਣ ਹੋਵੇਗਾ, ਤਾਂਕਿ ਇਨੋਵੇਸ਼ਨ ਸਮੇਂ ਦੇ ਨਾਲ ਗੁਆਚ ਨਾ ਜਾਵੇ।”
ਅਨੁਸੰਧਾਨ ਐੱਨਆਰਐੱਫ ਐਕਟ ਹਾਲ ਹੀ ਦੇ ਮਾਨਸੂਨ ਸੈਸ਼ਨ ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਹੈ, ਜਿਸ ਦੇ ਲਈ ਪੰਜ ਵਰ੍ਹਿਆਂ ਵਿੱਚ 50,000 ਕਰੋੜ ਰੁਪਏ ਦਾ ਬਜਟ ਨਿਰਧਾਰਿਤ ਕੀਤਾ ਗਿਆ ਹੈ। ਐੱਨਆਰਐੱਫ ਭਾਰਤ ਦੀਆਂ ਯੂਨੀਵਰਸਿਟੀਆਂ, ਕਾਲਜਾਂ, ਖੋਜ ਸੰਸਥਾਵਾਂ ਅਤੇ ਖੋਜ ਅਤੇ ਡਿਵੈਲਪਮੈਂਟ ਲੈਬਸ ਵਿੱਚ ਖੋਜ ਅਤੇ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰੇਗਾ ਅਤੇ ਭਾਰਤ ਵਿੱਚ ਸਵੱਛ ਊਰਜਾ ਖੋਜ ਅਤੇ ਮਿਸ਼ਨ ਇਨੋਵੇਸ਼ਨ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ। ਸੰਸਥਾਨ ਨੂੰ ਲਗਭਗ 70 ਪ੍ਰਤੀਸ਼ਤ ਫੰਡ ਗੈਰ-ਸਰਕਾਰੀ ਸਰੋਤਾਂ ਤੋਂ ਪ੍ਰਾਪਤ ਹੋਵੇਗਾ।
ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਮੋਦੀ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਹੈ- ਰਾਸ਼ਟਰੀ ਸਿੱਖਿਆ ਨੀਤੀ, ਐੱਨਈਪੀ-2020। ਇਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਦੇ ਅਧਾਰ ‘ਤੇ ਉੱਚ ਸਿੱਖਿਆ ਵਿੱਚ ਇੰਜੀਨੀਅਰਿੰਗ ਤੋਂ ਹਿਊਮੈਨਟੀਜ਼ ਅਤੇ ਹਿਊਮੈਨਟੀਜ਼ ਤੋਂ ਇੰਜੀਨੀਅਰਿੰਗ ਵਿੱਚ ਸਿੱਖਿਆ ਗ੍ਰਹਿਣ ਕਰਨ ਦੀ ਮਨਜ਼ੂਰੀ ਦੇਵੇਗਾ।
ਉਨ੍ਹਾਂ ਨੇ ਕਿਹਾ, “ਇਸ ਦਾ ਸਾਡੇ ਜੀਵਨ ਦੇ ਹਰ ਖੇਤਰ ‘ਤੇ ਇੱਥੋਂ ਤੱਕ ਕਿ ਸਾਡੇ ਮਾਨਸਿਕ ਕਲਿਆਣ ‘ਤੇ ਵੀ ਪ੍ਰਭਾਵ ਪਵੇਗਾ। ਜਿਵੇਂ ਮੈਂ ਕਿਹਾ, ਨਾਗਰਿਕ ਜਾਂ ਯੁਵਾ ਆਪਣਾ ਸਾਰਾ ਜੀਵਨ ‘ਆਪਣੀਆਂ ਇੱਛਾਵਾਂ ਦੇ ਕੈਦੀ’ ਵਜੋਂ ਨਹੀਂ ਜੀਉਣਗੇ, ਜਿਸ ਦਾ ਪ੍ਰੋਤਸਾਹਨ ਅਸਲ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਕਰਦੇ ਹਨ।”
ਮਲਟੀਪਲ ਐਂਟਰੀ/ਐਗਜ਼ਿਟ ਵਿਕਲਪ ਦੇ ਪ੍ਰਾਵਧਾਨ ਦੇ ਨਾਲ, ਐੱਨਈਪੀ-2020 ਦਾ ਇੱਕ ਉਦੇਸ਼ ਡਿਗਰੀ ਨੂੰ ਸਿੱਖਿਆ ਤੋਂ ਵੱਖ ਕਰਨਾ ਹੈ। ਵੱਖ-ਵੱਖ ਸਮੇਂ ‘ਤੇ ਵਿਭਿੰਨ ਕੈਰੀਅਰ ਮੌਕਿਆਂ ਦਾ ਲਾਭ ਉਠਾਉਣ ਨਾਲ ਜੁੜੇ ਅਕਾਦਮਿਕ ਲਚਕੀਲੇਪਨ ਦਾ ਵਿਦਿਆਰਥੀਆਂ ‘ਤੇ ਸਕਾਰਾਤਮਕ ਪ੍ਰਭਾਵ ਪਵੇਗਾ, ਜੋ ਉਨ੍ਹਾਂ ਦੀ ਸਿੱਖਿਆ ਪ੍ਰਾਪਤੀ ਅਤੇ ਅੰਦਰੂਨੀ ਯੋਗਤਾ ‘ਤੇ ਅਧਾਰਿਤ ਹੋਵੇਗਾ।
*******
ਐੱਸਐੱਨਸੀ/ਪੀਕੇ
(Release ID: 1964165)
Visitor Counter : 77